ੴ ਸਤਿਗੁਰ ਪ੍ਰਸਾਦਿ ॥
ਸਿਰੀਰਾਗੁ ਕਬੀਰ ਜੀਉ ਕਾ ॥ ਏਕੁ ਸੁਆਨੁ ਕੈ ਘਰਿ ਗਾਵਣਾ
ਜਨਨੀ ਜਾਨਤ ਸੁਤੁ ਬਡਾ ਹੋਤੁ ਹੈ ਇਤਨਾ ਕੁ ਨ ਜਾਨੈ ਜਿ ਦਿਨ ਦਿਨ ਅਵਧ ਘਟਤੁ ਹੈ ॥
ਮੋਰ ਮੋਰ ਕਰਿ ਅਧਿਕ ਲਾਡੁ ਧਰਿ ਪੇਖਤ ਹੀ ਜਮਰਾਉ ਹਸੈ ॥੧॥
ਐਸਾ ਤੈਂ ਜਗੁ ਭਰਮਿ ਲਾਇਆ ॥
ਕੈਸੇ ਬੂਝੈ ਜਬ ਮੋਹਿਆ ਹੈ ਮਾਇਆ ॥੧॥ ਰਹਾਉ ॥
ਕਹਤ ਕਬੀਰ ਛੋਡਿ ਬਿਖਿਆ ਰਸ ਇਤੁ ਸੰਗਤਿ ਨਿਹਚਉ ਮਰਣਾ ॥
ਰਮਈਆ ਜਪਹੁ ਪ੍ਰਾਣੀ ਅਨਤ ਜੀਵਣ ਬਾਣੀ ਇਨ ਬਿਧਿ ਭਵ ਸਾਗਰੁ ਤਰਣਾ ॥੨॥
ਜਾਂ ਤਿਸੁ ਭਾਵੈ ਤਾ ਲਾਗੈ ਭਾਉ ॥
ਭਰਮੁ ਭੁਲਾਵਾ ਵਿਚਹੁ ਜਾਇ ॥
ਉਪਜੈ ਸਹਜੁ ਗਿਆਨ ਮਤਿ ਜਾਗੈ ॥
ਗੁਰ ਪ੍ਰਸਾਦਿ ਅੰਤਰਿ ਲਿਵ ਲਾਗੈ ॥੩॥
ਇਤੁ ਸੰਗਤਿ ਨਾਹੀ ਮਰਣਾ ॥
ਹੁਕਮੁ ਪਛਾਣਿ ਤਾ ਖਸਮੈ ਮਿਲਣਾ ॥੧॥ ਰਹਾਉ ਦੂਜਾ ॥
Sahib Singh
ਨੋਟ: = “ਏਕ ਸੁਆਨ” ਕੈ ਘਰਿ ਗਾਵਣਾ—ਕਬੀਰ ਜੀ ਦਾ ਇਹ ਸ਼ਬਦ ਉਸ ‘ਘਰ’ ਵਿਚ ਗਾਵਣਾ ਹੈ ਜਿਸ ‘ਘਰ’ ਵਿਚ ਉਹ ਸ਼ਬਦ ਗਾਵਣਾ ਹੈ ਜਿਸ ਦੀ ਪਹਿਲੀ ਤੁਕ ਹੈ “ਏਕ ਸੁਆਨੁ ਦੁਇ ਸੁਆਨੀ ਨਾਲਿ” ।
ਇਹ ਸ਼ਬਦ ਗੁਰੂ ਨਾਨਕ ਦੇਵ ਜੀ ਦਾ ਹੈ, ਸਿਰੀ ਰਾਗੁ ਵਿਚ ਦਰਜ ਹੈ ਨੰ: ੨੯ ।
ਕੈ ਘਰਿ = ਦੇ ਘਰ ਵਿਚ ।
ਜੇ ਸੰਬੰਧਕ ‘ਕੈ’ ਦਾ ਸੰਬੰਧ ਲਫ਼ਜ਼ ‘ਸੁਆਨ’ ਦੇ ਨਾਲ ਹੁੰਦਾ, ਤਾਂ ਇਸ ਲਫ਼ਜ਼ ਦੇ ਅਖ਼ੀਰ ਵਿਚ ਅੌਂਕੜ ( ੁ) ਨਾਹ ਹੁੰਦਾ ।
ਇੱਥੋਂ ਇਹ ਸਿੱਧ ਹੁੰਦਾ ਹੈ ਕਿ ‘ਏਕੁ ਸੁਆਨੁ’ ਤੋਂ ਭਾਵ ਹੈ ਉਹ ਸਾਰਾ ਸ਼ਬਦ ਜਿਸ ਦੇ ਸ਼ੁਰੂ ਵਿਚ ਇਹ ਲਫ਼ਜ਼ ਹਨ ।
‘ਜਨਨੀ ਜਾਨਤ’ ਸ਼ਬਦ ਕਬੀਰ ਜੀ ਦਾ ਹੈ, ਪਰ ਇਸ ਨੂੰ ਗਾਉਣ ਲਈ ਜਿਸ ਸ਼ਬਦ ਵਲ ਇਸ਼ਾਰਾ ਹੈ ਉਹ ਗੁਰੂ ਨਾਨਕ ਦੇਵ ਜੀ ਦਾ ਹੈ ।
ਸੋ, ਇਹ ਸਿਰਲੇਖ = “ਏਕੁ ਸੁਆਨੁ ਕੈ ਘਰਿ ਗਾਵਣਾ”—ਕਬੀਰ ਜੀ ਦਾ ਨਹੀਂ ਹੋ ਸਕਦਾ ।
ਇਸ ਸ਼ਬਦ ਦੇ ਸਿਰ = ਲੇਖ ਨਾਲ ਲਫ਼ਜ਼ “ਏਕੁ ਸੁਆਨੁ ਕੈ ਘਰਿ ਗਾਵਣਾ” ਕਿਉਂ ਵਰਤੇ ਗਏ ਹਨ ?
ਇਸ ਪ੍ਰਸ਼ਨ ਦਾ ਉੱਤਰ ਲੱਭਣ ਵਾਸਤੇ ਸਤਿਗੁਰੂ ਨਾਨਕ ਦੇਵ ਜੀ ਦਾ ਉਹ ਸ਼ਬਦ ਪੜ੍ਹ ਵੇਖੀਏ, ਜਿਸ ਦੇ ਸ਼ੁਰੂ ਦੇ ਲਫ਼ਜ਼ ਹਨ “ਏਕੁ ਸੁਆਨੁ”: ਸਿਰੀ ਰਾਗੁ ਮਹਲਾ ੧ ਘਰੁ ੪ ॥ ਏਕੁ ਸੁਆਨੁ ਦੁਇ ਸੁਆਨੀ ਨਾਲਿ ॥ ਭਲਕੇ ਭਉਕਹਿ ਸਦਾ ਬਇਆਲਿ ॥ ਕੂੜੁ ਛੁਰਾ ਮੁਠਾ ਮੁਰਦਾਰੁ ॥ ਧਾਣਕ ਰੂਪਿ ਰਹਾ ਕਰਤਾਰ ॥੧॥ ਮੈ ਪਤਿ ਕੀ ਪੰਦਿ ਨ ਕਰਣੀ ਕੀ ਕਾਰ ॥ ਹਉ ਬਿਗੜੈ ਰੂਪਿ ਰਹਾ ਬਿਕਰਾਲ ॥ ਤੇਰਾ ਏਕੁ ਨਾਮੁ ਤਾਰੇ ਸੰਸਾਰੁ ॥ ਮੈ ਏਹਾ ਆਸ ਏਹੋ ਆਧਾਰੁ ॥੧॥ਰਹਾਉ॥ ਮੁਖਿ ਨਿੰਦਾ ਆਖਾ ਦਿਨੁ ਰਾਤਿ ॥ ਪਰ ਘਰੁ ਜੋਹੀ ਨੀਚ ਸਨਾਤਿ ॥ ਕਾਮੁ ਕ੍ਰੋਧੁ ਤਨਿ ਵਸਹਿ ਚੰਡਾਲ ॥ ਧਾਣਕ ਰੂਪਿ ਰਹਾ ਕਰਤਾਰ ॥੨॥ ਫਾਹੀ ਸੁਰਤਿ ਮਲੂਕੀ ਵੇਸੁ ॥ ਹਉ ਠਗਵਾੜਾ ਠਗੀ ਦੇਸੁ ॥ ਖਰਾ ਸਿਆਣਾ ਬਹੁਤਾ ਭਾਰੁ ॥ ਧਾਣਕ ਰੂਪਿ ਰਹਾ ਕਰਤਾਰ ॥੩॥ ਮੈ ਕੀਤਾ ਨ ਜਾਤਾ ਹਰਾਮਖੋਰੁ ॥ ਹਉ ਕਿਆ ਮੁਹੁ ਦੇਸਾ ਦੁਸਟੁ ਚੋਰੁ ॥ ਨਾਨਕੁ ਨੀਚੁ ਕਹੈ ਬੀਚਾਰੁ ॥ ਧਾਣਕ ਰੂਪਿ ਰਹਾ ਕਰਤਾਰ ॥੪॥੨੯॥ {ਪੰਨਾ ੨੪} ਕਬੀਰ ਜੀ ਨੇ ਆਪਣੇ ਸ਼ਬਦ ਵਿਚ ਲਿਖਿਆ ਹੈ “ਇਤੁ ਸੰਗਤਿ ਨਿਹਚਉ ਮਰਣਾ ।” ਉਹ ਕਿਹੜੀ ‘ਸੰਗਤਿ’ ਹੈ ਜਿਸ ਕਰਕੇ ‘ਨਿਹਚਉ ਮਰਣਾ’ ਹੁੰਦਾ ਹੈ ?
ਕਬੀਰ ਜੀ ਨੇ ਇਸ ਦੇ ਉੱਤਰ ਵਿਚ ਸਿਰਫ਼ ਲਫ਼ਜ਼ ‘ਮਾਇਆ’ ਜਾਂ ‘ਬਿਖਿਆ ਰਸ’ ਵਰਤੇ ਹਨ ।
‘ਮਾਇਆ’ ਦਾ ਕੀਹ ਸਰੂਪ ਹੈ ?
ਉਹ ‘ਬਿਖਿਆ ਰਸ’ ਕਿਹੜੇ ਹਨ ?
ਇਹ ਗੱਲ ਕਬੀਰ ਜੀ ਨੇ ਖੋਲ੍ਹ ਕੇ ਨਹੀਂ ਦੱਸੀ ।
ਹੁਣ ਪੜ੍ਹੋ ਗੁਰੂ ਨਾਨਕ ਦੇਵ ਜੀ ਦਾ ਇਹ ਉੱਪਰਲਾ ਸ਼ਬਦ—ਸੁਆਨ, ਸੁਆਨੀ, ਕੁੜੂ, ਮੁਰਦਾਰੁ, ਨਿੰਦਾ, ਪਰ ਘਰੁ, ਕਾਮੁ ਕ੍ਰੋਧੁ ਆਦਿਕ ਇਹ ਸਾਰੇ ‘ਬਿਖਿਆ’ ਦੇ ‘ਰਸ’ ਹਨ ਜਿਨ੍ਹਾਂ ਦੀ ਸੰਗਤਿ ਵਿਚ ‘ਨਿਹਚਉ ਮਰਣਾ’ ਹੈ, ਕਿਉਂਕਿ ਇਹਨਾਂ ਦੇ ਵੱਸ ਵਿਚ ਪਿਆ ਜੀਵ ‘ਧਾਣਕ ਰੂਪਿ’ ਰਹਿੰਦਾ ਹੈ ।
ਜੋ ਗੱਲ ਕਬੀਰ ਜੀ ਨੇ ਇਸ਼ਾਰੇ ਮਾਤ੍ਰ ਲਫ਼ਜ਼ ‘ਬਿਖਿਆ ਰਸ’ ਵਿਚ ਦੱਸੀ ਹੈ, ਗੁਰੂ ਨਾਨਕ ਸਾਹਿਬ ਨੇ ਵਿਸਥਾਰ ਨਾਲ ਇਕ ਸੁੰਦਰ ਢੰਗ ਵਿਚ ਇਸ ਸਾਰੇ ਸ਼ਬਦ ਦੀ ਰਾਹੀਂ ਖੋਲ੍ਹ ਕੇ ਦੱਸੀ ਹੈ ।
‘ਸਿਰ = ਲੇਖ’ ਦੀ ਸਾਂਝ ਅਤੇ ਮਜ਼ਮੂਨ ਦੀ ਸਾਂਝ ਇਸ ਨਤੀਜੇ ਉੱਤੇ ਅਪੜਾਂਦੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਆਪਣਾ ਇਹ ਸ਼ਬਦ ਕਬੀਰ ਜੀ ਦੇ ਸ਼ਬਦ ਦੀ ਵਿਆਖਿਆ ਵਿਚ ਉਚਾਰਿਆ ਹੈ ।
ਕਬੀਰ ਜੀ ਦਾ ਇਹ ਸ਼ਬਦ ਸਤਿਗੁਰੂ ਜੀ ਪਾਸ ਮੌਜੂਦ ਸੀ ।
ਇਹ ਸਿਰ = ਲੇਖ ‘ਏਕੁ ਸੁਆਨੁ ਕੈ ਘਰਿ ਗਾਵਣਾ’ ਭੀ ਗੁਰੂ ਨਾਨਕ ਦੇਵ ਜੀ ਦਾ ਹੀ ਹੋ ਸਕਦਾ ਹੈ, ਜਾਂ, ਗੁਰੂ ਅਰਜਨ ਸਾਹਿਬ ਦਾ ।
ਕਬੀਰ ਜੀ ਦਾ ਕਿਸੇ ਹਾਲਤ ਵਿਚ ਨਹੀਂ ਹੈ ।
ਨੋਟ: = ਲਫ਼ਜ਼ ‘ਘਰ’ ਦਾ ਸੰਬੰਧ ‘ਗਾਉਣ’ ਨਾਲ ਹੈ, ਇਸ ਵਿਚ ਰਾਗੀਆਂ ਵਾਸਤੇ ਹਿਦਾਇਤ ਹੈ, ਇਸ ਦਾ ਸੰਬੰਧ ਲਫ਼ਜ਼ ‘ਮਹਲਾ’ ਨਾਲ ਕੋਈ ਨਹੀਂ ਹੈ ।
ਤਾਂ ਤੇ ਲਫ਼ਜ਼ ‘ਘਰ’ ਦਾ ਸੰਬੰਧ ਲਫ਼ਜ਼ ‘ਮਹਲਾ’ ਨਾਲ ਸਮਝ ਕੇ ਉਸ ਦਾ ਉਚਾਰਨ ‘ਮਹਲਾ’ ਕਰਨਾ ਗ਼ਲਤ ਹੈ ।
ਜਨਨੀ = ਮਾਂ ।
ਸੁਤੁ = ਪੁੱਤਰ ।
ਇਤਨਾ ਕੁ = ਏਨੀ ਗੱਲ ।
ਅਵਧ = ਉਮਰ ।
ਦਿਨ ਦਿਨ = ਹਰ ਰੋਜ਼, ਜਿਉਂ ਜਿਉਂ ਦਿਨ ਬੀਤਦੇ ਹਨ ।
ਮੋਰ = ਮੇਰਾ ।
ਕਰਿ = ਕਰੇ, ਕਰਦੀ ਹੈ ।
ਅਧਿਕ = ਬਹੁਤ ।
ਧਰਿ = ਧਰਦੀ ਹੈ, ਕਰਦੀ ਹੈ ।
ਪੇਖਤ ਹੀ = ਜਿਉਂ ਜਿਉਂ ਵੇਖਦਾ ਹੈ ।੧ ।
ਤੈਂ = ਤੂੰ (ਹੇ ਪ੍ਰਭੂ!) ।
ਭਰਮਿ = ਭੁਲੇਖੇ ਵਿਚ ।ਰਹਾਉ ।
ਬਿਖਿਆ ਰਸ = ਮਾਇਆ ਦੇ ਸੁਆਦ ।
ਇਤੁ ਸੰਗਤਿ = ਇਸ ਕੁਸੰਗ ਵਿਚ, ਮਾਇਆ ਦੇ ਰਸਾਂ ਦੀ ਸੰਗਤ ਵਿਚ ।
ਨਿਹਚਉ = ਜ਼ਰੂਰ ।
ਮਰਣਾ = ਆਤਮਕ ਮੌਤ ।
ਰਮਈਆ = ਰਾਮ ਨੂੰ ।
ਅਨਤ = ਅਨੰਤ, ਅਟੱਲ ।
ਅਨਤ ਜੀਵਣ = ਅਟੱਲ ਜ਼ਿੰਦਗੀ ਦੇਣ ਵਾਲੀ ।
ਭਵ ਸਾਗਰੁ = ਸੰਸਾਰ = ਸਮੁੰਦਰ ।੨ ।
ਤਿਸੁ ਭਾਵੈ = ਉਸ ਪ੍ਰਭੂ ਨੂੰ ਚੰਗਾ ਲੱਗੇ ।
ਭਾਉ = ਪ੍ਰੇਮ ।
ਭੁਲਾਵਾ = ਭੁਲੇਖਾ ।
ਵਿਚਹੁ = ਮਨ ਵਿਚੋਂ ।
ਸਹਜੁ = ਉਹ ਅਵਸਥਾ ਜਿਸ ਵਿਚ ਭਟਕਣਾ ਨਾਹ ਰਹੇ, ਅਡੋਲਤਾ ।
ਗਿਆਨ ਮਤਿ = ਗਿਆਨ ਵਾਲੀ ਬੁੱਧੀ ।
ਅੰਤਰਿ = ਹਿਰਦੇ ਵਿਚ ।੩ ।
ਇਤੁ ਸੰਗਤਿ = ਇਸ ਸੰਗਤਿ ਵਿਚ, ਪ੍ਰਭੂ ਨਾਲ ਜੁੜਨ ਵਾਲੀ ਹਾਲਤ ਵਿਚ ।
ਮਿਲਣਾ = ਮਿਲਾਪ ।ਰਹਾਉ ਦੂਜਾ ।

ਮਾਂ ਸਮਝਦੀ ਹੈ ਕਿ ਮੇਰਾ ਪੁੱਤਰ ਵੱਡਾ ਹੋ ਰਿਹਾ ਹੈ, ਪਰ ਉਹ ਏਨੀ ਗੱਲ ਨਹੀਂ ਸਮਝਦੀ ਕਿ ਜਿਉਂ ਜਿਉਂ ਦਿਨ ਬੀਤ ਰਹੇ ਹਨ ਇਸ ਦੀ ਉਮਰ ਘਟ ਰਹੀ ਹੈ ।
ਉਹ ਇਉਂ ਆਖਦੀ ਹੈ “ਇਹ ਮੇਰਾ ਪੁੱਤਰ ਹੈ, ਇਹ ਮੇਰਾ ਪੁੱਤਰ” (ਤੇ ਉਸ ਨਾਲ) ਬੜਾ ਲਾਡ ਕਰਦੀ ਹੈ; (ਮਾਂ ਦੀ ਇਸ ਮਮਤਾ ਨੂੰ) ਵੇਖ ਵੇਖ ਕੇ ਜਮਰਾਜ ਹੱਸਦਾ ਹੈ ।੧ ।
(ਹੇ ਪ੍ਰਭੂ!) ਇਸ ਤ੍ਰਹਾਂ ਤੂੰ ਜਗਤ ਨੂੰ ਭੁਲੇਖੇ ਵਿਚ ਪਾਇਆ ਹੋਇਆ ਹੈ ।
ਮਾਇਆ ਦੇ ਠੱਗੇ ਹੋਏ (ਜੀਵ) ਨੂੰ ਇਹ ਸਮਝ ਹੀ ਨਹੀਂ ਆਉਂਦੀ (ਕਿ ਮੈਂ ਭੁਲੇਖੇ ਵਿਚ ਫਸਿਆ ਪਿਆ ਹਾਂ) ।੧ ।
ਕਬੀਰ ਆਖਦਾ ਹੈ—ਹੇ ਪ੍ਰਾਣੀ! ਮਾਇਆ ਦੇ ਚਸਕੇ ਛੱਡ ਦੇਹ, ਇਹਨਾਂ ਰਸਾਂ ਦੇ ਬਹਿਣੇ ਬੈਠਿਆਂ ਜ਼ਰਰੂ ਆਤਮਕ ਮੌਤ ਹੁੰਦੀ ਹੈ (ਭਾਵ, ਆਤਮਾ ਮੁਰਦਾ ਹੋ ਜਾਂਦਾ ਹੈ); (ਪ੍ਰਭੂ ਦੇ ਭਜਨ ਵਾਲੀ ਇਹ) ਬਾਣੀ (ਮਨੁੱਖ ਨੂੰ) ਅਟੱਲ ਜੀਵਨ ਬਖ਼ਸ਼ਦੀ ਹੈ; ਇਸ ਤ੍ਰਹਾਂ ਸੰਸਾਰ-ਸਮੁੰਦਰ ਨੂੰ ਤਰ ਜਾਈਦਾ ਹੈ ।੨ ।
(ਪਰ) ਜੇ ਉਸ ਪ੍ਰਭੂ ਨੂੰ ਭਾਵੇ ਤਾਂ ਹੀ (ਜੀਵ ਦਾ) ਪਿਆਰ ਉਸ ਨਾਲ ਪੈਂਦਾ ਹੈ ਤੇ (ਇਸ ਦੇ) ਮਨ ਵਿਚੋਂ ਭਰਮ ਤੇ ਭੁਲੇਖਾ ਦੂਰ ਹੁੰਦਾ ਹੈ, (ਜੀਵ ਦੇ ਅੰਦਰ) ਅਡੋਲਤਾ ਦੀ ਹਾਲਤ ਪੈਦਾ ਹੁੰਦੀ ਹੈ, ਗਿਆਨ ਵਾਲੀ ਬੁੱਧ ਪਰਗਟ ਹੋ ਜਾਂਦੀ ਹੈ ਅਤੇ ਗੁਰੂ ਦੀ ਮਿਹਰ ਨਾਲ ਇਸ ਦੇ ਹਿਰਦੇ ਵਿਚ ਪ੍ਰਭੂ ਨਾਲ ਜੋੜ ਜੁੜ ਜਾਂਦਾ ਹੈ ।੩ ।
ਪ੍ਰਭੂ ਨਾਲ ਚਿੱਤ ਜੋੜਿਆਂ ਆਤਮਕ ਮੌਤ ਨਹੀਂ ਹੁੰਦੀ, (ਕਿਉਂਕਿ ਜਿਉਂ ਜਿੳਂੁ ਜੀਵ ਪ੍ਰਭੂ ਦੇ) ਹੁਕਮ ਨੂੰ ਪਛਾਣਦਾ ਹੈ, ਤਾਂ ਪ੍ਰਭੂ ਨਾਲ ਇਸ ਦਾ ਮਿਲਾਪ ਹੋ ਜਾਂਦਾ ਹੈ ।੧ ।
ਰਹਾਉ ਦੂਜਾ ।
ਸ਼ਬਦ ਦਾ
ਭਾਵ:- ਜੀਵ ਦੇ ਕੀਹ ਵੱਸ ?
ਪ੍ਰਭੂ ਨੇ ਆਪ ਹੀ ਜੀਆਂ ਨੂੰ ਮਾਇਆ ਦੇ ਮੋਹ ਵਿਚ ਫਸਾਇਆ ਹੋਇਆ ਹੈ; ਇਸ ਮੋਹ ਵਿਚ ਪਿਆਂ ਮਨੁੱਖ ਦੇ ਆਤਮਾ ਮੁਰਦੇ ਹੋ ਰਹੇ ਹਨ ।ਪਰ ਜੇ ਉਹ ਕਰਤਾਰ ਮਿਹਰ ਕਰੇ, ਗੁਰੂ ਨਾਲ ਮਿਲਾਏ, ਤਾਂ ਮਾਇਆ ਦਾ ਮੋਹ ਅੰਦਰੋਂ ਦੂਰ ਹੋ ਜਾਂਦਾ ਹੈ, ਪ੍ਰਭੂ ਨਾਲ ਡੋਰੀ ਲੱਗ ਜਾਂਦੀ ਹੈ, ਮਨ ਅਡੋਲ ਹੋ ਆਉਂਦਾ ਹੈ, ਦਾਤੇ ਦੀ ਰਜ਼ਾ ਦੀ ਸਮਝ ਪੈ ਜਾਂਦੀ ਹੈ ਅਤੇ ਆਤਮਾ ਮੁਰਦਿਹਾਣ ਵਿਚੋਂ ਬਚ ਨਿਕਲਦਾ ਹੈ ।
ਨੋਟ: ਆਮ ਤੌਰ ਤੇ ਹਰੇਕ ਸ਼ਬਦ ਵਿਚ “ਰਹਾਉ” ਇੱਕੋ ਹੀ ਹੁੰਦਾ ਹੈ, ਉਸੇ ਵਿਚ ਸਾਰੇ ਸ਼ਬਦ ਦਾ ਮੁੱਖ ਭਾਵ ਹੁੰਦਾ ਹੈ ।
ਪਰ ਇਸ ਸ਼ਬਦ ਵਿਚ ਦੋ “ਰਹਾਉ” ਹਨ ।
ਪਹਿਲੇ ਵਿਚ ਪ੍ਰਸ਼ਨ ਕੀਤਾ ਹੈ ਕਿ ਜੀਵ ਨੂੰ ਕਿਵੇਂ ਸਮਝ ਪਏ, ਮੈਂ ਭਟਕ ਰਿਹਾ ਹਾਂ ।
ਇਸ ਦਾ ਉੱਤਰ ਦੂਜੇ “ਰਹਾਉ” ਵਿਚ ਦਿੱਤਾ ਹੈ ਕਿ ਰਜ਼ਾ ਨੂੰ ਸਮਝਿਆਂ ਰਜ਼ਾ ਵਾਲੇ ਵਿਚ ਮਿਲ ਜਾਂਦਾ ਹੈ ।