ਮਾਝ ਮਹਲਾ ੩ ॥
ਸਭ ਘਟ ਆਪੇ ਭੋਗਣਹਾਰਾ ॥
ਅਲਖੁ ਵਰਤੈ ਅਗਮ ਅਪਾਰਾ ॥
ਗੁਰ ਕੈ ਸਬਦਿ ਮੇਰਾ ਹਰਿ ਪ੍ਰਭੁ ਧਿਆਈਐ ਸਹਜੇ ਸਚਿ ਸਮਾਵਣਿਆ ॥੧॥
ਹਉ ਵਾਰੀ ਜੀਉ ਵਾਰੀ ਗੁਰ ਸਬਦੁ ਮੰਨਿ ਵਸਾਵਣਿਆ ॥
ਸਬਦੁ ਸੂਝੈ ਤਾ ਮਨ ਸਿਉ ਲੂਝੈ ਮਨਸਾ ਮਾਰਿ ਸਮਾਵਣਿਆ ॥੧॥ ਰਹਾਉ ॥
ਪੰਚ ਦੂਤ ਮੁਹਹਿ ਸੰਸਾਰਾ ॥
ਮਨਮੁਖ ਅੰਧੇ ਸੁਧਿ ਨ ਸਾਰਾ ॥
ਗੁਰਮੁਖਿ ਹੋਵੈ ਸੁ ਅਪਣਾ ਘਰੁ ਰਾਖੈ ਪੰਚ ਦੂਤ ਸਬਦਿ ਪਚਾਵਣਿਆ ॥੨॥
ਇਕਿ ਗੁਰਮੁਖਿ ਸਦਾ ਸਚੈ ਰੰਗਿ ਰਾਤੇ ॥
ਸਹਜੇ ਪ੍ਰਭੁ ਸੇਵਹਿ ਅਨਦਿਨੁ ਮਾਤੇ ॥
ਮਿਲਿ ਪ੍ਰੀਤਮ ਸਚੇ ਗੁਣ ਗਾਵਹਿ ਹਰਿ ਦਰਿ ਸੋਭਾ ਪਾਵਣਿਆ ॥੩॥
ਏਕਮ ਏਕੈ ਆਪੁ ਉਪਾਇਆ ॥
ਦੁਬਿਧਾ ਦੂਜਾ ਤ੍ਰਿਬਿਧਿ ਮਾਇਆ ॥
ਚਉਥੀ ਪਉੜੀ ਗੁਰਮੁਖਿ ਊਚੀ ਸਚੋ ਸਚੁ ਕਮਾਵਣਿਆ ॥੪॥
ਸਭੁ ਹੈ ਸਚਾ ਜੇ ਸਚੇ ਭਾਵੈ ॥
ਜਿਨਿ ਸਚੁ ਜਾਤਾ ਸੋ ਸਹਜਿ ਸਮਾਵੈ ॥
ਗੁਰਮੁਖਿ ਕਰਣੀ ਸਚੇ ਸੇਵਹਿ ਸਾਚੇ ਜਾਇ ਸਮਾਵਣਿਆ ॥੫॥
ਸਚੇ ਬਾਝਹੁ ਕੋ ਅਵਰੁ ਨ ਦੂਆ ॥
ਦੂਜੈ ਲਾਗਿ ਜਗੁ ਖਪਿ ਖਪਿ ਮੂਆ ॥
ਗੁਰਮੁਖਿ ਹੋਵੈ ਸੁ ਏਕੋ ਜਾਣੈ ਏਕੋ ਸੇਵਿ ਸੁਖੁ ਪਾਵਣਿਆ ॥੬॥
ਜੀਅ ਜੰਤ ਸਭਿ ਸਰਣਿ ਤੁਮਾਰੀ ॥
ਆਪੇ ਧਰਿ ਦੇਖਹਿ ਕਚੀ ਪਕੀ ਸਾਰੀ ॥
ਅਨਦਿਨੁ ਆਪੇ ਕਾਰ ਕਰਾਏ ਆਪੇ ਮੇਲਿ ਮਿਲਾਵਣਿਆ ॥੭॥
ਤੂੰ ਆਪੇ ਮੇਲਹਿ ਵੇਖਹਿ ਹਦੂਰਿ ॥
ਸਭ ਮਹਿ ਆਪਿ ਰਹਿਆ ਭਰਪੂਰਿ ॥
ਨਾਨਕ ਆਪੇ ਆਪਿ ਵਰਤੈ ਗੁਰਮੁਖਿ ਸੋਝੀ ਪਾਵਣਿਆ ॥੮॥੬॥੭॥
Sahib Singh
ਸਭ ਘਟ = ਸਾਰੇ ਸਰੀਰ ।
ਆਪੇ = ਪ੍ਰਭੂ ਆਪ ਹੀ ।
ਅਲਖੁ = {ਅਲ™ਯ—ੀਨਵਸਿਬਿਲੲ, ੂਨੋਬਸੲਰਵੲਦ} ਅਦਿ੍ਰਸ਼ਟ ।
ਅਗਮ = ਅਪਹੁੰਚ ।
ਸਬਦਿ = ਸ਼ਬਦ ਵਿਚ (ਜੁੜ ਕੇ) ।
ਸਹਜੇ = ਸਹਜਿ, ਆਤਮਕ ਅਡੋਲਤਾ ਵਿਚ ।
ਸਚਿ = ਸਦਾ = ਥਿਰ ਪ੍ਰਭੂ ਵਿਚ ।੧ ।
ਮੰਨਿ = ਮਨਿ, ਮਨ ਵਿਚ ।
ਸੂਝੈ = ਸੁੱਝ ਪੈਂਦਾ ਹੈ, ਅੰਤਰ-ਆਤਮੇ ਟਿਕਾਂਦਾ ਹੈ ।
ਸਿਉ = ਨਾਲ ।
ਲੂਝੈ = ਲੜਦਾ ਹੈ, ਟਾਕਰਾ ਕਰਦਾ ਹੈ ।
ਮਨਸਾ = {ਮਨੀ—ਾ} ਕਾਮਨਾ ।੧।ਰਹਾਉ ।
ਮੁਹਹਿ = ਠੱਗ ਰਹੇ ਹਨ ।
ਅੰਧੇ = ਮਾਇਆ ਵਿਚ ਅੰਨ੍ਹੇ ਹੋਏ ਜੀਵ ਨੂੰ ।
ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨੂੰ ।
ਸੁਧਿ = {ਸੁਧੀ—ੀਨਟੲਲਲਗਿੲਨਚੲ} ਅਕਲ ।
ਸਾਰ = ਖ਼ਬਰ ।
ਸਬਦਿ = ਸ਼ਬਦ ਦੀ ਰਾਹੀਂ ।
ਪਚਾਵਣਿਆ = ਸਾੜ ਦੇਂਦਾ ਹੈ, ਮਾਰ ਲੈਂਦਾ ਹੈ ।੨ ।
ਇਕਿ = (ਲਫ਼ਜ਼ ‘ਇਕ’ ਤੋਂ ਬਹੁ-ਵਚਨ) ।
ਰੰਗਿ = ਪ੍ਰੇਮ ਵਿਚ ।
ਸਹਜੇ = ਸਹਜਿ, ਆਤਮਕ ਅਡੋਲਤਾ ਵਿਚ ।
ਅਨਦਿਨੁ = ਹਰ ਰੋਜ਼ ।
ਮਾਤੇ = ਮਸਤ ।
ਸਾਚੇ = ਸਦਾ = ਥਿਰ ਪ੍ਰਭੂ ਦੇ ।੩ ।
ਏਕਮ = ਪਹਿਲਾਂ ਪਹਿਲ ।
ਏਕੈ = ਇਕ ਨੇ ਹੀ, ਇਕ ਨਿਰਗੁਣ-ਰੂਪ ਨੇ ਹੀ ।
ਆਪੁ = ਆਪਣੇ ਆਪ ਨੂੰ ।
ਉਪਾਇਆ = ਪਰਗਟ ਕੀਤਾ ।
ਦੁਬਿਧਾ = ਦੁ = ਕਿਸਮਾ, ਨਿਰਗੁਣ ਤੇ ਸਰਗੁਣ ਸਰੂਪਾਂ ਵਾਲਾ ।
ਦੂਜਾ = ਦੂਜਾ(ਕੰਮ ਉਸ ਨੇ ਇਹ ਕੀਤਾ) ।
ਤਿ੍ਰਬਿਧਿ = ਤਿੰਨ ਗੁਣਾਂ ਵਾਲੀ ।
ਪਉੜੀ = ਦਰਜਾ, ਟਿਕਾਣਾ ।
ਚਉਥੀ = ਤਿੰਨ ਗੁਣਾਂ ਤੋਂ ਉਤਲੀ ।੪ ।
ਸਭੁ = ਹਰ ਥਾਂ ।
ਸਚੇ = ਸਦਾ = ਥਿਰ ਪ੍ਰਭੂ ਨੂੰ ।
ਭਾਵੈ = ਚੰਗਾ ਲੱਗੇ ।
ਜਿਨਿ = ਜਿਸ (ਮਨੁੱਖ) ਨੇ ।
ਜਾਤਾ = ਡੂੰਘੀ ਸਾਂਝ ਪਾ ਲਈ ।
ਕਰਣੀ = ਕਰਤੱਵ ।੫ ।
ਦੂਆ = ਦੂਜਾ, ਉਸ ਵਰਗਾ ।
ਦੂਜੈ = ਮਾਇਆ ਦੇ ਮੋਹ ਵਿਚ ।
ਲਾਗਿ = ਲੱਗ ਕੇ ।
ਖਪਿ ਖਪਿ = ਦੁਖੀ ਹੋ ਹੋ ਕੇ ।
ਮੂਆ = ਆਤਮਕ ਮੌਤ ਸਹੇੜਦਾ ਹੈ ।੬ ।
ਸਭਿ = ਸਾਰੇ ।
ਧਰਿ = ਰੱਖ ਕੇ ।
ਸਾਰੀ = ਨਰਦ ।੭ ।
ਹਦੂਰਿ = ਅੰਗ = ਸੰਗ ਰਹਿ ਕੇ ।
ਵੇਖਹਿ = ਸੰਭਾਲ ਕਰਦਾ ਹੈ ।੮ ।

(ਹੇ ਭਾਈ!) ਸਾਰੇ ਸਰੀਰਾਂ ਵਿਚ (ਵਿਆਪਕ ਹੋ ਕੇ ਪ੍ਰਭੂ) ਆਪ ਹੀ (ਜਗਤ ਦੇ ਸਾਰੇ ਪਦਾਰਥ) ਭੋਗ ਰਿਹਾ ਹੈ, (ਫਿਰ ਭੀ ਉਹ) ਅਦਿ੍ਰਸ਼ਟ ਰੂਪ ਵਿਚ ਮੌਜੂਦ ਹੈ ਅਪਹੁੰਚ ਹੈ ਤੇ ਬੇਅੰਤ ਹੈ ।
ਉਸ ਪਿਆਰੇ ਹਰਿ-ਪ੍ਰਭੂ ਨੂੰ ਗੁਰੂ ਦੇ ਸ਼ਬਦ ਵਿਚ ਜੁੜ ਕੇ ਸਿਮਰਨਾ ਚਾਹੀਦਾ ਹੈ ।
(ਜੇਹੜੇ ਮਨੁੱਖ ਸਿਮਰਦੇ ਹਨ ਉਹ) ਆਤਮਕ ਅਡੋਲਤਾ ਵਿਚ ਸਦਾ-ਥਿਰ ਪ੍ਰਭੂ ਵਿਚ ਸਮਾਏ ਰਹਿੰਦੇ ਹਨ ।੧ ।
(ਹੇ ਭਾਈ!) ਮੈਂ ਸਦਾ ਉਸ ਮਨੁੱਖ ਤੋਂ ਸਦਕੇ ਕੁਰਬਾਨ ਜਾਂਦਾ ਹਾਂ ਜੇਹੜਾ ਸਤਿਗੁਰੂ ਦੇ ਸ਼ਬਦ ਨੂੰ (ਆਪਣੇ) ਮਨ ਵਿਚ ਵਸਾਂਦਾ ਹੈ ।
ਜਦੋਂ ਗੁਰੂ ਦਾ ਸ਼ਬਦ ਮਨੁੱਖ ਦੇ ਅੰਤਰ-ਆਤਮੇ ਟਿਕਦਾ ਹੈ, ਤਾਂ ਉਹ ਆਪਣੇ ਮਨ ਨਾਲ ਟਾਕਰਾ ਕਰਦਾ ਹੈ, ਤੇ ਮਨ ਦੀਆਂ ਕਾਮਨਾ ਮਾਰ ਕੇ (ਪ੍ਰਭੂ-ਚਰਨਾਂ ਵਿਚ) ਲੀਨ ਰਹਿੰਦਾ ਹੈ ।੧।ਰਹਾਉ ।
(ਹੇ ਭਾਈ! ਕਾਮਾਦਿਕ) ਪੰਜ ਵੈਰੀ ਜਗਤ (ਦੇ ਆਤਮਕ ਜੀਵਨ) ਨੂੰ ਲੁੱਟ ਰਹੇ ਹਨ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਤੇ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਮਨੁੱਖ ਨੂੰ ਨਾਹ ਅਕਲ ਹੈ ਨਾਹ (ਇਸ ਲੁੱਟ ਦੀ) ਖ਼ਬਰ ਹੈ ।
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਆਪਣਾ ਘਰ ਬਚਾ ਲੈਂਦਾ ਹੈ, ਉਹ ਗੁਰੂ ਦੇ ਸ਼ਬਦ ਵਿਚ ਟਿਕ ਕੇ ਇਹਨਾਂ ਪੰਜਾਂ ਵੈਰੀਆਂ ਦਾ ਨਾਸ ਕਰ ਲੈਂਦਾ ਹੈ ।੨ ।
ਜੇਹੜੇ ਮਨੁੱਖ ਗੁਰੂ ਦੇ ਸਨਮੁਖ ਹੁੰਦੇ ਹਨ, ਉਹ ਸਦਾ ਸਦਾ-ਥਿਰ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਆਤਮਕ ਅਡੋਲਤਾ ਵਿਚ ਮਸਤ ਹਰ ਵੇਲੇ ਪ੍ਰਭੂ ਦਾ ਸਿਮਰਨ ਕਰਦੇ ਹਨ, ਉਹ ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਸ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੇ ਹਨ ਤੇ ਪ੍ਰਭੂ ਦੇ ਦਰ ਤੇ ਇੱਜ਼ਤ ਹਾਸਲ ਕਰਦੇ ਹਨ ।੩ ।
ਪਹਿਲਾਂ ਪ੍ਰਭੂ ਇਕੱਲਾ ਆਪ (ਨਿਰਗੁਣ-ਸਰੂਪ) ਸੀ ਉਸ ਨੇ ਆਪਣੇ ਆਪ ਨੂੰ ਪਰਗਟ ਕੀਤਾ, ਇਸ ਤ੍ਰਹਾਂ ਫਿਰ ਉਹ ਦੋ ਕਿਸਮਾਂ ਵਾਲਾ (ਨਿਰਗੁਣ ਤੇ ਸਰਗੁਣ ਰੂਪਾਂ ਵਾਲਾ) ਬਣ ਗਿਆ ਤੇ ਉਸ ਨੇ ਤਿੰਨ ਗੁਣਾਂ ਵਾਲੀ ਮਾਇਆ ਰਚ ਦਿੱਤੀ ।
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਸ ਦਾ ਆਤਮਕ ਟਿਕਾਣਾ ਮਾਇਆ ਦੇ ਤਿੰਨ ਗੁਣਾਂ (ਦੇ ਪ੍ਰਭਾਵ) ਤੋਂ ਉਤਾਂਹ ਉੱਚਾ ਰਹਿੰਦਾ ਹੈ ।
ਉਹ ਸਦਾ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਕਮਾਈ ਕਰਦਾ ਰਹਿੰਦਾ ਹੈ ।੪ ।
ਜੇ ਸਦਾ-ਥਿਰ ਪ੍ਰਭੂ ਦੀ ਰਜ਼ਾ ਹੋਵੇ (ਤਾਂ ਜਿਸ ਮਨੁੱਖ ਉਤੇ ਉਹ ਮਿਹਰ ਕਰਦਾ ਹੈ, ਉਸ ਨੂੰ ਇਹ ਨਿਸਚਾ ਹੋ ਜਾਂਦਾ ਹੈ ਕਿ) ਸਦਾ-ਥਿਰ ਪਰਮਾਤਮਾ ਹਰ ਥਾਂ ਮੌਜੂਦ ਹੈ ।
(ਪ੍ਰਭੂ ਦੀ ਮਿਹਰ ਨਾਲ) ਜਿਸ ਮਨੁੱਖ ਨੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ, ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ।(ਹੇ ਭਾਈ!) ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦਾ ਕਰਤੱਵ ਹੀ ਇਹ ਹੈ, ਕਿ ਉਹ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦੇ ਰਹਿੰਦੇ ਹਨ, ਤੇ ਸਦਾ-ਥਿਰ ਪ੍ਰਭੂ ਵਿਚ ਹੀ ਜਾ ਕੇ ਲੀਨ ਹੋ ਜਾਂਦੇ ਹਨ ।੫ ।
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਤੋਂ ਬਿਨਾ ਕੋਈ ਹੋਰ ਦੂਜਾ (ਆਤਮਕ ਆਨੰਦ ਦੇਣ ਵਾਲਾ ਨਹੀਂ ਹੈ) ਜਗਤ (ਉਸ ਨੂੰ ਵਿਸਾਰ ਕੇ ਤੇ ਸੁਖ ਦੀ ਖ਼ਾਤਰ) ਮਾਇਆ ਦੇ ਮੋਹ ਵਿਚ ਫਸ ਕੇ ਦੁਖੀ ਹੋ ਕੇ ਆਤਮਕ ਮੌਤ ਸਹੇੜਦਾ ਹੈ ।
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਹ ਇਕ ਪਰਮਾਤਮਾ ਨਾਲ ਹੀ ਡੂੰਘੀ ਸਾਂਝ ਪਾਂਦਾ ਹੈ, ਉਹ ਇਕ ਪਰਮਾਤਮਾ ਦਾ ਹੀ ਸਿਮਰਨ ਕਰ ਕੇ ਆਤਮਕ ਆਨੰਦ ਮਾਣਦਾ ਹੈ ।੬ ।
(ਹੇ ਪ੍ਰਭੂ! ਜਗਤ ਦੇ) ਸਾਰੇ ਜੀਵ ਤੇਰਾ ਹੀ ਆਸਰਾ ਤੱਕ ਸਕਦੇ ਹਨ (ਹੇ ਪ੍ਰਭੂ! ਇਹ ਤੇਰਾ ਰਚਿਆ ਜਗਤ, ਮਾਨੋ, ਚਉਪੜ ਦੀ ਖੇਡ ਹੈ), ਤੂੰ ਆਪ ਹੀ (ਇਸ ਚਉਪੜ ਉੱਤੇ) ਕੱਚੀਆਂ ਪੱਕੀਆਂ ਨਰਦਾਂ (ਭਾਵ, ਉੱਚੇ ਤੇ ਕੱਚੇ ਜੀਵਨ ਵਾਲੇ ਜੀਵ) ਰਚ ਕੇ ਇਹਨਾਂ ਦੀ ਸੰਭਾਲ ਕਰਦਾ ਹੈਂ ।
(ਹੇ ਭਾਈ!) ਹਰ ਰੋਜ਼ (ਹਰ ਵੇਲੇ) ਪ੍ਰਭੂ ਆਪ ਹੀ (ਜੀਵਾਂ ਵਿਚ ਵਿਆਪਕ ਹੋ ਕੇ ਜੀਵਾਂ ਪਾਸੋਂ) ਕਾਰ ਕਰਾਂਦਾ ਹੈ, ਤੇ ਆਪ ਹੀ ਆਪਣੇ ਚਰਨਾਂ ਵਿਚ ਮਿਲਾਂਦਾ ਹੈ ।੭ ।
(ਹੇ ਭਾਈ!) ਤੂੰ ਆਪ ਹੀ ਜੀਵਾਂ ਦੇ ਅੰਗ-ਸੰਗ ਹੋ ਕੇ ਸਭ ਦੀ ਸੰਭਾਲ ਕਰਦਾ ਹੈਂ ਤੇ ਆਪਣੇ ਚਰਨਾਂ ਵਿਚ ਜੋੜਦਾ ਹੈਂ ।
(ਹੇ ਭਾਈ!) ਸਭ ਜੀਵਾਂ ਵਿਚ ਪ੍ਰਭੂ ਆਪ ਹੀ ਹਾਜ਼ਰ-ਨਾਜ਼ਰ ਮੌਜੂਦ ਹੈ ।
ਹੇ ਨਾਨਕ! ਸਭ ਥਾਈਂ ਪ੍ਰਭੂ ਆਪ ਹੀ ਵਰਤ ਰਿਹਾ ਹੈ ।
ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦਿਆਂ ਨੂੰ ਇਹ ਸਮਝ ਆ ਜਾਂਦੀ ਹੈ ।੮।੬।੭ ।