ਸਲੋਕੁ ॥
ਡੰਡਉਤਿ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ ॥
ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰਿ ਹਥ ॥੧॥

Sahib Singh
ਦੇ ਕਰਿ = ਦੇ ਕੇ ।
ਕਲਾ = ਤਾਕਤ ।
ਤੇ = ਤੋਂ ।੧ ।
ਪਉੜੀ: = ਡੇਰਾ = ਸਦਾ ਟਿਕੇ ਰਹਿਣ ਲਈ ਥਾਂ ।
ਜਾਨੁ = ਪਛਾਣ ।
ਸੰਜਮ = (ਟਿਕੇ ਰਹਿਣ ਦੀ) ਜੁਗਤਿ ।
ਸਬਦਿ = ਸ਼ਬਦ ਦੀ ਰਾਹੀਂ ।
ਸ੍ਰਮੁ = ਮਿਹਨਤ ।
ਘਾਲੈ = ਜਤਨ ਕਰਦਾ ਹੈ, ਘਾਲ ਘਾਲਦਾ ਹੈ ।
ਤਸੂ = ਰਤਾ ਭਰ ਭੀ ।
ਮਿਤਿ = ਮਰਯਾਦਾ, ਰੀਤ ।੨੯ ।
    
Sahib Singh
ਹੇ ਨਾਨਕ! (ਇਉਂ ਅਰਦਾਸ ਕਰ—) ਹੇ ਸਾਰੀਆਂ ਤਾਕਤਾਂ ਰੱਖਣ ਵਾਲੇ ਪ੍ਰਭੂ! ਮੈਂ ਅਨੇਕਾਂ ਵਾਰੀ ਤੈਨੂੰ ਨਮਸਕਾਰ ਕਰਦਾ ਹਾਂ ।
ਮੈਨੂੰ ਮਾਇਆ ਦੇ ਮੋਹ ਵਿਚ ਥਿੜਕਣ ਤੋਂ ਆਪਣਾ ਹੱਥ ਦੇ ਕੇ ਬਚਾ ਲੈ ।੧ ।
ਪਉੜੀ:- (ਹੇ ਭਾਈ!) ਇਹ ਸੰਸਾਰ ਤੇਰੇ ਸਦਾ ਟਿਕੇ ਰਹਿਣ ਵਾਲਾ ਥਾਂ ਨਹੀਂ ਹੈ, ਉਸ ਟਿਕਾਣੇ ਨੂੰ ਪਛਾਣ, ਜੇਹੜਾ ਅਸਲ ਪੱਕੀ ਰਿਹਾਇਸ਼ ਵਾਲਾ ਘਰ ਹੈ ।
ਗੁਰੂ ਦੇ ਸ਼ਬਦ ਵਿਚ ਜੁੜ ਕੇ ਇਹ ਸੂਝ ਹਾਸਲ ਕਰ ਕਿ ਉਸ ਘਰ ਵਿਚ ਸਦਾ ਟਿਕੇ ਰਹਿਣ ਦੀ ਕੀਹ ਜੁਗਤਿ ਹੈ ।
ਮਨੁੱਖ ਇਸ ਦੁਨੀਆਵੀ ਡੇਰੇ ਦੀ ਖ਼ਾਤਰ ਬੜੀ ਮਿਹਨਤ ਕਰ ਕੇ ਘਾਲਾਂ ਘਾਲਦਾ ਹੈ, ਪਰ (ਮੌਤ ਆਇਆਂ) ਇਸ ਦਾ ਰਤਾ ਭਰ ਭੀ ਇਸ ਦੇ ਨਾਲ ਨਹੀਂ ਜਾਂਦਾ ।
ਉਸ ਸਦੀਵੀ ਟਿਕਾਣੇ ਦੀ ਰੀਤ-ਮਰਯਾਦਾ ਦੀ ਸਿਰਫ਼ ਉਸ ਮਨੁੱਖ ਨੂੰ ਸਮਝ ਪੈਂਦੀ ਹੈ, ਜਿਸ ਉਤੇ ਪੂਰਨ ਪ੍ਰਭੂ ਦੀ ਮਿਹਰ ਦੀ ਨਜ਼ਰ ਹੁੰਦੀ ਹੈ ।
ਹੇ ਨਾਨਕ! ਸਾਧ ਸੰਗਤਿ ਵਿਚ ਆ ਕੇ ਜੋ ਮਨੁੱਖ ਸਦੀਵੀ ਅਟੱਲ ਆਤਮਕ ਆਨੰਦ ਵਾਲਾ ਟਿਕਾਣਾ ਲੱਭ ਲੈਂਦੇ ਹਨ, ਉਹਨਾਂ ਦਾ ਮਨ (ਇਸ ਨਾਸਵੰਤ ਸੰਸਾਰ ਦੇ ਘਰਾਂ ਆਦਿਕ ਦੀ ਖ਼ਾਤਰ) ਨਹੀਂ ਡੋਲਦਾ ।੨੯ ।
Follow us on Twitter Facebook Tumblr Reddit Instagram Youtube