ਗਉੜੀ ਮਹਲਾ ੧ ॥
ਬ੍ਰਹਮੈ ਗਰਬੁ ਕੀਆ ਨਹੀ ਜਾਨਿਆ ॥
ਬੇਦ ਕੀ ਬਿਪਤਿ ਪੜੀ ਪਛੁਤਾਨਿਆ ॥
ਜਹ ਪ੍ਰਭ ਸਿਮਰੇ ਤਹੀ ਮਨੁ ਮਾਨਿਆ ॥੧॥
ਐਸਾ ਗਰਬੁ ਬੁਰਾ ਸੰਸਾਰੈ ॥
ਜਿਸੁ ਗੁਰੁ ਮਿਲੈ ਤਿਸੁ ਗਰਬੁ ਨਿਵਾਰੈ ॥੧॥ ਰਹਾਉ ॥
ਬਲਿ ਰਾਜਾ ਮਾਇਆ ਅਹੰਕਾਰੀ ॥
ਜਗਨ ਕਰੈ ਬਹੁ ਭਾਰ ਅਫਾਰੀ ॥
ਬਿਨੁ ਗੁਰ ਪੂਛੇ ਜਾਇ ਪਇਆਰੀ ॥੨॥
ਹਰੀਚੰਦੁ ਦਾਨੁ ਕਰੈ ਜਸੁ ਲੇਵੈ ॥
ਬਿਨੁ ਗੁਰ ਅੰਤੁ ਨ ਪਾਇ ਅਭੇਵੈ ॥
ਆਪਿ ਭੁਲਾਇ ਆਪੇ ਮਤਿ ਦੇਵੈ ॥੩॥
ਦੁਰਮਤਿ ਹਰਣਾਖਸੁ ਦੁਰਾਚਾਰੀ ॥
ਪ੍ਰਭੁ ਨਾਰਾਇਣੁ ਗਰਬ ਪ੍ਰਹਾਰੀ ॥
ਪ੍ਰਹਲਾਦ ਉਧਾਰੇ ਕਿਰਪਾ ਧਾਰੀ ॥੪॥
ਭੂਲੋ ਰਾਵਣੁ ਮੁਗਧੁ ਅਚੇਤਿ ॥
ਲੂਟੀ ਲੰਕਾ ਸੀਸ ਸਮੇਤਿ ॥
ਗਰਬਿ ਗਇਆ ਬਿਨੁ ਸਤਿਗੁਰ ਹੇਤਿ ॥੫॥
ਸਹਸਬਾਹੁ ਮਧੁ ਕੀਟ ਮਹਿਖਾਸਾ ॥
ਹਰਣਾਖਸੁ ਲੇ ਨਖਹੁ ਬਿਧਾਸਾ ॥
ਦੈਤ ਸੰਘਾਰੇ ਬਿਨੁ ਭਗਤਿ ਅਭਿਆਸਾ ॥੬॥
ਜਰਾਸੰਧਿ ਕਾਲਜਮੁਨ ਸੰਘਾਰੇ ॥
ਰਕਤਬੀਜੁ ਕਾਲੁਨੇਮੁ ਬਿਦਾਰੇ ॥
ਦੈਤ ਸੰਘਾਰਿ ਸੰਤ ਨਿਸਤਾਰੇ ॥੭॥
ਆਪੇ ਸਤਿਗੁਰੁ ਸਬਦੁ ਬੀਚਾਰੇ ॥
ਦੂਜੈ ਭਾਇ ਦੈਤ ਸੰਘਾਰੇ ॥
ਗੁਰਮੁਖਿ ਸਾਚਿ ਭਗਤਿ ਨਿਸਤਾਰੇ ॥੮॥
ਬੂਡਾ ਦੁਰਜੋਧਨੁ ਪਤਿ ਖੋਈ ॥
ਰਾਮੁ ਨ ਜਾਨਿਆ ਕਰਤਾ ਸੋਈ ॥
ਜਨ ਕਉ ਦੂਖਿ ਪਚੈ ਦੁਖੁ ਹੋਈ ॥੯॥
ਜਨਮੇਜੈ ਗੁਰ ਸਬਦੁ ਨ ਜਾਨਿਆ ॥
ਕਿਉ ਸੁਖੁ ਪਾਵੈ ਭਰਮਿ ਭੁਲਾਨਿਆ ॥
ਇਕੁ ਤਿਲੁ ਭੂਲੇ ਬਹੁਰਿ ਪਛੁਤਾਨਿਆ ॥੧੦॥
ਕੰਸੁ ਕੇਸੁ ਚਾਂਡੂਰੁ ਨ ਕੋਈ ॥
ਰਾਮੁ ਨ ਚੀਨਿਆ ਅਪਨੀ ਪਤਿ ਖੋਈ ॥
ਬਿਨੁ ਜਗਦੀਸ ਨ ਰਾਖੈ ਕੋਈ ॥੧੧॥
ਬਿਨੁ ਗੁਰ ਗਰਬੁ ਨ ਮੇਟਿਆ ਜਾਇ ॥
ਗੁਰਮਤਿ ਧਰਮੁ ਧੀਰਜੁ ਹਰਿ ਨਾਇ ॥
ਨਾਨਕ ਨਾਮੁ ਮਿਲੈ ਗੁਣ ਗਾਇ ॥੧੨॥੯॥
Sahib Singh
ਬ੍ਰਹਮੈ = ਬ੍ਰਹਮਾ ਨੇ ।
ਗਰਬੁ = ਅਹੰਕਾਰ {ਬ੍ਰਹਮਾ ਨੇ ਅਹੰਕਾਰ ਕੀਤਾ ਕਿ ਮੈਂ ਕਵਲ ਦੀ ਨਾਭ ਵਿਚੋਂ ਨਹੀਂ ਜੰਮਿਆ, ਮੈਂ ਆਪਣੇ ਆਪ ਤੋਂ ਹੀ ਪੈਦਾ ਹੋਇਆ ਹਾਂ} ।
ਬੇਦ ਕੀ ਬਿਪਤਿ = ਵੇਦਾਂ ਦੇ ਚੁਰਾਏ ਜਾਣ ਦੀ ਬਿਪਤਾ, {ਦੈਂਤ ਵੇਦ ਖੋਹ ਕੇ ਲੈ ਗਏ ਸਨ ।
ਦੁਖੀ ਹੋਇਆ, ਪਰਮਾਤਮਾ ਦਾ ਆਸਰਾ ਲਿਆ ।
ਵੇਦ ਵਾਪਸ ਦਿਵਾਏ, ਦੈਂਤ ਮਾਰ ਕੇ} ।
ਜਹ = ਜਿਥੇ, ਜਿਸ ਵੇਲੇ ।
ਤਹੀ = ਤਿਥੇ, ਉਸੇ ਵੇਲੇ ।
ਮਾਨਿਆ = ਪਤੀਜ ਗਿਆ ਕਿ ਪਰਮਾਤਮਾ ਹੀ ਸਭ ਤੋਂ ਵੱਡਾ ਹੈ ।੧ ।
ਸੰਸਾਰੈ = ਸੰਸਾਰ ਵਿਚ ।
ਨਿਵਾਰੈ = ਦੂਰ ਕਰਦਾ ਹੈ ।੧।ਰਹਾਉ ।
ਬਲਿ ਰਾਜਾ = {ਇਕ ਦੈਂਤ ਰਾਜਾ ਸੀ ।
ਤਪ ਕਰ ਕੇ ਇਸ ਨੇ ਸਾਰੇ ਦੇਵਤੇ ਜਿੱਤ ਲਏ ।
ਇੰਦਰ ਦੀ ਪਦਵੀ ਪਰਾਪਤ ਕਰ ਲਈ, ਇਸ ਨੇ ਇਕੋਤ੍ਰ-ਸੌ ਜੱਗ ਸ਼ੁਰੂ ਕੀਤੇ ।
ਅਖ਼ੀਰਲਾ ਜੱਗ ਨਿਰਵਿਘਨ ਸਮਾਪਤ ਹੋਣ ਤੇ ਇੰਦਰ ਦਾ ਤਖ਼ਤ ਖੁੱਸ ਜਾਣਾ ਸੀ ।
ਇਸ ਨੇ ਵਿਸ਼ਨੂੰ ਤੋਂ ਮਦਦ ਮੰਗੀ ।
ਵਿਸ਼ਨੂੰ ਨੇ ਬਾਵਨ (ਵਾਉਣਾ) ਰੂਪ ਧਾਰਿਆ ।
ਬ੍ਰਾਹਮਣ ਬਣ ਕੇ ਰਾਜੇ ਦੇ ਜੱਗ-ਅਸਥਾਨ ਤੇ ਪਹੁੰਚਿਆ ।
ਕੁਟੀਆ ਬਣਾਣ ਲਈ ਢਾਈ ਕਰਮ ਥਾਂ ਮੰਗੀ ।
ਬਲ ਰਾਜੇ ਦੇ ਗੁਰੂ ਸ਼ੁੱਕਰ ਨੇ ਵਰਜਿਆ ਕਿ ਇਹ ਛਲ ਹੈ, ਇਸ ਤੋਂ ਬਚੋ ।
ਆਪਣੇ ਦਾਨੀ ਹੋਣ ਦੇ ਅਹੰਕਾਰ ਵਿਚ ਗੁਰੂ ਦਾ ਹੁਕਮ ਨਾਹ ਮੰਨਿਆ, ਤੇ ਢਾਈ ਕਰਮ ਧਰਤੀ ਦੇਣੀ ਮੰਨ ਲਈ ।
ਬ੍ਰਾਹਮਣ ਰੂਪ = ਧਾਰੀ ਵਿਸ਼ਨੂੰ ਨੇ ਇਕੋ ਕਰਮ ਨਾਲ ਸਾਰੀ ਧਰਤੀ, ਤੇ ਦੂਜੇ ਨਾਲ ਸਾਰਾ ਆਕਾਸ਼ ਮਿਣ ਲਿਆ ।
ਅੱਧੇ ਕਰਮ ਵਾਸਤੇ ਬਲਿ ਨੇ ਆਪਣਾ ਸਰੀਰ ਪੇਸ਼ ਕੀਤਾ ।
ਵਿਸ਼ਨੂੰ ਨੇ ਉਸ ਦੀ ਛਾਤੀ ਉਤੇ ਪੈਰ ਧਰ ਕੇ ਉਸ ਨੂੰ ਪਾਤਾਲ ਵਿਚ ਪੁਚਾ ਦਿੱਤਾ ।
ਪਾਤਾਲ ਦਾ ਰਾਜ ਭੀ ਦਿੱਤਾ, ਪ੍ਰਸੰਨ ਹੋ ਕੇ ।
ਪਰ ਵਿਸ਼ਨੂੰ ਨੂੰ ਉਥੇ ਇਸ ਰਾਜੇ ਦਾ ਦਰਬਾਨ ਬਣਨਾ ਪਿਆ} ।
ਜਗਨ = ਜੱਗ ।
ਅਫਾਰੀ = ਆਫਰ ਕੇ ।
ਪਇਆਰੀ = ਪਾਤਾਲ ਵਿਚ ।੨ ।
ਹਰੀਚੰਦੁ = {ਇਕ ਬਚਨ = ਪਾਲ ਧਰਮੀ ਤੇ ਦਾਨੀ ਰਾਜਾ ।
ਪਟਨਾ ਰਾਜਧਾਨੀ ।
ਵਿਸ਼ਿਸ਼ਟ ਇਸ ਦਾ ਪਰੋਹਤ ਸੀ ।
ਵਿਸ਼ਿਸ਼ਟ ਨੇ ਵਿਸ਼ਵਾਮਿੱਤ੍ਰ ਪਾਸ ਰਾਜੇ ਦੇ ਦਾਨ ਦੀ ਸੋਭਾ ਕੀਤੀ ।
ਵਿਸ਼ਵਾਮਿਤ੍ਰ ਨੇ ਪਰਖਣਾ ਚਾਹਿਆ ।
ਵਿਸ਼ਿਸ਼ਟ ਦੀ ਗੈਰ = ਹਾਜ਼ਰੀ ਵਿਚ ਰਾਜੇ ਨੇ ਸਾਰਾ ਰਾਜ ਦਾਨ ਕਰ ਦਿੱਤਾ ।
ਦੱਛਣਾ ਦੇ ਇਵਜ਼ ਵਿਚ ਰਾਜਾ ਆਪ ਉਸ ਦੀ ਰਾਣੀ ਤਾਰਾ ਤੇ ਉਸ ਦਾ ਪੁੱਤਰ ਕਾਂਸੀ ਦੀ ਮੰਡੀ ਵਿਚ ਵਿਕੇ ।
ਰਾਜੇ ਨੂੰ ਮਰਘਟ ਦੇ ਠੇਕੇਦਾਰ ਇਕ ਚੂਹੜੇ ਨੇ ਮੁੱਲ ਲੈ ਲਿਆ ।
ਰਾਣੀ ਤਾਰਾ ਤੇ ਉਸ ਦੇ ਪੁੱਤਰ ਨੂੰ ਇਕ ਬ੍ਰਾਹਮਣ ਨੇ ਖ਼ਰੀਦ ਲਿਆ ।
ਪੁੱਤਰ ਸੱਪ ਦਾ ਡੰਗਿਆ ਮਰ ਗਿਆ ।
ਤਾਰਾ ਮਰਘੱਟ ਵਿਚ ਪੁੱਤਰ ਨੂੰ ਸਾੜਨ ਲੈ ਗਈ, ਅਗੋਂ ਮਸੂਲ ਲਏ ਬਿਨਾਂ ਹਰੀਚੰਦ ਨੇ ਇਜਾਜ਼ਤ ਨਾਹ ਦਿੱਤੀ ।
ਰਾਣੀ ਪਾਸ ਮਸੂਲ ਜੋਗੇ ਪੈਸੇ ਨਹੀਂ ਸਨ ।
ਪਰਖ ਦੀ ਹੱਦ ਹੋ ਗਈ ।
ਵਿਸ਼ਵਾਮਿੱਤ੍ਰ ਸ਼ਰਮਿੰਦਾ ਹੋਇਆ ।
ਰਾਜੇ ਦੀ ਜਿੱਤ ਹੋਈ, ਪਰ ਇਹ ਸਾਰਾ ਕਸ਼ਟ ਮਿਲਿਆ ਕਿ ਰਾਜੇ ਨੇ ਆਪਣੇ ਗੁਰੂ ਵਿਸ਼ਿਸ਼ਟ ਤੋਂ ਸਲਾਹ ਨਾਹ ਲਈ} ।
ਅਭੇਵੈ = ਅਭੇਵ ਪ੍ਰਭੂ ਦਾ ।
ਅਭੇਵ = ਜਿਸ ਦਾ ਭੇਤ ਨਾਹ ਪਾਇਆ ਜਾ ਸਕੇ ।੩।ਹਰਣਾਖਸੁ—ਮੁਲਤਾਨ ਦਾ ਰਾਜਾ ।
ਜ਼ਾਲਮ ਹੋਣ ਕਰਕੇ ਦੈਂਤ ਅਖਵਾਇਆ ।
ਇਸ ਦਾ ਪੁੱਤਰ ਪ੍ਰਹਿਲਾਦ ਸੀ ।
ਮੰਦ੍ਰਾਚਲ ਪਹਾੜ ਤੇ ਤਪੁ ਕਰਕੇ ਬ੍ਰਹਮਾ ਤੋਂ ਵਰ ਲਿਆ ਸੀ:- ਨਾਹ ਦਿਨੇ ਮਰਾਂ, ਨਾਹ ਰਾਤੀ ਮਰਾਂ, ਨਾਹ ਘਰ ਦੇ ਅੰਦਰ ਮਰਾਂ, ਨਾਹ ਬਾਹਰ ਮਰਾਂ, ਨਾਹ ਮਨੁੱਖ ਪਾਸੋਂ ਮਰਾਂ, ਨਾਹ ਦੇਵਤੇ ਪਾਸੋਂ ਮਰਾਂ ।
ਇਸ ਨੇ ਰਾਜ ਵਿਚ ਹੁਕਮ ਦੇ ਦਿੱਤਾ ਕਿ ਮੈਂ ਹੀ ਰੱਬ ਹਾਂ, ਮੇਰਾ ਨਾਮ ਜਪੋ ।
ਪ੍ਰਹਿਲਾਦ ਪ੍ਰਭੂ ਦਾ ਭਗਤ ਨਿਕਲਿਆ ।
ਪ੍ਰਹਿਲਾਦ ਨੂੰ ਕਈ ਕਸ਼ਟ ਦਿੱਤੇ ।
ਵਿਸ਼ਨੂੰ ਨੇ ਨਰਸਿੰਘ ਰੂਪ ਧਾਰ ਕੇ ਨਹੁੰਆਂ ਨਾਲ ਮਾਰਿਆ, (ਨਰ ਤੇ ਸਿੰਘ ਦਾ ਰੂਪ) ।
ਦੁਰਾਚਾਰੀ = ਮੰਦੇ ਆਚਰਨ ਵਾਲਾ ।
ਪ੍ਰਹਾਰੀ = ਨਾਸ ਕਰਨ ਵਾਲਾ ।੪ ।
ਅਚੇਤਿ = ਅਚੇਤ = ਪਨ ਵਿਚ, ਮੂਰਖਤਾ ਵਿਚ ।
ਸੀਸ = ਸਿਰ ।
ਗਰਬਿ = ਅਹੰਕਾਰ ਦੇ ਕਾਰਨ ।
ਹੇਤਿ = ਦੇ ਕਾਰਨ ।੫ ।
ਸਹਸਬਾਹੁ = ਪਰਸ ਰਾਮ ਦੇ ਪਿਤਾ ਜਮਦਗਨਿ ਰਿਸ਼ੀ ਦਾ ਸਾਂਢੂ ।
ਇਹ ਰਾਜਾ ਸੀ ।
ਇਕ ਵਾਰੀ ਰਿਸ਼ੀ ਨੇ ਰਾਜੇ ਅਤੇ ਉਸ ਦੀ ਸੈਨਾ ਦੀ ਭੋਜਨ ਦੀ ਸੇਵਾ ਕਾਮਧੇਨ ਗਾਂ ਦੀ ਸਹਾਇਤਾ ਨਾਲ ਕੀਤੀ ।
ਸਹਸਬਾਹੂ ਨੇ ਕਾਮਧੇਨ ਕਾਬੂ ਕਰਨੀ ਚਾਹੀ ।
ਲੜਾਈ ਹੋ ਪਈ ।
ਜਮਦਗਨਿ ਮਾਰਿਆ ਗਿਆ ਜਮਦਗਨਿ ਦੇ ਪੁੱਤਰ ਪਰਸ ਰਾਮ ਨੇ ਬਦਲਾ ਲਿਆ, ਸਹਸਬਾਹੂ ਨੂੰ ਮਾਰ ਦਿੱਤਾ ।
ਮਧੁ ਕੀਟ = ਮਧੁ, ਕੈਟਭ ਇਹ ਦੋਵੇਂ ਦੈਂਤ ਵਿਸ਼ਨੂੰ ਦੇ ਕੰਨਾਂ ਵਿਚੋਂ ਜੰਮੇ ।
ਵਿਸ਼ਨੂੰ ਨੇ ਹੀ ਮਾਰ ਦਿੱਤੇ ਸਨ ।
ਮਹਿਖਾਸਾ = (ਮਹਿਖਾਸੁਰ) ਰਾਜਾ ਸੁੰਭ ਨਸੁੰਭ ਦਾ ਜਰਨੈਲ, ਝੋਟੇ ਦੀ ਸ਼ਕਲ, ਦੁਰਗਾ ਦੇ ਹਥੋਂ ਮਾਰਿਆ ਗਿਆ ਸੀ ।
ਨਖਹੁ = ਨਹੁੰਆਂ ਨਾਲ ।
ਬਿਧਾਸਾ = ਪਾੜਿਆ ।੬ ।
ਜਰਾਸੰਧਿ = ਬਿਹਾਰ ਉੜੀਸੇ ਦਾ ਇਕ ਰਾਜਾ, ਕੰਸ ਦਾ ਸਹੁਰਾ ।
ਕੰਸ ਦਾ ਬਦਲਾ ਲੈਣ ਲਈ ਇਸ ਨੇ ਕਿ੍ਰਸ਼ਨ ਜੀ ਤੇ ਹਮਲਾ ਕੀਤਾ ।
ਭੀਮ ਨੇ ਕਿ੍ਰਸ਼ਨ ਜੀ ਦੀ ਸਹਾਇਤਾ ਨਾਲ ਇਸ ਨੂੰ ਦੁ-ਫਾੜ ਚੀਰ ਦਿੱਤਾ ਸੀ ।
ਜਰਾਸੰਧਿ = ਦੋ ਰਾਣੀਆਂ ਤੋਂ ਦੋ ਹਿੱਸਿਆਂ ਵਿਚ ਜੰਮਿਆ ਕਿਹਾ ਗਿਆ ਹੈ ।
ਰਕਤਬੀਜੁ = ਸੁੰਭ ਤੇ ਨਸੁੰਭ ਦਾ ਜਰਨੈਲ ।
ਇਸ ਦਾ ਦੁਰਗਾ ਨਾਲ ਜੰਗ ਹੋਇਆ ।
ਜ਼ਖ਼ਮੀ ਹੋਣ ਨਾਲ ਜਿਤਨੇ ਭੀ ਲਹੂ ਦੇ ਕਤਰੇ ਭੁੰਞੇ ਡਿੱਗਦੇ, ਉਤਨੇ ਹੀ ਨਵੇਂ ਦੈਂਤ ਪੈਦਾ ਹੋ ਜਾਂਦੇ ।
ਦੁਰਗਾ ਨੇ ਆਪਣੇ ਮੱਥੇ ਵਿਚੋਂ ਇਕ ਕਾਲੀ ਦੇਵੀ ਕਾਲਕਾ ਕੱਢੀ ।
ਕਾਲਕਾ ਰਕਤਬੀਜ ਦੇ ਲਹੂ ਦੇ ਕਤਰੇ ਨਾਲੋ ਨਾਲ ਪੀਂਦੀ ਗਈ ।
ਆਖ਼ਰ ਦੁਰਗਾ ਨੇ ਰਕਤਬੀਜ ਨੂੰ ਮਾਰਿਆ ।
ਕਾਲੁਨੇਮੁ = ਰਾਜਾ ਬਲਿ ਦਾ ਉੱਘਾ ਜੋਧਾ ।
ਵਿਸ਼ਨੂੰ ਨੇ ਤਿ੍ਰਸੂਲ ਨਾਲ ਇਸ ਦਾ ਸਿਰ ਕੱਟਿਆ ਸੀ ।
ਕਾਲਜਮੁਨ = ਜਰਾਸੰਧਿ ਦਾ ਸਾਥੀ ਸੀ ।
ਕਿ੍ਰਸ਼ਨ ਜੀ ਨੇ ਮਾਰਿਆ ।੭ ।
ਦੂਜੈ ਭਾਇ = ਪ੍ਰਭੂ ਨੂੰ ਤਿਆਗ ਕੇ ਕਿਸੇ ਹੋਰ ਦੇ ਪ੍ਰੇਮ ਵਿਚ ।੮ ।
ਪਤਿ = ਇੱਜ਼ਤ ।
ਦੁਰਜੋਧਨੁ = ਧਿ੍ਰਤਰਾਸ਼ਟਰ ਦਾ ਵੱਡਾ ਪੁੱਤਰ, ਬੜਾ ਅਹੰਕਾਰੀ ਤੇ ਲੋਭੀ ਸੀ ।
ਇਸੇ ਨੇ ਪਾਂਡਵਾਂ ਤੋਂ ਜੂਏ ਵਿਚ ਦਗ਼ੇ-ਫ਼ਰੇਬ ਨਾਲ ਰਾਜ ਖੋਹਿਆ ਸੀ ।
ਆਖ਼ਰ ਪਾਂਡਵਾਂ ਦੇ ਹੱਥੋਂ ਜੁੱਧ ਵਿਚ ਮਾਰਿਆ ਗਿਆ ।੯ ।
ਜਨਮੇਜੈ = (ਜਨਮੇਜਾ) ਪ੍ਰੀਖਤ ਦਾ ਪੁੱਤਰ, ਇਕ ਪ੍ਰਸਿੱਧ ਰਾਜਾ ਸੀ ।
ਇਸ ਦੇ ਪਿਤਾ ਪ੍ਰੀਖਤ ਨੂੰ ਤਕਸ਼ਕ ਸੱਪ ਨੇ ਡੰਗ ਮਾਰ ਦਿੱਤਾ ਸੀ ।
ਜਨਮੇਜਾ ਸੱਪਾਂ ਦਾ ਵੈਰੀ ਬਣਿਆ ।
ਸਰਪਮੇਧ ਜੱਗ ਕਰ ਕੇ ਅਨੇਕਾਂ ਸੱਪ ਮਾਰੇ ।
ਬਿਆਸ ਇਸ ਦਾ ਗੁਰੂ ਸੀ ।
ਇਕ ਵਾਰੀ ਅਸਮੇਧ ਜੱਗ ਇਸ ਨੇ ਕੀਤਾ ।
ਇਸ ਦੀ ਇਸਤ੍ਰੀ ਬਹੁਤ ਹੀ ਬਰੀਕ ਬਸਤ੍ਰਾਂ ਵਿਚ ਉਥੇ ਆਈ ।
ਭੋਜਨ ਖਾਣ ਆਏ ਅਠਾਰਾਂ ਬ੍ਰਾਹਣ ਵੇਖ ਕੇ ਹੱਸ ਪਏ ।
ਰਾਜੇ ਨੇ ਕਤਲ ਕਰਾ ਦਿੱਤੇ ।
ਬ੍ਰਹਮ = ਹੱਤਿਆ ਦੇ ਕਾਰਨ, ਕੋੜ੍ਹ ਚੱਲ ਪਿਆ ।
ਮਹਾਭਾਰਤ ਦੀ ਕਥਾ ਸੁਣੀ ।
ਕੋੜ੍ਹ ਹਟਦਾ ਗਿਆ ।
ਜਦੋਂ ਇਹ ਸੁਣਿਆ ਕਿ ਭੀਮ ਨੇ ਜੇਹੜੇ ਹਾਥੀ ਆਕਾਸ਼ ਵਿਚ ਸੁੱਟੇ ਸਨ ਅਜੇ ਤਕ ਵਾਪਸ ਨਹੀਂ ਡਿੱਗੇ ਤਾਂ ਜਨਮੇਜੇ ਨੇ ਸ਼ੱਕ ਕੀਤਾ ।
ਕੋੜ੍ਹ ਅੰਗੂਠੇ ਤੇ ਟਿਕ ਗਿਆ ।੧੦ ।
ਕੰਸੁ = ਉਗ੍ਰਸੈਨ ਦਾ ਪੁੱਤਰ, ਕਿ੍ਰਸ਼ਨ ਜੀ ਦਾ ਮਾਮਾ ।
ਕਿ੍ਰਸ਼ਨ ਜੀ ਦੇ ਹੱਥੋਂ ਮਾਰਿਆ ਗਿਆ ।
ਕੇਸੁ = ਕੇਸੀ, ਕੰਸ ਦਾ ਪਹਿਲਵਾਨ ।
ਕਿ੍ਰਸ਼ਨ ਜੀ ਨੇ ਮਾਰਿਆ ਸੀ ।
ਚਾਂਡੂਰੁ = ਕੰਸ ਦਾ ਜੋਧਾ ।
ਕਿ੍ਰਸ਼ਨ ਜੀ ਨੇ ਮਾਰਿਆ ਸੀ ।੧੧ ।
ਨਾਇ = ਨਾਮ ਵਿਚ ਜੁੜਿਆਂ ।੧੨ ।

ਜਗਤ ਵਿਚ ਅਹੰਕਾਰ ਇਕ ਐਸਾ ਵਿਕਾਰ ਹੈ, ਜੋ ਬਹੁਤ ਭੈੜਾ ਹੈ, (ਵੱਡੇ ਵੱਡੇ ਅਖਵਾਣ ਵਾਲੇ ਭੀ ਜਦੋਂ ਅਹੰਕਾਰ ਦੇ ਢਹੇ ਚੜ੍ਹੇ ਤਾਂ ਬਹੁਤ ਖ਼ੁਆਰ ਹੋਏ) ।
ਜਿਸ (ਭਾਗਾਂ ਵਾਲੇ ਮਨੁੱਖ) ਨੂੰ ਗੁਰੂ ਮਿਲ ਪੈਂਦਾ ਹੈ (ਗੁਰੂ) ਉਸ ਦਾ ਅਹੰਕਾਰ ਦੂਰ ਕਰ ਦੇਂਦਾ ਹੈ ।੧।ਰਹਾਉ ।
ਬ੍ਰਹਮਾ ਨੇ ਅਹੰਕਾਰ ਕੀਤਾ (ਕਿ ਮੈਂ ਇਤਨਾ ਵੱਡਾ ਹਾਂ, ਮੈਂ ਕਵਲ ਦੀ ਨਾਭੀ ਵਿਚੋਂ ਕਿਵੇਂ ਜੰਮ ਸਕਦਾ ਹਾਂ?) ਉਸ ਨੇ ਪਰਮਾਤਮਾ ਦੀ ਬੇਅੰਤਤਾ ਨੂੰ ਨਹੀਂ ਸਮਝਿਆ ।
(ਜਦੋਂ ਉਸ ਦਾ ਮਾਣ ਤੋੜਨ ਵਾਸਤੇ ਉਸ ਦੇ) ਵੇਦਾਂ ਦੇ ਚੁਰਾਏ ਜਾਣ ਦੀ ਬਿਪਤਾ ਉਸ ਉਤੇ ਆ ਪਈ ਤਾਂ ਉਹ ਪਛਤਾਇਆ (ਕਿ ਮੈਂ ਆਪਣੇ ਆਪ ਨੂੰ ਵਿਅਰਥ ਹੀ ਇਤਨਾ ਵੱਡਾ ਸਮਝਿਆ) ।
ਜਦੋਂ (ਉਸ ਬਿਪਤਾ ਵੇਲੇ) ਉਸ ਨੇ ਪਰਮਾਤਮਾ ਨੂੰ ਸਿਮਰਿਆ (ਤੇ ਪਰਮਾਤਮਾ ਨੇ ਉਸ ਦੀ ਸਹਾਇਤਾ ਕੀਤੀ) ਤਦੋਂ ਉਸ ਨੂੰ ਯਕੀਨ ਆਇਆ (ਕਿ ਪਰਮਾਤਮਾ ਹੀ ਸਭ ਤੋਂ ਵੱਡਾ ਹੈ) ।੧ ।
ਰਾਜੇ ਬਲਿ ਨੂੰ ਮਾਇਆ ਦਾ ਮਾਣ ਹੋ ਗਿਆ ।
ਉਸ ਨੇ ਬੜੇ ਜੱਗ ਕੀਤੇ ।
ਅਹੰਕਾਰ ਨਾਲ ਬਹੁਤ ਆਫਰਿਆ ।
(ਇੰਦਰ ਦਾ ਸਿੰਘਾਸਨ ਖੋਹਣ ਲਈ ਉਸ ਨੇ ਇਕੋਤ੍ਰ-ਸੌ ਜੱਗ ਕੀਤੇ ।
ਜੇ ਅਖ਼ੀਰਲਾ ਜੱਗ ਨਿਰਵਿਘਨ ਸਿਰੇ ਚੜ੍ਹ ਜਾਂਦਾ, ਤਾਂ ਇੰਦਰ ਦਾ ਰਾਜ ਖੋਹ ਲੈਂਦਾ ।
ਇੰਦਰ ਨੇ ਵਿਸ਼ਨੂੰ ਦੀ ਸਹਾਇਤਾ ਮੰਗੀ ।
ਵਿਸ਼ਨੂੰ ਬ੍ਰਾਹਮਣ ਦਾ ਰੂਪ ਧਾਰ ਕੇ ਦਾਨ ਮੰਗਣ ਆ ਗਿਆ ।
ਬਲਿ ਦੇ ਗੁਰੂ ਸ਼ੁੱਕਰ ਨੇ ਬਲਿ ਨੂੰ ਸਮਝਾਇਆ ਕਿ ਇਹ ਛਲ ਹੈ, ਇਸ ਵਿਚ ਨਾਹ ਫਸੀਂ, ਪਰ (ਮਾਇਆ ਦੇ ਮਾਣ ਵਿਚ) ਆਪਣੇ ਗੁਰੂ ਦੀ ਸਲਾਹ ਲੈਣ ਤੋਂ ਬਿਨਾ (ਉਸ ਨੇ ਬ੍ਰਾਹਮਣ ਰੂਪ-ਧਾਰੀ ਵਿਸ਼ਨੂੰ ਨੂੰ ਦਾਨ ਦੇਣਾ ਮੰਨ ਲਿਆ ਤੇ) ਪਾਤਾਲ ਵਿਚ ਚਲਾ ਗਿਆ ।੨ ।
(ਰਾਜਾ) ਹਰੀਚੰਦ (ਭੀ) ਦਾਨ ਕਰਦਾ ਸੀ, (ਦਾਨ ਦੀ ਸੋਭਾ ਵਿਚ ਹੀ ਮਸਤ ਰਿਹਾ) ।
ਗੁਰੂ ਤੋਂ ਬਿਨਾ ਉਹ ਭੀ ਇਹ ਨਾਹ ਸਮਝ ਸਕਿਆ ਕਿ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਉਸ ਦਾ ਭੇਤ ਨਹੀਂ ਪਾਇਆ ਜਾ ਸਕਦਾ (ਉਸ ਦੀ ਸਿ੍ਰਸ਼ਟੀ ਵਿਚ ਬੇਅੰਤ ਦਾਨੀ ਹਨ), (ਪਰ ਜੀਵ ਦੇ ਕੀਹ ਵੱਸ?) ਪਰਮਾਤਮਾ ਆਪ ਹੀ ਅਕਲ ਦੇਂਦਾ ਹੈ ।੩ ।
ਭੈੜੀ ਮਤਿ ਦੇ ਕਾਰਨ ਹਰਣਾਖਸ ਦੁਰਾਚਾਰੀ ਹੋ ਗਿਆ (ਅੱਤਿਆਚਾਰ ਕਰਨ ਲੱਗ ਪਿਆ) ।
ਪਰ ਨਾਰਾਇਣ ਪ੍ਰਭੂ ਆਪ ਹੀ (ਅਹੰਕਾਰੀਆਂ ਦਾ) ਅਹੰਕਾਰ ਦੂਰ ਕਰਨ ਵਾਲਾ ਹੈ ।
ਉਸ ਨੇ ਮਿਹਰ ਕੀਤੀ ਤੇ ਪ੍ਰਹਿਲਾਦ ਦੀ ਰੱਖਿਆ ਕੀਤੀ (ਹਰਣਾਖਸ ਦਾ ਮਾਣ ਤੋੜਿਆ) ।੪ ।
ਮੂਰਖ ਰਾਵਣ ਬੇ-ਸਮਝੀ ਵਿਚ ਕੁਰਾਹੇ ਪੈ ਗਿਆ ।
(ਸਿੱਟਾ ਇਹ ਨਿਕਲਿਆ ਕਿ) ਉਸ ਦੀ ਲੰਕਾ ਲੁੱਟੀ ਗਈ, ਤੇ ਉਸ ਦਾ ਸਿਰ ਭੀ ਕੱਟਿਆ ਗਿਆ ।
ਅਹੰਕਾਰ ਦੇ ਕਾਰਨ, ਗੁਰੂ ਦੀ ਸਰਨ ਪੈਣ ਤੋਂ ਬਿਨਾ ਅਹੰਕਾਰ ਦੇ ਮਦ ਵਿਚ ਹੀ ਰਾਵਣ ਤਬਾਹ ਹੋਇਆ ।੫ ।
ਸਹਸਬਾਹੂ (ਨੂੰ ਪਰਸ ਰਾਮ ਨੇ ਮਾਰਿਆ,) ਮਧੁ ਤੇ ਕੈਟਭ (ਨੂੰ ਵਿਸ਼ਨੂੰ ਨੇ ਮਾਰ ਦਿੱਤਾ,) ਮਹਿਖਾਸੁਰ (ਦੁਰਗਾ ਦੇ ਹੱਥੋਂ ਮਰਿਆ) ਹਰਣਾਖਸ ਨੂੰ (ਨਰ ਸਿੰਘ ਨੇ) ਨਹੁੰਆਂ ਨਾਲ ਮਾਰ ਦਿੱਤਾ ।
ਇਹ ਸਾਰੇ ਦੈਂਤ ਪ੍ਰਭੂ ਦੀ ਭਗਤੀ ਦੇ ਅੱਭਿਆਸ ਤੋਂ ਵਾਂਜੇ ਰਹਿਣ ਕਰਕੇ (ਆਪਣੀ ਮੂਰਖਤਾ ਦੀ ਸਜ਼ਾ ਭੁਗਤਦੇ) ਮਾਰੇ ਗਏ ।੬ ।
ਪਰਮਾਤਮਾ ਨੇ ਦੈਂਤ ਮਾਰ ਕੇ ਸੰਤਾਂ ਦੀ ਰੱਖਿਆ ਕੀਤੀ ।
ਜਰਾਸੰਧਿ ਤੇ ਕਾਲਜਮੁਨ (ਕਿ੍ਰਸ਼ਨ ਜੀ ਦੇ ਹੱਥੋਂ) ਮਾਰੇ ਗਏ ।
ਰਕਤ ਬੀਜ (ਦੁਰਗਾ ਦੇ ਹੱਥੋਂ) ਮਾਰਿਆ, ਕਾਲਨੇਮ (ਵਿਸ਼ਨੂੰ ਦੇ ਤਿ੍ਰਸ਼ੂਲ ਨਾਲ) ਚੀਰਿਆ ਗਿਆ (ਇਹਨਾਂ ਅਹੰਕਾਰੀਆਂ ਨੂੰ ਇਹਨਾਂ ਦੇ ਅਹੰਕਾਰ ਨੇ ਹੀ ਲਿਆ) ।੭ ।
(ਇਸ ਸਾਰੀ ਖੇਡ ਦਾ ਮਾਲਕ ਪਰਮਾਤਮਾ) ਆਪ ਹੀ ਗੁਰੂ-ਰੂਪ ਹੋ ਕੇ ਆਪਣੀ ਸਿਫ਼ਤਿ-ਸਾਲਾਹ ਦੀ ਬਾਣੀ ਨੂੰ ਵਿਚਾਰਦਾ ਹੈ, ਆਪ ਹੀ ਦੈਂਤਾਂ ਨੂੰ ਮਾਇਆ ਦੇ ਮੋਹ ਵਿਚ ਫਸਾ ਕੇ ਮਾਰਦਾ ਹੈ, ਆਪ ਹੀ ਗੁਰੂ ਦੀ ਸਰਨ ਪਏ ਬੰਦਿਆਂ ਨੂੰ ਆਪਣੇ ਸਿਮਰਨ ਵਿਚ ਆਪਣੀ ਭਗਤੀ ਵਿੱਚ ਜੋੜ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ ।੮ ।
ਦੁਰਜੋਧਨ (ਅਹੰਕਾਰ ਵਿਚ) ਡੁੱਬਿਆ, ਤੇ ਆਪਣੀ ਇੱਜ਼ਤ ਗਵਾ ਬੈਠਾ ।
(ਅਹੰਕਾਰ ਵਿਚ ਆ ਕੇ) ਉਸ ਨੇ ਪਰਮਾਤਮਾ ਨੂੰ ਕਰਤਾਰ ਨੂੰ ਚੇਤੇ ਨਾਹ ਰੱਖਿਆ (ਇਥੋਂ ਤਕ ਨਿੱਘਰਿਆ ਕਿ ਅਨਾਥ ਦ੍ਰੋਪਤੀ ਦੀ ਬੇ-ਪਤੀ ਕਰਨ ਤੇ ਉਤਰ ਆਇਆ) ।
ਪਰ ਜੇਹੜਾ ਪਰਮਾਤਮਾ ਦੇ ਦਾਸ ਨੂੰ (ਦੁੱਖ ਦੇਂਦਾ ਹੈ ਉਹ ਉਸ) ਦੁੱਖ ਦੇ ਕਾਰਨ ਆਪ ਹੀ ਖ਼ੁਆਰ ਹੁੰਦਾ ਹੈ, ਉਸ ਨੂੰ ਆਪ ਨੂੰ ਹੀ ਉਹ ਦੁੱਖ (ਮਾਰੂ ਹੋ ਢੁਕਦਾ) ਹੈ ।੯ ।
ਰਾਜਾ ਜਨਮੇਜੈ ਨੇ ਆਪਣੇ ਗੁਰੂ ਦੀ ਸਿੱਖਿਆ ਨੂੰ ਨਾ ਸਮਝਿਆ (ਆਪਣੇ ਧਨ ਤੇ ਅਕਲ ਦਾ ਮਾਣ ਕੀਤਾ ।
ਅਹੰਕਾਰ ਕੇ ਕਾਰਨ) ਭੁਲੇਖੇ ਵਿਚ ਪੈ ਕੇ ਕੁਰਾਹੇ ਪੈ ਗਿਆ, ਫਿਰ ਸੁਖ ਕਿਥੋਂ ਮਿਲੇ ਸੁ ?
(ਗੁਰੂ ਨੇ ਸਮਝਾ ਕੇ ਕੋੜ੍ਹ ਦੀ ਭਾਰੀ ਬਿਪਤਾ ਤੋਂ ਬਚਾਣ ਦਾ ਉੱਦਮ ਕੀਤਾ, ਪਰ ਫਿਰ ਭੀ) ਥੋੜਾ ਜਿਤਨਾ ਖੁੰਝ ਗਿਆ, ਤੇ ਮੁੜ ਪਛੁਤਾਇਆ (ਅਹੰਕਾਰ ਬੜੇ ਬੜੇ ਸਿਆਣਿਆਂ ਦੀ ਅਕਲ ਨੂੰ ਚੱਕਰ ਵਿੱਚ ਪਾ ਦੇਂਦਾ ਹੈ) ।੧੦ ।
ਕੰਸ, ਕੇਸੀ, ਤੇ ਚਾਂਡੂਰ (ਬੜੇ ਬੜੇ ਸੂਰਮੇ ਸਨ, ਸੂਰਮਤਾ ਵਿਚ ਇਹਨਾਂ ਦੇ ਬਰਾਬਰ ਦਾ) ਕੋਈ ਨਹੀਂ ਸੀ ।
(ਪਰ ਆਪਣੀ ਤਾਕਤ ਦੇ ਅਹੰਕਾਰ ਵਿਚ) ਇਹਨਾਂ ਪਰਮਾਤਮਾ ਦੀ ਲੀਲਾ ਨੂੰ ਨਾਹ ਸਮਝਿਆ ਤੇ ਆਪਣੀ ਇੱਜ਼ਤ ਗਵਾ ਲਈ ।
(ਆਪਣੀ ਤਾਕਤ ਦਾ ਮਾਣ ਕੂੜਾ ਹੈ ।
ਇਹ ਤਾਕਤ ਕੋਈ ਮਦਦ ਨਹੀਂ ਕਰਦੀ)ਕਰਤਾਰ ਤੋਂ ਬਿਨਾ ਹੋਰ ਕੋਈ (ਕਿਸੇ ਦੀ) ਰੱਖਿਆ ਨਹੀਂ ਕਰ ਸਕਦਾ ।੧੧ ।
(ਅਹੰਕਾਰ ਬੜਾ ਬਲੀ ਹੈ) ਗੁਰੂ ਦੀ ਸਰਨ ਪੈਣ ਤੋਂ ਬਿਨਾ ਇਸ ਅਹੰਕਾਰ ਨੂੰ (ਅੰਦਰੋਂ) ਮਿਟਾਇਆ ਨਹੀਂ ਜਾ ਸਕਦਾ ।
ਜੇਹੜਾ ਮਨੁੱਖ ਗੁਰੂ ਦੀ ਸਿੱਖਿਆ ਧਾਰਨ ਕਰਦਾ ਹੈ ਉਹ (ਅਹੰਕਾਰ ਮਿਟਾ ਕੇ) ਧੀਰਜ ਧਾਰਦਾ ਹੈ (ਧੀਰਜ ਬੜਾ ਉੱਚਾ) ਧਰਮ ਹੈ ।
ਹੇ ਨਾਨਕ! ਗੁਰੂ ਦੀ ਸਿੱਖਿਆ ਤੇ ਤੁਰਿਆਂ ਹੀ ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ, ਤੇ ਜੀਵ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ ।੧੨।੯ ।