ਗਉੜੀ ਮਹਲਾ ੫ ॥
ਤੁਮ ਹਰਿ ਸੇਤੀ ਰਾਤੇ ਸੰਤਹੁ ॥
ਨਿਬਾਹਿ ਲੇਹੁ ਮੋ ਕਉ ਪੁਰਖ ਬਿਧਾਤੇ ਓੜਿ ਪਹੁਚਾਵਹੁ ਦਾਤੇ ॥੧॥ ਰਹਾਉ ॥
ਤੁਮਰਾ ਮਰਮੁ ਤੁਮਾ ਹੀ ਜਾਨਿਆ ਤੁਮ ਪੂਰਨ ਪੁਰਖ ਬਿਧਾਤੇ ॥
ਰਾਖਹੁ ਸਰਣਿ ਅਨਾਥ ਦੀਨ ਕਉ ਕਰਹੁ ਹਮਾਰੀ ਗਾਤੇ ॥੧॥
ਤਰਣ ਸਾਗਰ ਬੋਹਿਥ ਚਰਣ ਤੁਮਾਰੇ ਤੁਮ ਜਾਨਹੁ ਅਪੁਨੀ ਭਾਤੇ ॥
ਕਰਿ ਕਿਰਪਾ ਜਿਸੁ ਰਾਖਹੁ ਸੰਗੇ ਤੇ ਤੇ ਪਾਰਿ ਪਰਾਤੇ ॥੨॥
ਈਤ ਊਤ ਪ੍ਰਭ ਤੁਮ ਸਮਰਥਾ ਸਭੁ ਕਿਛੁ ਤੁਮਰੈ ਹਾਥੇ ॥
ਐਸਾ ਨਿਧਾਨੁ ਦੇਹੁ ਮੋ ਕਉ ਹਰਿ ਜਨ ਚਲੈ ਹਮਾਰੈ ਸਾਥੇ ॥੩॥
ਨਿਰਗੁਨੀਆਰੇ ਕਉ ਗੁਨੁ ਕੀਜੈ ਹਰਿ ਨਾਮੁ ਮੇਰਾ ਮਨੁ ਜਾਪੇ ॥
ਸੰਤ ਪ੍ਰਸਾਦਿ ਨਾਨਕ ਹਰਿ ਭੇਟੇ ਮਨ ਤਨ ਸੀਤਲ ਧ੍ਰਾਪੇ ॥੪॥੧੪॥੧੩੫॥
Sahib Singh
ਸੰਤਹੁ = ਹੇ ਸੰਤ ਜਨੋ !
ਮੋ ਕਉ = ਮੈਨੂੰ ।
ਪੁਰਖ ਬਿਧਾਤੇ = ਹੇ ਸਰਬ = ਵਿਆਪਕ ਕਰਤਾਰ !
ਓੜਿ = ਤੋੜ ਤਕ ।
ਦਾਤੇ = ਹੇ ਦਾਤਾਰ !
।੧।ਰਹਾਉ ।
ਮਰਮੁ = ਭੇਤ, ਦਿਲ ਦੀ ਗੱਲ ।
ਤੁਮਾ ਹੀ = ਤੂੰ ਹੀ, ਤੁਮ ਹੀ ।
ਦੀਨ = ਗਰੀਬ ।
ਗਾਤੇ = ਗਤਿ, ਉੱਚੀ ਆਤਮਕ ਅਵਸਥਾ ।੧ ।
ਬੋਹਿਥ = ਜਹਾਜ਼ ।
ਭਾਤੇ = ਭਾਂਤਿ, ਕਿਸਮ, ਢੰਗ ।
ਤੇ ਤੇ = ਉਹ ਉਹ ਸਾਰੇ ।
ਪਰਾਤੇ = ਪੈ ਗਏ, ਲੰੰਘ ਗਏ ।੨ ।
ਈਤ ਊਤ = ਇਸ ਲੋਕ ਤੇ ਪਰਲੋਕ ਵਿਚ ।
ਸਮਰਥਾ = ਸਭ ਤਾਕਤਾਂ ਦੇ ਮਾਲਕ ।
ਨਿਧਾਨੁ = ਖ਼ਜ਼ਾਨਾ ।
ਹਰਿ ਜਨ = ਹੇ ਹਰੀ ਦੇ ਜਨ !
।੩ ।
ਕਉ = ਨੂੰ ।
ਜਾਪੇ = ਜਪਦਾ ਰਹੇ ।
ਸੰਤ ਪ੍ਰਸਾਦਿ = ਗੁਰੂ = ਸੰਤ ਦੀ ਕਿਰਪਾ ਨਾਲ ।
ਧ੍ਰਾਪੇ = ਰੱਜ ਗਏ ।੪ ।
ਮੋ ਕਉ = ਮੈਨੂੰ ।
ਪੁਰਖ ਬਿਧਾਤੇ = ਹੇ ਸਰਬ = ਵਿਆਪਕ ਕਰਤਾਰ !
ਓੜਿ = ਤੋੜ ਤਕ ।
ਦਾਤੇ = ਹੇ ਦਾਤਾਰ !
।੧।ਰਹਾਉ ।
ਮਰਮੁ = ਭੇਤ, ਦਿਲ ਦੀ ਗੱਲ ।
ਤੁਮਾ ਹੀ = ਤੂੰ ਹੀ, ਤੁਮ ਹੀ ।
ਦੀਨ = ਗਰੀਬ ।
ਗਾਤੇ = ਗਤਿ, ਉੱਚੀ ਆਤਮਕ ਅਵਸਥਾ ।੧ ।
ਬੋਹਿਥ = ਜਹਾਜ਼ ।
ਭਾਤੇ = ਭਾਂਤਿ, ਕਿਸਮ, ਢੰਗ ।
ਤੇ ਤੇ = ਉਹ ਉਹ ਸਾਰੇ ।
ਪਰਾਤੇ = ਪੈ ਗਏ, ਲੰੰਘ ਗਏ ।੨ ।
ਈਤ ਊਤ = ਇਸ ਲੋਕ ਤੇ ਪਰਲੋਕ ਵਿਚ ।
ਸਮਰਥਾ = ਸਭ ਤਾਕਤਾਂ ਦੇ ਮਾਲਕ ।
ਨਿਧਾਨੁ = ਖ਼ਜ਼ਾਨਾ ।
ਹਰਿ ਜਨ = ਹੇ ਹਰੀ ਦੇ ਜਨ !
।੩ ।
ਕਉ = ਨੂੰ ।
ਜਾਪੇ = ਜਪਦਾ ਰਹੇ ।
ਸੰਤ ਪ੍ਰਸਾਦਿ = ਗੁਰੂ = ਸੰਤ ਦੀ ਕਿਰਪਾ ਨਾਲ ।
ਧ੍ਰਾਪੇ = ਰੱਜ ਗਏ ।੪ ।
Sahib Singh
ਹੇ ਸੰਤ ਜਨੋ! (ਤੁਸੀ ਭਾਗਾਂ ਵਾਲੇ ਹੋ ਕਿ) ਤੁਸੀ ਪਰਮਾਤਮਾ ਨਾਲ ਰੱਤੇ ਹੋਏ ਹੋ ।
ਹੇ ਸਰਬ-ਵਿਆਪਕ ਕਰਤਾਰ! ਹੇ ਦਾਤਾਰ! ਮੈਨੂੰ ਭੀ (ਆਪਣੇ ਪਿਆਰ ਵਿਚ) ਨਿਬਾਹ ਲੈ, ਮੈਨੂੰ ਭੀ ਤੋੜ ਤਕ (ਪ੍ਰੀਤਿ ਦੇ ਦਰਜੇ ਤਕ) ਅਪੜਾ ਲੈ ।੧।ਰਹਾਉ ।
ਹੇ ਸਰਬ-ਵਿਆਪਕ ਕਰਤਾਰ! ਆਪਣੇ ਦਿਲ ਦੀ ਗੱਲ ਤੂੰ ਆਪ ਹੀ ਜਾਣਦਾ ਹੈਂ, ਮੈਨੂੰ ਅਨਾਥ ਨੂੰ ਗ਼ਰੀਬ ਨੂੰ ਆਪਣੀ ਸਰਨ ਵਿਚ ਰੱਖ, ਮੇਰੀ ਆਤਮਕ ਅਵਸਥਾ ਉੱਚੀ ਬਣਾ ਦੇ ।੧ ।
(ਹੇ ਪ੍ਰਭੂ!) ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਤੇਰੇ ਚਰਨ (ਮੇਰੇ ਲਈ) ਜਹਾਜ਼ ਹਨ ।
ਕਿਸ ਤਰੀਕੇ ਨਾਲ ਤੂੰ ਪਾਰ ਲੰਘਾਂਦਾ ਹੈਂ?—ਇਹ ਤੂੰ ਆਪ ਹੀ ਜਾਣਦਾ ਹੈਂ ।
ਹੇ ਪ੍ਰਭੂ! ਮਿਹਰ ਕਰ ਕੇ ਤੂੰ ਜਿਸ ਜਿਸ ਮਨੁੱਖ ਨੂੰ ਆਪਣੇ ਨਾਲ ਰੱਖਦਾ ਹੈਂ, ਉਹ ਸਾਰੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ।੨ ।
ਹੇ ਪ੍ਰਭੂ! (ਅਸਾਂ ਜੀਵਾਂ ਵਾਸਤੇ) ਇਸ ਲੋਕ ਵਿਚ ਤੇ ਪਰਲੋਕ ਵਿਚ ਤੂੰ ਹੀ ਸਭ ਤਾਕਤਾਂ ਦਾ ਮਾਲਕ ਹੈਂ (ਸਾਡਾ ਹਰੇਕ ਸੁਖ ਦੁਖ) ਤੇਰੇ ਹੀ ਹੱਥ ਵਿਚ ਹੈ ।
ਹੇ ਪ੍ਰਭੂ ਦੇ ਸੰਤ ਜਨੋ! ਮੈਨੂੰ ਅਜੇਹਾ ਨਾਮ-ਖ਼ਜ਼ਾਨਾ ਦੇਹੋ, ਜੇਹੜਾ (ਇਥੋਂ ਚਲਦਿਆਂ) ਮੇਰੇ ਨਾਲ ਸਾਥ ਕਰੇ ।੩ ।
(ਹੇ ਸੰਤ ਜਨੋ!) ਮੈਨੂੰ ਗੁਣ-ਹੀਨ ਨੂੰ (ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ) ਗੁਣ ਬਖ਼ਸ਼ੋ, (ਮਿਹਰ ਕਰੋ,) ਮੇਰਾ ਮਨ ਪਰਮਾਤਮਾ ਦਾ ਨਾਮ ਸਦਾ ਜਪਦਾ ਰਹੇ ।
ਹੇ ਨਾਨਕ! ਗੁਰੂ-ਸੰਤ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਮਿਲ ਪੈਂਦਾ ਹੈ, ਉਹਨਾਂ ਦੇ ਮਨ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦੇ ਹਨ, ਉਹਨਾਂ ਦੇ ਤਨ ਠੰਢੇ-ਠਾਰ ਹੋ ਜਾਂਦੇ ਹਨ (ਵਿਕਾਰਾਂ ਦੀ ਤਪਸ਼ ਤੋਂ ਬਚ ਜਾਂਦੇ ਹਨ) ।੪।੧੪।੧੩੫ ।