ਗਉੜੀ ਮਹਲਾ ੫ ॥
ਗੁਰ ਕੇ ਚਰਣ ਊਪਰਿ ਮੇਰੇ ਮਾਥੇ ॥
ਤਾ ਤੇ ਦੁਖ ਮੇਰੇ ਸਗਲੇ ਲਾਥੇ ॥੧॥
ਸਤਿਗੁਰ ਅਪੁਨੇ ਕਉ ਕੁਰਬਾਨੀ ॥
ਆਤਮ ਚੀਨਿ ਪਰਮ ਰੰਗ ਮਾਨੀ ॥੧॥ ਰਹਾਉ ॥
ਚਰਣ ਰੇਣੁ ਗੁਰ ਕੀ ਮੁਖਿ ਲਾਗੀ ॥
ਅਹੰਬੁਧਿ ਤਿਨਿ ਸਗਲ ਤਿਆਗੀ ॥੨॥
ਗੁਰ ਕਾ ਸਬਦੁ ਲਗੋ ਮਨਿ ਮੀਠਾ ॥
ਪਾਰਬ੍ਰਹਮੁ ਤਾ ਤੇ ਮੋਹਿ ਡੀਠਾ ॥੩॥
ਗੁਰੁ ਸੁਖਦਾਤਾ ਗੁਰੁ ਕਰਤਾਰੁ ॥
ਜੀਅ ਪ੍ਰਾਣ ਨਾਨਕ ਗੁਰੁ ਆਧਾਰੁ ॥੪॥੩੮॥੧੦੭॥
Sahib Singh
ਤਾ ਤੇ = ਉਹਨਾਂ (ਚਰਨਾਂ ਦੀ) ਬਰਕਤਿ ਨਾਲ ।
ਸਗਲੇ = ਸਾਰੇ ।੧ ।
ਕਿਉ = ਨੂੰ, ਤੋਂ ।
ਕੁਰਬਾਨੀ = ਸਦਕੇ ।
ਆਤਮੁ = ਆਪਣੇ ਆਪ ਨੂੰ, ਆਤਮਕ ਜੀਵਨ ਨੂੰ ।
ਚੀਨਿ = ਪਰਖ ਕੇ ।
ਪਰਮ = ਸਭ ਤੋਂ ਉੱਚਾ ।
ਮਾਨੀ = ਮੈਂ ਮਾਣਦਾ ਹਾਂ ।੧।ਰਹਾਉ ।
ਰੇਣੁ = ਧੂੜਿ ।
ਮੁਖਿ = ਮੂੰਹ ਉਤੇ, ਮੱਥੇ ਉਤੇ ।
ਅਹੰਬੁਧਿ = ‘ਹਉ ਹਉ’ ਕਰਨ ਵਾਲੀ ਅਕਲ ।
ਤਿਨਿ = ਉਸ (ਮਨੁੱਖ) ਨੇ ।੨ ।
ਮਨਿ = ਮਨ ਵਿਚ ।
ਤਾ ਤੇ = ਉਸ ਦੀ ਬਰਕਤਿ ਨਾਲ ।
ਮੋਹਿ = ਮੈਂ ।੩ ।
ਜੀਅ ਆਧਾਰੁ = ਜਿੰਦ ਦਾ ਆਸਰਾ ।
ਪ੍ਰਾਣ ਆਧਾਰੁ = ਪ੍ਰਾਣਾਂ ਦਾ ਆਸਰਾ ।੪ ।
ਸਗਲੇ = ਸਾਰੇ ।੧ ।
ਕਿਉ = ਨੂੰ, ਤੋਂ ।
ਕੁਰਬਾਨੀ = ਸਦਕੇ ।
ਆਤਮੁ = ਆਪਣੇ ਆਪ ਨੂੰ, ਆਤਮਕ ਜੀਵਨ ਨੂੰ ।
ਚੀਨਿ = ਪਰਖ ਕੇ ।
ਪਰਮ = ਸਭ ਤੋਂ ਉੱਚਾ ।
ਮਾਨੀ = ਮੈਂ ਮਾਣਦਾ ਹਾਂ ।੧।ਰਹਾਉ ।
ਰੇਣੁ = ਧੂੜਿ ।
ਮੁਖਿ = ਮੂੰਹ ਉਤੇ, ਮੱਥੇ ਉਤੇ ।
ਅਹੰਬੁਧਿ = ‘ਹਉ ਹਉ’ ਕਰਨ ਵਾਲੀ ਅਕਲ ।
ਤਿਨਿ = ਉਸ (ਮਨੁੱਖ) ਨੇ ।੨ ।
ਮਨਿ = ਮਨ ਵਿਚ ।
ਤਾ ਤੇ = ਉਸ ਦੀ ਬਰਕਤਿ ਨਾਲ ।
ਮੋਹਿ = ਮੈਂ ।੩ ।
ਜੀਅ ਆਧਾਰੁ = ਜਿੰਦ ਦਾ ਆਸਰਾ ।
ਪ੍ਰਾਣ ਆਧਾਰੁ = ਪ੍ਰਾਣਾਂ ਦਾ ਆਸਰਾ ।੪ ।
Sahib Singh
ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ (ਗੁਰੂ ਦੀ ਕਿਰਪਾ ਨਾਲ) ਮੈਂ ਆਪਣੇ ਆਤਮਕ ਜੀਵਨ ਨੂੰ ਪੜਤਾਲ ਪੜਤਾਲ ਕੇ ਸਭ ਤੋਂ ਸ੍ਰੇਸ਼ਟ ਆਨੰਦ ਮਾਣ ਰਿਹਾ ਹਾਂ ।੧।ਰਹਾਉ ।
(ਹੇ ਭਾਈ!) ਗੁਰੂ ਦੇ ਚਰਨ ਮੇਰੇ ਮੱਥੇ ਉਤੇ ਟਿਕੇ ਹੋਏ ਹਨ, ਉਹਨਾਂ ਦੀ ਬਰਕਤਿ ਨਾਲ ਮੇਰੇ ਸਾਰੇ ਦੁੱਖ ਦੂਰ ਹੋ ਗਏ ਹਨ ।੧ ।
ਜਿਸ ਮਨੁੱਖ ਦੇ ਮੱਥੇ ਉਤੇ ਗੁਰੂ ਦੇ ਚਰਨਾਂ ਦੀ ਧੂੜ ਲੱਗ ਗਈ, ਉਸ ਨੇ ਆਪਣੀ ਸਾਰੀ ਹਉਮੈ (ਪੈਦਾ ਕਰਨ ਵਾਲੀ) ਬੁੱਧੀ ਤਿਆਗ ਦਿੱਤੀ ।੨ ।
(ਹੇ ਭਾਈ!) ਗੁਰੂ ਦਾ ਸ਼ਬਦ ਮੇਰੇ ਮਨ ਵਿਚ ਪਿਆਰਾ ਲੱਗ ਰਿਹਾ ਹੈ, ਉਸ ਦੀ ਬਰਕਤਿ ਨਾਲ ਮੈਂ ਪਰਮਾਤਮਾ ਦਾ ਦਰਸਨ ਕਰ ਰਿਹਾ ਹਾਂ ।੩ ।
ਹੇ ਨਾਨਕ! (ਆਖ—ਮੇਰੇ ਵਾਸਤੇ) ਗੁਰੂ (ਹੀ ਸਾਰੇ) ਸੁਖਾਂ ਦਾ ਦੇਣ ਵਾਲਾ ਹੈ, ਗੁਰੂ ਕਰਤਾਰ (ਦਾ ਰੂਪ) ਹੈ ।
ਗੁਰੂ ਮੇਰੀ ਜਿੰਦ ਦਾ ਸਹਾਰਾ ਹੈ, ਗੁਰੂ ਮੇਰੇ ਪ੍ਰਾਣਾਂ ਦਾ ਸਹਾਰਾ ਹੈ ।੪।੩੮।੧੦੭ ।