ਪਉੜੀ ॥
ਹਰਿ ਤੇਰੀ ਸਭ ਕਰਹਿ ਉਸਤਤਿ ਜਿਨਿ ਫਾਥੇ ਕਾਢਿਆ ॥
ਹਰਿ ਤੁਧਨੋ ਕਰਹਿ ਸਭ ਨਮਸਕਾਰੁ ਜਿਨਿ ਪਾਪੈ ਤੇ ਰਾਖਿਆ ॥
ਹਰਿ ਨਿਮਾਣਿਆ ਤੂੰ ਮਾਣੁ ਹਰਿ ਡਾਢੀ ਹੂੰ ਤੂੰ ਡਾਢਿਆ ॥
ਹਰਿ ਅਹੰਕਾਰੀਆ ਮਾਰਿ ਨਿਵਾਏ ਮਨਮੁਖ ਮੂੜ ਸਾਧਿਆ ॥
ਹਰਿ ਭਗਤਾ ਦੇਇ ਵਡਿਆਈ ਗਰੀਬ ਅਨਾਥਿਆ ॥੧੭॥
Sahib Singh
ਸਾਧਿਆ = ਸਿੱਧੇ ਰਾਹ ਤੇ ਪਾਂਦਾ ਹੈ ।
ਅਨਾਥ = ਜਿਨ੍ਹਾਂ ਦਾ ਕੋਈ ਹੋਰ ਸਹਾਰਾ ਨਹੀਂ ਹੈ ।
ਅਨਾਥ = ਜਿਨ੍ਹਾਂ ਦਾ ਕੋਈ ਹੋਰ ਸਹਾਰਾ ਨਹੀਂ ਹੈ ।
Sahib Singh
ਹੇ ਪ੍ਰਭੂ! ਸਭ ਜੀਵ ਤੇਰੀ (ਹੀ) ਸਿਫ਼ਤਿ-ਸਾਲਾਹ ਕਰਦੇ ਹਨ, ਜਿਸ ਤੂੰ (ਉਹਨਾਂ ਮਾਇਆ ਵਿਚ) ਫਸਿਆਂ ਨੂੰ ਕੱਢਿਆ ਹੈ ।
ਹੇ ਹਰੀ! ਸਭ ਜੀਵ ਤੇਰੇ ਅੱਗੇ ਸਿਰ ਨਵਾਂਦੇ ਹਨ, ਜਿਸ ਤੂੰ (ਉਹਨਾਂ ਨੂੰ) ਪਾਪਾਂ ਤੋਂਬਚਾਇਆ ਹੈ ।
ਹੇ ਹਰੀ! ਜਿਨ੍ਹਾਂ ਨੂੰ ਕਿਤੇ ਆਦਰ ਨਹੀਂ ਮਿਲਦਾ, ਤੂੰ ਉਹਨਾਂ ਦਾ ਮਾਣ ਬਣਦਾ ਹੈਂ ।
ਹੇ ਹਰੀ! ਤੂੰ ਸਭ ਤੋਂ ਵਧੀਕ ਡਾਢਾ ਹੈਂ ।
(ਹੇ ਭਾਈ!) ਪ੍ਰਭੂ ਅਹੰਕਾਰੀਆਂ ਨੂੰ ਮਾਰ ਕੇ (ਭਾਵ, ਬਿਪਤਾ ਵਿਚ ਪਾ ਕੇ) ਨਿਵਾਉਂਦਾ ਹੈ, ਤੇ ਮੂਰਖ ਮਨਮੁਖਾਂ ਨੂੰ ਸਿੱਧੇ ਰਾਹੇ ਪਾਂਦਾ ਹੈ ਪ੍ਰਭੂ ਗਰੀਬ ਤੇ ਅਨਾਥ ਭਗਤਾਂ ਨੂੰ ਆਦਰ ਬਖ਼ਸ਼ਦਾ ਹੈ ।੧੭ ।