ਸਲੋਕ ਮਃ ੩ ॥
ਆਪਣੇ ਪ੍ਰੀਤਮ ਮਿਲਿ ਰਹਾ ਅੰਤਰਿ ਰਖਾ ਉਰਿ ਧਾਰਿ ॥
ਸਾਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹੇਤਿ ਪਿਆਰਿ ॥
ਨਾਨਕ ਜਿਸੁ ਨਦਰਿ ਕਰੇ ਤਿਸੁ ਮੇਲਿ ਲਏ ਸਾਈ ਸੁਹਾਗਣਿ ਨਾਰਿ ॥੧॥

Sahib Singh
ਉਰਿ = ਹਿਰਦੇ ਵਿਚ ।
ਸਾਲਾਹੀ = ਮੈਂ ਸਿਫ਼ਤਿ ਕਰਾਂ ।
ਗੁਰ ਕੈ ਹੇਤਿ = ਗੁਰੂ ਦੇ (ਪੈਦਾ ਕੀਤੇ) ਪਿਆਰ ਦੀ ਰਾਹੀਂ ।
ਸੁਹਾਗਣਿ = ਜੀਊਂਦੇ ਖਸਮ ਵਾਲੀ ।
    
Sahib Singh
(ਮਨ ਤਾਂਘਦਾ ਹੈ ਕਿ) ਆਪਣੇ ਪਿਆਰੇ ਨੂੰ (ਸਦਾ) ਮਿਲੀ ਰਹਾਂ, ਅੰਦਰ ਹਿਰਦੇ ਵਿਚ ਪਰੋ ਰੱਖਾਂ ਅਤੇ ਸਤਿਗੁਰੂ ਦੇ ਲਾਏ ਪ੍ਰੇਮ ਵਿਚ ਸਦਾ ਉਸ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੀ ਰਹਾਂ ।
(ਪਰ) ਹੇ ਨਾਨਕ! ਜਿਸ ਵਲ (ਉਹ ਪਿਆਰਾ ਪਿਆਰ ਨਾਲ) ਤੱਕਦਾ ਹੈ, ਉਸ ਨੂੰ (ਹੀ ਆਪਣੇ ਨਾਲ) ਮੇਲਦਾ ਹੈ, ਤੇ ਉਹੋ ਇਸਤ੍ਰੀ ਜੀਊਂਦੇ ਸਾਂਈ ਵਾਲੀ (ਅਖਵਾਉਂਦੀ ਹੈ) ।੧ ।
Follow us on Twitter Facebook Tumblr Reddit Instagram Youtube