ਗਉੜੀ ਮਹਲਾ ੫ ॥
ਨੇਤ੍ਰ ਪ੍ਰਗਾਸੁ ਕੀਆ ਗੁਰਦੇਵ ॥
ਭਰਮ ਗਏ ਪੂਰਨ ਭਈ ਸੇਵ ॥੧॥ ਰਹਾਉ ॥
ਸੀਤਲਾ ਤੇ ਰਖਿਆ ਬਿਹਾਰੀ ॥
ਪਾਰਬ੍ਰਹਮ ਪ੍ਰਭ ਕਿਰਪਾ ਧਾਰੀ ॥੧॥
ਨਾਨਕ ਨਾਮੁ ਜਪੈ ਸੋ ਜੀਵੈ ॥
ਸਾਧਸੰਗਿ ਹਰਿ ਅੰਮ੍ਰਿਤੁ ਪੀਵੈ ॥੨॥੧੦੩॥੧੭੨॥
Sahib Singh
ਪ੍ਰਗਾਸੁ = ਚਾਨਣ ।
ਗੁਰਦੇਵ = ਹੇ ਗੁਰਦੇਵ !
।੧।ਰਹਾਉ ।
ਸੀਤਲਾ = ਮਾਤਾ ਦਾ ਰੋਗ, ਚੀਚਕ ।
ਤੇ = ਤੋਂ ।
ਰਖਿਆ = ਬਚਾਇਆ ।
ਬਿਹਾਰੀ = {ਵਿਹਾਰਿਨੱ} ਹੇ ਸੁੰਦਰ ਪ੍ਰਭੂ !
ਕਿਰਪਾ ਧਾਰੀ = ਕਿਰਪਾ ਧਾਰ ਕੇ ।੧ ।
ਜੀਵੈ = ਆਤਮਕ ਜੀਵਨ ਹਾਸਲ ਕਰਦਾ ਹੈ ।
ਸਾਧ ਸੰਗਿ = ਸਾਧ ਸੰਗਤਿ ਵਿਚ ।੨ ।
ਗੁਰਦੇਵ = ਹੇ ਗੁਰਦੇਵ !
।੧।ਰਹਾਉ ।
ਸੀਤਲਾ = ਮਾਤਾ ਦਾ ਰੋਗ, ਚੀਚਕ ।
ਤੇ = ਤੋਂ ।
ਰਖਿਆ = ਬਚਾਇਆ ।
ਬਿਹਾਰੀ = {ਵਿਹਾਰਿਨੱ} ਹੇ ਸੁੰਦਰ ਪ੍ਰਭੂ !
ਕਿਰਪਾ ਧਾਰੀ = ਕਿਰਪਾ ਧਾਰ ਕੇ ।੧ ।
ਜੀਵੈ = ਆਤਮਕ ਜੀਵਨ ਹਾਸਲ ਕਰਦਾ ਹੈ ।
ਸਾਧ ਸੰਗਿ = ਸਾਧ ਸੰਗਤਿ ਵਿਚ ।੨ ।
Sahib Singh
ਹੇ ਗੁਰਦੇਵ! ਜਿਸ ਮਨੁੱਖ ਦੀਆਂ (ਆਤਮਕ) ਅੱਖਾਂ ਨੂੰ ਤੂੰ (ਗਿਆਨ ਦਾ) ਚਾਨਣ ਬਖ਼ਸ਼ਿਆ, ਉਸ ਦੇ ਸਾਰੇ ਵਹਮ (ਥਾਂ ਥਾਂ ਦੇ ਭਟਕਣ) ਦੂਰ ਹੋ ਗਏ, ਤੇਰੇ ਦਰ ਤੇ ਟਿਕ ਕੇ ਕੀਤੀ ਹੋਈ ਉਸ ਦੀ) ਸੇਵਾ ਸਿਰੇ ਚੜ੍ਹ ਗਈ ।੧।ਰਹਾਉ ।