ਸਲੋਕੁ ਮਃ ੧ ॥
ਨਦੀਆ ਹੋਵਹਿ ਧੇਣਵਾ ਸੁੰਮ ਹੋਵਹਿ ਦੁਧੁ ਘੀਉ ॥
ਸਗਲੀ ਧਰਤੀ ਸਕਰ ਹੋਵੈ ਖੁਸੀ ਕਰੇ ਨਿਤ ਜੀਉ ॥
ਪਰਬਤੁ ਸੁਇਨਾ ਰੁਪਾ ਹੋਵੈ ਹੀਰੇ ਲਾਲ ਜੜਾਉ ॥
ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥੧॥
Sahib Singh
ਧੇਣਵਾ = ਗਾਈਆਂ ।
ਸੁੰਮ = ਸੋਮੇ, ਚਸ਼ਮੇ ।
ਜੀਉ = ਜਿੰਦ, ਜੀਵ ।
ਰੁਪਾ = ਰੁੱਪਾ, ਚਾਂਦੀ ।
ਆਖਣ ਚਾਉ = ਤੇਰੀ ਵਡਿਆਈ ਕਰਨ ਦਾ ਚਾਉ ।
ਤੂੰ ਹੈ = ਤੈਨੂੰ ਹੀ ।
ਸੁੰਮ = ਸੋਮੇ, ਚਸ਼ਮੇ ।
ਜੀਉ = ਜਿੰਦ, ਜੀਵ ।
ਰੁਪਾ = ਰੁੱਪਾ, ਚਾਂਦੀ ।
ਆਖਣ ਚਾਉ = ਤੇਰੀ ਵਡਿਆਈ ਕਰਨ ਦਾ ਚਾਉ ।
ਤੂੰ ਹੈ = ਤੈਨੂੰ ਹੀ ।
Sahib Singh
ਜੇ ਸਾਰੀਆਂ ਨਦੀਆਂ (ਮੇਰੇ ਵਾਸਤੇ) ਗਾਈਆਂ ਬਣ ਜਾਣ (ਪਾਣੀ ਦੇ) ਚਸ਼ਮੇ ਦੁੱਧ ਤੇ ਘਿਉ ਬਣ ਜਾਣ, ਸਾਰੀ ਜ਼ਮੀਨ ਸ਼ਕਰ ਬਣ ਜਾਏ, (ਇਹਨਾਂ ਪਦਾਰਥਾਂ ਨੂੰ ਵੇਖ ਕੇ) ਮੇਰੀ ਜਿੰਦ ਨਿੱਤ ਖ਼ੁਸ਼ ਹੋਵੇ, ਜੇ ਹੀਰੇ ਤੇ ਲਾਲਾਂ ਨਾਲ ਜੜਿਆ ਹੋਇਆ ਸੋਨੇ ਤੇ ਚਾਂਦੀ ਦਾ ਪਹਾੜ ਬਣ ਜਾਏ, ਤਾਂ ਭੀ (ਹੇ ਪ੍ਰਭੂ! ਮੈਂ ਇਹਨਾਂ ਪਦਾਰਥਾਂ ਵਿਚ ਨਾਹ ਫਸਾਂ ਤੇ) ਤੇਰੀ ਹੀ ਸਿਫ਼ਤਿ-ਸਾਲਾਹ ਕਰਾਂ, ਤੇਰੀ ਵਡਿਆਈ ਕਰਨ ਦਾ ਮੇਰਾ ਚਾਉ ਮੁੱਕ ਨਾਹ ਜਾਏ ।੧ ।