ਗਉੜੀ ਬੈਰਾਗਣਿ ਰਹੋਏ ਕੇ ਛੰਤ ਕੇ ਘਰਿ ਮਃ ੫
ੴ ਸਤਿਗੁਰ ਪ੍ਰਸਾਦਿ ॥
ਹੈ ਕੋਈ ਰਾਮ ਪਿਆਰੋ ਗਾਵੈ ॥
ਸਰਬ ਕਲਿਆਣ ਸੂਖ ਸਚੁ ਪਾਵੈ ॥ ਰਹਾਉ ॥
ਬਨੁ ਬਨੁ ਖੋਜਤ ਫਿਰਤ ਬੈਰਾਗੀ ॥
ਬਿਰਲੇ ਕਾਹੂ ਏਕ ਲਿਵ ਲਾਗੀ ॥
ਜਿਨਿ ਹਰਿ ਪਾਇਆ ਸੇ ਵਡਭਾਗੀ ॥੧॥
ਬ੍ਰਹਮਾਦਿਕ ਸਨਕਾਦਿਕ ਚਾਹੈ ॥
ਜੋਗੀ ਜਤੀ ਸਿਧ ਹਰਿ ਆਹੈ ॥
ਜਿਸਹਿ ਪਰਾਪਤਿ ਸੋ ਹਰਿ ਗੁਣ ਗਾਹੈ ॥੨॥
ਤਾ ਕੀ ਸਰਣਿ ਜਿਨ ਬਿਸਰਤ ਨਾਹੀ ॥
ਵਡਭਾਗੀ ਹਰਿ ਸੰਤ ਮਿਲਾਹੀ ॥
ਜਨਮ ਮਰਣ ਤਿਹ ਮੂਲੇ ਨਾਹੀ ॥੩॥
ਕਰਿ ਕਿਰਪਾ ਮਿਲੁ ਪ੍ਰੀਤਮ ਪਿਆਰੇ ॥
ਬਿਨਉ ਸੁਨਹੁ ਪ੍ਰਭ ਊਚ ਅਪਾਰੇ ॥
ਨਾਨਕੁ ਮਾਂਗਤੁ ਨਾਮੁ ਅਧਾਰੇ ॥੪॥੧॥੧੧੭॥
Sahib Singh
ਰਹੋਆ = ਇਕ ਕਿਸਮ ਦੀ ਧਾਰਨਾ ਦਾ ਪੰਜਾਬੀ ਗੀਤ ਜੋ ਲੰਮੀ ਹੇਕ ਨਾਲ ਗਾਵਿਆਂ ਜਾਂਦਾ ਹੈ ।
ਇਸ ਨੂੰ ਖ਼ਾਸ ਕਰਕੇ ਜ਼ਨਾਨੀਆਂ ਵਿਆਹ ਸਮੇ ਗਾਂਦੀਆਂ ਹਨ ।
ਲੰਮੀ ਹੇਕ ਤੋਂ ਇਲਾਵਾ ਟੇਕ ਵਾਲੀ ਤੁਕ ਭੀ ਮੁੜ ਮੁੜ ਗਾਈ ਜਾਂਦੀ ਹੈ ।
ਘਰਿ = ਘਰ ਵਿਚ ।
ਰਹੋਏ ਕੇ ਛੰਤ ਕੇ ਘਰਿ = (ਇਸ ਸ਼ਬਦ ਨੂੰ ਉਸ ‘ਘਰ’ ਵਿਚ ਗਾਵਣਾ ਹੈ) ਜਿਸ ਘਰ ਵਿਚ ਲੰਮੀ ਹੇਕ ਵਾਲਾ ਵਿਆਹ ਦਾ ਗੀਤ ਗਾਇਆ ਜਾਂਦਾ ਹੈ ।
ਸਰਬ = ਸਾਰੇ ।
ਕਲਿਆਣ = ਸੁਖ ।
ਸਚੁ = ਸਦਾ = ਥਿਰ ਰਹਿਣ ਵਾਲਾ ਪ੍ਰਭੂ ।ਰਹਾਉ।ਬਨੁ ਬਨੁ—ਹਰੇਕ ਜੰਗਲ ।
ਬੈਰਾਗੀ = ਵਿਰਕਤ ।
ਏਕ ਲਿਵ = ਇਕ ਪ੍ਰਭੂ ਦੀ ਲਗਨ ।
ਜਿਨਿ = ਜਿਸ ਨੇ {ਲਫ਼ਜ਼ ‘ਜਿਨਿ’ ਇਕ-ਵਚਨ ਹੈ ।
ਇਸ ਦੇ ਨਾਲ ਵਰਤਿਆ ਪੜਨਾਂਵ ‘ਸੇ’ ਬਹੁ-ਵਚਨ ਹੈ ।
ਸੋ, ਇਸ ਦਾ ਅਰਥ ਕਰਨਾ ਹੈ—ਜਿਸ ਨੇ ਜਿਸ ਨੇ, ਜਿਸ ਜਿਸ ਨੇ} ।੧ ।
ਬ੍ਰਹਮਾਦਿਕ = ਬ੍ਰਹਮਾ ਆਦਿਕ, ਬ੍ਰਹਮਾ ਅਤੇ ਹੋਰ ਦੇਵਤੇ ।
ਸਨਕਾਦਿਕ = ਸਨਕ ਆਦਿਕ, ਸਨਕ ਅਤੇ ਉਸ ਦੇ ਹੋਰ ਭਰਾ ਸਨੰਦਨ, ਸਨਾਤਨ, ਸਨਤ ਕੁਮਾਰ ।
ਆਹੈ = ਤਾਂਘ ਕਰਦਾ ਹੈ ।
ਗਾਹੈ = ਗਾਂਹਦਾ ਹੈ, ਚੁੱਭੀ ਲਾਂਦਾ ਹੈ ।੨ ।
ਜਿਨ = ਜਿਨ੍ਹਾਂ ਨੂੰ {ਲਫ਼ਜ਼ ‘ਜਿਨਿ’ ਇਕ-ਵਚਨ, ਲਫ਼ਜ਼ ‘ਜਿਨ’ ਬਹੁ-ਵਚਨ} ।
ਤਾ ਕੀ = ਉਹਨਾਂ ਦੀ ।
ਮਿਲਾਹੀ = ਮਿਲਹਿ, ਮਿਲਦੇ ਹਨ ।
ਤਿਹ = ਉਹਨਾਂ ਨੂੰ ।
ਮੂਲੇ = ਬਿਲਕੁਲ ।੩ ।
ਪ੍ਰੀਤਮ = ਹੇ ਪ੍ਰੀਤਮ !
ਬਿਨਉ = ਬੇਨਤੀ {ਵਿਨਯ} ।
ਮਾਂਗਤੁ = ਮੰਗਦਾ ਹੈ ।੪ ।

(ਹੇ ਭਾਈ!) ਕੋਈ ਵਿਰਲਾ ਭਾਗਾਂ ਵਾਲਾ ਮਨੁੱਖ ਪਿਆਰੇ ਦੇ ਗੁਣ ਗਾਂਦਾ ਹੈ, ਉਹ ਸਾਰੇ ਸੁਖ ਪ੍ਰਾਪਤ ਕਰ ਲੈਂਦਾ ਹੈ ਸਾਰੇ ਆਨੰਦ ਮਾਣਦਾ ਹੈ, ਸਦਾ-ਥਿਰ ਪਰਮਾਤਮਾ ਨੂੰ ਮਿਲ ਪੈਂਦਾ ਹੈ ।ਰਹਾਉ ।
(ਹੇ ਭਾਈ! ਪਰਮਾਤਮਾ ਨੂੰ ਮਿਲਣ ਵਾਸਤੇ ਜੇ) ਕੋਈ ਮਨੁੱਖ ਗਿ੍ਰਹਸਤ ਤੋਂ ਉਪਰਾਮ ਹੋ ਕੇ ਹਰੇਕ ਜੰਗਲ ਢੂੰਡਦਾ ਫਿਰਦਾ ਹੈ (ਤਾਂ ਇਸ ਤ੍ਰਹਾਂ ਪਰਮਾਤਮਾ ਨਹੀਂ ਮਿਲਦਾ) ।
ਕਿਸੇ ਵਿਰਲੇ ਮਨੁੱਖ ਦੀ ਇਕ ਪਰਮਾਤਮਾ ਨਾਲ ਲਗਨ ਲੱਗਦੀ ਹੈ ।
ਜਿਸ ਜਿਸ ਮਨੁੱਖ ਨੇ ਪ੍ਰਭੂ ਨੂੰ ਲੱਭ ਲਿਆ ਹੈ, ਉਹ ਸਾਰੇ ਵੱਡੇ ਭਾਗਾਂ ਵਾਲੇ ਹਨ ।੧ ।
(ਹੇ ਭਾਈ!) ਬ੍ਰਹਮਾ ਅਤੇ ਹੋਰ ਵੱਡੇ ਦੇਵਤੇ, ਸਨਕ ਅਤੇ ਉਸ ਦੇ ਭਰਾ ਸਨੰਦਨ ਸਨਾਤਨ ਸਨਤ ਕੁਮਾਰ—ਇਹਨਾਂ ਵਿਚੋਂ ਹਰੇਕ ਪ੍ਰਭੂ-ਮਿਲਾਪ ਚਾਹੁੰਦਾ ਹੈ ।
ਜੋਗੀ ਜਤੀ ਸਿੱਧ—ਹਰੇਕ ਪਰਮਾਤਮਾ ਨੂੰ ਮਿਲਣ ਦੀ ਤਾਂਘ ਕਰਦਾ ਹੈ, (ਪਰ ਜਿਸ ਨੂੰ ਧੁਰੋਂ) ਇਹ ਦਾਤਿ ਮਿਲੀ ਹੈ, ਉਹੀ ਪ੍ਰਭੂ ਦੇ ਗੁਣ ਗਾਂਦਾ ਹੈ ।੨ ।
(ਹੇ ਭਾਈ!) ਉਹਨਾਂ ਦੀ ਸਰਨ ਪਈਏ, ਜਿਨ੍ਹਾਂ ਨੂੰ ਪਰਮਾਤਮਾ ਕਦੇ ਭੁੱਲਦਾ ਨਹੀਂ ।
ਪਰਮਾਤਮਾ ਦੇ ਸੰਤਾਂ ਨੂੰ ਕੋਈ ਵੱਡੇ ਭਾਗਾਂ ਵਾਲੇ ਹੀ ਮਿਲ ਸਕਦੇ ਹਨ ।
ਉਹਨਾਂ ਸੰਤ ਜਨਾਂ ਨੂੰ ਜਨਮ ਮਰਨ ਦੇ ਗੇੜ ਕਦੇ ਭੀ ਨਹੀਂ ਵਿਆਪਦੇ ।੩ ।
ਹੇ ਪਿਆਰੇ ਪ੍ਰੀਤਮ ਪ੍ਰਭੂ! (ਮੇਰੇ ਉਤੇ) ਕਿਰਪਾ ਕਰ ਤੇ (ਮੈਨੂੰ) ਮਿਲ ।
ਹੇ ਸਭ ਤੋਂ ਉੱਚੇ ਤੇ ਬੇਅੰਤ ਪ੍ਰਭੂ! (ਮੇਰੀ ਇਹ) ਬੇਨਤੀ ਸੁਣ ।
(ਤੇਰਾ ਦਾਸ) ਨਾਨਕ (ਤੈਥੋਂ ਤੇਰਾ) ਨਾਮ (ਹੀ ਜ਼ਿੰਦਗੀ ਦਾ) ਆਸਰਾ ਮੰਗਦਾ ਹੈ ।੪।੧।੧੧੭ ।
ਨੋਟ: “ਗਉੜੀ ਬੈਰਾਗਣਿ” ਦਾ ਇਹ ਪਹਿਲਾ ਸ਼ਬਦ ਹੈ ।
ਅੰਕ ੧ ਇਹੀ ਦੱਸਦਾ ਹੈ ।
ਇਸ ਤੋਂ ਅਗਾਂਹ “ਗਉੜੀ ਪੂਰਬੀ” ਦੇ ਸ਼ਬਦ ਚੱਲ ਪਏ ਹਨ ।