ਰਾਗੁ ਗਉੜੀ ਗੁਆਰੇਰੀ ਮਹਲਾ ੫ ਅਸਟਪਦੀਆ
ੴ ਸਤਿਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥
ਜਬ ਇਹੁ ਮਨ ਮਹਿ ਕਰਤ ਗੁਮਾਨਾ ॥
ਤਬ ਇਹੁ ਬਾਵਰੁ ਫਿਰਤ ਬਿਗਾਨਾ ॥
ਜਬ ਇਹੁ ਹੂਆ ਸਗਲ ਕੀ ਰੀਨਾ ॥
ਤਾ ਤੇ ਰਮਈਆ ਘਟਿ ਘਟਿ ਚੀਨਾ ॥੧॥
ਸਹਜ ਸੁਹੇਲਾ ਫਲੁ ਮਸਕੀਨੀ ॥
ਸਤਿਗੁਰ ਅਪੁਨੈ ਮੋਹਿ ਦਾਨੁ ਦੀਨੀ ॥੧॥ ਰਹਾਉ ॥
ਜਬ ਕਿਸ ਕਉ ਇਹੁ ਜਾਨਸਿ ਮੰਦਾ ॥
ਤਬ ਸਗਲੇ ਇਸੁ ਮੇਲਹਿ ਫੰਦਾ ॥
ਮੇਰ ਤੇਰ ਜਬ ਇਨਹਿ ਚੁਕਾਈ ॥
ਤਾ ਤੇ ਇਸੁ ਸੰਗਿ ਨਹੀ ਬੈਰਾਈ ॥੨॥
ਜਬ ਇਨਿ ਅਪੁਨੀ ਅਪਨੀ ਧਾਰੀ ॥
ਤਬ ਇਸ ਕਉ ਹੈ ਮੁਸਕਲੁ ਭਾਰੀ ॥
ਜਬ ਇਨਿ ਕਰਣੈਹਾਰੁ ਪਛਾਤਾ ॥
ਤਬ ਇਸ ਨੋ ਨਾਹੀ ਕਿਛੁ ਤਾਤਾ ॥੩॥
ਜਬ ਇਨਿ ਅਪੁਨੋ ਬਾਧਿਓ ਮੋਹਾ ॥
ਆਵੈ ਜਾਇ ਸਦਾ ਜਮਿ ਜੋਹਾ ॥
ਜਬ ਇਸ ਤੇ ਸਭ ਬਿਨਸੇ ਭਰਮਾ ॥
ਭੇਦੁ ਨਾਹੀ ਹੈ ਪਾਰਬ੍ਰਹਮਾ ॥੪॥
ਜਬ ਇਨਿ ਕਿਛੁ ਕਰਿ ਮਾਨੇ ਭੇਦਾ ॥
ਤਬ ਤੇ ਦੂਖ ਡੰਡ ਅਰੁ ਖੇਦਾ ॥
ਜਬ ਇਨਿ ਏਕੋ ਏਕੀ ਬੂਝਿਆ ॥
ਤਬ ਤੇ ਇਸ ਨੋ ਸਭੁ ਕਿਛੁ ਸੂਝਿਆ ॥੫॥
ਜਬ ਇਹੁ ਧਾਵੈ ਮਾਇਆ ਅਰਥੀ ॥
ਨਹ ਤ੍ਰਿਪਤਾਵੈ ਨਹ ਤਿਸ ਲਾਥੀ ॥
ਜਬ ਇਸ ਤੇ ਇਹੁ ਹੋਇਓ ਜਉਲਾ ॥
ਪੀਛੈ ਲਾਗਿ ਚਲੀ ਉਠਿ ਕਉਲਾ ॥੬॥
ਕਰਿ ਕਿਰਪਾ ਜਉ ਸਤਿਗੁਰੁ ਮਿਲਿਓ ॥
ਮਨ ਮੰਦਰ ਮਹਿ ਦੀਪਕੁ ਜਲਿਓ ॥
ਜੀਤ ਹਾਰ ਕੀ ਸੋਝੀ ਕਰੀ ॥
ਤਉ ਇਸੁ ਘਰ ਕੀ ਕੀਮਤਿ ਪਰੀ ॥੭॥
ਕਰਨ ਕਰਾਵਨ ਸਭੁ ਕਿਛੁ ਏਕੈ ॥
ਆਪੇ ਬੁਧਿ ਬੀਚਾਰਿ ਬਿਬੇਕੈ ॥
ਦੂਰਿ ਨ ਨੇਰੈ ਸਭ ਕੈ ਸੰਗਾ ॥
ਸਚੁ ਸਾਲਾਹਣੁ ਨਾਨਕ ਹਰਿ ਰੰਗਾ ॥੮॥੧॥
Sahib Singh
ਜਬ = ਜਦੋਂ ।
ਇਹੁ = ਇਹ ਜੀਵ ।
ਗੁਮਾਨਾ = ਮਾਣ, ਅਹੰਕਾਰ ।
ਬਾਵਰੁ = ਝੱਲਾ, ਕਮਲਾ ।
ਬਿਗਾਨਾ = ਓਪਰਾ ।
ਰੀਨਾ = ਚਰਨਾਂ ਦੀ ਧੂੜ ।
ਤਾ ਤੇ = ਤਦੋਂ ਤੋਂ ।
ਰਮਈਆ = ਸੋਹਣਾ ਰਾਮ ।
ਚੀਨਾ = ਪਛਾਣ ਲਿਆ ।
ਘਟਿ ਘਟਿ = ਹਰੇਕ ਸਰੀਰ ਵਿਚ ।੧ ।
ਸਹਜ = ਆਤਮਕ ਅਡੋਲਤਾ ।
ਸੁਹੇਲਾ = ਸੌਖਾ, ਸੁਖੀ ।
ਮਸਕੀਨੀ = ਆਜਜ਼ੀ, ਗਰੀਬੀ ਸੁਭਾਉ ।
ਅਪੁਨੈ = ਅਪੁਨੇ ਨੇ ।
ਮੋਹਿ = ਮੈਨੂੰ ।੧।ਰਹਾਉ ।
ਕਿਸ ਕਉ = ਕਿਸੇ ਨੂੰ ।
ਸਗਲੇ = ਸਾਰੇ (ਮਨੁੱਖ) ।
ਫੰਦਾ = ਫੰਧ, ਜਾਲ, ਫ਼ਰੇਬ ।
ਇਨਹਿ = ਇਸ ਨੇ ।
ਚੁਕਾਈ = ਮੁਕਾ ਦਿੱਤੀ ।
ਬੈਰਾਈ = ਵੈਰ ।੨ ।
ਇਨਿ = ਇਸ ਨੇ ।
ਧਾਰੀ = ਮਨ ਵਿਚ ਟਿਕਾ ਲਈ ।
ਅਪੁਨੀ ਅਪਨੀ = ਆਪਣੀ ਹੀ ਗਰਜ਼ ।
ਇਸ ਕਉ = {ਲਫ਼ਜ਼ ‘ਇਸੁ‘ ਦਾ ੁ ਸੰਬੰਧਕ ‘ਕਉ’ ਦੇ ਕਾਰਨ ਉੱਡ ਗਿਆ ਹੈ} ।
ਇਸ ਨੋ = {‘ਇਸ’ ਦਾ ੁ ਸੰਬੰਧਕ ‘ਨੋ’ ਦੇ ਕਾਰਨ} ।
ਤਾਤਾ = ਸਾੜਾ, ਈਰਖਾ ।੩ ।
ਬਾਧਿਓ = ਬੰਨ੍ਹ ਲਿਆ, ਪੱਕਾ ਕਰ ਲਿਆ ।
ਜਮਿ = ਜਮ ਨੇ, ਆਤਮਕ ਮੌਤ ਨੇ ।
ਜੋਹਾ = ਤੱਕ ਵਿਚ ਰੱਖਿਆ ।
ਇਸ ਤੇ = {‘ਇਸੁ’ ਦਾ ੁ ਸੰਬੰਧਕ ‘ਤੇ’ ਦੇ ਕਾਰਨ} ਇਸ ਤੋਂ ।
ਭੇਦੁ = ਫ਼ਰਕ ।੪ ।
ਭੇਦਾ = ਵਿੱਥਾਂ, ਵਖੇਵੇਂ ।
ਅਰੁ = ਅਤੇ {ਲਫ਼ਜ਼ ‘ਅਰੁ’ ਅਤੇ ‘ਅਰਿ’} ।
ਖੇਦਾ = ਕਸ਼ਟ ।
ਏਕੋ ਏਕੀ = ਇਕ ਪਰਮਾਤਮਾ ਨੂੰ ਹੀ ।
ਸਭੁ ਕਿਛੁ = ਹਰੇਕ ਚੰਗੀ ਜੀਵਨ-ਜੁਗਤਿ ।੫ ।
ਧਾਵੈ = ਦੌੜਦਾ ਹੈ ।
ਅਰਥੀ = ਲੋੜਵੰਦ (ਹੋ ਕੇ), ਮੁਥਾਜ ।
ਤਿਸ = ਤ੍ਰਿਸ਼ਨਾ ।
ਜਉਲਾ = ਪਰੇ, ਵੱਖਰਾ ।
ਕਉਲਾ = ਮਾਇਆ ਲਛਮੀ ।੬ ।
ਜਉ = ਜਦੋਂ ।
ਦੀਪਕੁ = ਦੀਵਾ ।
ਜਲਿਓ = ਬਲ ਪਿਆ, ਜਗ ਪਿਆ ।
ਕੀਮਤਿ = ਕਦਰ ।੭ ।
ਏਕੈ = ਇਕ ਪਰਮਾਤਮਾ ਹੀ ।
ਆਪੇ = ਆਪ ਹੀ ।
ਬੀਚਾਰਿ = ਵਿਚਾਰ ਕੇ ।
ਬਿਬੇਕੈ = ਪਰਖਦਾ ਹੈ ।
ਰੰਗਾ = ਸਭ ਚੋਜ = ਤਮਾਸ਼ੇ ਕਰਨ ਵਾਲਾ ।੮ ।

(ਹੇ ਭਾਈ!) ਮੇਰੇ ਗੁਰੂ ਨੇ ਮੈਨੂੰ (ਗਰੀਬੀ ਸੁਭਾਵ ਦੀ) ਦਾਤਿ ਬਖ਼ਸ਼ੀ, ਉਸ ਗਰੀਬੀ ਸੁਭਾਵ ਦਾ ਫਲ ਇਹ ਹੋਇਆ ਹੈ ਕਿ ਮੈਨੂੰ ਆਤਮਕ ਅਡੋਲਤਾ ਮਿਲ ਗਈ, ਮੈਂ ਸੁਖੀ ਹਾਂ ।੧।ਰਹਾਉ ।
(ਹੇ ਭਾਈ!) ਜਦੋਂ ਮਨੁੱਖ (ਆਪਣੇ) ਮਨ ਵਿਚ (ਵੱਡੇ ਹੋਣ ਦਾ) ਮਾਣ ਕਰਦਾ ਹੈ ਤਦੋਂ (ਉਸ ਅਹੰਕਾਰ ਵਿਚ) ਝੱਲਾ (ਹੋਇਆ) ਮਨੁੱਖ (ਸਭ ਲੋਕਾਂ ਤੋਂ) ਵੱਖਰਾ ਵੱਖਰਾ ਤੁਰਿਆ ਫਿਰਦਾ ਹੈ, ਪਰ ਜਦੋਂ ਇਹ ਸਭ ਲੋਕਾਂ ਦੀ ਚਰਨ-ਧੂੜ ਹੋ ਗਿਆ, ਤਦੋਂ ਇਸ ਨੇ ਸੋਹਣੇ ਰਾਮ ਨੂੰ ਹਰੇਕ ਸਰੀਰ ਵਿਚ ਵੇਖ ਲਿਆ ।੧ ।
ਜਦ ਤਕ ਮਨੁੱਖ ਹਰ ਕਿਸੇ ਨੂੰ ਭੈੜਾ ਸਮਝਦਾ ਹੈ ਤਦ ਤਕ (ਇਸ ਨੂੰ ਇਉਂ ਜਾਪਦਾ ਹੈ ਕਿ) ਸਾਰੇ ਲੋਕ ਇਸ ਦੇ ਵਾਸਤੇ (ਠੱਗੀ ਦੇ) ਜਾਲ ਵਿਛਾ ਰਹੇ ਹਨ, ਪਰ ਜਦੋਂ ਇਸ ਨੇ (ਆਪਣੇ ਅੰਦਰੋਂ) ਵਿਤਕਰਾ ਦੂਰ ਕਰ ਦਿੱਤਾ, ਤਦੋਂ (ਇਸ ਨੂੰ ਯਕੀਨ ਬਣ ਜਾਂਦਾ ਹੈ ਕਿ (ਕੋਈ ਇਸ ਨਾਲ ਵੈਰ ਨਹੀਂ ਕਰ ਰਿਹਾ ।੨ ।
ਜਦ ਤਕ ਇਸ ਮਨੁੱਖ ਨੇ (ਮਨ ਵਿਚ) ਆਪਣੀ ਹੀ ਗ਼ਰਜ਼ ਟਿਕਾਈ ਰੱਖੀ, ਤਦ ਤਕ ਇਸ ਨੂੰ ਬੜੀ ਅੌਖਿਆਈ ਬਣੀ ਰਹਿੰਦੀ ਹੈ, ਪਰ ਜਦੋਂ ਇਸ ਨੇ (ਹਰ ਥਾਂ) ਸਿਰਜਣਹਾਰ ਨੂੰ ਹੀ (ਵੱਸਦਾ) ਪਛਾਣ ਲਿਆ, ਤਦੋਂ ਇਸ ਨੂੰ (ਕਿਸੇ ਨਾਲ) ਕੋਈ ਸਾੜਾ ਨਹੀਂ ਰਹਿ ਜਾਂਦਾ ।੩ ।
ਜਦ ਤਕ ਇਸ ਮਨੁੱਖ ਨੇ (ਦੁਨੀਆ ਨਾਲ) ਆਪਣਾ ਮੋਹ ਪੱਕਾ ਕੀਤਾ ਹੋਇਆ ਹੈ, ਤਦ ਤਕ ਇਹ ਭਟਕਦਾਰਹਿੰਦਾ ਹੈ, ਆਤਮਕ ਮੌਤ ਨੇ (ਤਦ ਤਕ) ਸਦਾ ਇਸ ਨੂੰ ਆਪਣੀ ਤੱਕ ਵਿਚ ਰੱਖਿਆ ਹੋਇਆ ਹੈ, ਪਰ ਜਦੋਂ ਇਸ ਦੇ ਅੰਦਰੋਂ ਸਾਰੀਆਂ ਭਟਕਣਾ ਮੁੱਕ ਜਾਂਦੀਆਂ ਹਨ, ਤਦੋਂ ਇਸ ਵਿਚ ਤੇ ਪਰਮਾਤਮਾ ਵਿਚ ਕੋਈ ਵਿੱਥ ਨਹੀਂ ਰਹਿ ਜਾਂਦੀ ।੪ ।
ਜਦ ਤਕ ਇਸ ਮਨੁੱਖ ਨੇ (ਦੂਜਿਆਂ ਨਾਲੋਂ) ਕੋਈ ਵਿਤਕਰੇ ਮਿਥ ਰੱਖੇ ਹਨ, ਤਦ ਤਕ ਇਸ ਦੀ ਆਤਮਾ ਨੂੰ ਦੁੱਖਾਂ-ਕਲੇਸ਼ਾਂ ਦੀਆਂ ਸਜ਼ਾਵਾਂ ਮਿਲਦੀਆਂ ਰਹਿੰਦੀਆਂ ਹਨ, ਪਰ ਜਦੋਂ ਇਸ ਨੇ (ਹਰ ਥਾਂ) ਇਕ ਪਰਮਾਤਮਾ ਨੂੰ ਹੀ ਵੱਸਦਾ ਸਮਝ ਲਿਆ, ਤਦੋਂ ਇਸ ਨੂੰ (ਸਹੀ ਜੀਵਨ-ਜੁਗਤਿ ਦਾ) ਹਰੇਕ ਅੰਗ ਸੁੱਝ ਪੈਂਦਾ ਹੈ ।੫ ।
ਜਿਤਨਾ ਚਿਰ ਇਹ ਮਨੁੱਖ ਮਾਇਆ ਦਾ ਮੁਥਾਜ ਹੋ ਕੇ (ਹਰ ਪਾਸੇ) ਭਟਕਦਾ ਫਿਰਦਾ ਹੈ, ਤਦੋਂ ਤਕ ਇਹ ਤਿ੍ਰਪਤ ਨਹੀਂ ਹੁੰਦਾ ।
ਇਸ ਦੀ ਮਾਇਆ ਵਾਲੀ ਤ੍ਰਿਸ਼ਨਾ ਮੁੱਕਦੀ ਨਹੀਂ ।
ਜਦੋਂ ਇਹ ਮਨੁੱਖ ਇਸ ਮਾਇਆ-ਮੋਹ ਤੋਂ ਵੱਖ ਹੋ ਜਾਂਦਾ ਹੈ, ਤਦੋਂ ਮਾਇਆ ਇਸ ਦੇ ਪਿਛੇ ਪਿਛੇ ਲੱਗ ਤੁਰਦੀ ਹੈ ।
(ਮਾਇਆ ਇਸ ਦੀ ਦਾਸੀ ਬਣ ਜਾਂਦੀ ਹੈ) ।੬ ।
ਜਦੋਂ (ਕਿਸੇ ਮਨੁੱਖ ਨੂੰ) ਗੁਰੂ ਮਿਹਰ ਕਰ ਕੇ ਮਿਲ ਪੈਂਦਾ ਹੈ, ਉਸ ਦੇ ਮਨ ਵਿਚ ਗਿਆਨ ਹੋ ਜਾਂਦਾ ਹੈ, ਜਿਵੇਂ ਘਰ ਵਿਚ ਦੀਵਾ ਜਗ ਪੈਂਦਾ ਹੈ (ਤੇ ਘਰ ਦੀ ਹਰੇਕ ਚੀਜ਼ ਦਿੱਸ ਪੈਂਦੀ ਹੈ) ਤਦੋਂ ਮਨੁੱਖ ਨੂੰ ਸਮਝ ਪੈ ਜਾਂਦੀ ਹੈ ਕਿ ਮਨੁੱਖਾ ਜੀਵਨ ਵਿਚ ਅਸਲ ਜਿੱਤ ਕੀਹ ਹੈ ਤੇ ਹਾਰ ਕੀਹ ਹੈ, ਤਦੋਂ ਇਸ ਨੂੰ ਆਪਣੇ ਸਰੀਰ ਦੀ ਕਦਰ ਮਲੂਮ ਹੋ ਜਾਂਦੀ ਹੈ (ਤੇ ਇਸ ਨੂੰ ਵਿਕਾਰਾਂ ਵਿਚ ਨਹੀਂ ਰੋਲਦਾ) ।੭ ।
ਹੇ ਨਾਨਕ! (ਜੀਵ ਵਿਚਾਰੇ ਦੇ ਕੀਹ ਵੱਸ?) ਸਿਰਫ਼ ਪਰਮਾਤਮਾ ਹੀ (ਹਰੇਕ ਜੀਵ ਵਿਚ ਵਿਆਪਕ ਹੋ ਕੇ) ਸਭ ਕੁਝ ਕਰ ਰਿਹਾ ਹੈ ਤੇ ਉਹ ਪ੍ਰਭੂ ਆਪ ਹੀ (ਹਰੇਕ ਜੀਵ ਨੂੰ) ਅਕਲ (ਬਖ਼ਸ਼ਦਾ ਹੈ), ਆਪ ਹੀ (ਹਰੇਕ ਜੀਵਵਿਚ ਵਿਆਪਕ ਹੋ ਕੇ) ਵਿਚਾਰ ਕੇ (ਜੀਵਨ ਜੁਗਤਿ ਨੂੰ) ਪਰਖਦਾ ਹੈ ।
ਉਹ ਪਰਮਾਤਮਾ ਕਿਸੇ ਤੋਂ ਦੂਰ ਨਹੀਂ ਵੱਸਦਾ, ਸਭ ਦੇ ਨੇੜੇ ਵੱਸਦਾ ਹੈ, ਸਭ ਦੇ ਨਾਲ ਵੱਸਦਾ ਹੈ ।
ਉਹ ਪ੍ਰਭੂ ਸਦਾ-ਥਿਰ ਰਹਿਣ ਵਾਲਾ ਹੈ, ਉਹੀ ਸਭ ਚੋਜ-ਤਮਾਸ਼ੇ ਕਰਨ ਵਾਲਾ ਹੈ, ਉਹੀ ਸਾਲਾਹਣ-ਜੋਗ ਹੈ ।੮।੧ ।