ਗਉੜੀ ਗੁਆਰੇਰੀ ਮਹਲਾ ੫ ॥
ਹਮ ਧਨਵੰਤ ਭਾਗਠ ਸਚ ਨਾਇ ॥
ਹਰਿ ਗੁਣ ਗਾਵਹ ਸਹਜਿ ਸੁਭਾਇ ॥੧॥ ਰਹਾਉ ॥

ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ ॥
ਤਾ ਮੇਰੈ ਮਨਿ ਭਇਆ ਨਿਧਾਨਾ ॥੧॥

ਰਤਨ ਲਾਲ ਜਾ ਕਾ ਕਛੂ ਨ ਮੋਲੁ ॥
ਭਰੇ ਭੰਡਾਰ ਅਖੂਟ ਅਤੋਲ ॥੨॥

ਖਾਵਹਿ ਖਰਚਹਿ ਰਲਿ ਮਿਲਿ ਭਾਈ ॥
ਤੋਟਿ ਨ ਆਵੈ ਵਧਦੋ ਜਾਈ ॥੩॥

ਕਹੁ ਨਾਨਕ ਜਿਸੁ ਮਸਤਕਿ ਲੇਖੁ ਲਿਖਾਇ ॥
ਸੁ ਏਤੁ ਖਜਾਨੈ ਲਇਆ ਰਲਾਇ ॥੪॥੩੧॥੧੦੦॥

Sahib Singh
ਧਨਵੰਤ = ਧਨ ਵਾਲੇ, ਧਨਾਢ ।
ਭਾਗਠ = ਭਾਗਾਂ ਵਾਲੇ ।
ਨਾਇ = ਨਾਮ ਦੀ ਰਾਹੀਂ ।
ਸਚ ਨਾਇ = ਸਦਾ = ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ ।
ਗਾਵਹ = ਅਸੀ ਗਾਂਦੇ ਹਾਂ ।
ਸਹਜਿ = ਆਤਮਕ ਅਡੋਲਤਾ ਵਿਚ ।
ਸੁਭਾਇ = ਸ੍ਰੇਸ਼ਟ ਪ੍ਰੇਮ ਵਿਚ ।੧।ਰਹਾਉ ।
ਖੋਲਿ = ਖੋਲ੍ਹ ਕੇ ।
ਤਾ = ਤਦੋਂ ।
ਮਨਿ = ਮਨ ਵਿਚ ।
ਨਿਧਾਨਾ = ਖ਼ਜ਼ਾਨਾ ।੧ ।
ਜਾ ਕਾ = ਜਿਨ੍ਹਾਂ ਦਾ ।
ਅਖੂਟ = ਨਾਹ ਮੁੱਕਣ ਵਾਲੇ ।੨ ।
ਰਲਿ ਮਿਲਿ = ਇਕੱਠੇ ਹੋ ਕੇ ।੩ ।
ਮਸਤਕਿ = ਮੱਥੇ ਉਤੇ ।
ਏਤੁ = ਇਸ ਵਿਚ ।
ਏਤੁ ਖਜਾਨੈ = ਇਸ ਖ਼ਜ਼ਾਨੇ ਵਿਚ ।੪ ।
    
Sahib Singh
(ਜਿਉਂ ਜਿਉਂ) ਅਸੀ ਪਰਮਾਤਮਾ ਦੇ ਗੁਣ (ਮਿਲ ਕੇ) ਗਾਂਦੇ ਹਾਂ, ਸਦਾ-ਥਿਰ ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਅਸੀ (ਪਰਮਾਤਮਾ ਦੇ ਨਾਮ-ਧਨ ਦੇ) ਧਨੀ ਬਣਦੇ ਜਾ ਰਹੇ ਹਾਂ, ਭਾਗਾਂ ਵਾਲੇ ਬਣਦੇ ਜਾ ਰਹੇ ਹਾਂ, ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਾਂ, ਪ੍ਰੇਮ ਵਿਚ ਮਗਨ ਰਹਿੰਦੇ ਹਾਂ ।੧।ਰਹਾਉ ।
ਜਦੋਂ ਮੈਂ ਗੁਰੂ ਨਾਨਕ ਦੇਵ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ ਦਾ ਬਾਣੀ ਦਾ ਖ਼ਜ਼ਾਨਾ ਖੋਲ੍ਹ ਕੇ ਵੇਖਿਆ, ਤਦੋਂ ਮੇਰੇ ਮਨ ਵਿਚ ਆਤਮਕ ਆਨੰਦ ਦਾ ਭੰਡਾਰ ਭਰਿਆ ਗਿਆ ।੧ ।
Follow us on Twitter Facebook Tumblr Reddit Instagram Youtube