ਸਲੋਕੁ ਮਃ ੧ ॥
ਹਮ ਜੇਰ ਜਿਮੀ ਦੁਨੀਆ ਪੀਰਾ ਮਸਾਇਕਾ ਰਾਇਆ ॥
ਮੇ ਰਵਦਿ ਬਾਦਿਸਾਹਾ ਅਫਜੂ ਖੁਦਾਇ ॥
ਏਕ ਤੂਹੀ ਏਕ ਤੁਹੀ ॥੧॥
Sahib Singh
ਹਮ = ਹਮਹ (ਫ਼ਾਰਸੀ) ਸਾਰੀ ।
ਜੇਰ = ਜ਼ੇਰ, ਹੇਠਾਂ, ਥੱਲੇ ।
ਜਿਮੀ = ਜ਼ਿਮੀ, ਧਰਤੀ ।
ਮੇਰਵਦਿ = ਜਾਂਦਾ ਹੈ, (ਭਾਵ) ਨਾਸਵੰਤ ਹੈ ।
ਅਫਜੂ = ਬਾਕੀ ਰਹਿਣ ਵਾਲਾ ।
ਜੇਰ = ਜ਼ੇਰ, ਹੇਠਾਂ, ਥੱਲੇ ।
ਜਿਮੀ = ਜ਼ਿਮੀ, ਧਰਤੀ ।
ਮੇਰਵਦਿ = ਜਾਂਦਾ ਹੈ, (ਭਾਵ) ਨਾਸਵੰਤ ਹੈ ।
ਅਫਜੂ = ਬਾਕੀ ਰਹਿਣ ਵਾਲਾ ।
Sahib Singh
ਪੀਰ, ਸ਼ੇਖ਼, ਰਾਇ (ਆਦਿਕ) ਸਾਰੀ ਦੁਨੀਆ ਧਰਤੀ ਦੇ ਥੱਲੇ (ਅੰਤ ਨੂੰ ਆ ਜਾਂਦੇ ਹਨ) (ਇਸ ਧਰਤੀ ਤੇ ਹੁਕਮ ਕਰਨ ਵਾਲੇ) ਬਾਦਸ਼ਾਹ ਭੀ ਨਾਸ ਹੋ ਜਾਂਦੇ ਹਨ, ਸਦਾ ਟਿਕੇ ਰਹਿਣ ਵਾਲਾ, ਹੇ ਖ਼ੁਦਾਇ! ਇਕ ਤੂੰ ਹੀ ਹੈਂ, ਇਕ ਤੂੰ ਹੀ ਹੈਂ ।੧ ।