ਗਉੜੀ ਗੁਆਰੇਰੀ ਮਹਲਾ ੫ ॥
ਬਿਆਪਤ ਹਰਖ ਸੋਗ ਬਿਸਥਾਰ ॥
ਬਿਆਪਤ ਸੁਰਗ ਨਰਕ ਅਵਤਾਰ ॥
ਬਿਆਪਤ ਧਨ ਨਿਰਧਨ ਪੇਖਿ ਸੋਭਾ ॥
ਮੂਲੁ ਬਿਆਧੀ ਬਿਆਪਸਿ ਲੋਭਾ ॥੧॥
ਮਾਇਆ ਬਿਆਪਤ ਬਹੁ ਪਰਕਾਰੀ ॥
ਸੰਤ ਜੀਵਹਿ ਪ੍ਰਭ ਓਟ ਤੁਮਾਰੀ ॥੧॥ ਰਹਾਉ ॥
ਬਿਆਪਤ ਅਹੰਬੁਧਿ ਕਾ ਮਾਤਾ ॥
ਬਿਆਪਤ ਪੁਤ੍ਰ ਕਲਤ੍ਰ ਸੰਗਿ ਰਾਤਾ ॥
ਬਿਆਪਤ ਹਸਤਿ ਘੋੜੇ ਅਰੁ ਬਸਤਾ ॥
ਬਿਆਪਤ ਰੂਪ ਜੋਬਨ ਮਦ ਮਸਤਾ ॥੨॥
ਬਿਆਪਤ ਭੂਮਿ ਰੰਕ ਅਰੁ ਰੰਗਾ ॥
ਬਿਆਪਤ ਗੀਤ ਨਾਦ ਸੁਣਿ ਸੰਗਾ ॥
ਬਿਆਪਤ ਸੇਜ ਮਹਲ ਸੀਗਾਰ ॥
ਪੰਚ ਦੂਤ ਬਿਆਪਤ ਅੰਧਿਆਰ ॥੩॥
ਬਿਆਪਤ ਕਰਮ ਕਰੈ ਹਉ ਫਾਸਾ ॥
ਬਿਆਪਤਿ ਗਿਰਸਤ ਬਿਆਪਤ ਉਦਾਸਾ ॥
ਆਚਾਰ ਬਿਉਹਾਰ ਬਿਆਪਤ ਇਹ ਜਾਤਿ ॥
ਸਭ ਕਿਛੁ ਬਿਆਪਤ ਬਿਨੁ ਹਰਿ ਰੰਗ ਰਾਤ ॥੪॥
ਸੰਤਨ ਕੇ ਬੰਧਨ ਕਾਟੇ ਹਰਿ ਰਾਇ ॥
ਤਾ ਕਉ ਕਹਾ ਬਿਆਪੈ ਮਾਇ ॥
ਕਹੁ ਨਾਨਕ ਜਿਨਿ ਧੂਰਿ ਸੰਤ ਪਾਈ ॥
ਤਾ ਕੈ ਨਿਕਟਿ ਨ ਆਵੈ ਮਾਈ ॥੫॥੧੯॥੮੮॥
Sahib Singh
ਬਿਆਪਤ = ਪ੍ਰਭਾਵ ਪਾਈ ਰੱਖਦੀ ਹੈ {Òਯਾਪੱ—ਟੋ ਪੲਰਵੳਦੲ} ।
ਅਵਤਾਰ = ਜਨਮ ।
ਨਿਰਧਨ = ਗ਼ਰੀਬ ।
ਪੇਖਿ = ਵੇਖ ਕੇ ।
ਬਿਆਧੀ = ਵਿਕਾਰ ।੧ ।
ਬਹੁ ਪਰਕਾਰੀ = ਕਈ ਤਰੀਕਿਆਂ ਨਾਲ ।੧।ਰਹਾਉ ।
ਅਹੰਬੁਧਿ = ਹਉਮੈ ।
ਮਾਤਾ = ਮੱਤਾ ਹੋਇਆ ।
ਕਲਤ੍ਰ = ਇਸਤ੍ਰੀ ।
ਹਸਤਿ = ਹਾਥੀ ।
ਬਸਤਾ = ਬਸਤ੍ਰ, ਕੱਪੜੇ ।
ਮਦ = ਨਸ਼ਾ ।੨ ।
ਭੂਮਿ = ਧਰਤੀ ।
ਰੰਕ = ਕੰਗਾਲ ।
ਰੰਗ = ਅਮੀਰ ।
ਸੰਗਾ = ਟੋਲਾ, ਮੰਡਲੀ ।੩ ।
ਆਚਾਰ ਬਿਉਹਾਰ = ਕਰਮ = ਕਾਂਡ ।
ਜਾਤਿ = ਜਾਤਿ = (ਅਭਿਮਾਨ) ।੪ ।
ਤਾ ਕਉ = ਉਹਨਾਂ ਨੂੰ ।
ਮਾਇ = ਮਾਇਆ ।
ਜਿਨਿ = ਜਿਸ ਨੇ ।
ਮਾਈ = ਮਾਇਆ ।੫ ।
ਅਵਤਾਰ = ਜਨਮ ।
ਨਿਰਧਨ = ਗ਼ਰੀਬ ।
ਪੇਖਿ = ਵੇਖ ਕੇ ।
ਬਿਆਧੀ = ਵਿਕਾਰ ।੧ ।
ਬਹੁ ਪਰਕਾਰੀ = ਕਈ ਤਰੀਕਿਆਂ ਨਾਲ ।੧।ਰਹਾਉ ।
ਅਹੰਬੁਧਿ = ਹਉਮੈ ।
ਮਾਤਾ = ਮੱਤਾ ਹੋਇਆ ।
ਕਲਤ੍ਰ = ਇਸਤ੍ਰੀ ।
ਹਸਤਿ = ਹਾਥੀ ।
ਬਸਤਾ = ਬਸਤ੍ਰ, ਕੱਪੜੇ ।
ਮਦ = ਨਸ਼ਾ ।੨ ।
ਭੂਮਿ = ਧਰਤੀ ।
ਰੰਕ = ਕੰਗਾਲ ।
ਰੰਗ = ਅਮੀਰ ।
ਸੰਗਾ = ਟੋਲਾ, ਮੰਡਲੀ ।੩ ।
ਆਚਾਰ ਬਿਉਹਾਰ = ਕਰਮ = ਕਾਂਡ ।
ਜਾਤਿ = ਜਾਤਿ = (ਅਭਿਮਾਨ) ।੪ ।
ਤਾ ਕਉ = ਉਹਨਾਂ ਨੂੰ ।
ਮਾਇ = ਮਾਇਆ ।
ਜਿਨਿ = ਜਿਸ ਨੇ ।
ਮਾਈ = ਮਾਇਆ ।੫ ।
Sahib Singh
ਹੇ ਪ੍ਰਭੂ! (ਤੇਰੀ ਰਚੀ) ਮਾਇਆ ਅਨੇਕਾਂ ਤਰੀਕਿਆਂ ਨਾਲ (ਜੀਵਾਂ ਉਤੇ) ਪ੍ਰਭਾਵ ਪਾਈ ਰੱਖਦੀ ਹੈ (ਤੇ ਆਤਮਕ ਮੌਤੇ ਜੀਵਾਂ ਨੂੰ ਮਾਰ ਦੇਂਦੀ ਹੈ), ਤੇਰੇ ਸੰਤ ਤੇਰੇ ਆਸਰੇ ਆਤਮਕ ਜੀਵਨ ਮਾਣਦੇ ਹਨ ।੧।ਰਹਾਉ ।
ਕਿਤੇ ਖ਼ੁਸ਼ੀ ਗ਼ਮੀ ਦਾ ਖਿਲਾਰਾ ਹੈ, ਕਿਤੇ ਜੀਵ ਨਰਕਾਂ ਵਿਚ ਪੈਂਦੇ ਹਨ, ਕਿਤੇ ਸੁਰਗਾਂ ਵਿਚ ਪਹੁੰਚਦੇ ਹਨ, ਕਿਤੇ ਕੋਈ ਧਨ ਵਾਲੇ ਹਨ, ਕਿਤੇ ਕੰਗਾਲ ਹਨ, ਕਿਤੇ ਕੋਈ ਆਪਣੀ ਸੋਭਾ ਹੁੰਦੀ ਵੇਖ ਕੇ (ਖ਼ੁਸ਼ ਹਨ)—ਇਹਨਾਂ ਅਨੇਕਾਂ ਤਰੀਕਿਆਂ ਨਾਲ ਮਾਇਆ ਜੀਵਾਂ ਉਤੇ ਪ੍ਰਭਾਵ ਪਾ ਰਹੀ ਹੈ ।
ਕਿਤੇ ਸਾਰੇ ਰੋਗਾਂ ਦਾ ਮੂਲ ਲੋਭ ਬਣ ਕੇ ਮਾਇਆ ਆਪਣਾ ਜ਼ੋਰ ਪਾ ਰਹੀ ਹੈ ।੧।ਕਿਤੇ ਕੋਈ ‘ਹਉ ਹਉ, ਮੈਂ ਮੈਂ’ ਦੀ ਅਕਲ ਵਿਚ ਮਸਤ ਹੈ, ਕਿਤੇ ਕੋਈ ਪੁੱਤਰ ਇਸਤ੍ਰੀ ਦੇ ਮੋਹ ਵਿਚ ਰੱਤਾ ਪਿਆ ਹੈ, ਕਿਤੇ ਹਾਥੀ ਘੋੜਿਆਂ (ਸੁੰਦਰ) ਕੱਪੜਿਆਂ (ਦੀ ਲਗਨ ਹੈ), ਕਿਤੇ ਕੋਈ ਰੂਪ ਤੇ ਜਵਾਨੀ ਦੇ ਨਸ਼ੇ ਵਿਚ ਮਸਤ ਹੈ—ਇਹਨਾਂ ਅਨੇਕਾਂ ਤਰੀਕਿਆਂ ਨਾਲ ਮਾਇਆ ਆਪਣਾ ਜ਼ੋਰ ਪਾ ਰਹੀ ਹੈ ।੨ ।
ਕਿਤੇ ਭੁਇਂ ਦੀ ਮਾਲਕੀ ਹੈ, ਕਿਤੇ ਕੰਗਾਲ ਹਨ, ਕਿਤੇ ਅਮੀਰ ਹਨ, ਕਿਤੇ ਮੰਡਲੀਆਂ ਵਿਚ ਗੀਤ ਨਾਦ ਸੁਣ ਕੇ (ਖ਼ੁਸ਼ ਹੋ ਰਹੇ ਹਨ), ਕਿਤੇ (ਸੋਹਣੀ) ਸੇਜ, ਹਾਰ-ਸਿੰਗਾਰ ਤੇ ਮਹਲ-ਮਾੜੀਆਂ (ਦੀ ਲਾਲਸਾ ਹੈ), ਇਹਨਾਂ ਅਨੇਕਾਂ ਤਰੀਕਿਆਂ ਨਾਲ ਮਾਇਆ ਪ੍ਰਭਾਵ ਪਾ ਰਹੀ ਹੈ ।
ਕਿਤੇ ਮੋਹ ਦੇ ਹਨੇਰੇ ਵਿਚ ਕਾਮਾਦਿਕ ਪੰਜੇ ਦੂਤ ਬਣ ਕੇ ਮਾਇਆ ਜ਼ੋਰ ਪਾ ਰਹੀ ।੩ ।
ਕਿਤੇ ਕੋਈ ਹਉਮੈ ਵਿਚ ਫਸਿਆ ਹੋਇਆ (ਆਪਣੇ ਵਲੋਂ ਧਾਰਮਿਕ) ਕੰਮ ਕਰ ਰਿਹਾ ਹੈ, ਕੋਈ ਗਿ੍ਰਹਸਤ ਵਿਚ ਪ੍ਰਵਿਰਤ ਹੈ, ਕੋਈ ਉਦਾਸੀ ਰੂਪ ਵਿਚ ਹੈ, ਕਿਤੇ ਕੋਈ ਧਾਰਮਿਕ ਰਸਮਾਂ ਵਿਚ ਪ੍ਰਵਿਰਤ ਹੈ, ਕੋਈ (ਉੱਚੀ) ਜਾਤਿ ਦੇ ਮਾਣ ਵਿਚ ਹੈ—ਪਰਮਾਤਮਾ ਦੇ ਪ੍ਰੇਮ ਵਿਚ ਮਗਨ ਹੋਣ ਤੋਂ ਵਾਂਜੇ ਰਹਿ ਕੇ ਇਹ ਸਭ ਕੁਝ ਮਾਇਆ ਦਾ ਪ੍ਰਭਾਵ ਹੀ ਹੈ ।੪ ।
ਪਰਮਾਤਮਾ ਆਪ ਹੀ ਸੰਤ ਜਨਾਂ ਦੇ ਮਾਇਆ ਦੇ ਬੰਧਨ ਕੱਟ ਦੇਂਦਾ ਹੈ ।
ਉਹਨਾਂ ਉਤੇ ਮਾਇਆ ਆਪਣਾ ਜ਼ੋਰ ਨਹੀਂ ਪਾ ਸਕਦੀ ।
ਹੇ ਨਾਨਕ! ਆਖ—ਜਿਸ ਮਨੁੱਖ ਨੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰ ਲਈ ਹੈ, ਮਾਇਆ ਉਸ ਮਨੁੱਖ ਦੇ ਨੇੜੇ ਨਹੀਂ ਢੁੱਕ ਸਕਦੀ ।੪।੧੯।੮੮ ।