ਗਉੜੀ ਗੁਆਰੇਰੀ ਮਹਲਾ ੫ ॥
ਹਸਤ ਪੁਨੀਤ ਹੋਹਿ ਤਤਕਾਲ ॥
ਬਿਨਸਿ ਜਾਹਿ ਮਾਇਆ ਜੰਜਾਲ ॥
ਰਸਨਾ ਰਮਹੁ ਰਾਮ ਗੁਣ ਨੀਤ ॥
ਸੁਖੁ ਪਾਵਹੁ ਮੇਰੇ ਭਾਈ ਮੀਤ ॥੧॥
ਲਿਖੁ ਲੇਖਣਿ ਕਾਗਦਿ ਮਸਵਾਣੀ ॥
ਰਾਮ ਨਾਮ ਹਰਿ ਅੰਮ੍ਰਿਤ ਬਾਣੀ ॥੧॥ ਰਹਾਉ ॥
ਇਹ ਕਾਰਜਿ ਤੇਰੇ ਜਾਹਿ ਬਿਕਾਰ ॥
ਸਿਮਰਤ ਰਾਮ ਨਾਹੀ ਜਮ ਮਾਰ ॥
ਧਰਮ ਰਾਇ ਕੇ ਦੂਤ ਨ ਜੋਹੈ ॥
ਮਾਇਆ ਮਗਨ ਨ ਕਛੂਐ ਮੋਹੈ ॥੨॥
ਉਧਰਹਿ ਆਪਿ ਤਰੈ ਸੰਸਾਰੁ ॥
ਰਾਮ ਨਾਮ ਜਪਿ ਏਕੰਕਾਰੁ ॥
ਆਪਿ ਕਮਾਉ ਅਵਰਾ ਉਪਦੇਸ ॥
ਰਾਮ ਨਾਮ ਹਿਰਦੈ ਪਰਵੇਸ ॥੩॥
ਜਾ ਕੈ ਮਾਥੈ ਏਹੁ ਨਿਧਾਨੁ ॥
ਸੋਈ ਪੁਰਖੁ ਜਪੈ ਭਗਵਾਨੁ ॥
ਆਠ ਪਹਰ ਹਰਿ ਹਰਿ ਗੁਣ ਗਾਉ ॥
ਕਹੁ ਨਾਨਕ ਹਉ ਤਿਸੁ ਬਲਿ ਜਾਉ ॥੪॥੨੮॥੯੭॥
Sahib Singh
ਹਸਤ = {ਹÔਤ} ਹੱਥ ।
ਪੁਨੀਤ = ਪਵਿਤ੍ਰ ।
ਹੋਹਿ = ਹੋ ਜਾਂਦੇ ਹਨ ।
{ਹੋਇ = ਹੋ ਜਾਂਦਾ ਹੈ} ।
ਤਤਕਾਲ = ਤੁਰਤ ।
ਜੰਜਾਲ = ਫਾਹੇ ।
ਰਸਨਾ = ਜੀਭ (ਨਾਲ) ।
ਰਮਹੁ = ਸਿਮਰੋ, ਜਪੋ ।
ਨੀਤ = ਨਿੱਤ, ਸਦਾ ।
ਭਾਈ = ਹੇ ਵੀਰ !
ਮੀਤ = ਹੇ ਮਿੱਤਰ !
।੧ ।
ਲੇਖਣਿ = ਕਲਮ (ਭਾਵ, ਸੁਰਤਿ) ।
ਕਾਗਦਿ = ਕਾਗ਼ਜ਼ ਉਤੇ (‘ਕਰਣੀ’ ਦੇ ਕਾਗ਼ਜ਼ ਉਤੇ) ।
ਮਸਵਾਣੀ = ਦਵਾਤ (‘ਮਨ’ ਦੀ ਦਵਾਤ ਲੈ ਕੇ) ।
ਅੰਮਿ੍ਰਤ = ਆਤਮਕ ਜੀਵਨ ਦੇਣ ਵਾਲੀ ।੧।ਰਹਾਉ ।
ਇਹ ਕਾਰਜਿ = ਇਸ ਕੰਮ ਨਾਲ ।
ਜਮ ਮਾਰ = ਜਮਾਂ ਦੀ ਮਾਰ, ਆਤਮਕ ਮੌਤ ।
ਜੋਹੈ = ਜੋਹੈਂ, ਤੱਕਦੇ ।
ਧਰਮ ਰਾਇ ਕੇ ਦੂਤ = (ਭਾਵ, ਕਾਮ ਆਦਿਕ ਵਿਕਾਰ ਜੋ ਜੀਵ ਨੂੰ ਆਪਣੇ ਪੰਜੇ ਵਿਚ ਫਸਾ ਕੇ ਧਰਮਰਾਜ ਦੇ ਵੱਸ ਪਾਂਦੇ ਹਨ) ।
ਮਗਨ = ਮਸਤ ।
ਕਛੂਐ = ਕੋਈ ਭੀ ਚੀਜ਼ ।੨ ।
ਉਧਰਹਿ = ਤੂੰ ਬਚ ਜਾਏਂਗਾ ।
ਕਮਾਉ = ਨਾਮ ਸਿਮਰਨ ਦੀ ਕਮਾਈ ਕਰ ।
ਹਿਰਦੈ = ਹਿਰਦੇ ਵਿਚ ।੩ ।
ਜਾ ਕੈ ਮਾਥੈ = ਜਿਸ ਦੇ ਮੱਥੇ ਉਤੇ ।
ਨਿਧਾਨੁ = ਖ਼ਜ਼ਾਨਾ {ਨਿਧਾਨ, ਖ਼ਜ਼ਾਨੇ} ।
ਬਲਿ = ਸਦਕੇ ।੪ ।

(ਹੇ ਮੇਰ ਵੀਰ! ਆਪਣੀ ‘ਸੁਰਤਿ’ ਦੀ) ਕਲਮ (ਲੈ ਕੇ ਆਪਣੀ ‘ਕਰਣੀ’ ਦੇ) ਕਾਗ਼ਜ਼ ਉਤੇ (‘ਮਨ’ ਦੀ) ਦਵਾਤ ਨਾਲ ਪਰਮਾਤਮਾ ਦਾ ਨਾਮ ਲਿਖ, ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ ਲਿਖ ।੧।ਰਹਾਉ ।
ਹੇ ਮੇਰੇ ਵੀਰ! ਹੇ ਮੇਰੇ ਮਿੱਤਰ! ਆਪਣੀ ਜੀਭ ਨਾਲ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੁਣ ਗਾਂਦਾ ਰਹੁ, ਤੂੰ ਆਤਮਕ ਆਨੰਦ ਮਾਣੇਂਗਾ, ਉਸੇ ਵੇਲੇ ਤੇਰੇ ਹੱਥ ਪਵਿਤ੍ਰ ਹੋ ਜਾਣਗੇ, ਤੇਰੇ ਮਾਇਆ (ਦੇ ਮੋਹ) ਦੇ ਫਾਹੇ ਦੂਰ ਹੋ ਜਾਣਗੇ ।੧ ।
(ਹੇ ਮੇਰੇ ਵੀਰ! ਹੇ ਮੇਰੇ ਮਿੱਤਰ!) ਇਸ ਕੰਮ ਦੇ ਕਰਨ ਨਾਲ ਤੇਰੇ (ਅੰਦਰੋਂ) ਵਿਕਾਰ ਨੱਸ ਜਾਣਗੇ ।
ਪਰਮਾਤਮਾ ਦਾ ਨਾਮ ਸਿਮਰਿਆਂ (ਤੇਰੇ ਵਾਸਤੇ) ਆਤਮਕ ਮੌਤ ਨਹੀਂ ਰਹੇਗੀ, (ਕਾਮਾਦਿਕ) ਦੂਤ ਜੋ ਧਰਮਰਾਜ ਦੇ ਵੱਸ ਪਾਂਦੇ ਹਨ ਤੇਰੇ ਵਲ ਤੱਕ ਨਹੀਂ ਸਕਣਗੇ, ਤੂੰ ਮਾਇਆ (ਦੇ ਮੋਹ) ਵਿਚ ਨਹੀਂ ਡੁੱਬੇਂਗਾ, ਕੋਈ ਭੀ ਚੀਜ਼ ਤੈਨੂੰ ਮੋਹ ਨਹੀਂ ਸਕੇਗੀ ।੨ ।
(ਹੇ ਮੇਰੇ ਵੀਰ! ਹੇ ਮੇਰੇ ਮਿੱਤਰ!) ਪਰਮਾਤਮਾ ਦਾ ਨਾਮ ਜਪ, ਇਕ ਓਅੰਕਾਰ ਨੂੰ ਸਿਮਰਦਾ ਰਹੁ, ਤੂੰ ਆਪ (ਵਿਕਾਰਾਂ ਤੋਂ) ਬਚ ਜਾਏਂਗਾ, (ਤੇਰੀ ਸੰਗਤਿ ਵਿਚ) ਜਗਤ ਭੀ (ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘ ਜਾਇਗਾ ।
(ਹੇ ਮੇਰੇ ਵੀਰ! ਤੂੰ ਆਪ ਨਾਮ ਸਿਮਰਨ ਦੀ ਕਮਾਈ ਕਰ, ਹੋਰਨਾਂ ਨੂੰ ਭੀ ਉਪਦੇਸ਼ ਕਰ, ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾ ।੩ ।
(ਪਰ ਹੇ ਮੇਰੇ ਵੀਰ!) ਉਹੀ ਮਨੁੱਖ ਭਗਵਾਨ ਨੂੰ ਯਾਦ ਕਰਦਾ ਹੈ ਜਿਸ ਦੇ ਮੱਥੇ ਉਤੇ (ਭਗਵਾਨ ਦੀ ਕਿਰਪਾ ਨਾਲ) ਇਹ ਖ਼ਜ਼ਾਨਾ (ਪ੍ਰਾਪਤ ਕਰਨ ਦਾ ਲੇਖ ਲਿਖਿਆ ਹੋਇਆ) ਹੈ ।
ਹੇ ਨਾਨਕ ਆਖ—ਮੈਂ ਉਸ ਮਨੁੱਖ ਤੋਂ ਕੁਰਬਾਨ ਜਾਂਦਾ ਹਾਂ, ਜੇਹੜਾ ਅੱਠੇ ਪਹਰ (ਹਰ ਵੇਲੇ) ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ।੮।੨੮।੯੭ ।