ਸਲੋਕੁ ॥
ਞਤਨ ਕਰਹੁ ਤੁਮ ਅਨਿਕ ਬਿਧਿ ਰਹਨੁ ਨ ਪਾਵਹੁ ਮੀਤ ॥
ਜੀਵਤ ਰਹਹੁ ਹਰਿ ਹਰਿ ਭਜਹੁ ਨਾਨਕ ਨਾਮ ਪਰੀਤਿ ॥੧॥
Sahib Singh
ਮੀਤ = ਹੇ ਮਿੱਤਰ !
ਞਤਨ = ਜਤਨ ।
ਜੀਵਤ ਰਹਹੁ = ਆਤਮਕ ਜੀਵਨ ਹਾਸਲ ਕਰੋਗੇ ।੧ ।
ਪਵੜੀ: = ਹੇਤ = ਮੋਹ ।
ਞਾਣਹੁ = ਸਮਝ ਲਵੋ ।
ਕੇਤ = ਕਿਤਨੇ ਕੁ ?
ਗਣਉ = ਗਣਉਂ, ਮੈਂ ਗਿਣਦਾ ।
ਸਕਉ = ਸਕਉਂ ।
ਨ ਗਣਿ ਸਕਉ = ਮੈਂ ਗਿਣ ਨਹੀਂ ਸਕਦਾ ।
ਞੋ = ਜੋ ਕੁਝ ।
ਪੇਖਉ = ਪੇਖਉਂ, ਮੈਂ ਵੇਖਦਾ ਹਾਂ ।
ਕਾ ਸਿਉ = ਕਿਸ ਨਾਲ ?
ਸੰਗੁ = ਸਾਥ ।
ਸਹੀ = ਠੀਕ ।
ਚਿਤ = ਹੇ ਚਿੱਤ !
ਕੂਪ ਤੇ = ਖੂਹ ਵਿਚੋਂ ।
ਤਿਹ = ਉਸ (ਮਨੁੱਖ) ਨੂੰ ।
ਭ੍ਰਮ ਤੇ = ਭਟਕਣਾ ਤੋਂ ।
ਭਿੰਨ = ਵੱਖਰਾ ।
ਕਰਉ = ਕਰਉਂ, ਮੈਂ ਕਰਦਾ ਹਾਂ ।
ਕੈ ਹਾਥਿ = ਦੇ ਹੱਥ ਵਿਚ ।
ਤੇ ਕਾਰਨ = ਉਹ ਸਾਰੇ ਸਬਬ ।੨੬ ।
ਞਤਨ = ਜਤਨ ।
ਜੀਵਤ ਰਹਹੁ = ਆਤਮਕ ਜੀਵਨ ਹਾਸਲ ਕਰੋਗੇ ।੧ ।
ਪਵੜੀ: = ਹੇਤ = ਮੋਹ ।
ਞਾਣਹੁ = ਸਮਝ ਲਵੋ ।
ਕੇਤ = ਕਿਤਨੇ ਕੁ ?
ਗਣਉ = ਗਣਉਂ, ਮੈਂ ਗਿਣਦਾ ।
ਸਕਉ = ਸਕਉਂ ।
ਨ ਗਣਿ ਸਕਉ = ਮੈਂ ਗਿਣ ਨਹੀਂ ਸਕਦਾ ।
ਞੋ = ਜੋ ਕੁਝ ।
ਪੇਖਉ = ਪੇਖਉਂ, ਮੈਂ ਵੇਖਦਾ ਹਾਂ ।
ਕਾ ਸਿਉ = ਕਿਸ ਨਾਲ ?
ਸੰਗੁ = ਸਾਥ ।
ਸਹੀ = ਠੀਕ ।
ਚਿਤ = ਹੇ ਚਿੱਤ !
ਕੂਪ ਤੇ = ਖੂਹ ਵਿਚੋਂ ।
ਤਿਹ = ਉਸ (ਮਨੁੱਖ) ਨੂੰ ।
ਭ੍ਰਮ ਤੇ = ਭਟਕਣਾ ਤੋਂ ।
ਭਿੰਨ = ਵੱਖਰਾ ।
ਕਰਉ = ਕਰਉਂ, ਮੈਂ ਕਰਦਾ ਹਾਂ ।
ਕੈ ਹਾਥਿ = ਦੇ ਹੱਥ ਵਿਚ ।
ਤੇ ਕਾਰਨ = ਉਹ ਸਾਰੇ ਸਬਬ ।੨੬ ।
Sahib Singh
ਹੇ ਮਿਤ੍ਰ! (ਬੇ-ਸ਼ਕ) ਅਨੇਕਾਂ ਤ੍ਰਹਾਂ ਦੇ ਜਤਨ ਤੁਸੀ ਕਰ ਵੇਖੋ, (ਇਥੇ ਸਦਾ ਲਈ) ਟਿਕੇ ਨਹੀਂ ਰਹਿ ਸਕਦੇ ।
ਹੇ ਨਾਨਕ! (ਆਖ—) ਜੇ ਪ੍ਰਭੂ ਦੇ ਨਾਮ ਨਾਲ ਪਿਆਰ ਪਾਵੋਗੇ, ਜੇ ਸਦਾ ਹਰੀ-ਨਾਮ ਸਿਮਰੋਗੇ, ਤਾਂ ਆਤਮਕ ਜੀਵਨ ਮਿਲੇਗਾ ।੧ ।
ਪਉੜੀ:- (ਹੇ ਭਾਈ!) ਇਹ ਗੱਲ ਪੱਕੀ ਸਮਝ ਲਵੋ ਕਿ ਦੁਨੀਆ ਵਾਲੇ ਮੋਹ ਨਾਸ ਹੋ ਜਾਣਗੇ; ਕਿਤਨੇ ਕੁ (ਜੀਵ ਜਗਤ ਤੋਂ) ਚਲੇ ਗਏ ਹਨ, ਇਹ ਗਿਣਤੀ ਨਾਹ ਮੈਂ ਕਰਦਾ ਹਾਂ, ਨਾਹ ਕਰ ਸਕਦਾ ਹਾਂ ।
ਜੋ ਕੁਝ ਮੈਂ (ਅੱਖੀਂ) ਵੇਖ ਰਿਹਾ ਹਾਂ, ਉਹ ਨਾਸਵੰਤ ਹੈ, (ਫਿਰ) ਪੀਡੀ ਪ੍ਰੀਤ ਕਿਸ ਦੇ ਨਾਲ ਪਾਈ ਜਾਏ ?
ਹੇ ਮੇਰੇ ਚਿੱਤ! ਇਉਂ ਠੀਕ ਜਾਣ ਕਿ ਮਾਇਆ ਨਾਲ ਪਿਆਰ ਝੂਠਾ ਹੈ ।
(ਹੇ ਪ੍ਰਭੂ!) ਜਿਸ ਬੰਦੇ ਉਤੇ ਤੂੰ ਤ੍ਰüੱਠਦਾ ਹੈਂ, ਉਸ ਨੂੰ ਮੋਹ ਦੇ ਅੰਨ੍ਹੇ ਹਨੇਰੇ ਖੂਹ ਵਿਚੋਂ ਤੂੰ ਕੱਢ ਲੈਂਦਾ ਹੈਂ ।
ਅਜੇਹੇ ਮਨੁੱਖ ਮਾਇਆ ਵਾਲੀ ਭਟਕਣਾ ਤੋਂ ਬਚ ਜਾਂਦੇ ਹਨ ।
ਇਹੋ ਜਿਹਾ ਬੰਦਾ ਹੀ ਸੰਤ ਹੈ, ਉਹ ਹੀ ਸਹੀ ਜੀਵਨ ਨੂੰ ਸਮਝਦਾ ਹੈ ।
ਹੇ ਨਾਨਕ! (ਆਖ—) ਮੈਂ ਉਸ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹਾਂ ਜੋ (ਮਿਹਰ ਕਰ ਕੇ ਸਿਫ਼ਤਿ-ਸਾਲਾਹ ਕਰਨ ਦਾ ਇਹ) ਸਬਬ ਮੇਰੇ ਵਾਸਤੇ ਬਣਾਂਦਾ ਹੈ, ਜਿਸ ਦੇ ਹੱਥ ਵਿਚ ਹੀ ਇਹ ਕਰਨ ਦੀ ਸਮੱਰਥਾ ਹੈ, ਤੇ ਜੋ ਸਾਰੇ ਸਬਬ ਬਣਾਣ ਜੋਗਾ ਭੀ ਹੈ (ਇਹੀ ਇਕ ਤਰੀਕਾ ਹੈ, “ਮਾਇਆ ਰੰਗ” ਤੋਂ ਬਚੇ ਰਹਿਣ ਦਾ) ।੨੬ ।