ਸਲੋਕੁ ॥
ਛਾਤੀ ਸੀਤਲ ਮਨੁ ਸੁਖੀ ਛੰਤ ਗੋਬਿਦ ਗੁਨ ਗਾਇ ॥
ਐਸੀ ਕਿਰਪਾ ਕਰਹੁ ਪ੍ਰਭ ਨਾਨਕ ਦਾਸ ਦਸਾਇ ॥੧॥

Sahib Singh
ਸੀਤਲ = ਠੰਡੀ ।
ਛੰਤ = ਛੰਦ, ਗੀਤ ।
ਗਾਇ = ਗਾ ਕੇ ।
ਦਾਸ ਦਸਾਇ = ਦਾਸਾਂ ਦਾ ਦਾਸ ।੧।ਪਉੜੀ:- ਛੋਹਰੇ—ਬਾਲਕੇ, ਦਾਸ ।
ਪਾਨੀਹਾਰੇ = ਪਾਣੀ ਭਰਨ ਵਾਲੇ ।
ਛਾਰੁ = ਚਰਨ = ਧੂੜ ।
ਭਗਵੰਤਾ = ਹੇ ਭਗਵਾਨ !
ਛਾਰੁ ਕੀ ਪੁਤਰੀ = ਮਿੱਟੀ ਦੀ ਪੁਤਲੀ ।
ਮਨ = ਹੇ ਮਨ !
    ।੨੩ ।
    
Sahib Singh
ਹੇ ਨਾਨਕ! (ਆਖ—) ਹੇ ਪ੍ਰਭੂ! ਮੈਂ ਤੇਰੇ ਦਾਸਾਂ ਦਾ ਦਾਸ ਹਾਂ ।
ਮੇਰੇ ਤੇ ਅਜੇਹੀ ਮਿਹਰ ਕਰ ਕਿ ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਗਾ ਕੇ ਮੇਰੇ ਦਿਲ ਵਿਚ ਠੰਡ ਪੈ ਜਾਏ, ਮੇਰਾ ਮਨ ਸੁਖੀ ਹੋ ਜਾਏ ।੧ ।
ਪਉੜੀ:- ਹੇ ਭਗਵਾਨ! ਆਪਣੀ ਮਿਹਰ ਕਰ, ਮੈਂ ਤੇਰੇ ਸੰਤ ਜਨਾਂ ਦੀ ਚਰਨ-ਧੂੜ ਹੋ ਜਾਵਾਂ ।
ਮੈਂ ਤੇਰਾ ਦਾਸ ਹਾਂ, ਤੇਰਾ ਬੱਚਾ ਹਾਂ (ਮਿਹਰ ਕਰ) ਤੇਰੇ ਦਾਸਾਂ ਦੇ ਦਾਸਾਂ ਦਾ ਮੈਂ ਪਾਣੀ ਭਰਨ ਵਾਲਾ ਬਣਾਂ (ਉਹਨਾਂ ਦੀ ਸੇਵਾ ਵਿਚ ਮੈਨੂੰ ਆਨੰਦ ਪ੍ਰਤੀਤ ਹੋਵੇ) ।
ਹੇ ਮਨ! ਸਾਰੀ ਚਤੁਰਾਈ ਸਿਆਣਪ ਛੱਡ ਕੇ ਸੰਤ ਜਨਾਂ ਦਾ ਆਸਰਾ ਫੜ ।
ਹੇ ਨਾਨਕ! ਸੰਤ ਜਨ ਜਿਸ ਮਨੁੱਖ ਦੀ ਸਹਾਇਤਾ ਕਰਦੇ ਹਨ, ਉਸ ਦਾ ਭੀ ਇਹ ਸਰੀਰ ਤਾਂ ਭਾਵੇਂ ਮਿੱਟੀ ਦਾ ਪੁਤਲਾ ਹੈ, ਪਰ ਇਸ ਵਿਚ ਉਹ ਉੱਚੀ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ।੨੩ ।
Follow us on Twitter Facebook Tumblr Reddit Instagram Youtube