ਗਉੜੀ ਗੁਆਰੇਰੀ ਮਹਲਾ ੩ ॥
ਸਤਿਗੁਰੁ ਮਿਲੈ ਵਡਭਾਗਿ ਸੰਜੋਗ ॥
ਹਿਰਦੈ ਨਾਮੁ ਨਿਤ ਹਰਿ ਰਸ ਭੋਗ ॥੧॥

ਗੁਰਮੁਖਿ ਪ੍ਰਾਣੀ ਨਾਮੁ ਹਰਿ ਧਿਆਇ ॥
ਜਨਮੁ ਜੀਤਿ ਲਾਹਾ ਨਾਮੁ ਪਾਇ ॥੧॥ ਰਹਾਉ ॥

ਗਿਆਨੁ ਧਿਆਨੁ ਗੁਰ ਸਬਦੁ ਹੈ ਮੀਠਾ ॥
ਗੁਰ ਕਿਰਪਾ ਤੇ ਕਿਨੈ ਵਿਰਲੈ ਚਖਿ ਡੀਠਾ ॥੨॥

ਕਰਮ ਕਾਂਡ ਬਹੁ ਕਰਹਿ ਅਚਾਰ ॥
ਬਿਨੁ ਨਾਵੈ ਧ੍ਰਿਗੁ ਧ੍ਰਿਗੁ ਅਹੰਕਾਰ ॥੩॥

ਬੰਧਨਿ ਬਾਧਿਓ ਮਾਇਆ ਫਾਸ ॥
ਜਨ ਨਾਨਕ ਛੂਟੈ ਗੁਰ ਪਰਗਾਸ ॥੪॥੧੪॥੩੪॥

Sahib Singh
ਵਡ ਭਾਗਿ = ਵੱਡੀ ਕਿਸਮਤਿ ਨਾਲ ।੧ ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ ।
ਜੀਤਿ = ਜਿੱਤ ਕੇ ।
ਲਾਹਾ = ਲਾਭ, ਖੱਟੀ ।੧।ਰਹਾਉ ।
ਗਿਆਨੁ = ਧਰਮ = ਚਰਚਾ ।
ਧਿਆਨੁ = ਸਮਾਧੀ ।
ਚਖਿ = ਚੱਖ ਕੇ ।੨ ।
ਕਰਮ ਕਾਂਡ = ਉਹ ਕਰਮ ਜੋ ਸ਼ਾਸਤ੍ਰਾਂ ਅਨੁਸਾਰ ਜਨਮ ਸਮੇ, ਵਿਆਹ ਸਮੇ, ਮਰਨ ਸਮੇ ਤੇ ਜਨੇਊ ਆਦਿਕ ਹੋਰ ਸਮਿਆਂ ਤੇ ਕਰਨੇ ਜ਼ਰੂਰੀ ਸਮਝੇ ਜਾਂਦੇ ਹਨ ।
ਆਚਾਰ = {ਆਚਾਰ} ਧਾਰਮਿਕ ਰਸਮਾਂ ।
ਧਿ੍ਰਗੁ = ਫਿਟਕਾਰ = ਜੋਗ ।੩ ।
ਬੰਧਨਿ = ਬੰਧਨ ਵਿਚ ।
ਫਾਸ = ਫਾਹੀ ।
ਪਰਗਾਸ = ਚਾਨਣ ।੪ ।
ਊਪਰਿ ਮੇਘੁਲਾ = ਉਤਲਾ ਬੱਦਲ ।
ਮਧੇ = ਵਿਚ ।
ਜੈਸੇ = ਜਿਵੇਂ ।
ਜੈਸੀ = ਜਿਹੋ ਜਿਹੀ ।
ਬਿਨੁ ਪਗਾ = ਪੈਰਾਂ ਤੋਂ ਬਿਨਾ, ਬੱਦਲ ।
ਫਿਰਾਹੀ = ਫਿਰਹਿ, ਫਿਰਦੇ ਹਨ ।੧ ।
ਬਾਬਾ = ਹੇ ਭਾਈ !
ਐਸੇ = ਇਸ ਤ੍ਰਹਾਂ, ਇਹ ਸਰਧਾ ਬਣਾ ਕੇ ।
ਚੁਕਾਹੀ = ਚੁਕਾਹਿ, ਦੂਰ ਕਰ ।
ਸੋਈ = ਉਹ ਹੀ, ਉਹੋ ਜਿਹਾ ।
ਤੈਸੇ = ਉਸੇ ਹੀ ਪਾਸੇ ।
ਜਾਇ = ਜਾ ਕੇ ।
ਸਮਾਹੀ = ਸਮਾਹਿ, ਰੁਝੇ ਰਹਿੰਦੇ ਹਨ ।੧।ਰਹਾਉ ।
ਨਾਨਾ = ਅਨੇਕਾਂ ।੨ ।
ਭੂਲਿ ਪਰੇ ਸੇ = ਭੂਲੇ ਪਏ ਸਨ ।
ਜਾ = ਜਦੋਂ ।
ਤਾ = ਤਦੋਂ ।
ਜਾ ਕਾ = ਜਿਸ (ਪ੍ਰਭੂ) ਦਾ ।
ਕਾਰਜੁ = ਜਗਤ = ਰਚਨਾ ।
ਪਰੁ ਜਾਣੈ = ਚੰਗੀ ਤ੍ਰਹਾਂ ਜਾਣਦਾ ਹੈ ।
ਸਬਦਿ = ਸ਼ਬਦ ਵਿਚ ।੩ ।
ਸਬਦੁ = ਹੁਕਮ ।
ਕਹਾ ਹੀ = ਕਿੱਥੇ ?
    (ਭਾਵ, ਕਿਤੇ ਨਹੀਂ ਰਹਿ ਜਾਂਦਾ) ।
ਸਿਉ = ਨਾਲ ।
ਪੁਨਰਪਿ = ਮੁੜ ਮੁੜ ।
ਨ ਆਹੀ = ਨਹੀਂ ਆਉਂਦੇ ।੪ ।
    
Sahib Singh
ਹੇ ਭਾਈ! (ਆਮ ਭੁਲੇਖਾ ਇਹ ਹੈ ਕਿ ਜੀਵ ਪ੍ਰਭੂ ਤੋਂ ਵੱਖਰੀ ਆਪਣੀ ਹਸਤੀ ਮੰਨ ਕੇ ਆਪਣੇ ਆਪ ਨੂੰ ਕਰਮਾਂ ਦੇ ਕਰਨ ਵਾਲੇ ਸਮਝਦੇ ਹਨ ਪਰ) ਤੂੰ ਆਪਣਾ (ਇਹ) ਭੁਲੇਖਾ ਇਹ ਸਰਧਾ ਬਣਾ ਕੇ ਦੂਰ ਕਰ ਕਿ ਪ੍ਰਭੂ ਜਿਹੋ ਜਿਹਾ ਕਿਸੇ ਜੀਵ ਨੂੰ ਬਣਾਂਦਾ ਹੈ ਤਿਹੋ ਜਿਹਾ ਉਹ ਜੀਵ ਬਣ ਜਾਂਦਾ ਹੈ, ਤੇ, ਉਸੇ ਹੀ ਪਾਸੇ ਜੀਵ ਰੁਝੇ ਰਹਿੰਦੇ ਹਨ ।੧।ਰਹਾਉ ।
(ਧਰਤੀ ਤੇ ਬੱਦਲ ਦਾ ਦਿ੍ਰਸ਼ਟਾਂਤ ਲੈ ਕੇ ਵੇਖ) ਜਿਹੋ ਜਿਹੀ ਧਰਤੀ ਹੈ ਤਿਹੋ ਜਿਹਾ ਇਸ ਦੇ ਉਪਰਲਾ ਬੱਦਲ ਹੈ ਜੋ ਵਰਖਾ ਕਰਦਾ ਹੈ, ਧਰਤੀ ਵਿਚ ਭੀ (ਉਹੋ ਜਿਹਾ) ਪਾਣੀ ਹੈ (ਜਿਹੋ ਜਿਹਾ ਬੱਦਲ ਵਿਚ ਹੈ) ।
(ਖੂਹ ਪੁੱਟਿਆਂ) ਜਿਵੇਂ ਧਰਤੀ ਵਿਚੋਂ ਪਾਣੀ ਨਿਕਲ ਆਉਂਦਾ ਹੈ, ਜਿਵੇਂ ਬੱਦਲ ਭੀ (ਪਾਣੀ ਦੀ) ਵਰਖਾ ਕਰਦੇ ਫਿਰਦੇ ਹਨ ।
(ਜੀਵਾਤਮਾ ਤੇ ਪਰਮਾਤਮਾ ਦਾ ਫ਼ਰਕ ਇਉਂ ਹੀ ਸਮਝੋ ਜਿਵੇਂ ਧਰਤੀ ਦਾ ਪਾਣੀ ਤੇ ਬੱਦਲਾਂ ਦਾ ਪਾਣੀ ਹੈ ।
ਪਾਣੀ ਇਕੋ ਹੀ, ਪਾਣੀ ਉਹੀ ਹੈ ।
ਜੀਵ ਚਾਹੇ ਮਾਇਆ ਵਿਚ ਫਸਿਆ ਹੋਇਆ ਹੈ ਚਾਹੇ ਉੱਚੀਆਂ ਉਡਾਰੀਆਂ ਲਾ ਰਿਹਾ ਹੈ—ਹੈ ਇਕੋ ਹੀ ਪਰਮਾਤਮਾ ਦੀ ਅੰਸ) ।੧ ।
ਕੀਹ ਇਸਤ੍ਰੀ ਤੇ ਕੀਹ ਮਰਦ—ਤੈਥੋਂ ਆਕੀ ਹੋ ਕੇ ਕੋਈ ਕੁਝ ਨਹੀਂ ਕਰ ਸਕਦੇ ।
ਇਹ ਸਭ (ਇਸਤ੍ਰੀਆਂ ਤੇ ਮਰਦ) ਸਦਾ ਤੇਰੇ ਹੀ ਵਖ ਵਖ ਰੂਪ ਹਨ, ਤੇ ਆਖ਼ਰ ਤੇਰੇ ਵਿਚ ਹੀ ਸਮਾ ਜਾਂਦੇ ਹਨ ।੨ ।
(ਪਰਮਾਤਮਾ ਦੀ ਯਾਦ ਤੋਂ) ਭੁੱਲ ਕੇ ਜੀਵ ਅਨੇਕਾਂ ਜਨਮਾਂ ਵਿਚ ਪਏ ਰਹਿੰਦੇ ਹਨ, ਜਦੋਂ ਪਰਮਾਤਮਾ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ ਤਦੋਂ ਕੁਰਾਹੇ ਜਾਣੋਂ ਹਟ ਜਾਂਦੇ ਹਨ ।
ਜੇ ਜੀਵ ਗੁਰੂ ਦੇ ਸ਼ਬਦ ਵਿਚ ਟਿਕੇ ਰਹਿਣ, ਤਾਂ ਇਹ ਸਮਝ ਪੈਂਦੀ ਹੈ ਕਿ ਜਿਸ ਪਰਮਾਤਮਾ ਦਾ ਇਹ ਜਗਤ ਬਣਾਇਆ ਹੋਇਆ ਹੈ ਉਹੀ ਇਸ ਨੂੰ ਚੰਗੀ ਤ੍ਰਹਾਂ ਸਮਝਦਾ ਹੈ ।੩ ।
(ਹੇ ਪ੍ਰਭੂ! ਸਭ ਥਾਂ) ਤੇਰਾ (ਹੀ) ਹੁਕਮ (ਵਰਤ ਰਿਹਾ) ਹੈ, (ਹਰ ਥਾਂ) ਤੂੰ ਆਪ ਹੀ (ਮੌਜੂਦ) ਹੈਂ—(ਜਿਸ ਮਨੁੱਖ ਦੇ ਅੰਦਰ ਇਹ ਨਿਸ਼ਚਾ ਬਣ ਜਾਏ ਉਸ ਨੂੰ) ਭੁਲੇਖਾ ਕਿੱਥੇ ਰਹਿ ਜਾਂਦਾ ਹੈ ?
ਹੇ ਨਾਨਕ! (ਜਿਨ੍ਹਾਂ ਮਨੁੱਖਾਂ ਦੇ ਅੰਦਰੋਂ ਅਨੇਕਤਾ ਦਾ ਭੁਲੇਖਾ ਦੂਰ ਹੋ ਜਾਂਦਾ ਹੈ ਉਹਨਾਂ ਦੀ ਸੁਰਤਿ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ਜਿਵੇਂ ਹਵਾ ਪਾਣੀ ਆਦਿਕ ਹਰੇਕ) ਤੱਤ (ਆਪਣੇ) ਤੱਤ ਨਾਲ ਮਿਲ ਜਾਂਦਾ ਹੈ ।
ਅਜੇਹੇ ਮਨੁੱਖ ਮੁੜ ਮੁੜ ਜਨਮ ਵਿਚ ਨਹੀਂ ਆਉਂਦੇ ।੪।੧।੧੫।੩੫ ।
Follow us on Twitter Facebook Tumblr Reddit Instagram Youtube