ਸਲੋਕੁ ਮਃ ੨ ॥
ਦੀਖਿਆ ਆਖਿ ਬੁਝਾਇਆ ਸਿਫਤੀ ਸਚਿ ਸਮੇਉ ॥
ਤਿਨ ਕਉ ਕਿਆ ਉਪਦੇਸੀਐ ਜਿਨ ਗੁਰੁ ਨਾਨਕ ਦੇਉ ॥੧॥
Sahib Singh
ਦੀਖਿਆ = ਸਿੱਖਿਆ ।
ਆਖਿ = ਆਖ ਕੇ, ਸੁਣਾ ਕੇ ।
ਬੁਝਾਇਆ = ਗਿਆਨ ਦਿੱਤਾ ਹੈ, ਆਤਮਕ ਜੀਵਨ ਦੀ ਸੂਝ ਦਿੱਤੀ ਹੈ ।
ਸਿਫਤੀ = ਸਿਫ਼ਤਿ = ਸਾਲਾਹ ਦੀ ਰਾਹੀਂ ।
ਸਚਿ = ਸੱਚ ਵਿਚ ।
ਸਮੇਉ = ਸਮਾਈ ਦਿੱਤੀ ਹੈ, ਜੋੜਿਆ ਹੈ ।
ਕਿਆ = ਹੋਰ ਕੀਹ ?
ਆਖਿ = ਆਖ ਕੇ, ਸੁਣਾ ਕੇ ।
ਬੁਝਾਇਆ = ਗਿਆਨ ਦਿੱਤਾ ਹੈ, ਆਤਮਕ ਜੀਵਨ ਦੀ ਸੂਝ ਦਿੱਤੀ ਹੈ ।
ਸਿਫਤੀ = ਸਿਫ਼ਤਿ = ਸਾਲਾਹ ਦੀ ਰਾਹੀਂ ।
ਸਚਿ = ਸੱਚ ਵਿਚ ।
ਸਮੇਉ = ਸਮਾਈ ਦਿੱਤੀ ਹੈ, ਜੋੜਿਆ ਹੈ ।
ਕਿਆ = ਹੋਰ ਕੀਹ ?
Sahib Singh
ਹੇ ਨਾਨਕ! ਜਿਨ੍ਹਾਂ ਦਾ ਗੁਰਦੇਵ ਹੈ (ਭਾਵ, ਜਿਨ੍ਹਾਂ ਦੇ ਸਿਰ ਤੇ ਗੁਰਦੇਵ ਹੈ), ਜਿਨ੍ਹਾਂ ਨੂੰ (ਗੁਰੂ ਨੇ) ਸਿੱਖਿਆ ਦੇ ਕੇ ਗਿਆਨ ਦਿੱਤਾ ਹੈ ਤੇ ਸਿਫ਼ਤਿ-ਸਾਲਾਹ ਦੀ ਰਾਹੀਂ ਸੱਚ ਵਿਚ ਜੋੜਿਆ ਹੈ, ਉਹਨਾਂ ਨੂੰ ਕਿਸੇ ਹੋਰ ਉਪਦੇਸ਼ ਦੀ ਲੋੜ ਨਹੀਂ ਰਹਿੰਦੀ (ਭਾਵ, ਪ੍ਰਭੂ ਦੇ ਨਾਮ ਵਿਚ ਜੁੜਨ ਦੀ ਸਿੱਖਿਆ ਤੋਂ ਉੱਚੀ ਹੋਰ ਕੋਈ ਸਿੱਖਿਆ ਨਹੀਂ ਹੈ) ।੧ ।