ਮਃ ੧ ॥
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ॥
ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ ॥
ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ ॥
ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ ॥੨॥
Sahib Singh
ਹਾਮਾ ਭਰੇ = ਸਿਫ਼ਾਰਸ਼ ਕਰਦਾ ਹੈ {ਕਿਸੇ ਮੁਸਲਮਾਨ ਨਾਲ ਵਿਚਾਰ ਹੋਣ ਕਰ ਕੇ ਉਹਨਾਂ ਦੇ ਹੀ ਅਕੀਦੇ ਦਾ ਜ਼ਿਕਰ ਕੀਤਾ ਹੈ} ।
ਮੁਰਦਾਰੁ = ਮਸਾਲੇ ਪਰਾਇਆ ਹੱਕ ।
ਭਿਸਤਿ = ਬਹਿਸ਼ਤ ਵਿਚ ।
ਛੁਟੈ = ਨਜਾਤ ਮਿਲਦੀ ਹੈ, ਮੁਕਤੀ ਹਾਸਲ ਹੁੰਦੀ ਹੈ ।
ਕਮਾਇ = ਕਮਾ ਕੇ, ਅਮਲੀ ਜੀਵਨ ਵਿਚ ਵਰਤਿਆਂ ।
ਮਾਰਣ = ਮਸਾਲੇ (ਬਹਸ ਆਦਿਕ ਚੁਤਰਾਈ ਦੀਆਂ ਗੱਲਾਂ) ।
ਕੂੜੀਈ ਗਲੀ = (ਬਹਸ ਆਦਿਕ ਦੀਆਂ) ਕੂੜੀਆਂ ਗੱਲਾਂ ਨਾਲ ।
ਪਲੈ ਪਾਇ = ਮਿਲਦਾ ਹੈ ।

ਹੇ ਨਾਨਕ! ਪਰਾਇਆ ਹੱਕ ਮੁਸਲਮਾਨ ਲਈ ਸੂਰ ਹੈ ਤੇ ਹਿੰਦੂ ਲਈ ਗਾਂ ਹੈ ।
ਗੁਰੂ ਪੈਗ਼ੰਬਰ ਤਾਂ ਹੀ ਸਿਫ਼ਾਰਿਸ਼ ਕਰਦਾ ਹੈ ਜੇ ਮਨੁੱਖ ਪਰਾਇਆ ਹੱਕ ਨਾਹ ਵਰਤੇ ।
ਨਿਰੀਆਂ ਗੱਲਾਂ ਕਰਨ ਨਾਲ ਬਹਿਸ਼ਤ ਵਿਚ ਨਹੀਂ ਅੱਪੜ ਸਕੀਦਾ ।
ਸੱਚ ਨੂੰ (ਭਾਵ, ਜਿਸ ਨੂੰ ਸੱਚਾ ਰਸਤਾ ਆਖਦੇ ਹਉ, ਉਸ ਨੂੰ) ਅਮਲੀ ਜੀਵਨ ਵਿਚ ਵਰਤਿਆਂ ਹੀ ਨਜਾਤ ਮਿਲਦੀ ਹੈ ।
(ਬਹਿਸ ਆਦਿਕ ਗੱਲਾਂ ਦੇ) ਮਸਾਲੇ ਹਰਾਮ ਮਾਲ ਵਿਚ ਪਾਇਆਂ ਉਹ ਹੱਕ ਦਾ ਮਾਲ ਨਹੀਂ ਬਣ ਜਾਂਦਾ ।
ਹੇ ਨਾਨਕ! ਕੂੜੀਆਂ ਗੱਲਾਂ ਕੀਤਿਆਂ ਕੂੜ ਹੀ ਮਿਲਦਾ ਹੈ ।੨ ।