ਗਉੜੀ ਮਹਲਾ ੫ ॥
ਮਨ ਧਰ ਤਰਬੇ ਹਰਿ ਨਾਮ ਨੋ ॥
ਸਾਗਰ ਲਹਰਿ ਸੰਸਾ ਸੰਸਾਰੁ ਗੁਰੁ ਬੋਹਿਥੁ ਪਾਰ ਗਰਾਮਨੋ ॥੧॥ ਰਹਾਉ ॥
ਕਲਿ ਕਾਲਖ ਅੰਧਿਆਰੀਆ ॥
ਗੁਰ ਗਿਆਨ ਦੀਪਕ ਉਜਿਆਰੀਆ ॥੧॥
ਬਿਖੁ ਬਿਖਿਆ ਪਸਰੀ ਅਤਿ ਘਨੀ ॥
ਉਬਰੇ ਜਪਿ ਜਪਿ ਹਰਿ ਗੁਨੀ ॥੨॥
ਮਤਵਾਰੋ ਮਾਇਆ ਸੋਇਆ ॥
ਗੁਰ ਭੇਟਤ ਭ੍ਰਮੁ ਭਉ ਖੋਇਆ ॥੩॥
ਕਹੁ ਨਾਨਕ ਏਕੁ ਧਿਆਇਆ ॥
ਘਟਿ ਘਟਿ ਨਦਰੀ ਆਇਆ ॥੪॥੨॥੧੪੦॥
Sahib Singh
ਮਨ = ਹੇ ਮਨ !
ਧਰ = ਆਸਰਾ ।
ਤਰਬੇ = ਤਰਨ ਵਾਸਤੇ ।
ਨਾਮਨੋ = {ਨਾਮਨੱ} ਨਾਮ ।
ਸਾਗਰ = ਸਮੁੰਦਰ ।
ਸੰਸਾ = ਸਹਮ, ਫ਼ਿਕਰ ।
ਬੋਹਿਥੁ = ਜਹਾਜ਼ ।
ਪਾਰ ਗਰਾਮਨੋ = ਪਾਰ ਲੰਘਣ ਲਈ ।੧।ਰਹਾਉ ।
ਕਲਿ = {ਕਲਿ} (ਮਾਇਆ ਦੀ ਖ਼ਾਤਰ) ਝਗੜਾ ਬਖੇੜਾ ।
ਅੰਧਿਆਰੀਆ = ਹਨੇਰਾ ਪੈਦਾ ਕਰਨ ਵਾਲੀ ।
ਦੀਪਕ = ਦੀਵਾ ।
ਉਜਿਆਰੀਆ = ਚਾਨਣ ਪੈਦਾ ਕਰਨ ਵਾਲਾ ।੧ ।
ਬਿਖੁ = ਜ਼ਹਰ ।
ਬਿਖਿਆ = ਮਾਇਆ ।
ਪਸਰੀ = ਖਿਲਰੀ ਹੋਈ ।
ਘਨੀ = ਸੰਘਣੀ ।
ਉਬਰੇ = ਬਚ ਗਏ ।
ਹਰਿ ਗੁਨੀ = ਹਰੀ ਦੇ ਗੁਣਾਂ ਨੂੰ ।੨ ।
ਮਤਵਾਰੋ = ਮਸਤ, ਮਤਵਾਲਾ ।
ਭੇਟਤ = ਮਿਲਦਿਆਂ ।
ਭ੍ਰਮੁ = ਭਟਕਣਾ ।
ਖੋਇਆ = ਦੂਰ ਕਰ ਲਿਆ ।੩ ।
ਘਟਿ ਘਟਿ = ਹਰੇਕ ਘਟ ਵਿਚ, ਘਟ ਵਿਚ ਘਟ ਵਿਚ ।੪ ।

ਹੇ ਮਨ! ਪਰਮਾਤਮਾ ਦਾ ਨਾਮ (ਸੰਸਾਰ-ਸਮੁੰਦਰ ਤੋਂ) ਪਾਰ ਲੰਘਣ ਲਈ ਆਸਰਾ ਹੈ ।
ਇਹ ਸੰਸਾਰ ਸਹਿਮ-ਫ਼ਿਕਰਾਂ ਦੀਆਂ ਲਹਿਰਾਂ ਨਾਲ ਭਰਿਆ ਹੋਇਆ ਸਮੁੰਦਰ ਹੈ ।
ਗੁਰੂ ਜਹਾਜ਼ ਹੈ ਜੋ ਇਸ ਵਿਚੋਂ ਪਾਰ ਲੰਘਾਣ ਦੇ ਸਮਰੱਥ ਹੈ ।੧।ਰਹਾਉ ।
(ਹੇ ਭਾਈ! ਦੁਨੀਆ ਦੀ ਖ਼ਾਤਰ) ਝਗੜੇ-ਬਖੇੜੇ (ਇਕ ਐਸੀ) ਕਾਲਖ ਹੈ (ਜੋ ਮਨੁੱਖ ਦੇ ਮਨ ਵਿਚ ਮੋਹ ਦਾ) ਹਨੇਰਾ ਪੈਦਾ ਕਰਦੀ ਹੈ ।
ਗੁਰੂ ਦਾ ਗਿਆਨ ਦੀਵਾ ਹੈ ਜੋ (ਮਨ ਵਿਚ ਉੱਚੇ ਆਤਮਕ ਜੀਵਨ ਦਾ) ਚਾਨਣ ਪੈਦਾ ਕਰਦਾ ਹੈ ।੧ ।
(ਹੇ ਭਾਈ!) ਮਾਇਆ (ਦੇ ਮੋਹ) ਦੀ ਜ਼ਹਰ (ਜਗਤ ਵਿਚ) ਬਹੁਤ ਸੰਘਣੀ ਖਿਲਰੀ ਹੋਈ ਹੈ ।
ਪਰਮਾਤਮਾ ਦੇ ਗੁਣਾਂ ਨੂੰ ਯਾਦ ਕਰ ਕਰ ਕੇ ਹੀ (ਮਨੁੱਖ ਇਸ ਜ਼ਹਰ ਦੀ ਮਾਰ ਤੋਂ) ਬਚ ਸਕਦੇ ਹਨ ।੨ ।
(ਹੇ ਭਾਈ!) ਮਾਇਆ ਵਿਚ ਮਸਤ ਹੋਇਆ ਮਨੁੱਖ (ਮੋਹ ਦੀ ਨੀਂਦ ਵਿਚ) ਸੁੱਤਾ ਰਹਿੰਦਾ ਹੈ, ਪਰ ਗੁਰੂ ਨੂੰ ਮਿਲਿਆਂ (ਮਨੁੱਖ ਮਾਇਆ ਦੀ ਖ਼ਾਤਰ) ਭਟਕਣ ਤੇ (ਦੁਨੀਆ ਦਾ) ਸਹਮ-ਡਰ ਦੂਰ ਕਰ ਲੈਂਦਾ ਹੈ ।੩ ।
ਹੇ ਨਾਨਕ! ਆਖ—ਜਿਸ ਮਨੁੱਖ ਨੇ ਇਕ ਪਰਮਾਤਮਾ ਦਾ ਧਿਆਨ ਧਰਿਆ ਹੈ, ਉਸ ਨੂੰ ਪਰਮਾਤਮਾ ਹਰੇਕ ਸਰੀਰ ਵਿਚ ਵੱਸਦਾ ਦਿੱਸ ਪਿਆ ਹੈ ।੪।੨।੧੪੦ ।