ਮਃ ੩ ॥
ਨਾਨਕ ਹਰਿ ਨਾਮੁ ਜਿਨੀ ਆਰਾਧਿਆ ਅਨਦਿਨੁ ਹਰਿ ਲਿਵ ਤਾਰ ॥
ਮਾਇਆ ਬੰਦੀ ਖਸਮ ਕੀ ਤਿਨ ਅਗੈ ਕਮਾਵੈ ਕਾਰ ॥
ਪੂਰੈ ਪੂਰਾ ਕਰਿ ਛੋਡਿਆ ਹੁਕਮਿ ਸਵਾਰਣਹਾਰ ॥
ਗੁਰ ਪਰਸਾਦੀ ਜਿਨਿ ਬੁਝਿਆ ਤਿਨਿ ਪਾਇਆ ਮੋਖ ਦੁਆਰੁ ॥
ਮਨਮੁਖ ਹੁਕਮੁ ਨ ਜਾਣਨੀ ਤਿਨ ਮਾਰੇ ਜਮ ਜੰਦਾਰੁ ॥
ਗੁਰਮੁਖਿ ਜਿਨੀ ਅਰਾਧਿਆ ਤਿਨੀ ਤਰਿਆ ਭਉਜਲੁ ਸੰਸਾਰੁ ॥
ਸਭਿ ਅਉਗਣ ਗੁਣੀ ਮਿਟਾਇਆ ਗੁਰੁ ਆਪੇ ਬਖਸਣਹਾਰੁ ॥੨॥
Sahib Singh
ਅਨਦਿਨੁ = ਹਰ ਰੋਜ਼ ।
ਲਿਵ ਤਾਰ = ਇਕ = ਰਸ ।
ਬੰਦੀ = ਦਾਸੀ ।
ਪੂਰੈ = ਪੂਰੇ (ਗੁਰੂ) ਨੇ ।
ਹੁਕਮਿ ਸਵਾਰਣਹਾਰ = ਸਵਾਰਣਹਾਰ ਦੇ ਹੁਕਮ ਵਿਚ ।
ਮੋਖ = ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ।
ਜੰਦਾਰੁ = ਜੰਦਾਲ, ਜ਼ਾਲਮ, ਡਾਢਾ ।
ਗੁਣੀ = ਗੁਣਾਂ ਦੀ ਰਾਹੀਂ ।
ਲਿਵ ਤਾਰ = ਇਕ = ਰਸ ।
ਬੰਦੀ = ਦਾਸੀ ।
ਪੂਰੈ = ਪੂਰੇ (ਗੁਰੂ) ਨੇ ।
ਹੁਕਮਿ ਸਵਾਰਣਹਾਰ = ਸਵਾਰਣਹਾਰ ਦੇ ਹੁਕਮ ਵਿਚ ।
ਮੋਖ = ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ।
ਜੰਦਾਰੁ = ਜੰਦਾਲ, ਜ਼ਾਲਮ, ਡਾਢਾ ।
ਗੁਣੀ = ਗੁਣਾਂ ਦੀ ਰਾਹੀਂ ।
Sahib Singh
ਹੇ ਨਾਨਕ ।
ਜਿਨ੍ਹਾਂ ਨੇ ਹਰ ਰੋਜ਼ ਇਕ-ਰਸ ਪ੍ਰਭੂ ਦੇ ਨਾਮ ਦਾ ਸਿਮਰਨ ਕੀਤਾ ਹੈ, ਖਸਮ ਪ੍ਰਭੂ ਦੀ ਦਾਸੀ ਮਾਇਆ ਉਹਨਾਂ ਦੇ ਅੱਗੇ ਕਾਰ ਕਮਾਂਦੀ ਹੈ (ਭਾਵ, ਉਹ ਬੰਦੇ ਮਾਇਆ ਦੇ ਪਿੱਛੇ ਨਹੀਂ ਫਿਰਦੇ, ਮਾਇਆ ਉਹਨਾਂ ਦੀ ਸੇਵਕ ਬਣਦੀ ਹੈ), (ਕਿਉਂਕਿ) ਸਵਾਰਣਵਾਲੇ (ਪ੍ਰਭੂ) ਦੇ ਹੁਕਮ ਵਿਚ ਪੂਰੇ (ਗੁਰੂ) ਨੇ ਉਹਨਾਂ ਨੂੰ ਪੂਰਨ ਕਰ ਦਿੱਤਾ ਹੈ (ਤੇ ਉਹ ਮਾਇਆ ਦੇ ਪਿੱਛੇ ਡੋਲਦੇ ਨਹੀਂ) ਸਤਿਗੁਰੂ ਦੀ ਕਿਰਪਾ ਨਾਲ ਜਿਸ ਨੇ (ਇਹ ਭੇਤ) ਸਮਝ ਲਿਆ ਹੈ, ਉਸ ਨੇ ਮੁਕਤੀ ਦਾ ਦਰ ਲੱਭ ਲਿਆ ਹੈ ।
ਮਨਮੁਖ ਬੰਦੇ (ਪ੍ਰਭੂ ਦਾ) ਹੁਕਮ ਨਹੀਂ ਪਛਾਣਦੇ, (ਇਸ ਕਰਕੇ) ਉਹਨਾਂ ਨੂੰ ਜ਼ਾਲਮ ਜਮ ਦੰਡ ਦੇਂਦਾ ਹੈ ।
ਗੁਰੂ ਦੇ ਸਨਮੁਖ ਹੋ ਕੇ ਜਿਨ੍ਹਾਂ ਨੇ ਸਿਮਰਨ ਕੀਤਾ, ਉਹ ਸੰਸਾਰ-ਸਾਗਰ ਨੂੰ ਤਰ ਗਏ ਹਨ, (ਕਿਉਂਕਿ ਸਤਿਗੁਰੂ ਨੇ) ਗੁਣਾਂ ਦੁਆਰਾ (ਭਾਵ, ਉਹਨਾਂ ਦੇਹਿਰਦੇ ਵਿਚ ਗੁਣ ਪਰਗਟ ਕਰ ਕੇ ਉਹਨਾਂ ਦੇ) ਸਾਰੇ ਅਉਗੁਣ ਮਿਟਾ ਦਿੱਤੇ ਹਨ ।
ਗੁਰੂ ਬੜਾ ਬਖ਼ਸ਼ਿੰਦ ਹੈ ।੨ ।