ਪਉੜੀ ॥
ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥
ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ ॥
ਸੰਤਾ ਸੰਗਿ ਨਿਧਾਨੁ ਅੰਮ੍ਰਿਤੁ ਚਾਖੀਐ ॥
ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ ॥
ਨਾਨਕ ਹਰਿ ਗੁਣ ਗਾਇ ਅਲਖੁ ਪ੍ਰਭੁ ਲਾਖੀਐ ॥੨੦॥
Sahib Singh
ਸਤਿਗੁਰ ਸਾਖੀਐ = ਗੁਰੂ ਦੀ ਸਿੱਖਿਆ ਦੀ ਰਾਹੀਂ ।
ਸੰਗਿ = ਸੰਗਤਿ ਵਿਚ ।
ਨਿਧਾਨੁ = ਖ਼ਜ਼ਾਨਾ ।
ਮਿਹਰਵਾਨ = ਹੇ ਮਿਹਰਵਾਨ !
ਗੁਣ ਗਾਇ = ਗੁਣ ਗਾ ਕੇ ।
ਲਾਖੀਐ = ਸਮਝ ਲਈਦਾ ਹੈ ।
ਸਚੁ = ਸਦਾ = ਥਿਰ ਪ੍ਰਭੂ ।
ਸੰਗਿ = ਸੰਗਤਿ ਵਿਚ ।
ਨਿਧਾਨੁ = ਖ਼ਜ਼ਾਨਾ ।
ਮਿਹਰਵਾਨ = ਹੇ ਮਿਹਰਵਾਨ !
ਗੁਣ ਗਾਇ = ਗੁਣ ਗਾ ਕੇ ।
ਲਾਖੀਐ = ਸਮਝ ਲਈਦਾ ਹੈ ।
ਸਚੁ = ਸਦਾ = ਥਿਰ ਪ੍ਰਭੂ ।
Sahib Singh
ਜੇਹੜਾ ਕੰਮ ਤੋੜ ਚਾੜ੍ਹਨ ਦੀ ਇੱਛਾ ਹੋਵੇ, ਉਸਦੀ (ਪੂਰਨਤਾ ਲਈ) ਪ੍ਰਭੂ ਕੋਲ ਬੇਨਤੀ ਕਰਨੀ ਚਾਹੀਦੀ ਹੈ, (ਇਸ ਤ੍ਰਹਾਂ) ਸਤਿਗੁਰੂ ਦੀ ਸਿੱਖਿਆ ਦੀ ਰਾਹੀਂ ਸਦਾ-ਥਿਰ ਪ੍ਰਭੂ ਕਾਰਜ ਸਵਾਰ ਦੇਂਦਾ ਹੈ ।
ਸੰਤਾਂ ਦੀ ਸੰਗਤਿ ਵਿਚ ਨਾਮ-ਖ਼ਜ਼ਾਨਾ ਮਿਲਦਾ ਹੈ, ਤੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਚੱਖ ਸਕੀਦਾ ਹੈ ।
(ਸੋ ਇਹ ਬੇਨਤੀ ਕਰਨੀ ਚਾਹੀਦੀ ਹੈ ਕਿ) ਹੇ ਡਰ ਨਾਸ ਕਰਨ ਵਾਲੇ ਤੇ ਦਇਆ ਕਰਨ ਵਾਲੇ ਹਰੀ! ਦਾਸ ਦੀ ਲਾਜ ਰੱਖ ਲੌ ।
ਹੇ ਨਾਨਕ! (ਇਸ ਤ੍ਰਹ੍ਹਾਂ) ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤਿਆਂ ਅਲੱਖ ਪ੍ਰਭੂ ਨਾਲ ਸਾਂਝ ਪਾ ਲਈਦੀ ਹੈ ।੨੦ ।