ਸਲੋਕੁ ॥
ਘੋਖੇ ਸਾਸਤ੍ਰ ਬੇਦ ਸਭ ਆਨ ਨ ਕਥਤਉ ਕੋਇ ॥
ਆਦਿ ਜੁਗਾਦੀ ਹੁਣਿ ਹੋਵਤ ਨਾਨਕ ਏਕੈ ਸੋਇ ॥੧॥

Sahib Singh
ਘੋਖੇ = ਗਹੁ ਨਾਲ ਪੜ੍ਹ ਵੇਖੇ ਹਨ ।
ਆਨ = ਕੋਈ ਹੋਰ ।
ਜੁਗਾਦੀ = ਜੁਗਾਂ ਦੇ ਆਦਿ ਤੋਂ ।
ਹੋਵਤ = ਅਗਾਂਹ ਨੂੰ ਭੀ ਕਾਇਮ ਰਹਿਣ ਵਾਲਾ ।੧ ।
ਪਉੜੀ: = ਘਾਲਹੁ = ਦ੍ਰਿੜ੍ਹ ਕਰੋ ।
ਮਨਹਿ = ਮਨ ਵਿਚ ।
ਜਤ ਕਤ = ਹਰ ਥਾਂ ।
ਘੂਲਹਿ = ਭਿੱਜੇਂਗਾ, ਰਸ ਮਾਣੇਂਗਾ ।
ਮਨ = ਹੇ ਮਨ !
ਕਲਿ ਮਹਿ = ਮਨੁੱਖਾ ਜੀਵਨ ਵਿਚ {ਨੋਟ:- ਕਿਸੇ ਖ਼ਾਸ ਜੁਗ ਬਾਰੇ ਇਥੇ ਜ਼ਿਕਰ ਨਹੀਂ ਚੱਲ ਰਿਹਾ} ।
ਪੁਨਹ ਚਰਨਾ = {ਪੁਨਹ—ਮੁੜ, ਦੂਜੀ ਵਾਰ ।
ਚਰਨ = ਆਚਰਨ, ਕਰਮ} ਕਿਸੇ ਪਾਪ-ਕਰਮ ਦਾ ਅਸਰ ਮਿਟਾਣ ਲਈ ਕੀਤੇ ਕਰਮ, ਪਛਤਾਵੇ ਵਜੋਂ ਕੀਤੇ ਕਰਮ ।
ਬਿਤਿ = ਆਤਮਕ ਟਿਕਾਉ, ਸ਼ਾਂਤੀ ।
ਗੁਰਿ = ਗੁਰੂ ਨੇ ।੨੦ ।
    
Sahib Singh
ਸਾਰੇ ਵੇਦ ਸ਼ਾਸਤ੍ਰ ਵਿਚਾਰ ਵੇਖੇ ਹਨ, ਇਹਨਾਂ ਵਿਚੋਂ ਕੋਈ ਭੀ ਇਹ ਨਹੀਂ ਆਖਦਾ ਕਿ ਪਰਮਾਤਮਾ ਤੋਂ ਬਿਨਾ ਕੋਈ ਹੋਰ ਭੀ ਸਦਾ-ਥਿਰ ਰਹਿਣ ਵਾਲਾ ਹੈ ।
ਹੇ ਨਾਨਕ! ਇਕ ਪਰਮਾਤਮਾ ਹੀ ਹੈ ਜੋ ਜਗਤ ਦੇ ਸ਼ੁਰੂ ਤੋਂ ਹੈ, ਜੁਗਾਂ ਦੇ ਸ਼ੁਰੂ ਤੋਂ ਹੈ, ਹੁਣ ਭੀ ਹੈ ਤੇ ਅਗਾਂਹ ਨੂੰ ਭੀ ਰਹੇਗਾ ।੧ ।
ਪਉੜੀ:- (ਹੇ ਭਾਈ!) ਆਪਣੇ ਮਨ ਵਿਚ ਪੱਕ ਕਰ ਲਵੋ ਕਿ ਪ੍ਰਭੂ ਤੋਂ ਬਿਨਾ ਕੋਈ ਹੋਰ ਸਦਾ-ਥਿਰ ਨਹੀਂ ਹੈ,ਨਾਹ ਕੋਈ ਹੁਣ ਤਕ ਹੋਇਆ ਨਾਹ ਹੋਵੇਗਾ ।
ਹਰ ਥਾਂ ਉਹ ਪ੍ਰਭੂ ਹੀ ਮੌਜੂਦ ਹੈ ।
ਹੇ ਮਨ! ਜੇ ਤੂੰ ਉਸ ਸਦਾ-ਥਿਰ ਹਰੀ ਦੀ ਸਰਨ ਪਏਂ, ਤਾਂ ਹੀ ਰਸ ਮਾਣੇਂਗਾ ।
ਇਸ ਮਨੁੱਖਾ ਜਨਮ ਵਿਚ ਇਕ ਪ੍ਰਭੂ ਦਾ ਨਾਮ ਹੀ ਹੈ ਜੋ ਕੀਤੇ ਵਿਕਾਰਾਂ ਦਾ ਪ੍ਰਭਾਵ ਮਿਟਾ ਸਕਦਾ ਹੈ ।
ਪਰਮਾਤਮਾ ਦੀ ਭਗਤੀ ਤੋਂ ਬਿਨਾ ਹੋਰ ਕਿਤੇ ਭੀ ਮਨ ਨੂੰ ਸ਼ਾਂਤੀ ਨਹੀਂ ਮਿਲਦੀ ।
ਅਨੇਕਾਂ ਹੀ ਬੰਦੇ (ਹਰੀ-ਸਿਮਰਨ ਤੋਂ ਬਿਨਾ) ਹੋਰ ਹੋਰ ਘਾਲਣਾ ਘਾਲ ਕੇ ਆਖ਼ਰ ਪਛੁਤਾਂਦੇ ਹੀ ਹਨ ।
ਹੇ ਨਾਨਕ! ਗੁਰੂ ਨੇ ਜਿਸ ਨੂੰ ਹਰੀ-ਨਾਮ ਦੀ ਦਾਤਿ ਦੇ ਦਿੱਤੀ, ਉਸ ਨੇ ਮਹਾ ਰਸ ਵਾਲਾ (ਅਤਿ ਸੁਆਦਲਾ) ਨਾਮ ਅੰਮਿ੍ਰਤ ਘੋਲ ਕੇ ਪੀ ਲਿਆ (ਭਾਵ, ਉਸ ਨੇ ਬੜੇ ਪ੍ਰੇਮ ਨਾਲ ਨਾਮ ਜਪਿਆ ਜਿਸ ਵਿਚੋਂ ਅਜੇਹਾ ਸੁਆਦ ਆਇਆ ਜਿਵੇਂ ਕਿਸੇ ਅੱਤ ਮਿੱਠੇ ਸ਼ਰਬਤ ਆਦਿਕ ਵਿਚੋਂ) ।੨੦ ।
Follow us on Twitter Facebook Tumblr Reddit Instagram Youtube