ਗਉੜੀ ਮਹਲਾ ੫ ॥
ਹਰਿ ਕੇ ਦਾਸ ਸਿਉ ਸਾਕਤ ਨਹੀ ਸੰਗੁ ॥
ਓਹੁ ਬਿਖਈ ਓਸੁ ਰਾਮ ਕੋ ਰੰਗੁ ॥੧॥ ਰਹਾਉ ॥
ਮਨ ਅਸਵਾਰ ਜੈਸੇ ਤੁਰੀ ਸੀਗਾਰੀ ॥
ਜਿਉ ਕਾਪੁਰਖੁ ਪੁਚਾਰੈ ਨਾਰੀ ॥੧॥
ਬੈਲ ਕਉ ਨੇਤ੍ਰਾ ਪਾਇ ਦੁਹਾਵੈ ॥
ਗਊ ਚਰਿ ਸਿੰਘ ਪਾਛੈ ਪਾਵੈ ॥੨॥
ਗਾਡਰ ਲੇ ਕਾਮਧੇਨੁ ਕਰਿ ਪੂਜੀ ॥
ਸਉਦੇ ਕਉ ਧਾਵੈ ਬਿਨੁ ਪੂੰਜੀ ॥੩॥
ਨਾਨਕ ਰਾਮ ਨਾਮੁ ਜਪਿ ਚੀਤ ॥
ਸਿਮਰਿ ਸੁਆਮੀ ਹਰਿ ਸਾ ਮੀਤ ॥੪॥੯੧॥੧੬੦॥
Sahib Singh
ਸਿਉ = ਨਾਲ ।
ਸਾਕਤ ਸੰਗੁ = ਸਾਕਤ ਦਾ ਜੋੜ ।
ਸਾਕਤ = ਮਾਇਆ = ਵੇੜਿ੍ਹਆ ਮਨੁੱਖ, ਰੱਬ ਨਾਲੋਂ ਟੁੱਟਾ ਹੋਇਆ ।
ਓਹੁ = ਉਹ ਸਾਕਤ ।
ਬਿਖਈ = ਵਿਸ਼ਈ, ਵਿਸ਼ਿਆਂ ਦਾ ਪਿਆਰਾ ।
ਓਸੁ = ਉਸ (ਦਾਸ) ਨੂੰ ।
ਕੋ = ਦਾ ।੧।ਰਹਾਉ ।
ਮਨ ਅਸਵਾਰ = {ਜਿਵੇਂ ‘ਮਨ = ਤਾਰੂ’} ਜੇਹੜਾ ਸਵਾਰੀ ਕਰਨੀ ਨਹੀਂ ਜਾਣਦਾ ।
ਤੁਰੀ = ਘੋੜੀ ।
ਕਾਪੁਰਖੁ = ਖੁਸਰਾ, ਹੀਜੜਾ ।
ਪੁਚਾਰੈ = ਪਿਆਰ ਕਰਦਾ ਹੈ ।੧ ।
ਨੇਤ੍ਰਾ = ਨਿਆਣਾ, ਰੱਸੀ ।
ਦੁਹਾਵੈ = ਚੋਂਦਾ ਹੈ ।
ਚਰਿ = ਚੜ੍ਹ ਕੇ ।
ਪਾਵੈ = ਦੌੜਾਂਦਾ ਹੈ ।੨ ।
ਗਾਡਰ = ਭੇਡ ।
ਕਾਮਧੇਨੁ = {ਧੇਨੁ—ਗਾਂ ।
ਕਾਮ = ਵਾਸਨਾ} ਹਰੇਕ ਵਾਸਨਾ ਪੂਰੀ ਕਰਨ ਵਾਲੀ ਗਾਂ (ਜੋ ਸੁਰਗ ਵਿਚ ਰਹਿੰਦੀ ਮੰਨੀ ਜਾਂਦੀ ਹੈ ਤੇ ਜੋ ਸਮੁੰਦਰ ਨੂੰ ਰਿੜਕਣ ਸਮੇ ਚੌਦਾਂ ਰਤਨਾਂ ਵਿਚੋਂ ਇਕ ਰਤਨ ਸੀ) ।
ਪੂਜੀ = ਪੂਜਾ ਕੀਤੀ ।
ਪੂੰਜੀ = ਸਰਮਾਇਆ ।੩ ।
ਸਾ = ਵਰਗਾ ।੪ ।

(ਹੇ ਭਾਈ!) ਪਰਮਾਤਮਾ ਦੇ ਭਗਤ ਨਾਲ ਮਾਇਆ-ਵੇੜ੍ਹੇ ਮਨੁੱਖ ਦਾ ਜੋੜ ਨਹੀਂ ਬਣ ਸਕਦਾ (ਕਿਉਂਕਿ) ਉਹ ਸਾਕਤ ਵਿਸ਼ਿਆਂ ਦਾ ਪਿਆਰਾ ਹੁੰਦਾ ਹੈ ਤੇ ਉਸ ਭਗਤ ਨੂੰ ਪਰਮਾਤਮਾ ਦਾ ਪ੍ਰੇਮ-ਰੰਗ ਚੜਿ੍ਹਆ ਹੁੰਦਾ ਹੈ ।੧।ਰਹਾਉ ।
(ਹਰੀ ਦੇ ਦਾਸ ਅਤੇ ਸਾਕਤ ਦਾ ਸੰਗ ਇਉਂ ਹੀ ਹੈ) ਜਿਵੇਂ ਕਿਸੇ ਅਨਾੜੀ ਅਸਵਾਰ ਵਾਸਤੇ ਇਕ ਸਜਾਈ ਹੋਈ ਘੋੜੀ ਹੋਵੇ, ਜਿਵੇਂ ਕੋਈ ਖੁਸਰਾ ਇਸਤ੍ਰੀ ਨੂੰ ਪਿਆਰ ਕਰਦਾ ਹੋਵੇ ।੧ ।
(ਹੇ ਭਾਈ!) ਹਰੀ ਦੇ ਦਾਸ ਅਤੇ ਸਾਕਤ ਦਾ ਮੇਲ ਇਉਂ ਹੀ ਹੈ, ਜਿਵੇਂ ਕੋਈ ਮਨੁੱਖ ਨਿਆਣਾ ਪਾ ਕੇ ਬਲਦ ਨੂੰ ਚੋਣ ਲੱਗ ਪਏ, ਜਿਵੇਂ ਕੋਈ ਮਨੁੱਖ ਗਾਂ ਉਤੇ ਚੜ੍ਹ ਕੇ ਉਸ ਨੂੰ ਸ਼ੇਰ ਦੇ ਪਿੱਛੇ ਦੁੜਾਣ ਲੱਗ ਪਏ ।੨ ।
(ਹੇ ਭਾਈ!) ਹਰੀ ਦੇ ਭਗਤ ਤੇ ਸਾਕਤ ਦਾ ਜੋੜ ਇਉਂ ਹੈ, ਜਿਵੇਂ ਕੋਈ ਮਨੁੱਖ ਭੇਡ ਲੈ ਕੇ ਉਸ ਨੂੰ ਕਾਮਧੇਨ ਮਿਥ ਕੇ ਪੂਜਣ ਲੱਗ ਪਏ, ਜਿਵੇਂ ਕੋਈ ਮਨੁੱਖ ਸਰਮਾਏ ਤੋਂ ਬਿਨਾ ਹੀ ਸੌਦਾ ਖ਼ਰੀਦਣ ਉੱਠ ਦੌੜੇ ।੩ ।
ਹੇ ਨਾਨਕ! (ਹਰੀ ਦੇ ਦਾਸਾਂ ਦੀ ਸੰਗਤਿ ਵਿਚ ਟਿਕ ਕੇ) ਪਰਮਾਤਮਾ ਦਾ ਨਾਮ ਆਪਣੇ ਚਿੱਤ ਵਿਚ ਸਿਮਰ, ਪਰਮਾਤਮਾ ਵਰਗੇ ਮਾਲਕ ਤੇ ਮਿੱਤਰ ਦਾ ਸਿਮਰਨ ਕਰਿਆ ਕਰ ।੪।੯੧।੧੬੦ ।