ਗਉੜੀ ਮਹਲਾ ੫ ॥
ਹਰਿ ਪੇਖਨ ਕਉ ਸਿਮਰਤ ਮਨੁ ਮੇਰਾ ॥
ਆਸ ਪਿਆਸੀ ਚਿਤਵਉ ਦਿਨੁ ਰੈਨੀ ਹੈ ਕੋਈ ਸੰਤੁ ਮਿਲਾਵੈ ਨੇਰਾ ॥੧॥ ਰਹਾਉ ॥

ਸੇਵਾ ਕਰਉ ਦਾਸ ਦਾਸਨ ਕੀ ਅਨਿਕ ਭਾਂਤਿ ਤਿਸੁ ਕਰਉ ਨਿਹੋਰਾ ॥
ਤੁਲਾ ਧਾਰਿ ਤੋਲੇ ਸੁਖ ਸਗਲੇ ਬਿਨੁ ਹਰਿ ਦਰਸ ਸਭੋ ਹੀ ਥੋਰਾ ॥੧॥

ਸੰਤ ਪ੍ਰਸਾਦਿ ਗਾਏ ਗੁਨ ਸਾਗਰ ਜਨਮ ਜਨਮ ਕੋ ਜਾਤ ਬਹੋਰਾ ॥
ਆਨਦ ਸੂਖ ਭੇਟਤ ਹਰਿ ਨਾਨਕ ਜਨਮੁ ਕ੍ਰਿਤਾਰਥੁ ਸਫਲੁ ਸਵੇਰਾ ॥੨॥੪॥੧੨੧॥

Sahib Singh
ਪੇਖਨ ਕਉ = ਵੇਖਣ ਵਾਸਤੇ ।
ਆਸ ਪਿਆਸੀ = (ਦਰਸਨ ਦੀ) ਆਸ ਨਾਲ ਵਿਆਕੁਲ ।
ਚਿਤਵਉ = ਮੈਂ ਯਾਦ ਕਰਦੀ ਹਾਂ ।
ਰੈਨੀ = ਰਾਤ ।
ਨੇਰਾ = ਨੇੜੇ ।੧।ਰਹਾਉ ।
ਕਰਉ = ਕਰਉਂ, ਮੈਂ ਕਰਾਂ ।
ਨਿਹੋਰਾ = ਤਰਲਾ ।
ਤੁਲਾ = ਤੱਕੜੀ ।
ਧਾਰਿ = ਰੱਖ ਕੇ ।
ਸਗਲੇ = ਸਾਰੇ ।
ਸਭੋ ਹੀ = ਸੁਖਾਂ ਦਾ ਇਹ ਸਾਰਾ ਇਕੱਠ ।
ਥੋਰਾ = ਥੋੜਾ, ਹੌਲਾ ।੧ ।
ਸੰਤ ਪ੍ਰਸਾਦਿ = ਗੁਰੂ = ਸੰਤ ਦੀ ਕਿਰਪਾ ਨਾਲ ।
ਸਾਗਰ = ਸਮੁੰਦਰ ।
ਜਨਮ ਜਨਮ ਕੋ ਜਾਤ = ਅਨੇਕਾਂ ਜਨਮਾਂ ਦਾ ਭਟਕਦਾ ਫਿਰਦਾ ।
ਬਹੋਰਾ = ਮੋੜ ਲਿਆਂਦਾ ।
ਭੇਟਤ ਹਰਿ = ਹਰੀ ਨੂੰ ਮਿਲਿਆਂ ।
ਕਿ੍ਰਤਾਰਥੁ = {øਤ = ਅਥL} ਜਿਸ ਦੀ ਲੋੜ ਸਿਰੇ ਚੜ੍ਹ ਗਈ ।
ਸਵੇਰਾ = ਵੇਲੇ ਸਿਰ ।੨ ।
    
Sahib Singh
(ਹੇ ਭੈਣ!) ਪ੍ਰਭੂ-ਪਤੀ ਦਾ ਦਰਸਨ ਕਰਨ ਵਾਸਤੇ ਮੇਰਾ ਮਨ ਉਸ ਦਾ ਸਿਮਰਨ ਕਰ ਰਿਹਾ ਹੈ ।
ਉਸ ਦੇ ਦਰਸਨ ਦੀ ਆਸ ਨਾਲ ਵਿਆਕੁਲ ਹੋਈ ਮੈਂ ਦਿਨ ਰਾਤ ਉਸ ਦਾ ਨਾਮ ਚਿਤਾਰਦੀ ਰਹਿੰਦੀ ਹਾਂ ।
(ਹੇ ਭੈਣ! ਮੈਨੂੰ) ਕੋਈ ਐਸਾ ਸੰਤ (ਮਿਲ ਜਾਏ, ਜੇਹੜਾ ਮੈਨੂੰ ਉਸ ਪ੍ਰਭੂ-ਪਤੀ ਨਾਲ) ਨੇੜੇ ਹੀ ਮਿਲਾ ਦੇਵੇ ।੧।ਰਹਾਉ ।
(ਹੇ ਭੈਣ! ਜੇ ਉਹ ਗੁਰੂ-ਸੰਤ ਮਿਲ ਪਏ ਤਾਂ) ਮੈਂ ਉਸ ਦੇ ਦਾਸਾਂ ਦੀ ਸੇਵਾ ਕਰਾਂ, ਮੈਂ ਅਨੇਕਾਂ ਤਰੀਕਿਆਂ ਨਾਲ ਉਸ ਅੱਗੇ ਤਰਲੇ ਕਰਾਂ ।
(ਹੇ ਭੈਣ!) ਤੱਕੜੀ ਉਤੇ ਰੱਖ ਕੇ ਮੈਂ (ਦੁਨੀਆ ਦੇ) ਸਾਰੇ ਸੁਖ ਤੋਲੇ ਹਨ, ਪ੍ਰਭੂ-ਪਤੀ ਦੇ ਦਰਸਨ ਤੋਂ ਬਿਨਾ ਇਹ ਸਾਰੇ ਹੀ ਸੁਖ (ਦਰਸਨ ਦੇ ਸੁਖ ਨਾਲੋਂ) ਹੌਲੇ ਹਨ ।੧ ।
ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਗੁਣਾਂ ਦੇ ਸਮੁੰਦਰ ਪਰਮਾਤਮਾ ਦੇ ਗੁਣ ਗਾਂਦਾ ਹੈ (ਗੁਰੂ ਪਰਮੇਸਰ ਉਸ ਨੂੰ) ਅਨੇਕਾਂ ਜਨਮਾਂ ਦੇ ਭਟਕਦੇ ਨੂੰ (ਜਨਮ ਮਰਨ ਦੇ ਗੇੜ ਵਿਚੋਂ) ਮੋੜ ਲਿਆਉਂਦਾ ਹੈ ।
ਹੇ ਨਾਨਕ! ਪਰਮਾਤਮਾ ਨੂੰ ਮਿਲਿਆਂ ਬੇਅੰਤ ਸੁਖ ਆਨੰਦ ਪ੍ਰਾਪਤ ਹੋ ਜਾਂਦੇ ਹਨ, ਮਨੁੱਖਾ ਜਨਮ ਦਾ ਮਨੋਰਥ ਪੂਰਾ ਹੋ ਜਾਂਦਾ ਹੈ ਜਨਮ ਵੇਲੇ-ਸਿਰ (ਇਸੇ ਜਨਮ ਵਿਚ) ਸਫਲ ਹੋ ਜਾਂਦਾ ਹੈ ।੨।੪।੧੨੧ ।

ਨੋਟ: ਇਹ ਉਪਰਲੇ ਚਾਰ ਸ਼ਬਦ ‘ਗਉੜੀ ਪੂਰਬੀ’ ਦੇ ਹਨ ।
ਪਰ ਇਹਨਾਂ ਨੂੰ ਕਿਸੇ ਖ਼ਾਸ ‘ਘਰ’ ਵਿਚ ਗਾਵਣ ਦੀ ਹਿਦਾਇਤ ਨਹੀਂ ਦਿੱਤੀ ਗਈ ।ਅਗਾਂਹ ਭੀ ‘ਗਉੜੀ ਪੂਰਬੀ’ ਦੇ ਹੀ ਸ਼ਬਦ ਹਨ ।
ਪਰ ਉਹ ਵੱਖਰੇ ਸੰਗ੍ਰਹ ਵਿਚ ਰੱਖੇ ਗਏ ਹਨ ।
ਉਹਨਾਂ ਵਾਸਤੇ ‘ਘਰ’ ੧, ੨ ਆਦਿਕ ਨਿਯਤ ਕੀਤਾ ਗਿਆ ਹੈ ।
Follow us on Twitter Facebook Tumblr Reddit Instagram Youtube