ਰਾਗੁ ਗਉੜੀ ਪੂਰਬੀ ਮਹਲਾ ੫
ੴ ਸਤਿਗੁਰ ਪ੍ਰਸਾਦਿ ॥
ਕਵਨ ਗੁਨ ਪ੍ਰਾਨਪਤਿ ਮਿਲਉ ਮੇਰੀ ਮਾਈ ॥੧॥ ਰਹਾਉ ॥
ਰੂਪ ਹੀਨ ਬੁਧਿ ਬਲ ਹੀਨੀ ਮੋਹਿ ਪਰਦੇਸਨਿ ਦੂਰ ਤੇ ਆਈ ॥੧॥
ਨਾਹਿਨ ਦਰਬੁ ਨ ਜੋਬਨ ਮਾਤੀ ਮੋਹਿ ਅਨਾਥ ਕੀ ਕਰਹੁ ਸਮਾਈ ॥੨॥
ਖੋਜਤ ਖੋਜਤ ਭਈ ਬੈਰਾਗਨਿ ਪ੍ਰਭ ਦਰਸਨ ਕਉ ਹਉ ਫਿਰਤ ਤਿਸਾਈ ॥੩॥
ਦੀਨ ਦਇਆਲ ਕ੍ਰਿਪਾਲ ਪ੍ਰਭ ਨਾਨਕ ਸਾਧਸੰਗਿ ਮੇਰੀ ਜਲਨਿ ਬੁਝਾਈ ॥੪॥੧॥੧੧੮॥
Sahib Singh
ਪ੍ਰਾਨਪਤਿ = ਜਿੰਦ ਦਾ ਮਾਲਕ ਪ੍ਰਭੂ ।
ਮਿਲਉ = ਮਿਲਉਂ, ਮੈਂ ਮਿਲਾਂ ।
ਮਾਈ = ਹੇ ਮਾਂ !
।੧।ਰਹਾਉ ।
ਹੀਨ = ਖ਼ਾਲੀ ।
ਬੁਧਿ ਹੀਨੀ = ਅਕਲ ਤੋਂ ਖ਼ਾਲੀ ।
ਮੋਹਿ = ਮੈਂ ।
ਦੂਰ ਤੇ = ਦੂਰ ਤੋਂ, ਅਨੇਕਾਂ ਜੂਨਾਂ ਦੇ ਸਫ਼ਰ ਤੋਂ ਲੰਘ ਕੇ ।੧ ।
ਨਾਹਿਨ = ਨਹੀਂ ।
ਦਰਬੁ = ਧਨ ।
ਜੋਬਨ = ਜਵਾਨੀ ।
ਮਾਤੀ = ਮੱਤੀ ਹੋਈ, ਮਸਤ ।
ਸਮਾਈ = ਲੀਨਤਾ ।
ਕਰਹੁ ਸਮਾਈ = ਲੀਨਤਾ ਕਰੋ, ਆਪਣੇ ਚਰਨਾਂ ਵਿਚ ਜੋੜ ਲਵੋ ।੨ ।
ਬੈਰਾਗਨਿ = ਵੈਰਾਗਵਾਨ ।
ਕਉ = ਨੂੰ, ਵਾਸਤੇ ।
ਤਿਸਾਈ = ਤਿਹਾਈ ।੩ ।
ਜਲਨਿ = ਸੜਨ, ਵਿਛੋੜੇ ਦੀ ਸੜਨ ।
ਸਾਧ ਸੰਗਿ = ਸਾਧ ਸੰਗਤਿ ਨੇ ।
ਸੰਗਿ = ਸੰਗ ਨੇ ।੪ ।

ਹੇ ਮੇਰੀ ਮਾਂ! ਮੈਂ ਕੇਹੜੇ ਗੁਣਾਂ ਦੀ ਬਰਕਤਿ ਨਾਲ ਆਪਣੀ ਜਿੰਦ ਦੇ ਮਾਲਕ ਪ੍ਰਭੂ ਨੂੰ ਮਿਲ ਸਕਾਂ ?
(ਮੇਰੇ ਵਿਚ ਤਾਂ ਕੋਈ ਗੁਣ ਨਹੀਂ ਹੈ) ।੧।ਰਹਾਉ ।
(ਹੇ ਮੇਰੀ ਮਾਂ!) ਮੈਂ ਆਤਮਕ ਰੂਪ ਤੋਂ ਸੱਖਣੀ ਹਾਂ, ਅਕਲ-ਹੀਣ ਹਾਂ, (ਮੇਰੇ ਅੰਦਰ ਆਤਮਕ) ਤਾਕਤ ਭੀ ਨਹੀਂ ਹੈ (ਫਿਰ) ਮੈਂ ਪਰਦੇਸਣ ਹਾਂ (ਪ੍ਰਭੂ-ਚਰਨਾਂ ਨੂੰ ਕਦੇ ਮੈਂ ਆਪਣਾ ਘਰ ਨਹੀਂ ਬਣਾਇਆ) ਅਨੇਕਾਂ ਜੂਨਾਂ ਦੇ ਸਫ਼ਰ ਤੋਂ ਲੰਘ ਕੇ (ਇਸ ਮਨੁੱਖਾ ਜਨਮ ਵਿਚ) ਆਈ ਹਾਂ ।੧ ।
(ਹੇ ਮੇਰੇ ਪ੍ਰਾਨਪਤਿ!) ਮੇਰੇ ਪਾਸ ਤੇਰਾ ਨਾਮ-ਧਨ ਨਹੀਂ ਹੈ, ਮੇਰੇ ਅੰਦਰ ਆਤਮਕ ਗੁਣਾਂ ਦਾ ਜੋਬਨ ਭੀ ਨਹੀਂ ਜਿਸ ਦਾ ਮੈਨੂੰ ਹੁਲਾਰਾ ਆ ਸਕੇ ।
ਮੈਨੂੰ ਅਨਾਥ ਨੂੰ ਆਪਣੇ ਚਰਨਾਂ ਵਿਚ ਜੋੜ ਲੈ ।੨ ।
(ਹੇ ਮੇਰੀ ਮਾਂ!) ਆਪਣੇ ਪ੍ਰਾਨਪਤੀ-ਪ੍ਰਭੂ ਦੇ ਦਰਸਨ ਵਾਸਤੇ ਮੈਂ ਤਿਹਾਈ ਫਿਰ ਰਹੀ ਹਾਂ, ਉਸ ਨੂੰ ਲੱਭਦੀ ਲੱਭਦੀ ਮੈਂ ਕਮਲੀ ਹੋਈ ਪਈ ਹਾਂ ।੩ ।
ਹੇ ਨਾਨਕ! (ਆਖ—) ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਕਿਰਪਾ ਦੇ ਘਰ! ਹੇ ਪ੍ਰਭੂ! (ਤੇਰੀ ਮਿਹਰ ਨਾਲ) ਸਾਧ ਸੰਗਤਿ ਨੇ ਮੇਰੀ ਇਹ ਵਿਛੋੜੇ ਦੀ ਸੜਨ ਬੁਝਾ ਦਿੱਤੀ ਹੈ ।੪।੧।੧੧੮ ।