ਮਾਝ ਮਹਲਾ ੩ ॥
ਮੇਰਾ ਪ੍ਰਭੁ ਭਰਪੂਰਿ ਰਹਿਆ ਸਭ ਥਾਈ ॥
ਗੁਰ ਪਰਸਾਦੀ ਘਰ ਹੀ ਮਹਿ ਪਾਈ ॥
ਸਦਾ ਸਰੇਵੀ ਇਕ ਮਨਿ ਧਿਆਈ ਗੁਰਮੁਖਿ ਸਚਿ ਸਮਾਵਣਿਆ ॥੧॥
ਹਉ ਵਾਰੀ ਜੀਉ ਵਾਰੀ ਜਗਜੀਵਨੁ ਮੰਨਿ ਵਸਾਵਣਿਆ ॥
ਹਰਿ ਜਗਜੀਵਨੁ ਨਿਰਭਉ ਦਾਤਾ ਗੁਰਮਤਿ ਸਹਜਿ ਸਮਾਵਣਿਆ ॥੧॥ ਰਹਾਉ ॥
ਘਰ ਮਹਿ ਧਰਤੀ ਧਉਲੁ ਪਾਤਾਲਾ ॥
ਘਰ ਹੀ ਮਹਿ ਪ੍ਰੀਤਮੁ ਸਦਾ ਹੈ ਬਾਲਾ ॥
ਸਦਾ ਅਨੰਦਿ ਰਹੈ ਸੁਖਦਾਤਾ ਗੁਰਮਤਿ ਸਹਜਿ ਸਮਾਵਣਿਆ ॥੨॥
ਕਾਇਆ ਅੰਦਰਿ ਹਉਮੈ ਮੇਰਾ ॥
ਜੰਮਣ ਮਰਣੁ ਨ ਚੂਕੈ ਫੇਰਾ ॥
ਗੁਰਮੁਖਿ ਹੋਵੈ ਸੁ ਹਉਮੈ ਮਾਰੇ ਸਚੋ ਸਚੁ ਧਿਆਵਣਿਆ ॥੩॥
ਕਾਇਆ ਅੰਦਰਿ ਪਾਪੁ ਪੁੰਨੁ ਦੁਇ ਭਾਈ ॥
ਦੁਹੀ ਮਿਲਿ ਕੈ ਸ੍ਰਿਸਟਿ ਉਪਾਈ ॥
ਦੋਵੈ ਮਾਰਿ ਜਾਇ ਇਕਤੁ ਘਰਿ ਆਵੈ ਗੁਰਮਤਿ ਸਹਜਿ ਸਮਾਵਣਿਆ ॥੪॥
ਘਰ ਹੀ ਮਾਹਿ ਦੂਜੈ ਭਾਇ ਅਨੇਰਾ ॥
ਚਾਨਣੁ ਹੋਵੈ ਛੋਡੈ ਹਉਮੈ ਮੇਰਾ ॥
ਪਰਗਟੁ ਸਬਦੁ ਹੈ ਸੁਖਦਾਤਾ ਅਨਦਿਨੁ ਨਾਮੁ ਧਿਆਵਣਿਆ ॥੫॥
ਅੰਤਰਿ ਜੋਤਿ ਪਰਗਟੁ ਪਾਸਾਰਾ ॥
ਗੁਰ ਸਾਖੀ ਮਿਟਿਆ ਅੰਧਿਆਰਾ ॥
ਕਮਲੁ ਬਿਗਾਸਿ ਸਦਾ ਸੁਖੁ ਪਾਇਆ ਜੋਤੀ ਜੋਤਿ ਮਿਲਾਵਣਿਆ ॥੬॥
ਅੰਦਰਿ ਮਹਲ ਰਤਨੀ ਭਰੇ ਭੰਡਾਰਾ ॥
ਗੁਰਮੁਖਿ ਪਾਏ ਨਾਮੁ ਅਪਾਰਾ ॥
ਗੁਰਮੁਖਿ ਵਣਜੇ ਸਦਾ ਵਾਪਾਰੀ ਲਾਹਾ ਨਾਮੁ ਸਦ ਪਾਵਣਿਆ ॥੭॥
ਆਪੇ ਵਥੁ ਰਾਖੈ ਆਪੇ ਦੇਇ ॥
ਗੁਰਮੁਖਿ ਵਣਜਹਿ ਕੇਈ ਕੇਇ ॥
ਨਾਨਕ ਜਿਸੁ ਨਦਰਿ ਕਰੇ ਸੋ ਪਾਏ ਕਰਿ ਕਿਰਪਾ ਮੰਨਿ ਵਸਾਵਣਿਆ ॥੮॥੨੭॥੨੮॥
Sahib Singh
ਸਰੇਵੀ = ਸਰੇਵੀਂ, ਮੈਂ ਸੇਵਾ ਕਰਦਾ ਹਾਂ ।
ਇਕ ਮਨਿ = ਇਕ ਮਨ ਨਾਲ, ਇਕਾਗਰ ਹੋ ਕੇ ।੧ ।
ਜਗ ਜੀਵਨੁ = ਜਗਤ ਦਾ ਜੀਵਨ ਪਰਮਾਤਮਾ ।
ਮੰਨਿ = ਮਨਿ, ਮਨ ਵਿਚ ।੧।ਰਹਾਉ ।
ਧਉਲੁ = ਬਲਦ, ਆਸਰਾ ।
ਬਾਲਾ = ਜਵਾਨ ।
ਅਨੰਦਿ = ਆਨੰਦ ਵਿਚ ।੨ ।
ਕਾਇਆ = ਸਰੀਰ ।
ਸਚੋ ਸਚੁ = ਸਦਾ = ਥਿਰ ਪ੍ਰਭੂ ਨੂੰ ਹੀ ।੩ ।
ਦੇਇ = ਦੇਵੇ ।
ਦੁਹੀ = ਦੁਹਾਂ ਨੇ ਹੀ ।
ਇਕਤੁ = ਇਕ ਵਿਚ ।
ਇਕਤੁ ਘਰਿ = ਇਕ ਘਰਿ ਵਿਚ ।੪ ।
ਦੂਜੈ ਭਾਇ = ਮਾਇਆ ਦੇ ਮੋਹ ਦੇ ਕਾਰਨ ।
ਅਨੇਰਾ = ਹਨੇਰਾ ।੫ ।
ਸਾਖੀ = ਸਿਖਿਆ ਨਾਲ ।
ਬਿਗਾਸਿ = ਖਿੜ ਕੇ ।੬ ।
ਰਤਨੀ = ਰਤਨਾਂ ਦੇ ।੭ ।
ਵਥੁ = {ਵÔਤੁ} ਵਸਤੁ, ਨਾਮ ਪਦਾਰਥ ।
ਦੇਇ = ਦੇਂਦਾ ਹੈ ।
ਕੇਈ ਕੇਇ = ਕਈ ਅਨੇਕਾਂ ।੮ ।
ਇਕ ਮਨਿ = ਇਕ ਮਨ ਨਾਲ, ਇਕਾਗਰ ਹੋ ਕੇ ।੧ ।
ਜਗ ਜੀਵਨੁ = ਜਗਤ ਦਾ ਜੀਵਨ ਪਰਮਾਤਮਾ ।
ਮੰਨਿ = ਮਨਿ, ਮਨ ਵਿਚ ।੧।ਰਹਾਉ ।
ਧਉਲੁ = ਬਲਦ, ਆਸਰਾ ।
ਬਾਲਾ = ਜਵਾਨ ।
ਅਨੰਦਿ = ਆਨੰਦ ਵਿਚ ।੨ ।
ਕਾਇਆ = ਸਰੀਰ ।
ਸਚੋ ਸਚੁ = ਸਦਾ = ਥਿਰ ਪ੍ਰਭੂ ਨੂੰ ਹੀ ।੩ ।
ਦੇਇ = ਦੇਵੇ ।
ਦੁਹੀ = ਦੁਹਾਂ ਨੇ ਹੀ ।
ਇਕਤੁ = ਇਕ ਵਿਚ ।
ਇਕਤੁ ਘਰਿ = ਇਕ ਘਰਿ ਵਿਚ ।੪ ।
ਦੂਜੈ ਭਾਇ = ਮਾਇਆ ਦੇ ਮੋਹ ਦੇ ਕਾਰਨ ।
ਅਨੇਰਾ = ਹਨੇਰਾ ।੫ ।
ਸਾਖੀ = ਸਿਖਿਆ ਨਾਲ ।
ਬਿਗਾਸਿ = ਖਿੜ ਕੇ ।੬ ।
ਰਤਨੀ = ਰਤਨਾਂ ਦੇ ।੭ ।
ਵਥੁ = {ਵÔਤੁ} ਵਸਤੁ, ਨਾਮ ਪਦਾਰਥ ।
ਦੇਇ = ਦੇਂਦਾ ਹੈ ।
ਕੇਈ ਕੇਇ = ਕਈ ਅਨੇਕਾਂ ।੮ ।
Sahib Singh
(ਹੇ ਭਾਈ!) ਮੇਰਾ ਪ੍ਰਭੂ ਸਭ ਥਾਵਾਂ ਵਿਚ ਪੂਰਨ ਤੌਰ ਤੇ ਮੌਜੂਦ ਹੈ, ਗੁਰੂ ਦੀ ਕਿਰਪਾ ਨਾਲ ਮੈਂ ਉਸ ਨੂੰ ਆਪਣੇ ਹਿਰਦੇ-ਘਰ ਵਿਚ ਹੀ ਲੱਭ ਲਿਆ ਹੈ ।
ਮੈਂ ਹੁਣ ਸਦਾ ਉਸ ਨੂੰ ਸਿਮਰਦਾ ਹਾਂ, ਸਦਾ ਇਕਾਗਰ ਮਨ ਹੋ ਕੇ ਉਸਦਾ ਧਿਆਨ ਧਰਦਾ ਹਾਂ ।
ਜੇਹੜਾ ਭੀ ਮਨੁੱਖ ਗੁਰੂ ਦਾ ਆਸਰਾ—ਪਰਨਾ ਲੈਂਦਾ ਹੈ, ਉਹ ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦਾ ਹੈ ।੧ ।
(ਹੇ ਭਾਈ!) ਮੈਂ ਉਹਨਾਂ ਬੰਦਿਆਂ ਤੋਂ ਸਦਾ ਕੁਰਬਾਨ ਜਾਂਦਾ ਹਾਂ ਜੇਹੜੇ ਜਗਤ ਦੀ ਜ਼ਿੰਦਗੀ ਦੇ ਆਸਰੇ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਂਦੇ ਹਨ ।
ਪਰਮਾਤਮਾ ਜਗਤ ਨੂੰ ਜ਼ਿੰਦਗੀ ਦੇਣ ਵਾਲਾ ਹੈ, ਕਿਸੇ ਦਾ ਉਸ ਨੂੰ ਡਰ ਨਹੀਂ, ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ।
ਜੇਹੜਾ ਮਨੁੱਖ ਦੀ ਮਤਿ ਲੈ ਕੇ ਉਸ ਨੂੰ ਮਨ ਆਪਣੇ ਵਿਚ ਵਸਾਂਦਾ ਹੈ ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ।੧।ਰਹਾਉ ।
ਜੇਹੜਾ ਪਰਮਾਤਮਾ ਧਰਤੀ ਤੇ ਪਾਤਾਲ ਦਾ ਆਸਰਾ ਹੈ, ਉਹ ਮਨੁੱਖ ਦੇ ਹਿਰਦੇ ਵਿਚ (ਭੀ) ਵੱਸਦਾ ਹੈ, ਉਹ ਪ੍ਰੀਤਮ ਪ੍ਰਭੂ ਸਦਾ ਜਵਾਨ ਰਹਿਣ ਵਾਲਾ ਹੈ ਉਹ ਹਰੇਕ ਹਿਰਦੇ ਵਿਚ ਹੀ ਵੱਸਦਾ ਹੈ ।
ਜੇਹੜਾ ਮਨੁੱਖ ਗੁਰੂ ਦੀ ਮਤਿ ਲੈ ਕੇ ਉਸ ਸੁਖਦਾਤੇ ਪ੍ਰਭੂ ਨੂੰ ਸਿਮਰਦਾ ਹੈ, ਉਹ ਸਦਾ ਆਤਮਕ ਆਨੰਦ ਵਿਚ ਰਹਿੰਦਾ ਹੈ, ਉਹ ਆਤਮਕ ਅਡੋਲਤਾ ਵਿਚ ਸਮਾਇਆ ਰਹਿਂਦਾ ਹੈ ।੨ ।
ਪਰ ਜਿਸ ਮਨੁੱਖ ਦੇ ਸਰੀਰ ਵਿਚ ਹਉਮੈ ਪ੍ਰਬਲ ਹੈ ਮਮਤਾ ਪ੍ਰਬਲ ਹੈ, ਉਸ ਮਨੁੱਖ ਦਾ ਜਨਮ ਮਰਨ—ਰੂਪ ਗੇੜ ਨਹੀਂ ਮੁੱਕਦਾ ।
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ (ਆਪਣੇ ਅੰਦਰੋਂ) ਹਉਮੈ ਮਾਰ ਲੈਂਦਾ ਹੈ, ਤੇ ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਹੀ ਸਿਮਰਦਾ ਹੈ ।੪।(ਹਉਮੈ ਦੇ ਪ੍ਰਭਾਵ ਹੇਠ ਰਹਿਣ ਵਾਲੇ ਮਨੁੱਖ ਦੇ) ਸਰੀਰ ਵਿਚ (ਹਉਮੈ ਤੋਂ ਪੈਦਾ ਹੋਏ ਹੋਏ) ਦੋਵੇਂ ਭਰਾ ਪਾਪ ਤੇ ਪੁੰਨ ਵੱਸਦੇ ਹਨ, ਇਹਨਾਂ ਦੋਹਾਂ ਨੇ ਹੀ ਮਿਲ ਕੇ ਜਗਤ-ਰਚਨਾ ਕੀਤੀ ਹੈ ।
ਜੇਹੜਾ ਮਨੁੱਖ ਗੁਰੂ ਦੀ ਮਤਿ ਲੈ ਕੇ ਇਹਨਾਂ ਦੋਹਾਂ (ਦੇ ਪ੍ਰਭਾਵ) ਨੂੰ ਮਾਰਦਾ ਹੈ, ਉਹ ਇਕੋ ਘਰ ਵਿਚ (ਪ੍ਰਭੂ-ਚਰਨਾਂ ਵਿਚ ਹੀ) ਟਿਕ ਜਾਂਦਾ ਹੈ, ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ।੩ ।
ਪਰਮਾਤਮਾ ਮਨੁੱਖ ਦੇ ਹਿਰਦੇ-ਘਰ ਵਿਚ ਹੀ ਵੱਸਦਾ ਹੈ, ਪਰ ਮਾਇਆ ਦੇ ਪਿਆਰ ਦੇ ਕਾਰਨ ਮਨੁੱਖ ਦੇ ਅੰਦਰ ਅਗਿਆਨਤਾ ਦਾ ਹਨੇਰਾ ਪਿਆ ਰਹਿੰਦਾ ਹੈ ।
ਜਦੋਂ ਮਨੁੱਖ ਗੁਰੂ ਦੀ ਸਰਨ ਲੈ ਕੇ (ਆਪਣੇ ਅੰਦਰੋਂ) ਹਉਮੈ ਤੇ ਮਮਤਾ ਦੂਰ ਕਰਦਾ ਹੈ, ਤਦੋਂ (ਇਸ ਦੇ ਅੰਦਰ ਪਰਮਾਤਮਾ ਦੀ ਜੋਤਿ ਦਾ ਆਤਮਕ) ਚਾਨਣ ਹੋ ਜਾਂਦਾ ਹੈ, ਆਤਮਕ ਆਨੰਦ ਦੇਣ ਵਾਲੀ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਇਸ ਦੇ ਅੰਦਰ) ਉੱਘੜ ਪੈਂਦੀ ਹੈ, ਤੇ ਇਹ ਹਰ ਵੇਲੇ ਪ੍ਰਭੂ ਦਾ ਨਾਮ ਸਿਮਰਦਾ ਹੈ ।੫ ।
ਜਿਸ ਪ੍ਰਭੂ ਜੋਤਿ ਨੇ ਸਾਰਾ ਜਗਤ-ਪਸਾਰਾ ਪਸਾਰਿਆ ਹੈ, ਗੁਰੂ ਦੀ ਸਿਖਿਆ ਦੀ ਰਾਹੀਂ ਉਹ ਜਿਸ ਮਨੁੱਖ ਦੇ ਅੰਦਰ ਪਰਗਟ ਹੋ ਜਾਂਦੀ ਹੈ, ਉਸ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ, ਉਸ ਦਾ ਹਿਰਦਾ-ਕਮਲਫੁੱਲ ਖਿੜ ਪੈਂਦਾ ਹੈ, ਉਹ ਸਦਾ ਆਤਮਕ ਆਨੰਦ ਮਾਣਦਾ ਹੈ, ਉਸ ਦੀ ਸੁਰਤਿ ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ।੬ ।
ਮਨੁੱਖ ਦੇ ਸਰੀਰ ਵਿਚ (ਪਰਮਾਤਮਾ ਦੇ ਗੁਣ-ਰੂਪ) ਰਤਨਾਂ ਦੇ ਖ਼ਜਾਨੇ ਭਰੇ ਪਏ ਹਨ, (ਪਰ ਇਹ ਉਸ ਮਨੁੱਖ ਨੂੰ ਲੱਭਦੇ ਹਨ) ਜੇਹੜਾ ਗੁਰੂ ਦੀ ਸਰਨ ਪੈ ਕੇ ਬੇਅੰਤ ਪ੍ਰਭੂ ਦਾ ਨਾਮ ਪ੍ਰਾਪਤ ਕਰਦਾ ਹੈ ।
ਗੁਰੂ ਦੀ ਸਰਨ ਪੈਣ ਵਾਲਾ ਮਨੁੱਖ (ਪ੍ਰਭੂ-ਨਾਮ ਦਾ) ਵਪਾਰੀ (ਬਣ ਕੇ ਆਤਮਕ ਗੁਣਾਂ ਦੇ ਰਤਨਾਂ ਦਾ) ਵਪਾਰ ਕਰਦਾ ਹੈ, ਤੇ ਸਦਾ ਪ੍ਰਭੂ-ਨਾਮ ਦੀ ਖੱਟੀ ਖੱਟਦਾ ਹੈ ।੭ ।
(ਪਰ ਜੀਵਾਂ ਦੇ ਵੱਸ ਦੀ ਗੱਲ ਨਹੀਂ) ਪਰਮਾਤਮਾ ਆਪ ਹੀ ਜੀਵਾਂ ਦੇ ਅੰਦਰ ਆਪਣਾ ਨਾਮ-ਪਦਾਰਥ ਟਿਕਾਂਦਾ ਹੈ, ਪਰਮਾਤਮਾ ਆਪ ਹੀ (ਇਹ ਦਾਤਿ) ਜੀਵਾਂ ਨੂੰ ਦੇਂਦਾ ਹੈ ।
ਗੁਰੂ ਦੀ ਸਰਨ ਪੈ ਕੇ ਅਨੇਕਾਂ (ਵਡ-ਭਾਗੀ) ਮਨੁੱਖ ਨਾਮ-ਵੱਖਰ ਦਾ ਸੌਦਾ ਕਰਦੇ ਹਨ ।
ਹੇ ਨਾਨਕ! ਜਿਸ ਮਨੁੱਖ ਉੱਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ, ਉਹ ਪ੍ਰਭੂ-ਨਾਮ ਪ੍ਰਾਪਤ ਕਰਦਾ ਹੈ, ਪ੍ਰਭੂ ਆਪਣੀ ਕਿਰਪਾ ਕਰ ਕੇ ਆਪਣਾ ਨਾਮ ਉਸਦੇ ਮਨ ਵਿਚ ਵਸਾਂਦਾ ਹੈ ।੮।੨੭।੨੮ ।