ਸਲੋਕੁ ॥
ਅਤਿ ਸੁੰਦਰ ਕੁਲੀਨ ਚਤੁਰ ਮੁਖਿ ਙਿਆਨੀ ਧਨਵੰਤ ॥
ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ ॥੧॥

Sahib Singh
ਮੁਖਿ = ਮੁਖੀ, ਮੰਨੇ = ਪਰਮੰਨੇ ।
ਮਿਰਤਕ = ਮੁਰਦੇ ।੧ ।
ਪਉੜੀ: = ਖਟੁ = ਛੇ ।
ਖਟੁ ਸਾਸਤ੍ਰ = ਸਾਂਖ, ਨਿਆਇ, ਵੈਸ਼ੇਸ਼ਿਕ, ਮੀਮਾਂਸਾ, ਯੋਗ, ਵੇਦਾਂਤ ।
(ਇਹਨਾਂ ਦੇ ਕਰਤਾ = ਕਪਲ, ਗੋਤਮ, ਕਣਾਦ, ਜੈਮਨੀ, ਪਤੰਜਲੀ, ਵਿਆਸ) ।
ਪੂਰਕੁ = ਪ੍ਰਾਣ ਉਤਾਂਹ ਚਾੜ੍ਹਨੇ ।
ਕੁੰਭਕ = ਪ੍ਰਾਣ ਰੋਕ ਰੱਖਣੇ ।
ਰੇਚਕ = ਪ੍ਰਾਣ ਬਾਹਰ ਕੱਢਣੇ ।
ਸੋਮ ਪਾਕ = {Ôਵਯਜ਼ ਪਾਕ} ਆਪਣੀ ਹੱਥੀਂ ਰੋਟੀ ਪਕਾਣ ਵਾਲਾ ।
ਅਪਰਸ = ਜੋ ਕਿਸੇ (ਸ਼ੂਦਰ ਆਦਿਕ ਨਾਲ) ਨਾਹ ਛੁਹੇ ।
ਅਨੇਤਾ = ਨਾਹ ਨਿੱਤ ਰਹਿਣ ਵਾਲਾ, ਵਿਅਰਥ ।
ਗਨਉ = ਗਨਉਂ, ਮੈਂ ਸਮਝਦਾ ਹਾਂ ।੧੬ ।
    
Sahib Singh
ਜੇ ਕੋਈ ਬੜੇ ਸੁੰਦਰ, ਚੰਗੀ ਕੁਲ ਵਾਲੇ, ਸਿਆਣੇ, ਗਿਆਨਵਾਨ ਤੇ ਧਨਵਾਨ ਬੰਦੇ ਭੀ ਹੋਣ, ਪਰ, ਹੇ ਨਾਨਕ! ਜਿਨ੍ਹਾਂ ਦੇ ਅੰਦਰ ਭਗਵਾਨ ਦੀ ਪ੍ਰੀਤਿ ਨਹੀਂ ਹੈ, ਉਹ ਮੁਰਦੇ ਹੀ ਆਖੇ ਜਾਂਦੇ ਹਨ (ਭਾਵ, ਵਿਕਾਰਾਂ ਵਿਚ ਮਰੀ ਹੋਈ ਆਤਮਾ ਵਾਲੇ) ।੧ ।
ਪਉੜੀ:- ਕੋਈ ਮਨੁੱਖ ਛੇ ਸ਼ਾਸਤ੍ਰਾਂ ਦਾ ਜਾਣਨ ਵਾਲਾ ਹੋਵੇ, (ਪ੍ਰਾਣਾਯਾਮ ਦੇ ਅੱਭਿਆਸ ਵਿਚ) ਸੁਆਸ ਉਪਰ ਚਾੜ੍ਹਨ, ਰੋਕ ਰੱਖਣ ਅਤੇ ਹੇਠਾਂ ਉਤਾਰਨ ਦੇ ਕਰਮ ਕਰਦਾ ਹੋਵੇ, ਧਾਰਮਿਕ ਚਰਚਾ ਕਰਦਾ ਹੋਵੇ, ਸਮਾਧੀਆਂ ਲਾਂਦਾ ਹੋਵੇ, (ਸੁੱਚ ਦੀ ਖ਼ਾਤਰ) ਆਪਣੀ ਹੱਥੀਂ ਰੋਟੀ ਪਕਾਂਦਾ ਹੋਵੇ, ਜੰਗਲਾਂ ਵਿਚ ਰਹਿੰਦਾ ਹੋਵੇ, ਪਰ ਜੇ ਉਸ ਦੇ ਮਨ ਵਿਚ ਪਰਮਾਤਮਾ ਦੇ ਨਾਮ ਨਾਲ ਪਿਆਰ ਨਹੀਂ, ਤਾਂ ਉਸ ਨੇ ਜੋ ਕੁਝ ਕੀਤਾ ਵਿਅਰਥ ਹੀ ਕੀਤਾ ।
ਹੇ ਨਾਨਕ! (ਆਖ) ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਜੀ ਨਹੀਂ ਵੱਸਦੇ, ਉਸ ਨਾਲੋਂ ਮੈਂ ਇਕ ਨੀਵੀਂ ਜਾਤਿ ਦੇ ਬੰਦੇ ਨੂੰ ਚੰਗਾ ਸਮਝਦਾ ਹਾਂ ।੧੬ ।
Follow us on Twitter Facebook Tumblr Reddit Instagram Youtube