ਰਾਗੁ ਗਉੜੀ ਮਾਝ ਮਹਲਾ ੫
ੴ ਸਤਿਗੁਰ ਪ੍ਰਸਾਦਿ ॥
ਤੂੰ ਮੇਰਾ ਬਹੁ ਮਾਣੁ ਕਰਤੇ ਤੂੰ ਮੇਰਾ ਬਹੁ ਮਾਣੁ ॥
ਜੋਰਿ ਤੁਮਾਰੈ ਸੁਖਿ ਵਸਾ ਸਚੁ ਸਬਦੁ ਨੀਸਾਣੁ ॥੧॥ ਰਹਾਉ ॥
ਸਭੇ ਗਲਾ ਜਾਤੀਆ ਸੁਣਿ ਕੈ ਚੁਪ ਕੀਆ ॥
ਕਦ ਹੀ ਸੁਰਤਿ ਨ ਲਧੀਆ ਮਾਇਆ ਮੋਹੜਿਆ ॥੧॥
ਦੇਇ ਬੁਝਾਰਤ ਸਾਰਤਾ ਸੇ ਅਖੀ ਡਿਠੜਿਆ ॥
ਕੋਈ ਜਿ ਮੂਰਖੁ ਲੋਭੀਆ ਮੂਲਿ ਨ ਸੁਣੀ ਕਹਿਆ ॥੨॥
ਇਕਸੁ ਦੁਹੁ ਚਹੁ ਕਿਆ ਗਣੀ ਸਭ ਇਕਤੁ ਸਾਦਿ ਮੁਠੀ ॥
ਇਕੁ ਅਧੁ ਨਾਇ ਰਸੀਅੜਾ ਕਾ ਵਿਰਲੀ ਜਾਇ ਵੁਠੀ ॥੩॥
ਭਗਤ ਸਚੇ ਦਰਿ ਸੋਹਦੇ ਅਨਦ ਕਰਹਿ ਦਿਨ ਰਾਤਿ ॥
ਰੰਗਿ ਰਤੇ ਪਰਮੇਸਰੈ ਜਨ ਨਾਨਕ ਤਿਨ ਬਲਿ ਜਾਤ ॥੪॥੧॥੧੬੯॥
Sahib Singh
ਕਰਤੇ = ਹੇ ਕਰਤਾਰ !
ਮਾਣੁ = ਫ਼ਖ਼ਰ (ਦੀ ਥਾਂ) ।
ਜੋਰਿ ਤੁਮਾਰੈ = ਤੇਰੇ ਤਾਣ ਦੇ ਆਸਰੇ ।
ਸੁਖਿ = ਸੁਖ ਨਾਲ ।
ਵਸਾ = ਵਸਾਂ, ਮੈਂ ਵੱਸਦਾ ਹਾਂ ।
ਨੀਸਾਣੁ = ਪਰਵਾਨਾ, ਰਾਹਦਾਰੀ ।੧।ਰਹਾਉ ।
ਸਭੇ = ਸਾਰੀਆਂ ।
ਜਾਤੀਆ = ਮੈਂ ਸਮਝੀਆਂ ।
ਚੁਪ ਕੀਆ = ਲਾ = ਪਰਵਾਹ ਹੋਇਆ ਰਿਹਾ ।
ਸੁਰਤਿ = ਸੂਝ ।੧ ।
ਦੇਇ = ਦੇਂਦਾ ਹੈ ।
ਸਾਰਤਾ = ਇਸ਼ਾਰਾ ।
ਅਖੀ = ਅੱਖਾਂ ਨਾਲ ।
ਮੂਲਿ ਨ = ਬਿਲਕੁਲ ਨਹੀਂ ।
ਕਹਿਆ = ਆਖਿਆ ਹੋਇਆ ।੨ ।
ਕਿਆ ਗਣੀ = ਮੈਂ ਕੀਹ ਗਿਣਾਂ ?
ਮੈਂ ਕੀਹ ਦੱਸਾਂ ?
ਇਕਤੁ = ਇਕ ਵਿਚ ।
ਸਾਦਿ = ਸੁਆਦ ਵਿਚ ।
ਇਕਤੁ ਸਾਦਿ = ਇਕੋ ਸੁਆਦ ਵਿਚ ।
ਮੁਠੀ = ਠੱਗੀ ਜਾ ਰਹੀ ਹੈ ।
ਇਕੁ ਅਧੁ = ਕੋਈ ਵਿਰਲਾ ਵਿਰਲਾ ।
ਨਾਇ = ਨਾਮ ਵਿਚ ।
ਰਸੀਅੜਾ = ਰਸ ਲੈਣ ਵਾਲਾ ।
ਜਾਇ = ਥਾਂ ।
ਵੁਠੀ = ਵਰੋਸਾਈ ਹੋਈ ।੩ ।
ਸਚੇ ਦਰਿ = ਸਦਾ = ਥਿਰ ਪ੍ਰਭੂ ਦੇ ਦਰ ਤੇ ।
ਰੰਗਿ = ਰੰਗ ਵਿਚ, ਪ੍ਰੇਮ = ਰੰਗ ਵਿਚ ।
ਤਿਨ = ਉਹਨਾਂ ਤੋਂ ।੪ ।
ਮਾਣੁ = ਫ਼ਖ਼ਰ (ਦੀ ਥਾਂ) ।
ਜੋਰਿ ਤੁਮਾਰੈ = ਤੇਰੇ ਤਾਣ ਦੇ ਆਸਰੇ ।
ਸੁਖਿ = ਸੁਖ ਨਾਲ ।
ਵਸਾ = ਵਸਾਂ, ਮੈਂ ਵੱਸਦਾ ਹਾਂ ।
ਨੀਸਾਣੁ = ਪਰਵਾਨਾ, ਰਾਹਦਾਰੀ ।੧।ਰਹਾਉ ।
ਸਭੇ = ਸਾਰੀਆਂ ।
ਜਾਤੀਆ = ਮੈਂ ਸਮਝੀਆਂ ।
ਚੁਪ ਕੀਆ = ਲਾ = ਪਰਵਾਹ ਹੋਇਆ ਰਿਹਾ ।
ਸੁਰਤਿ = ਸੂਝ ।੧ ।
ਦੇਇ = ਦੇਂਦਾ ਹੈ ।
ਸਾਰਤਾ = ਇਸ਼ਾਰਾ ।
ਅਖੀ = ਅੱਖਾਂ ਨਾਲ ।
ਮੂਲਿ ਨ = ਬਿਲਕੁਲ ਨਹੀਂ ।
ਕਹਿਆ = ਆਖਿਆ ਹੋਇਆ ।੨ ।
ਕਿਆ ਗਣੀ = ਮੈਂ ਕੀਹ ਗਿਣਾਂ ?
ਮੈਂ ਕੀਹ ਦੱਸਾਂ ?
ਇਕਤੁ = ਇਕ ਵਿਚ ।
ਸਾਦਿ = ਸੁਆਦ ਵਿਚ ।
ਇਕਤੁ ਸਾਦਿ = ਇਕੋ ਸੁਆਦ ਵਿਚ ।
ਮੁਠੀ = ਠੱਗੀ ਜਾ ਰਹੀ ਹੈ ।
ਇਕੁ ਅਧੁ = ਕੋਈ ਵਿਰਲਾ ਵਿਰਲਾ ।
ਨਾਇ = ਨਾਮ ਵਿਚ ।
ਰਸੀਅੜਾ = ਰਸ ਲੈਣ ਵਾਲਾ ।
ਜਾਇ = ਥਾਂ ।
ਵੁਠੀ = ਵਰੋਸਾਈ ਹੋਈ ।੩ ।
ਸਚੇ ਦਰਿ = ਸਦਾ = ਥਿਰ ਪ੍ਰਭੂ ਦੇ ਦਰ ਤੇ ।
ਰੰਗਿ = ਰੰਗ ਵਿਚ, ਪ੍ਰੇਮ = ਰੰਗ ਵਿਚ ।
ਤਿਨ = ਉਹਨਾਂ ਤੋਂ ।੪ ।
Sahib Singh
ਹੇ ਕਰਤਾਰ! ਤੂੰ ਮੇਰੇ ਵਾਸਤੇ ਫ਼ਖ਼ਰ ਦੀ ਥਾਂ ਹੈਂ, ਤੂੰ ਮੇਰਾ ਮਾਣ ਹੈਂ ।
ਹੇ ਕਰਤਾਰ! ਤੇਰੇ ਬਲ ਦੇ ਆਸਰੇ ਮੈਂ ਸੁਖ ਨਾਲ ਵੱਸਦਾ ਹਾਂ, ਤੇਰੀ ਸਦਾ-ਥਿਰ ਸਿਫ਼ਤਿ-ਸਾਲਾਹ ਦੀ ਬਾਣੀ (ਮੇਰੇ ਜੀਵਨ-ਸਫ਼ਰ ਵਿਚ ਮੇਰੇ ਵਾਸਤੇ) ਰਾਹਦਾਰੀ ਹੈ ।੧।ਰਹਾਉ ।
ਹੇ ਕਰਤਾਰ! ਮਾਇਆ ਵਿਚ ਮੋਹਿਆ ਜੀਵ ਪਰਮਾਰਥ ਦੀਆਂ ਸਾਰੀਆਂ ਗੱਲਾਂ ਸੁਣ ਕੇ ਸਮਝਦਾ ਭੀ ਹੈ, ਫਿਰ ਭੀ ਪਰਵਾਹ ਨਹੀਂ ਕਰਦਾ, ਤੇ ਕਦੇ ਭੀ (ਪਰਮਾਰਥ ਵਲ) ਧਿਆਨ ਨਹੀਂ ਦੇਂਦਾ ।੧ ।
ਜੇ ਕੋਈ ਗੁਰਮੁਖਿ ਕੋਈ ਇਸ਼ਾਰਾ ਜਾਂ ਬੁਝਾਉਣੀ ਦੇਂਦਾ ਭੀ ਹੈ (ਕਿ ਇਥੇ ਸਦਾ ਨਹੀਂ ਬਹਿ ਰਹਿਣਾ, ਫਿਰ) ਉਹ ਗੱਲਾਂ ਅੱਖੀਂ ਭੀ ਵੇਖ ਲਈਦੀਆਂ ਹਨ (ਕਿ ਸਭ ਤੁਰੇ ਜਾ ਰਹੇ ਹਨ) ਪਰ ਜੀਵ ਐਸਾ ਕੋਈ ਮੂਰਖ ਲੋਭੀ ਹੈ ਕਿ (ਅਜੇਹੀ) ਆਖੀ ਹੋਈ ਗੱਲ ਬਿਲਕੁਲ ਨਹੀਂ ਸੁਣਦਾ ।੨ ।
(ਹੇ ਭਾਈ!) ਮੈਂ ਕਿਸੇ ਇਕ ਦੀ ਦੁˆਹ ਦੀ ਚੁˆਹ ਦੀ ਕੀਹ ਗੱਲ ਦੱਸਾਂ ?
ਸਾਰੀ ਹੀ ਸਿ੍ਰਸ਼ਟੀ ਇਕੋ ਹੀ ਸੁਆਦ ਵਿਚ ਠੱਗੀ ਜਾ ਰਹੀ ਹੈ ।
ਕੋਈ ਵਿਰਲਾ ਮਨੁੱਖ ਪਰਮਾਤਮਾ ਦੇ ਨਾਮ ਵਿਚ ਰਸ ਲੈਣ ਵਾਲਾ ਹੈ, ਕੋਈ ਵਿਰਲਾਹਿਰਦਾ-ਥਾਂ ਵਰੋਸਾਇਆ ਹੋਇਆ ਮਿਲਦਾ ਹੈ ।੩ ।
(ਹੇ ਭਾਈ!) ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਸੋਭਾ ਪਾਂਦੇ ਹਨ, ਤੇ ਦਿਨ ਰਾਤ ਆਤਮਕ ਆਨੰਦ ਮਾਣਦੇ ਹਨ ।
ਹੇ ਦਾਸ ਨਾਨਕ! (ਆਖ—ਜੇਹੜੇ ਮਨੁੱਖ) ਪਰਮੇਸਰ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ।੪।੧।੧੬੯ ।