ਗਉੜੀ ਮਹਲਾ ੫ ॥
ਧਨੁ ਓਹੁ ਮਸਤਕੁ ਧਨੁ ਤੇਰੇ ਨੇਤ ॥
ਧਨੁ ਓਇ ਭਗਤ ਜਿਨ ਤੁਮ ਸੰਗਿ ਹੇਤ ॥੧॥

ਨਾਮ ਬਿਨਾ ਕੈਸੇ ਸੁਖੁ ਲਹੀਐ ॥
ਰਸਨਾ ਰਾਮ ਨਾਮ ਜਸੁ ਕਹੀਐ ॥੧॥ ਰਹਾਉ ॥

ਤਿਨ ਊਪਰਿ ਜਾਈਐ ਕੁਰਬਾਣੁ ॥
ਨਾਨਕ ਜਿਨਿ ਜਪਿਆ ਨਿਰਬਾਣੁ ॥੨॥੧੦੪॥੧੭੩॥

Sahib Singh
ਧਨੁ = ਭਾਗਾਂ ਵਾਲਾ ।
ਮਸਤਕੁ = ਮੱਥਾ ।
ਧਨੁ ਨੇਤ = ਭਾਗਾਂ ਵਾਲੇ ਹਨ ਉਹ ਨੇਤਰ ।
ਨੇਤ = ਅੱਖਾਂ ।
ਤੇਰੇ = (ਜੋ) ਤੇਰੇ (ਦੀਦਾਰ ਵਿਚ ਮਸਤ ਹਨ) ।
ਓਇ = {ਲਫ਼ਜ਼ ‘ਓਹੁ’ ਤੋਂ ਬਹੁ-ਵਚਨ} ।
ਤੁਮ ਸੰਗਿ = ਤੇਰੇ ਨਾਲ ।
ਹੇਤ = ਹਿਤ, ਪਿਆਰ ।੧ ।
ਕੈਸੇ ਲਹੀਐ = ਕਿਵੇਂ ਲੱਭ ਸਕਦਾ ਹੈ ?
    ਕਦੇ ਨਹੀਂ ਲੱਭ ਸਕਦਾ ।
ਰਸਨਾ = ਜੀਭ (ਨਾਲ) ।
ਜਸੁ = ਸਿਫ਼ਤਿ = ਸਾਲਾਹ ।
ਕਹੀਐ = ਕਹਿਣਾ ਚਾਹੀਦਾ ਹੈ ।੧।ਰਹਾਉ ।
ਜਾਈਐ = ਜਾਣਾ ਚਾਹੀਦਾ ਹੈ ।
ਜਿਨਿ = ਜਿਸ ਨੇ {ਨੋਟ: = ਲਫ਼ਜ਼ ‘ਜਿਨ’ ਬਹੁ-ਵਚਨ ਹੈ ।
ਲਫ਼ਜ਼ ‘ਜਿਨਿ’ ਇਕ = ਵਚਨ ਹੈ} ।
ਨਿਰਬਾਣੁ = ਵਾਸਨਾ = ਰਹਿਤ, ਜਿਸ ਨੂੰ ਕੋਈ ਵਾਸਨਾ ਪੋਹ ਨ ਸਕੇ ।੨ ।
    
Sahib Singh
(ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਕਦੇ ਸੁਖ ਨਹੀਂ ਮਿਲ ਸਕਦਾ ।
(ਇਸ ਵਾਸਤੇ ਸਦਾ) ਜੀਭ ਨਾਲ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ ।੧।ਰਹਾਉ ।
(ਹੇ ਪ੍ਰਭੂ!) ਭਾਗਾਂ ਵਾਲਾ ਹੈ ਉਹ ਮੱਥਾ (ਜੇਹੜਾ ਤੇਰੇ ਦਰ ਤੇ ਨਿਉਂਦਾ ਹੈ) ਭਾਗਾਂ ਵਾਲੀਆਂ ਹਨ ਉਹ ਅੱਖਾਂ (ਜੋ) ਤੇਰੇ (ਦੀਦਾਰ ਵਿਚ ਮਸਤ ਰਹਿੰਦੀਆਂ ਹਨ) ।
ਭਾਗਾਂ ਵਾਲੇ ਹਨ ਉਹ ਭਗਤ ਜਨ ਜਿਨ੍ਹਾਂ ਦਾ ਤੇਰੇ ਨਾਲ ਪ੍ਰੇਮ ਬਣਿਆ ਰਹਿੰਦਾ ਹੈ ।੧ ।
ਹੇ ਨਾਨਕ! (ਆਖ—ਹੇ ਭਾਈ!) ਜਿਸ ਜਿਸ ਨੇ ਵਾਸਨਾ-ਰਹਿਤ ਪ੍ਰਭੂ ਦਾ ਨਾਮ ਜਪਿਆ ਹੈ, ਉਹਨਾਂ ਉਤੋਂ (ਸਦਾ) ਸਦਕੇ ਜਾਣਾ ਚਾਹੀਦਾ ਹੈ ।੨।੧੦੪।੧੭੩ ।
Follow us on Twitter Facebook Tumblr Reddit Instagram Youtube