ਗਉੜੀ ਮਹਲਾ ੫ ਗੁਆਰੇਰੀ ॥
ਰੈਣਿ ਦਿਨਸੁ ਰਹੈ ਇਕ ਰੰਗਾ ॥
ਪ੍ਰਭ ਕਉ ਜਾਣੈ ਸਦ ਹੀ ਸੰਗਾ ॥
ਠਾਕੁਰ ਨਾਮੁ ਕੀਓ ਉਨਿ ਵਰਤਨਿ ॥
ਤ੍ਰਿਪਤਿ ਅਘਾਵਨੁ ਹਰਿ ਕੈ ਦਰਸਨਿ ॥੧॥
ਹਰਿ ਸੰਗਿ ਰਾਤੇ ਮਨ ਤਨ ਹਰੇ ॥
ਗੁਰ ਪੂਰੇ ਕੀ ਸਰਨੀ ਪਰੇ ॥੧॥ ਰਹਾਉ ॥
ਚਰਣ ਕਮਲ ਆਤਮ ਆਧਾਰ ॥
ਏਕੁ ਨਿਹਾਰਹਿ ਆਗਿਆਕਾਰ ॥
ਏਕੋ ਬਨਜੁ ਏਕੋ ਬਿਉਹਾਰੀ ॥
ਅਵਰੁ ਨ ਜਾਨਹਿ ਬਿਨੁ ਨਿਰੰਕਾਰੀ ॥੨॥
ਹਰਖ ਸੋਗ ਦੁਹਹੂੰ ਤੇ ਮੁਕਤੇ ॥
ਸਦਾ ਅਲਿਪਤੁ ਜੋਗ ਅਰੁ ਜੁਗਤੇ ॥
ਦੀਸਹਿ ਸਭ ਮਹਿ ਸਭ ਤੇ ਰਹਤੇ ॥
ਪਾਰਬ੍ਰਹਮ ਕਾ ਓਇ ਧਿਆਨੁ ਧਰਤੇ ॥੩॥
ਸੰਤਨ ਕੀ ਮਹਿਮਾ ਕਵਨ ਵਖਾਨਉ ॥
ਅਗਾਧਿ ਬੋਧਿ ਕਿਛੁ ਮਿਤਿ ਨਹੀ ਜਾਨਉ ॥
ਪਾਰਬ੍ਰਹਮ ਮੋਹਿ ਕਿਰਪਾ ਕੀਜੈ ॥
ਧੂਰਿ ਸੰਤਨ ਕੀ ਨਾਨਕ ਦੀਜੈ ॥੪॥੧੭॥੮੬॥
Sahib Singh
ਰੈਣਿ = ਰਾਤ ।
ਇਕ ਰੰਗਾ = ਇਕ ਪ੍ਰਭੂ ਦੇ ਪ੍ਰੇਮ ਵਿਚ ।
ਕਉ = ਨੂੰ ।
ਸਦ = ਸਦਾ ।
ਉਨਿ = ਉਸ (ਮਨੁੱਖ) ਨੇ ।
ਵਰਤਨਿ = ਹਰ ਵੇਲੇ ਵਰਤਣ ਵਾਲੀ ਸ਼ੈ ।
ਅਘਾਵਨੁ = ਸੰਤੋਖ, ਸੰਤੁਸ਼ਟਤਾ ।
ਦਰਸਨਿ = ਦਰਸਨ ਨਾਲ ।੧ ।
ਰਾਤੇ = ਰੱਤੇ ਹੋਏ, ਮਸਤ ।
ਹਰੇ = ਪ੍ਰਫੁਲਤ ।੧।ਰਹਾਉ ।
ਚਰਣ ਕਮਲ = ਕੌਲ ਫੁੱਲਾਂ ਵਰਗੇ ਸੁੰਦਰ ਚਰਨ ।
ਆਧਾਰ = ਆਸਰਾ ।
ਨਿਹਾਰਹਿ = ਵੇਖਦੇ ਹਨ ।
ਆਗਿਆਕਾਰ = ਹੁਕਮ ਵਿਚ ਤੁਰਨ ਵਾਲੇ ।
ਬਿਉਹਾਰੀ = ਵਪਾਰੀ ।੨ ।
ਹਰਖ = ਖ਼ੁਸ਼ੀ ।
ਸੋਗ = ਚਿੰਤਾ ।
ਤੇ = ਤੋਂ ।
ਮੁਕਤੇ = ਆਜ਼ਾਦ ।
ਅਲਿਪਤੁ = ਨਿਰਲੇਪ ।
ਜੋਗ = ਪ੍ਰਭੂ ਨਾਲ ਜੁੜੇ ਹੋਏ ।
ਜੁਗਤੇ = ਚੰਗੀ ਜੀਵਨ = ਜੁਗਤਿ ਵਾਲੇ ।
ਦੀਸਹਿ = ਦਿੱਸਦੇ ਹਨ ।
ਰਹਤੇ = ਵੱਖਰੇ ।
ਓਇ = (ਲਫ਼ਜ਼ ‘ਓਹ’ ਤੋਂ ਬਹੁ-ਵਚਨ) ।੩ ।
ਵਖਾਨਉ = ਵਖਾਨਉਂ, ਮੈਂ ਬਿਆਨ ਕਰਾਂ ।
ਅਗਾਧਿ = ਅਥਾਹ ।
ਬੋਧਿ = ਸਮਝ ਤੋਂ ।
ਮਿਤਿ = ਅੰਦਾਜ਼ਾ ।
ਮੋਹਿ = ਮੈਨੂੰ ।੪ ।
ਇਕ ਰੰਗਾ = ਇਕ ਪ੍ਰਭੂ ਦੇ ਪ੍ਰੇਮ ਵਿਚ ।
ਕਉ = ਨੂੰ ।
ਸਦ = ਸਦਾ ।
ਉਨਿ = ਉਸ (ਮਨੁੱਖ) ਨੇ ।
ਵਰਤਨਿ = ਹਰ ਵੇਲੇ ਵਰਤਣ ਵਾਲੀ ਸ਼ੈ ।
ਅਘਾਵਨੁ = ਸੰਤੋਖ, ਸੰਤੁਸ਼ਟਤਾ ।
ਦਰਸਨਿ = ਦਰਸਨ ਨਾਲ ।੧ ।
ਰਾਤੇ = ਰੱਤੇ ਹੋਏ, ਮਸਤ ।
ਹਰੇ = ਪ੍ਰਫੁਲਤ ।੧।ਰਹਾਉ ।
ਚਰਣ ਕਮਲ = ਕੌਲ ਫੁੱਲਾਂ ਵਰਗੇ ਸੁੰਦਰ ਚਰਨ ।
ਆਧਾਰ = ਆਸਰਾ ।
ਨਿਹਾਰਹਿ = ਵੇਖਦੇ ਹਨ ।
ਆਗਿਆਕਾਰ = ਹੁਕਮ ਵਿਚ ਤੁਰਨ ਵਾਲੇ ।
ਬਿਉਹਾਰੀ = ਵਪਾਰੀ ।੨ ।
ਹਰਖ = ਖ਼ੁਸ਼ੀ ।
ਸੋਗ = ਚਿੰਤਾ ।
ਤੇ = ਤੋਂ ।
ਮੁਕਤੇ = ਆਜ਼ਾਦ ।
ਅਲਿਪਤੁ = ਨਿਰਲੇਪ ।
ਜੋਗ = ਪ੍ਰਭੂ ਨਾਲ ਜੁੜੇ ਹੋਏ ।
ਜੁਗਤੇ = ਚੰਗੀ ਜੀਵਨ = ਜੁਗਤਿ ਵਾਲੇ ।
ਦੀਸਹਿ = ਦਿੱਸਦੇ ਹਨ ।
ਰਹਤੇ = ਵੱਖਰੇ ।
ਓਇ = (ਲਫ਼ਜ਼ ‘ਓਹ’ ਤੋਂ ਬਹੁ-ਵਚਨ) ।੩ ।
ਵਖਾਨਉ = ਵਖਾਨਉਂ, ਮੈਂ ਬਿਆਨ ਕਰਾਂ ।
ਅਗਾਧਿ = ਅਥਾਹ ।
ਬੋਧਿ = ਸਮਝ ਤੋਂ ।
ਮਿਤਿ = ਅੰਦਾਜ਼ਾ ।
ਮੋਹਿ = ਮੈਨੂੰ ।੪ ।
Sahib Singh
(ਹੇ ਭਾਈ!) ਜੇਹੜੇ ਮਨੁੱਖ ਪੂਰੇ ਗੁਰੂ ਦੀ ਸਰਨ ਪੈਂਦੇ ਹਨ, ਉਹ ਪਰਮਾਤਮਾ ਨਾਲ ਰੱਤੇ ਰਹਿੰਦੇ ਹਨ (ਪ੍ਰਭੂ ਦੀ ਯਾਦ ਵਿਚ ਮਸਤ ਰਹਿੰਦੇ ਹਨ) ਉਹਨਾਂ ਦੇ ਮਨ ਖਿੜੇ ਰਹਿੰਦੇ ਹਨ, ਉਹਨਾਂ ਦੇ ਤਨ ਖਿੜੇ ਰਹਿੰਦੇ ਹਨ ।੧।ਰਹਾਉ ।
(ਪੂਰੇ ਗੁਰੂ ਦੀ ਸਰਨ ਪੈਣ ਵਾਲਾ ਮਨੁੱਖ) ਦਿਨ ਰਾਤ ਇਕ ਪਰਮਾਤਮਾ ਦੇ ਪ੍ਰੇਮ ਵਿਚ (ਮਸਤ) ਰਹਿੰਦਾ ਹੈ, ਉਹ ਮਨੁੱਖ ਪਰਮਾਤਮਾ ਨੂੰ ਸਦਾ ਹੀ ਆਪਣੇ ਅੰਗ-ਸੰਗ (ਵੱਸਦਾ) ਸਮਝਦਾ ਹੈ ।
ਪਰਮਾਤਮਾ ਦੇ ਦਰਸਨ ਨਾਲ ਉਹ (ਸਦਾ) ਤਿ੍ਰਪਤ ਰਹਿੰਦਾ ਹੈ ਸੰਤੁਸ਼ਟ ਰਹਿੰਦਾ ਹੈ ।੧ ।
(ਪੂਰੇ ਗੁਰੂ ਦੀ ਸਰਨ ਪੈਣ ਵਾਲੇ ਮਨੁੱਖ) ਪਰਮਾਤਮਾ ਦੇ ਸੋਹਣੇ ਚਰਨਾਂ ਨੂੰ ਆਪਣੀ ਜਿੰਦ ਦਾ ਆਸਰਾ ਬਣਾਈ ਰੱਖਦੇ ਹਨ, ਉਹ (ਹਰ ਥਾਂ) ਇਕ ਪਰਮਾਤਮਾ ਨੂੰ ਹੀ (ਵੱਸਦਾ) ਵੇਖਦੇ ਹਨ, ਪਰਮਾਤਮਾ ਦੇ ਹੁਕਮ ਵਿਚ ਹੀ ਉਹ ਸਦਾ ਤੁਰਦੇ ਹਨ ।
ਪਰਮਾਤਮਾ ਦਾ ਨਾਮ ਹੀ ਉਹਨਾਂ ਦਾ ਵਣਜ ਹੈ, ਪਰਮਾਤਮਾ ਦੇ ਨਾਮ ਦੇ ਹੀ ਉਹ ਸਦਾ ਵਪਾਰੀ ਬਣੇ ਰਹਿੰਦੇ ਹਨ ।
ਪਰਮਾਤਮਾ ਤੋਂ ਬਿਨਾ ਉਹ ਕਿਸੇ ਹੋਰ ਨਾਲ ਡੂੰਘੀ ਸਾਂਝ ਨਹੀਂ ਪਾਂਦੇ ।੨ ।
(ਪੂਰੇ ਗੁਰੂ ਦੀ ਸਰਨ ਪੈਣ ਵਾਲੇ ਮਨੁੱਖ) ਖ਼ੁਸ਼ੀ ਗ਼ਮੀ ਦੋਹਾਂ ਤੋਂ ਹੀ ਸੁਤੰਤਰ ਰਹਿੰਦੇ ਹਨ, ਉਹ ਸਦਾ (ਮਾਇਆ ਤੋਂ) ਨਿਰਲੇਪ ਹਨ, ਪਰਮਾਤਮਾ (ਦੀ ਯਾਦ) ਵਿਚ ਜੁੜੇ ਰਹਿੰਦੇ ਹਨ ਅਤੇ ਚੰਗੀ ਜੀਵਨ-ਜੁਗਤਿ ਵਾਲੇ ਹੁੰਦੇ ਹਨ ।
ਉਹ ਮਨੁੱਖ ਸਭ ਨਾਲ ਪ੍ਰੇਮ ਕਰਦੇ ਭੀ ਦਿੱਸਦੇ ਹਨ ਅਤੇ ਸਭ ਤੋਂ ਵੱਖਰੇ (ਨਿਰਮੋਹ) ਭੀ ਦਿੱਸਦੇ ਹਨ ।
ਉਹ ਮਨੁੱਖ ਸਦਾ ਪਰਮਾਤਮਾ ਦੀ ਯਾਦ ਵਿਚ ਸੁਰਤਿ ਜੋੜੀ ਰੱਖਦੇ ਹਨ ।੩ ।
(ਪੂਰੇ ਗੁਰੂ ਦੀ ਸਰਨ ਪੈਣ ਵਾਲੇ ਉਹਨਾਂ) ਸੰਤ ਜਨਾਂ ਦੀ ਮੈਂ ਕੇਹੜੀ ਵਡਿਆਈ ਬਿਆਨ ਕਰਾਂ ?
ਉਹਨਾਂ ਦੀ ਆਤਮਕ ਉੱਚਤਾ ਮਨੁੱਖੀ ਸੋਚ-ਸਮਝ ਤੋਂ ਪਰੇ ਹੈ, ਮੈਂ ਕੋਈ ਅੰਦਾਜ਼ਾ ਨਹੀਂ ਲਾ ਸਕਦਾ ।
ਹੇ ਅਕਾਲ ਪੁਰਖ! ਮੇਰੇ ਉਤੇ ਕਿਰਪਾ ਕਰ, ਤੇ ਮੈਨੂੰ ਨਾਨਕ ਨੂੰ ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਖ਼ਸ਼ ।੪।੧੭।੮੬ ।