ਰਾਗੁ ਗਉੜੀ ਚੇਤੀ ਮਹਲਾ ੫ ਦੁਪਦੇ
ੴ ਸਤਿਗੁਰ ਪ੍ਰਸਾਦਿ ॥
ਰਾਮ ਕੋ ਬਲੁ ਪੂਰਨ ਭਾਈ ॥
ਤਾ ਤੇ ਬ੍ਰਿਥਾ ਨ ਬਿਆਪੈ ਕਾਈ ॥੧॥ ਰਹਾਉ ॥
ਜੋ ਜੋ ਚਿਤਵੈ ਦਾਸੁ ਹਰਿ ਮਾਈ ॥
ਸੋ ਸੋ ਕਰਤਾ ਆਪਿ ਕਰਾਈ ॥੧॥
ਨਿੰਦਕ ਕੀ ਪ੍ਰਭਿ ਪਤਿ ਗਵਾਈ ॥
ਨਾਨਕ ਹਰਿ ਗੁਣ ਨਿਰਭਉ ਗਾਈ ॥੨॥੧੧੪॥
Sahib Singh
ਕੋ = ਦਾ ।
ਪੂਰਨੁ = ਹਰ ਥਾਂ ਮੌਜੂਦ ।
ਭਾਈ = ਹੇ ਭਾਈ !
ਤਾ ਤੇ = ਉਸ ਬਲ ਦੀ ਬਰਕਤਿ ਨਾਲ ।
ਬਿਰਥਾ = ਪੀੜ, ਦੁੱਖ = ਕਲੇਸ਼ ।
ਨ ਬਿਆਪੈ = ਜ਼ੋਰ ਨਹੀਂ ਪਾ ਸਕਦੀ ।੧।ਰਹਾਉ ।
ਦਾਸੁ ਹਰਿ = ਹਰੀ ਦਾ ਦਾਸ ।
ਮਾਈ = ਹੇ ਮਾਂ !
ਕਰਤਾ = ਕਰਤਾਰ ।੧ ।
ਪ੍ਰਭਿ = ਪ੍ਰਭੂ ਨੇ ।
ਪਤਿ = ਇੱਜ਼ਤ ।
ਨਾਨਕ = ਹੇ ਨਾਨਕ !
।੨ ।
ਪੂਰਨੁ = ਹਰ ਥਾਂ ਮੌਜੂਦ ।
ਭਾਈ = ਹੇ ਭਾਈ !
ਤਾ ਤੇ = ਉਸ ਬਲ ਦੀ ਬਰਕਤਿ ਨਾਲ ।
ਬਿਰਥਾ = ਪੀੜ, ਦੁੱਖ = ਕਲੇਸ਼ ।
ਨ ਬਿਆਪੈ = ਜ਼ੋਰ ਨਹੀਂ ਪਾ ਸਕਦੀ ।੧।ਰਹਾਉ ।
ਦਾਸੁ ਹਰਿ = ਹਰੀ ਦਾ ਦਾਸ ।
ਮਾਈ = ਹੇ ਮਾਂ !
ਕਰਤਾ = ਕਰਤਾਰ ।੧ ।
ਪ੍ਰਭਿ = ਪ੍ਰਭੂ ਨੇ ।
ਪਤਿ = ਇੱਜ਼ਤ ।
ਨਾਨਕ = ਹੇ ਨਾਨਕ !
।੨ ।
Sahib Singh
ਹੇ ਭਾਈ! ਪਰਮਾਤਮਾ ਦੀ ਤਾਕਤ ਹਰ ਥਾਂ (ਆਪਣਾ ਪ੍ਰਭਾਵ ਪਾ ਰਹੀ ਹੈ) (ਇਸ ਵਾਸਤੇ ਜਿਸ ਸੇਵਕ ਦੇ ਸਿਰ ਉਤੇ ਪਰਮਾਤਮਾ ਆਪਣਾ ਮਿਹਰ ਦਾ ਹੱਥ ਰੱਖਦਾ ਹੈ) ਉਸ ਤਾਕਤ ਦੀ ਬਰਕਤਿ ਨਾਲ (ਉਸ ਸੇਵਕ ਉੱਤੇ) ਕੋਈ ਦੁੱਖ-ਕਲੇਸ਼ ਆਪਣਾ ਜ਼ੋਰ ਨਹੀਂ ਪਾ ਸਕਦਾ ।੧।ਰਹਾਉ ।
ਹੇ (ਮੇਰੀ) ਮਾਂ! ਪਰਮਾਤਮਾ ਦਾ ਸੇਵਕ ਜੇਹੜੀ ਜੇਹੜੀ ਮੰਗ ਆਪਣੇ ਮਨ ਵਿਚ ਚਿਤਾਰਦਾ ਹੈ, ਕਰਤਾਰ ਆਪ ਉਸ ਦੀ ਉਹ ਮੰਗ ਪੂਰੀ ਕਰ ਦੇਂਦਾ ਹੈ ।੧ ।
ਹੇ ਨਾਨਕ! (ਪਰਮਾਤਮਾ ਦਾ ਸੇਵਕ) ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ (ਤੇ ਦੁਨੀਆ ਦੇ ਡਰਾਂ ਵਲੋਂ) ਨਿਡਰ ਹੋ ਜਾਂਦਾ ਹੈ, (ਪਰ ਸੇਵਕ ਦੇ) ਦੋਖੀ-ਨਿੰਦਕ ਦੀ ਇੱਜ਼ਤ ਪ੍ਰਭੂ ਨੇ ਲੋਕ-ਪਰਲੋਕ ਵਿਚ ਆਪ ਗਵਾ ਦਿੱਤੀ ਹੁੰਦੀ ਹੈ ।੨।੧੧੪ ।
ਨੋਟ: ਗਉੜੀ ਗੁਆਰੇਰੀ ਦੇ ਸ਼ਬਦ ਮੁੱਕ ਚੁੱਕੇ ਹਨ, ਹੁਣ ਇਥੋਂ ਗਉੜੀ ਚੇਤੀ ਦੇ ਸ਼ਬਦ ਸ਼ੁਰੂ ਹੋਏ ਹਨ ।