ਮਹਲਾ ੨ ॥
ਨਿਹਫਲੰ ਤਸਿ ਜਨਮਸਿ ਜਾਵਤੁ ਬ੍ਰਹਮ ਨ ਬਿੰਦਤੇ ॥
ਸਾਗਰੰ ਸੰਸਾਰਸਿ ਗੁਰ ਪਰਸਾਦੀ ਤਰਹਿ ਕੇ ॥
ਕਰਣ ਕਾਰਣ ਸਮਰਥੁ ਹੈ ਕਹੁ ਨਾਨਕ ਬੀਚਾਰਿ ॥
ਕਾਰਣੁ ਕਰਤੇ ਵਸਿ ਹੈ ਜਿਨਿ ਕਲ ਰਖੀ ਧਾਰਿ ॥੨॥

Sahib Singh
ਤਸਿ = (ਸੰ: ਤਸਯ) ਉਸ (ਮਨੁੱਖ) ਦਾ ।
ਜਨਮਸਿ = (ਸੰ: ਜਨਮ+ਅਸਤਿ ।
ਅਸਤਿ = ਹੈ) ਜਨਮ ਹੈ ।
ਜਾਵਤੁ = (ਸੰ: ਯਾਵਤ) ਜਦ ਤਕ ।
ਬਿੰਦਤੇ = ਜਾਣਦਾ ਹੈ ।
ਸੰਸਾਰਸਿ = (ਸੰ: ਸੰਸਾਰਸਯ) ਸੰਸਾਰ ਦਾ ।
ਤਰਹਿ = ਤਰਦੇ ਹਨ ।
ਕੇ = ਕਈ ਜੀਵ ।
{ਨੋਟ: = ਲਫ਼ਜ਼ ‘ਕੇ’ ਦਾ ਅਰਥ “ਕੋਈ ਵਿਰਲਾ” ਕਰਨਾ ਗ਼ਲਤ ਹੈ, ਕਿਉਂਕਿ ਇਸ ਦੇ ਨਾਲ ਦੀ ‘ਕਿ੍ਰਆ’ “ਤਰਹਿ” ਬਹੁ-ਵਚਨ ਹੈ ।
    ‘ਜਪੁਜੀ’ ਦੇ ਆਖ਼ੀਰ ਵਿਚ “ਕੇ ਨੇੜੇ ਕੇ ਦੂਰਿ”—ਇਥੇ ਲਫ਼ਜ਼ ‘ਕੇ’ ਦਾ ਅਰਥ ਹੈ ‘ਕਈ’} ।
ਕਰਣ = ਜਗਤ ।
ਕਲ = ਕਲਾ, ਸੱਤਿਆ ।
    
Sahib Singh
ਜਦ ਤਕ (ਮਨੁੱਖ) ਅਕਾਲ ਪੁਰਖ ਨੂੰ ਨਹੀਂ ਪਛਾਣਦਾ ਤਦ ਤਕ ਉਸ ਦਾ ਜਨਮ ਵਿਅਰਥ ਹੈ, ਪਰ ਗੁਰੂ ਦੀ ਕਿਰਪਾ ਨਾਲ ਜੋ ਬੰਦੇ (ਨਾਮ ਵਿਚ ਜੁੜਦੇ ਹਨ ਉਹ) ਸੰਸਾਰ ਦੇ ਸਮੁੰਦਰ ਤੋਂ ਤਰ ਜਾਂਦੇ ਹਨ ।
ਹੇ ਨਾਨਕ! ਜੋ ਪ੍ਰਭੂ ਜਗਤ ਦਾ ਮੂਲ ਸਭ ਕੁਝ ਕਰਨ-ਜੋਗ ਹੈ, ਜਿਸ ਕਰਤਾਰ ਦੇ ਵੱਸ ਜਗਤ ਦਾ ਬਨਾਣਾ ਹੈ, ਜਿਸ ਨੇ (ਸਾਰੇ ਜਗਤ ਵਿਚ) ਆਪਣੀ ਸੱਤਿਆ ਟਿਕਾਈ ਹੋਈ ਹੈ, ਉਸ ਦਾ ਧਿਆਨ ਧਰ ।੨ ।
Follow us on Twitter Facebook Tumblr Reddit Instagram Youtube