ਮਃ ੧ ॥
ਨ ਰਿਜਕੁ ਦਸਤ ਆ ਕਸੇ ॥
ਹਮਾ ਰਾ ਏਕੁ ਆਸ ਵਸੇ ॥
ਅਸਤਿ ਏਕੁ ਦਿਗਰ ਕੁਈ ॥
ਏਕ ਤੁਈ ਏਕੁ ਤੁਈ ॥੫॥

Sahib Singh
ਦਸਤ = ਹੱਥ ।
ਦਸਤ ਆ ਕਸੇ = ਕਿਸੇ ਹੋਰ ਸ਼ਖ਼ਸ ਦੇ ਹੱਥ ਵਿਚ ।
ਹਮਾ = (ਹਮਹ) ਸਭ ।
ਰਾ = (ਫ:) ਨੂੰ ।
ਵਸੇ = ਬੱਸ, ਕਾਫ਼ੀ ।
    
Sahib Singh
(ਜੀਵਾਂ ਦਾ) ਰਿਜ਼ਕ (ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਦੇ ਹੱਥ ਵਿਚ ਨਹੀਂ ਹੈ ।
ਸਭ ਜੀਵਾਂ ਨੂੰ, ਬੱਸ, ਇਕ ਪ੍ਰਭੂ ਦੀ ਆਸ ਹੈ (ਕਿਉਂਕਿ ਸਦਾ-ਥਿਰ) ਹੋਰ ਹੈ ਹੀ ਕੋਈ ਨਹੀਂ ।
ਸਦਾ ਰਹਿਣ ਵਾਲਾ, ਹੇ ਪ੍ਰਭੂ! ਇਕ ਤੂੰ ਹੀ ਹੈਂ ।੫ ।
Follow us on Twitter Facebook Tumblr Reddit Instagram Youtube