ਗਉੜੀ ਮਹਲਾ ੫ ॥
ਸੂਕੇ ਹਰੇ ਕੀਏ ਖਿਨ ਮਾਹੇ ॥
ਅੰਮ੍ਰਿਤ ਦ੍ਰਿਸਟਿ ਸੰਚਿ ਜੀਵਾਏ ॥੧॥
ਕਾਟੇ ਕਸਟ ਪੂਰੇ ਗੁਰਦੇਵ ॥
ਸੇਵਕ ਕਉ ਦੀਨੀ ਅਪੁਨੀ ਸੇਵ ॥੧॥ ਰਹਾਉ ॥
ਮਿਟਿ ਗਈ ਚਿੰਤ ਪੁਨੀ ਮਨ ਆਸਾ ॥
ਕਰੀ ਦਇਆ ਸਤਿਗੁਰਿ ਗੁਣਤਾਸਾ ॥੨॥
ਦੁਖ ਨਾਠੇ ਸੁਖ ਆਇ ਸਮਾਏ ॥
ਢੀਲ ਨ ਪਰੀ ਜਾ ਗੁਰਿ ਫੁਰਮਾਏ ॥੩॥
ਇਛ ਪੁਨੀ ਪੂਰੇ ਗੁਰ ਮਿਲੇ ॥
ਨਾਨਕ ਤੇ ਜਨ ਸੁਫਲ ਫਲੇ ॥੪॥੫੮॥੧੨੭॥
Sahib Singh
ਸੂਕੇ = ਸੁੱਕੇ ਹੋਏ, ਜਿਨ੍ਹਾਂ ਦੇ ਅੰਦਰ ਆਤਮਕ ਜੀਵਨ ਵਾਲਾ ਰਸ ਨਹੀਂ ਰਿਹਾ ।
ਮਾਹੇ = ਮਾਹਿ ।
ਖਿਨ ਮਾਹਿ = ਖਿਨ ਵਿਚ ।
ਦਿ੍ਰਸਟਿ = ਨਿਗਾਹ, ਨਜ਼ਰ ।
ਸੰਚਿ = ਸਿੰਜ ਕੇ ।
ਜੀਵਾਏ = ਆਤਮਕ ਜਿੰਦ ਪਾ ਦਿੱਤੀ ।੧ ।
ਕਉ = ਨੂੰ ।
ਦੀਨੀ = ਦਿੱਤੀ ।੧।ਰਹਾਉ ।
ਪੁਨੀ = ਪੂਰੀ ਹੋ ਗਈ ।
ਸਤਿਗੁਰਿ ਗੁਣਤਾਸਾ = ਗੁਣਾਂ ਦੇ ਖ਼ਜ਼ਾਨੇ ਸਤਿਗੁਰੂ ਨੇ ।੨ ।
ਆਇ = ਆ ਕੇ ।
ਸਮਾਇ = ਰਚ ਗਏ ।
ਗੁਰਿ = ਗੁਰੂ ਨੇ ।੩ ।
ਗੁਰ ਮਿਲੇ = (ਜੇਹੜੇ) ਗੁਰੂ ਨੂੰ ਮਿਲੇ ।
ਤੇ ਜਨ = ਉਹ ਬੰਦੇ ।
ਸੁਫਲ = ਚੰਗੇ ਫਲਾਂ ਵਾਲੇ ।੪ ।

ਜਿਸ ਸੇਵਕ ਨੂੰ (ਪਰਮਾਤਮਾ ਨੇ) ਆਪਣੀ ਸੇਵਾ-ਭਗਤੀ (ਦੀ ਦਾਤਿ) ਦਿੱਤੀ, ਪੂਰੇ ਗੁਰੂ ਨੇ ਉਸ ਦੇ ਸਾਰੇ ਕਸ਼ਟ ਕੱਟ ਦਿੱਤੇ ।੧।ਰਹਾਉ ।
ਆਤਮਕ ਜੀਵਨ ਦੇਣ ਵਾਲੀ ਨਿਗਾਹ ਕਰ ਕੇ ਗੁਰੂ ਨਾਮ-ਜਲ ਸਿੰਜ ਕੇ ਜਿਨ੍ਹਾਂ ਨੂੰ ਆਤਮਕ ਜੀਵਨ ਬਖ਼ਸ਼ਦਾ ਹੈ, ਉਹਨਾਂ ਆਤਮਕ ਜੀਵਨ ਦੇ ਰਸ ਤੋਂ ਸੁੰਞੇ ਹੋ ਚੁੱਕੇ ਮਨੁੱਖਾਂ ਨੂੰ ਗੁਰੂ ਇਕ ਖਿਨ ਵਿਚ ਹਰੇ (ਭਾਵ, ਆਤਮਕ ਜੀਵਨ ਵਾਲੇ) ਬਣਾ ਦੇਂਦਾ ਹੈ ।੧ ।
ਗੁਣਾਂ ਦੇ ਖ਼ਜ਼ਾਨੇ ਸਤਿਗੁਰੂ ਨੇ ਜਿਸ ਮਨੁੱਖ ਉਤੇ ਮਿਹਰ ਕੀਤੀ, ਉਸ ਦੀ (ਹਰੇਕ ਕਿਸਮ ਦੀ) ਚਿੰਤਾ ਮਿਟ ਗਈ, ਉਸ ਦੇ ਮਨ ਦੀ (ਹਰੇਕ) ਆਸ ਪੂਰੀ ਹੋ ਗਈ ।੨ ।
ਜਦੋਂ ਗੁਰੂ ਨੇ ਜਿਸ ਮਨੁੱਖ ਉਤੇ ਬਖ਼ਸ਼ਸ਼ ਹੋਣ ਦਾ ਹੁਕਮ ਕੀਤਾ, ਰਤਾ ਭੀ ਢਿੱਲ ਨਾਹ ਹੋਈ, ਉਸ ਦੇ ਸਾਰੇ ਦੁੱਖ ਦੂਰ ਹੋ ਗਏ, ਉਸ ਦੇ ਅੰਦਰ (ਸਾਰੇ) ਸੁਖ ਆ ਕੇ ਟਿਕ ਗਏ ।੩ ।
ਹੇ ਨਾਨਕ! ਜੇਹੜੇ ਮਨੁੱਖ ਪੂਰੇ ਗੁਰੂ ਨੂੰ ਮਿਲ ਪਏ, ਉਹਨਾਂ ਦੀ (ਹਰੇਕ ਕਿਸਮ ਦੀ) ਇੱਛਾ ਪੂਰੀ ਹੋ ਗਈ, ਉਹਨਾਂ ਨੂੰ ਉੱਚੇ ਆਤਮਕ ਗੁਣਾਂ ਦੇ ਸੋਹਣੇ ਫਲ ਲੱਗ ਪਏ ।੪।੫੮।੧੨੭ ।
ਨੋਟ: ਚੇਤਾ ਰਹੇ ਕਿ ਅਸਲ ਅੰਕ ੧੨੮ ਚਾਹੀਦਾ ਹੈ ।