ਗਉੜੀ ਗੁਆਰੇਰੀ ਮਹਲਾ ੫ ॥
ਆਨ ਰਸਾ ਜੇਤੇ ਤੈ ਚਾਖੇ ॥
ਨਿਮਖ ਨ ਤ੍ਰਿਸਨਾ ਤੇਰੀ ਲਾਥੇ ॥
ਹਰਿ ਰਸ ਕਾ ਤੂੰ ਚਾਖਹਿ ਸਾਦੁ ॥
ਚਾਖਤ ਹੋਇ ਰਹਹਿ ਬਿਸਮਾਦੁ ॥੧॥
ਅੰਮ੍ਰਿਤੁ ਰਸਨਾ ਪੀਉ ਪਿਆਰੀ ॥
ਇਹ ਰਸ ਰਾਤੀ ਹੋਇ ਤ੍ਰਿਪਤਾਰੀ ॥੧॥ ਰਹਾਉ ॥
ਹੇ ਜਿਹਵੇ ਤੂੰ ਰਾਮ ਗੁਣ ਗਾਉ ॥
ਨਿਮਖ ਨਿਮਖ ਹਰਿ ਹਰਿ ਹਰਿ ਧਿਆਉ ॥
ਆਨ ਨ ਸੁਨੀਐ ਕਤਹੂੰ ਜਾਈਐ ॥
ਸਾਧਸੰਗਤਿ ਵਡਭਾਗੀ ਪਾਈਐ ॥੨॥
ਆਠ ਪਹਰ ਜਿਹਵੇ ਆਰਾਧਿ ॥
ਪਾਰਬ੍ਰਹਮ ਠਾਕੁਰ ਆਗਾਧਿ ॥
ਈਹਾ ਊਹਾ ਸਦਾ ਸੁਹੇਲੀ ॥
ਹਰਿ ਗੁਣ ਗਾਵਤ ਰਸਨ ਅਮੋਲੀ ॥੩॥
ਬਨਸਪਤਿ ਮਉਲੀ ਫਲ ਫੁਲ ਪੇਡੇ ॥
ਇਹ ਰਸ ਰਾਤੀ ਬਹੁਰਿ ਨ ਛੋਡੇ ॥
ਆਨ ਨ ਰਸ ਕਸ ਲਵੈ ਨ ਲਾਈ ॥
ਕਹੁ ਨਾਨਕ ਗੁਰ ਭਏ ਹੈ ਸਹਾਈ ॥੪॥੧੫॥੮੪॥
Sahib Singh
ਆਨ = ਹੋਰ {ਅਂਯ} ।
ਜੇਤੇ = ਜਿਤਨੇ (ਭੀ) ।
ਤੈ = ਤੂੰ (ਹੇ ਮੇਰੀ ਜੀਭ!) ।
ਨਿਮਖ = ਅੱਖ ਝਮਕਣ ਜਿਤਨਾ ਸਮਾ {ਨਿਮੇ—} ।
ਸਾਦੁ = ਸੁਆਦ ।
ਬਿਸਮਾਦੁ = ਅਸਚਰਜ, ਮਸਤ ।੧ ।
ਰਸਨਾ = ਹੇ ਜੀਭ !
ਤਿ੍ਰਪਤਾਰੀ = ਤਿ੍ਰਪਤ, ਸੰਤੁਸ਼ਟ ।੧।ਰਹਾਉ ।
ਹੇ ਜਿਹਵੇ = ਹੇ ਜੀਭ !
ਆਨ = ਹੋਰ ।
ਕਤ ਹੂੰ = ਕਿਤੇ ਭੀ ।੨ ।
ਆਰਾਧਿ = ਸਿਮਰ ।
ਆਗਾਧਿ = ਅਥਾਹ ।
ਈਹਾ = ਇਸ ਲੋਕ ਵਿਚ ।
ਊਹਾ = ਪਰਲੋਕ ਵਿਚ ।
ਸੁਹੇਲੀ = ਸੁਖੀ ।
ਰਸਨ = ਜੀਭ ।੩ ।
ਮਉਲੀ = ਖਿੜੀ ਹੋਈ ।
ਪੇਡ = ਡਾਲ ।
ਬਹੁਰਿ = ਮੁੜ ।
ਰਾਤੀ = ਰੱਤੀ ਹੋਈ, ਮਸਤ ।
ਰਸ ਕਸ = ਕਿਸਮ ਕਿਸਮ ਦੇ ਸੁਆਦ ।
ਲਵੈ ਨ ਲਾਈ = ਬਰਾਬਰੀ ਨਹੀਂ ਕਰ ਸਕਦੇ ।੪ ।
ਜੇਤੇ = ਜਿਤਨੇ (ਭੀ) ।
ਤੈ = ਤੂੰ (ਹੇ ਮੇਰੀ ਜੀਭ!) ।
ਨਿਮਖ = ਅੱਖ ਝਮਕਣ ਜਿਤਨਾ ਸਮਾ {ਨਿਮੇ—} ।
ਸਾਦੁ = ਸੁਆਦ ।
ਬਿਸਮਾਦੁ = ਅਸਚਰਜ, ਮਸਤ ।੧ ।
ਰਸਨਾ = ਹੇ ਜੀਭ !
ਤਿ੍ਰਪਤਾਰੀ = ਤਿ੍ਰਪਤ, ਸੰਤੁਸ਼ਟ ।੧।ਰਹਾਉ ।
ਹੇ ਜਿਹਵੇ = ਹੇ ਜੀਭ !
ਆਨ = ਹੋਰ ।
ਕਤ ਹੂੰ = ਕਿਤੇ ਭੀ ।੨ ।
ਆਰਾਧਿ = ਸਿਮਰ ।
ਆਗਾਧਿ = ਅਥਾਹ ।
ਈਹਾ = ਇਸ ਲੋਕ ਵਿਚ ।
ਊਹਾ = ਪਰਲੋਕ ਵਿਚ ।
ਸੁਹੇਲੀ = ਸੁਖੀ ।
ਰਸਨ = ਜੀਭ ।੩ ।
ਮਉਲੀ = ਖਿੜੀ ਹੋਈ ।
ਪੇਡ = ਡਾਲ ।
ਬਹੁਰਿ = ਮੁੜ ।
ਰਾਤੀ = ਰੱਤੀ ਹੋਈ, ਮਸਤ ।
ਰਸ ਕਸ = ਕਿਸਮ ਕਿਸਮ ਦੇ ਸੁਆਦ ।
ਲਵੈ ਨ ਲਾਈ = ਬਰਾਬਰੀ ਨਹੀਂ ਕਰ ਸਕਦੇ ।੪ ।
Sahib Singh
ਹੇ (ਮੇਰੀ) ਪਿਆਰੀ ਜੀਭ! ਤੂੰ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀ ।
ਜੇਹੜੀ ਜੀਭ ਇਸ ਨਾਮ-ਰਸ ਵਿਚ ਮਸਤ ਹੋ ਜਾਂਦੀ ਹੈ, ਉਹ (ਹੋਰ ਰਸਾਂ ਵਲੋਂ) ਸੰਤੁਸ਼ਟ ਹੋ ਜਾਂਦੀ ਹੈ ।੧।ਰਹਾਉ ।
(ਹੇ ਮੇਰੀ ਜੀਭ! ਪਰਮਾਤਮਾ ਦੇ ਨਾਮ-ਰਸ ਤੋਂ ਬਿਨਾ) ਹੋਰ ਜਿਤਨੇ ਭੀ ਰਸ ਤੂੰ ਚੱਖਦੀ ਰਹਿੰਦੀ ਹੈ, (ਉਹਨਾਂ ਨਾਲ) ਤੇਰੀ ਤ੍ਰਿਸ਼ਨਾ ਅੱਖ ਦੇ ਝਮਕਣ ਸਮੇ ਤਕ ਭੀ ਨਹੀਂ ਦੂਰ ਹੁੰਦੀ ।
ਜੇ ਤੂੰ ਪਰਮਾਤਮਾ ਦੇ ਨਾਮ-ਰਸ ਦਾ ਸੁਆਦ ਚੱਖੇਂ, ਚੱਖਦਿਆਂ ਹੀ ਤੂੰ (ਉਸ ਵਿਚ) ਮਸਤ ਹੋ ਜਾਏਂ ।੧ ।
ਹੇ (ਮੇਰੀ) ਜੀਭ! ਤੂੰ ਪਰਮਾਤਮਾ ਦੇ ਗੁਣ ਗਾ, ਪਲ ਪਲ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰ ।
(ਜੇ ਦੁਨੀਆ ਦੇ ਰਸਾਂ ਵਲੋਂ ਸੰਤੁਸ਼ਟ ਹੋਣਾ ਹੈ, ਤਾਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਤੋਂ ਬਿਨਾ) ਹੋਰ (ਫਿੱਕੇ ਬੋਲ) ਨਹੀਂ ਸੁਣਨੇ ਚਾਹੀਦੇ, (ਸਾਧ ਸੰਗਤਿ ਤੋਂ ਬਿਨਾ) ਹੋਰ ਕਿਤੇ (ਵਿਕਾਰ ਪੈਦਾ ਕਰਨ ਵਾਲੇ ਥਾਂਵਾਂ ਤੇ) ਨਹੀਂ ਜਾਣਾ ਚਾਹੀਦਾ ।
(ਪਰ) ਸਾਧ ਸੰਗਤਿ ਵੱਡੇ ਭਾਗਾਂ ਨਾਲ ਹੀ ਮਿਲਦੀ ਹੈ ।੨ ।
ਹੇ (ਮੇਰੀ) ਜੀਭ! ਅੱਠੇ ਪਹਰ ਅਥਾਹ (ਗੁਣਾਂ ਵਾਲੇ) ਠਾਕੁਰ ਪਾਰਬ੍ਰਹਮ ਦਾ ਸਿਮਰਨ ਕਰ ।
ਪਰਮਾਤਮਾ ਦੇ ਗੁਣ ਗਾਂਦਿਆਂ ਜੀਭ ਬੜੀ ਕੀਮਤ ਵਾਲੀ ਬਣ ਜਾਂਦੀ ਹੈ, (ਸਿਮਰਨ ਕਰਨ ਵਾਲੇ ਦੀ ਜ਼ਿੰਦਗੀ) ਇਸ ਲੋਕ ਤੇ ਪਰਲੋਕ ਵਿਚ ਸਦਾ ਸੁਖੀ ਹੋ ਜਾਂਦੀ ਹੈ ।੩ ।
(ਇਹ ਠੀਕ ਹੈ ਕਿ ਪਰਮਾਤਮਾ ਦੀ ਕੁਦਰਤਿ ਵਿਚ ਸਾਰੀ) ਬਨਸਪਤੀ ਖਿੜੀ ਰਹਿੰਦੀ ਹੈ, ਰੁੱਖਾਂ ਬੂਟਿਆਂ ਨੂੰ ਫੁੱਲ ਫਲ ਲੱਗੇ ਹੁੰਦੇ ਹਨ, ਪਰ ਜਿਸ ਮਨੁੱਖ ਦੀ ਜੀਭ ਨਾਮ-ਰਸ ਵਿਚ ਮਸਤ ਹੈ ਉਹ (ਬਾਹਰ-ਦਿੱਸਦੀ ਸੁੰਦਰਤਾ ਨੂੰ ਤੱਕ ਕੇ ਨਾਮ-ਰਸ ਨੂੰ) ਕਦੇ ਨਹੀਂ ਛੱਡਦਾ ।
ਹੇ ਨਾਨਕ! ਆਖ—ਜਿਸ ਮਨੁੱਖ ਦਾ ਸਹਾਈ ਸਤਿਗੁਰੂ ਬਣਦਾ ਹੈ, (ਉਸ ਦੀਆਂ ਨਜ਼ਰਾਂ ਵਿਚ ਦੁਨੀਆ ਵਾਲੇ) ਹੋਰ ਕਿਸਮ ਕਿਸਮ ਦੇ ਰਸ (ਪਰਮਾਤਮਾ ਦੇ ਨਾਮ-ਰਸ ਦੀ) ਬਰਾਬਰੀ ਨਹੀਂ ਕਰ ਸਕਦੇ ।੪।੧੫।੮੪ ।