ਗਉੜੀ ਗੁਆਰੇਰੀ ਮਹਲਾ ੩ ॥
ਮਨੁ ਮਾਰੇ ਧਾਤੁ ਮਰਿ ਜਾਇ ॥
ਬਿਨੁ ਮੂਏ ਕੈਸੇ ਹਰਿ ਪਾਇ ॥
ਮਨੁ ਮਰੈ ਦਾਰੂ ਜਾਣੈ ਕੋਇ ॥
ਮਨੁ ਸਬਦਿ ਮਰੈ ਬੂਝੈ ਜਨੁ ਸੋਇ ॥੧॥
ਜਿਸ ਨੋ ਬਖਸੇ ਦੇ ਵਡਿਆਈ ॥
ਗੁਰ ਪਰਸਾਦਿ ਹਰਿ ਵਸੈ ਮਨਿ ਆਈ ॥੧॥ ਰਹਾਉ ॥
ਗੁਰਮੁਖਿ ਕਰਣੀ ਕਾਰ ਕਮਾਵੈ ॥
ਤਾ ਇਸੁ ਮਨ ਕੀ ਸੋਝੀ ਪਾਵੈ ॥
ਮਨੁ ਮੈ ਮਤੁ ਮੈਗਲ ਮਿਕਦਾਰਾ ॥
ਗੁਰੁ ਅੰਕਸੁ ਮਾਰਿ ਜੀਵਾਲਣਹਾਰਾ ॥੨॥
ਮਨੁ ਅਸਾਧੁ ਸਾਧੈ ਜਨੁ ਕੋਇ ॥
ਅਚਰੁ ਚਰੈ ਤਾ ਨਿਰਮਲੁ ਹੋਇ ॥
ਗੁਰਮੁਖਿ ਇਹੁ ਮਨੁ ਲਇਆ ਸਵਾਰਿ ॥
ਹਉਮੈ ਵਿਚਹੁ ਤਜੇ ਵਿਕਾਰ ॥੩॥
ਜੋ ਧੁਰਿ ਰਾਖਿਅਨੁ ਮੇਲਿ ਮਿਲਾਇ ॥
ਕਦੇ ਨ ਵਿਛੁੜਹਿ ਸਬਦਿ ਸਮਾਇ ॥
ਆਪਣੀ ਕਲਾ ਆਪੇ ਹੀ ਜਾਣੈ ॥
ਨਾਨਕ ਗੁਰਮੁਖਿ ਨਾਮੁ ਪਛਾਣੈ ॥੪॥੫॥੨੫॥
Sahib Singh
ਮਾਰੇ = ਵੱਸ ਵਿਚ ਕਰ ਲੈਂਦਾ ਹੈ ।
ਧਾਤੁ = ਭਟਕਣਾ {ਸਜ਼: = ਧਾ} ।੧ ।
ਜਿਸ ਨੋ = {ਲਫ਼ਜ਼ ‘ਜਿਸੁ’ ਦਾ ੁ ਸੰਬੰਧਕ ‘ਨੋ’ ਦੇ ਕਾਰਨ ਲੋਪ ਹੋ ਗਿਆ ਹੈ ।
ਵੇਖੋ ‘ਗੁਰਬਾਣੀ ਵਿਆਕਰਣ’} ।
ਪਰਸਾਦਿ = ਕਿਰਪਾ ਨਾਲ ।੧।ਰਹਾਉ ।
ਕਰਣੀ = {ਕਰਣੀਯ} ਕਰਤੱਬ, ਆਚਰਨ ।
ਮੈ ਮਤੁ = ਸ਼ਰਾਬ ਨਾਲ ਮਸਤ ।
ਮੈ = ਸ਼ਰਾਬ ।
ਮਿਕਦਾਰਾ = ਵਾਂਗ ।
ਅੰਕਸੁ = ਕੁੰਡਾ (ਜਿਸ ਨਾਲ ਹਾਥੀ ਨੂੰ ਚਲਾਈਦਾ ਹੈ) ।੨ ।
ਕੋਇ = ਕੋਈ ਵਿਰਲਾ ।
ਅਚਰੁ = {ਅਚਰ—ਮਿਮੋਵੲੳਬਲੲ} ਅਮੋੜ-ਪਨ ।
ਚਰੈ = {ਚਰੱ—ਟੋ ਚੋਨਸੁਮੲ} ਮੁਕਾ ਲੈਂਦਾ ਹੈ ।੩ ।
ਰਾਖਿਅਨੁ = ਰਾਖੇ ਉਨਿ, ਉਸ (ਪ੍ਰਭੂ) ਨੇ ਰੱਖ ਲਏ ।
ਕਲਾ = ਤਾਕਤ, ਸ਼ਕਤੀ ।੪ ।

(ਹੇ ਭਾਈ!) ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ ਉਸ ਨੂੰ (ਇਹ) ਵਡਿਆਈ ਦੇਂਦਾ ਹੈ (ਕਿ) ਗੁਰੂ ਦੀ ਕਿਰਪਾ ਨਾਲ ਉਹ ਪ੍ਰਭੂ ਉਸ ਦੇ ਮਨ ਵਿਚ ਆ ਵੱਸਦਾ ਹੈ ।੧।ਰਹਾਉ ।
(ਗੁਰੂ ਦੀ ਸਰਨ ਪੈ ਕੇ ਜੇਹੜਾ ਮਨੁੱਖ ਆਪਣੇ) ਮਨ ਨੂੰ ਕਾਬੂ ਕਰ ਲੈਂਦਾ ਹੈ, ਉਸ ਮਨੁੱਖ ਦੀ (ਮਾਇਆ ਵਾਲੀ) ਭਟਕਣਾ ਮੁੱਕ ਜਾਂਦੀ ਹੈ ।
ਮਨ ਵੱਸ ਵਿਚ ਆਉਣ ਤੋਂ ਬਿਨਾ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ ।
ਉਸੇ ਮਨੁੱਖ ਦਾ ਮਨ ਵੱਸ ਵਿਚ ਆਉਂਦਾ ਹੈ, ਜੇਹੜਾ ਇਸ ਨੂੰ ਵੱਸ ਲਿਆਉਣ ਦੀ ਦਵਾਈ ਜਾਣਦਾ ਹੈ, (ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ) ਉਹੀ ਸਮਝਦਾ ਹੈ ਕਿ ਮਨ ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਵੱਸ ਵਿਚ ਆ ਸਕਦਾ ਹੈ ।੧ ।
ਜਦੋਂ ਮਨੁੱਖ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਵਾਲਾ ਆਚਰਨ ਬਣਾਣ ਦੀ ਕਾਰ ਕਰਦਾ ਹੈ, ਤਦੋਂ ਉਸ ਨੂੰ ਇਸ ਮਨ (ਦੇ ਸੁਭਾਵ) ਦੀ ਸਮਝ ਆ ਜਾਂਦੀ ਹੈ, (ਤਦੋਂ ਉਹ ਸਮਝ ਲੈਂਦਾ ਹੈ ਕਿ) ਮਨ ਹਉਮੈ ਵਿਚ ਮਸਤ ਰਹਿੰਦਾ ਹੈ ਜਿਵੇਂ ਕੋਈ ਹਾਥੀ ਸ਼ਰਾਬ ਵਿਚ ਮਸਤ ਹੋਵੇ ।
ਗੁਰੂ ਹੀ (ਆਤਮਕ ਮੌਤੇ ਮਰੇ ਹੋਏ ਇਸ ਮਨ ਨੂੰ ਆਪਣੇ ਸ਼ਬਦ ਦਾ) ਅੰਕੁਸ ਮਾਰ ਕੇ (ਮੁੜ) ਆਤਮਕ ਜੀਵਨ ਦੇਣ ਦੇ ਸਮਰੱਥ ਹੈ ।੨ ।
(ਇਹ) ਮਨ (ਸੌਖੇ ਤਰੀਕੇ ਨਾਲ) ਵੱਸ ਵਿਚ ਨਹੀਂ ਆ ਸਕਦਾ, ਕੋਈ ਵਿਰਲਾ ਮਨੁੱਖ (ਗੁਰੂ ਦੀ ਸਰਨ ਪੈ ਕੇ ਇਸ ਨੂੰ) ਵੱਸ ਵਿਚ ਲਿਆਉਂਦਾ ਹੈ ।
ਜਦੋਂ ਮਨੁੱਖ (ਗੁਰੂ ਦੀ ਸਹਾਇਤਾ ਨਾਲ ਆਪਣੇ ਮਨ ਦੇ) ਅਮੋੜ-ਪੁਣੇ ਨੂੰ ਮੁਕਾ ਲੈਂਦਾ ਹੈ, ਤਦੋਂ ਮਨ ਪਵਿਤ੍ਰ ਹੋ ਜਾਂਦਾ ਹੈ ।
ਗੁਰੂ ਦੀ ਸ਼ਰਨ ਪੈਣ ਵਾਲਾ ਮਨੁੱਖ ਇਸ ਮਨ ਨੂੰ ਸੋਹਣਾ ਬਣਾ ਲੈਂਦਾ ਹੈ, ਉਹ (ਆਪਣੇ ਅੰਦਰੋਂ) ਹਉਮੈ ਛੱਡ ਦੇਂਦਾ ਹੈ ਵਿਕਾਰ ਤਿਆਗ ਦੇਂਦਾ ਹੈ ।੩ ।
ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਨੇ ਆਪਣੀ ਧੁਰ ਦਰਗਾਹ ਤੋਂ ਹੀ ਗੁਰੂ ਦੇ ਚਰਨਾਂ ਵਿਚ ਜੋੜ ਕੇ (ਵਿਕਾਰਾਂ ਵਲੋਂ) ਰੱਖ ਲਿਆ ਹੈ, ਉਹ ਗੁਰੂ ਦੇ ਸ਼ਬਦ ਵਿਚ ਲੀਨ ਰਹਿ ਕੇ ਕਦੇ ਉਸ ਪਰਮਾਤਮਾ ਨਾਲੋਂ ਵਿਛੁੜਦੇ ਨਹੀਂ ।
ਹੇਨਾਨਕ! ਪਰਮਾਤਮਾ ਆਪਣੀ ਇਹ ਗੁਝੀ ਤਾਕਤ ਆਪ ਹੀ ਜਾਣਦਾ ਹੈ ।
(ਇਕ ਗੱਲ ਪਰਤੱਖ ਹੈ ਕਿ) ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਪਰਮਾਤਮਾ ਦੇ ਨਾਮ ਨੂੰ ਪਛਾਣ ਲੈਂਦਾ ਹੈ (ਨਾਮ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ) ।੪।੫।੨੫ ।