ਗਉੜੀ ਮਹਲਾ ੫ ॥
ਤੁਝ ਬਿਨੁ ਕਵਨੁ ਹਮਾਰਾ ॥
ਮੇਰੇ ਪ੍ਰੀਤਮ ਪ੍ਰਾਨ ਅਧਾਰਾ ॥੧॥ ਰਹਾਉ ॥
ਅੰਤਰ ਕੀ ਬਿਧਿ ਤੁਮ ਹੀ ਜਾਨੀ ਤੁਮ ਹੀ ਸਜਨ ਸੁਹੇਲੇ ॥
ਸਰਬ ਸੁਖਾ ਮੈ ਤੁਝ ਤੇ ਪਾਏ ਮੇਰੇ ਠਾਕੁਰ ਅਗਹ ਅਤੋਲੇ ॥੧॥
ਬਰਨਿ ਨ ਸਾਕਉ ਤੁਮਰੇ ਰੰਗਾ ਗੁਣ ਨਿਧਾਨ ਸੁਖਦਾਤੇ ॥
ਅਗਮ ਅਗੋਚਰ ਪ੍ਰਭ ਅਬਿਨਾਸੀ ਪੂਰੇ ਗੁਰ ਤੇ ਜਾਤੇ ॥੨॥
ਭ੍ਰਮੁ ਭਉ ਕਾਟਿ ਕੀਏ ਨਿਹਕੇਵਲ ਜਬ ਤੇ ਹਉਮੈ ਮਾਰੀ ॥
ਜਨਮ ਮਰਣ ਕੋ ਚੂਕੋ ਸਹਸਾ ਸਾਧਸੰਗਤਿ ਦਰਸਾਰੀ ॥੩॥
ਚਰਣ ਪਖਾਰਿ ਕਰਉ ਗੁਰ ਸੇਵਾ ਬਾਰਿ ਜਾਉ ਲਖ ਬਰੀਆ ॥
ਜਿਹ ਪ੍ਰਸਾਦਿ ਇਹੁ ਭਉਜਲੁ ਤਰਿਆ ਜਨ ਨਾਨਕ ਪ੍ਰਿਅ ਸੰਗਿ ਮਿਰੀਆ ॥੪॥੭॥੧੨੮॥
Sahib Singh
ਪ੍ਰਾਨ ਅਧਾਰਾ = ਹੇ ਮੇਰੀ ਜਿੰਦ ਦੇ ਆਸਰੇ !
।੧।ਰਹਾਉ ।
ਅੰਤਰ ਕੀ ਬਿਧਿ = ਮੇਰੇ ਦਿਲ ਦੀ ਹਾਲਤ ।
ਸੁਹੇਲੇ = ਸੁਖ ਦੇਣ ਵਾਲੇ ।
ਤੇ = ਤੋਂ, ਪਾਸੋਂ ।
ਅਗਹ = ਹੇ ਅਗਾਹ !
ਹੇ ਅਥਾਹ ਪ੍ਰਭੂ !
।੧ ।
ਰੰਗਾ = ਚੋਜ ।
ਗੁਣ ਨਿਧਾਨ = ਹੇ ਗੁਣਾਂ ਦੇ ਖ਼ਜ਼ਾਨੇ !
ਗੁਰ ਤੇ = ਗੁਰੂ ਤੋਂ ।
ਜਾਤੇ = ਪਛਾਣਿਆ ।੨ ।
ਭ੍ਰਮੁ = ਭਟਕਣਾ ।
ਨਿਹਕੇਵਲ = {ਨਿÕਕੈਵÑਯ} ਪਵਿੱਤ੍ਰ, ਸੁੱਧ ।
ਜਬ ਤੇ = ਜਦੋਂ ਤੋਂ ।
ਕੋ = ਦਾ ।
ਚੂਕੋ = ਮੁੱਕ ਗਿਆ ।
ਦਰਸਾਰੀ = ਦਰਸਨ ਨਾਲ ।੩ ।
ਪਖਾਰਿ = ਪਖਾਲਿ, ਧੋ ਕੇ ।
ਕਰਉ = ਕਰਉਂ, ਮੈਂ ਕਰਾਂ ।
ਬਾਰਿ ਜਾਉ = ਮੈਂ ਕੁਰਬਾਨ ਜਾਵਾਂ ।
ਬਰੀਆ = ਵਾਰੀ ।
ਜਿਹ ਪ੍ਰਸਾਦਿ = ਜਿਸ (ਗੁਰੂ) ਦੀ ਕਿਰਪਾ ਨਾਲ ।
ਭਉਜਲੁ = ਸੰਸਾਰ = ਸਮੁੰਦਰ ।
ਮਿਰੀਆ = ਮਿਲਿਆ ।੪ ।
।੧।ਰਹਾਉ ।
ਅੰਤਰ ਕੀ ਬਿਧਿ = ਮੇਰੇ ਦਿਲ ਦੀ ਹਾਲਤ ।
ਸੁਹੇਲੇ = ਸੁਖ ਦੇਣ ਵਾਲੇ ।
ਤੇ = ਤੋਂ, ਪਾਸੋਂ ।
ਅਗਹ = ਹੇ ਅਗਾਹ !
ਹੇ ਅਥਾਹ ਪ੍ਰਭੂ !
।੧ ।
ਰੰਗਾ = ਚੋਜ ।
ਗੁਣ ਨਿਧਾਨ = ਹੇ ਗੁਣਾਂ ਦੇ ਖ਼ਜ਼ਾਨੇ !
ਗੁਰ ਤੇ = ਗੁਰੂ ਤੋਂ ।
ਜਾਤੇ = ਪਛਾਣਿਆ ।੨ ।
ਭ੍ਰਮੁ = ਭਟਕਣਾ ।
ਨਿਹਕੇਵਲ = {ਨਿÕਕੈਵÑਯ} ਪਵਿੱਤ੍ਰ, ਸੁੱਧ ।
ਜਬ ਤੇ = ਜਦੋਂ ਤੋਂ ।
ਕੋ = ਦਾ ।
ਚੂਕੋ = ਮੁੱਕ ਗਿਆ ।
ਦਰਸਾਰੀ = ਦਰਸਨ ਨਾਲ ।੩ ।
ਪਖਾਰਿ = ਪਖਾਲਿ, ਧੋ ਕੇ ।
ਕਰਉ = ਕਰਉਂ, ਮੈਂ ਕਰਾਂ ।
ਬਾਰਿ ਜਾਉ = ਮੈਂ ਕੁਰਬਾਨ ਜਾਵਾਂ ।
ਬਰੀਆ = ਵਾਰੀ ।
ਜਿਹ ਪ੍ਰਸਾਦਿ = ਜਿਸ (ਗੁਰੂ) ਦੀ ਕਿਰਪਾ ਨਾਲ ।
ਭਉਜਲੁ = ਸੰਸਾਰ = ਸਮੁੰਦਰ ।
ਮਿਰੀਆ = ਮਿਲਿਆ ।੪ ।
Sahib Singh
ਹੇ ਮੇਰੇ ਪ੍ਰੀਤਮ ਪ੍ਰਭੂ! ਹੇ ਮੇਰੀ ਜਿੰਦ ਦੇ ਆਸਰੇ ਪ੍ਰਭੂ! ਤੈਥੋਂ ਬਿਨਾ ਸਾਡਾ ਹੋਰ ਕੌਣ (ਸਹਾਰਾ) ਹੈ ?
।੧।ਰਹਾਉ ।
ਹੇ ਮੇਰੇ ਅਥਾਹ ਤੇ ਅਡੋਲ ਠਾਕੁਰ! ਮੇਰੇ ਦਿਲ ਦੀ ਹਾਲਤ ਤੂੰ ਹੀ ਜਾਣਦਾ ਹੈਂ, ਤੂੰ ਹੀ ਮੇਰਾ ਸੱਜਣ ਹੈਂ; ਤੂੰ ਹੀ ਮੈਨੂੰ ਸੁਖ ਦੇਣ ਵਾਲਾ ਹੈਂ ।
ਸਾਰੇ ਸੁਖ ਮੈਂ ਤੈਥੋਂ ਹੀ ਲੱਭੇ ਹਨ ।੧ ।
ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! ਹੇ ਸੁਖ ਦੇਣ ਵਾਲੇ ਪ੍ਰਭੂ! ਹੇ ਅਪਹੁੰਚ ਪ੍ਰਭੂ! ਹੇ ਇੰਦਿ੍ਰਆਂ ਦੀ ਪਹੁੰਚ ਤੋਂ ਪਰੇ ਪ੍ਰਭੂ! ਹੇ ਅਬਿਨਾਸੀ ਪ੍ਰਭੂ! ਪੂਰੇ ਗੁਰੂ ਦੀ ਰਾਹੀਂ ਹੀ ਤੇਰੇ ਨਾਲ ਡੂੰਘੀ ਸਾਂਝ ਪੈ ਸਕਦੀ ਹੈ ।੨ ।
(ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ ਉਹ ਗੁਰੂ ਦੀ ਸਰਨ ਪੈ ਕੇ) ਜਦੋਂ ਤੋਂ (ਆਪਣੇ ਅੰਦਰੋਂ ਹਉਮੈ ਦੂਰ ਕਰਦੇ ਹਨ, ਗੁਰੂ ਉਹਨਾਂ ਦੀ ਭਟਕਣਾ ਤੇ ਡਰ ਦੂਰ ਕਰ ਕੇ ਉਹਨਾਂ ਨੂੰ ਪਵਿਤ੍ਰ ਜੀਵਨ ਵਾਲਾ ਬਣਾ ਦੇਂਦਾ ਹੈ ।
ਸਾਧ ਸੰਗਤਿ ਵਿਚ (ਗੁਰੂ ਦੇ) ਦਰਸਨ ਦੀ ਬਰਕਤਿ ਨਾਲ ਉਹਨਾਂ ਦੇ ਜਨਮ ਮਰਨ ਦੇ ਗੇੜ ਦਾ ਸਹਮ ਮੁੱਕਜਾਂਦਾ ਹੈ ।੩ ।
ਹੇ ਦਾਸ ਨਾਨਕ! (ਆਖ—) ਮੈਂ (ਗੁਰੂ ਦੇ) ਚਰਨ ਧੋ ਕੇ ਗੁਰੂ ਦੀ ਸੇਵਾ ਕਰਦਾ ਹਾਂ, ਮੈਂ (ਗੁਰੂ ਤੋਂ) ਲੱਖਾਂ ਵਾਰੀ ਕੁਰਬਾਨ ਜਾਂਦਾ ਹਾਂ, ਕਿਉਂਕਿ ਉਸ (ਗੁਰੂ) ਦੀ ਕਿਰਪਾ ਨਾਲ ਹੀ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ਤੇ ਪ੍ਰੀਤਮ ਪ੍ਰਭੂ (ਦੇ ਚਰਨਾਂ) ਵਿਚ ਜੁੜ ਸਕੀਦਾ ਹੈ ।੪।੭।੧੨੮ ।