ਗਉੜੀ ਮਹਲਾ ੫ ॥
ਪ੍ਰਭ ਕੇ ਚਰਨ ਮਨ ਮਾਹਿ ਧਿਆਨੁ ॥
ਸਗਲ ਤੀਰਥ ਮਜਨ ਇਸਨਾਨੁ ॥੧॥
ਹਰਿ ਦਿਨੁ ਹਰਿ ਸਿਮਰਨੁ ਮੇਰੇ ਭਾਈ ॥
ਕੋਟਿ ਜਨਮ ਕੀ ਮਲੁ ਲਹਿ ਜਾਈ ॥੧॥ ਰਹਾਉ ॥
ਹਰਿ ਕੀ ਕਥਾ ਰਿਦ ਮਾਹਿ ਬਸਾਈ ॥
ਮਨ ਬਾਂਛਤ ਸਗਲੇ ਫਲ ਪਾਈ ॥੨॥
ਜੀਵਨ ਮਰਣੁ ਜਨਮੁ ਪਰਵਾਨੁ ॥
ਜਾ ਕੈ ਰਿਦੈ ਵਸੈ ਭਗਵਾਨੁ ॥੩॥
ਕਹੁ ਨਾਨਕ ਸੇਈ ਜਨ ਪੂਰੇ ॥
ਜਿਨਾ ਪਰਾਪਤਿ ਸਾਧੂ ਧੂਰੇ ॥੪॥੭੭॥੧੪੬॥
Sahib Singh
ਮਾਹਿ = ਵਿਚ ।
ਮਜਨ = ਇਸ਼ਨਾਨ, ਚੁੱਭੀ ।੧ ।
ਦਿਨੁ = (ਸਾਰਾ) ਦਿਨ ।
ਹਰਿ ਹਰਿ ਸਿਮਰਨੁ = ਸਦਾ ਹਰੀ ਦਾ ਸਿਮਰਨ (ਕਰ) ।
ਭਾਈ = ਹੇ ਭਾਈ !
ਕੋਟਿ = ਕ੍ਰੋੜਾਂ ।
ਮਲੁ = (ਵਿਕਾਰਾਂ ਦੀ) ਮੈਲ {ਲਫ਼ਜ਼ ‘ਮਲੁ’ ਸ਼ਕਲ ਵਿਚ ਪੁਲਿੰਗ ਵਾਂਗ ਹੈ, ਪਰ ਹੈ ਇਹ ਇਸਤ੍ਰੀ ਲਿੰਗ} ।੧।ਰਹਾਉ ।
ਕਥਾ = ਸਿਫ਼ਤਿ = ਸਾਲਾਹ ।
ਮਨ ਬਾਂਛਤ = ਮਨ = ਲੋੜੀਂਦੇ, ਮਨ-ਇੱਛਿਤ ।੨ ।
ਜੀਵਨ ਮਰਣੁ ਜਨਮੁ = ਜੰਮਣ ਤੋਂ ਮਰਨ ਤਕ ਸਾਰਾ ਜੀਵਨ ।
ਜਾ ਕੈ ਰਿਦੈ = ਜਿਸ ਦੇ ਹਿਰਦੇ ਵਿਚ ।੩ ।
ਪੂਰੇ = ਸਾਰੇ ਗੁਣਾਂ ਵਾਲੇ ।
ਸਾਧੂ ਧੂਰੇ = ਗੁਰੂ ਦੇ ਚਰਨਾਂ ਦੀ ਧੂੜ ।੪ ।

ਹੇ ਮੇਰੇ ਵੀਰ! ਸਾਰਾ ਦਿਨ ਸਦਾ ਪਰਮਾਤਮਾ ਦਾ ਸਿਮਰਨ ਕਰਿਆ ਕਰ ।
(ਜੇਹੜਾ ਮਨੁੱਖ ਪਰਮਾਤਮਾ ਦਾ ਸਿਮਰਨ ਕਰਦਾ ਹੈ ਉਸ ਦੇ) ਕ੍ਰੋੜਾਂ ਜਨਮਾਂ ਦੀ (ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ ।੧।ਰਹਾਉ ।
(ਹੇ ਮੇਰੇ ਵੀਰ!) ਆਪਣੇ ਮਨ ਵਿਚ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰ ।
(ਪ੍ਰਭੂ-ਚਰਨਾਂ ਦਾ ਧਿਆਨ ਹੀ) ਸਾਰੇ ਤੀਰਥਾਂ ਦਾ ਇਸ਼ਨਾਨ ਹੈ ।੧ ।
(ਹੇ ਮੇਰੇ ਭਾਈ! ਜੇਹੜਾ ਮਨੁੱਖ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਆਪਣੇ ਹਿਰਦੇ ਵਿਚ ਵਸਾਂਦਾ ਹੈ, ਉਹ ਸਾਰੇ ਮਨ-ਲੋੜੀਂਦੇ ਫਲ ਪ੍ਰਾਪਤ ਕਰ ਲੈਂਦਾ ਹੈ ।੨ ।
(ਹੇ ਭਾਈ!) ਜਿਸ ਮਨੁੱਖ ਦੇ ਹਿਰਦੇ ਵਿਚ ਭਗਵਾਨ ਆ ਵੱਸਦਾ ਹੈ, ਜਨਮ ਤੋਂ ਲੈ ਕੇ ਮੌਤ ਤਕ ਉਸ ਮਨੁੱਖ ਦਾ ਸਾਰਾ ਜੀਵਨ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦਾ ਹੈ ।੩ ।
ਹੇ ਨਾਨਕ! ਉਹੀ ਮਨੁੱਖ ਸੁੱਧੇ ਜੀਵਨ ਵਾਲੇ ਬਣਦੇ ਹਨ, ਜਿਨ੍ਹਾਂ ਨੂੰ ਗੁਰੂ ਦੇ ਚਰਨਾਂ ਦੀ ਧੂੜ ਮਿਲ ਜਾਂਦੀ ਹੈ ।੪।੭੭।੧੪੬ ।