ਮਃ ੨ ॥
ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ ॥
ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ ॥੨॥
Sahib Singh
ਆਗੈ = ਸਾਹਮਣੇ, ਦਰ ਤੇ ।
ਮਰਿ ਚਲੀਐ = ਆਪਾ = ਭਾਵ ਮਿਟਾ ਦੇਈਏ ।
ਤਾ ਕੈ ਪਾਛੈ = ਉਸ ਵਲੋਂ ਮੂੰਹ ਮੋੜ ਕੇ ।
ਮਰਿ ਚਲੀਐ = ਆਪਾ = ਭਾਵ ਮਿਟਾ ਦੇਈਏ ।
ਤਾ ਕੈ ਪਾਛੈ = ਉਸ ਵਲੋਂ ਮੂੰਹ ਮੋੜ ਕੇ ।
Sahib Singh
ਜਿਸ ਪਿਆਰੇ ਨਾਲ ਪਿਆਰ (ਹੋਵੇ), (ਜਾਤੀ ਆਦਿਕ ਦਾ) ਅਹੰਕਾਰ ਛੱਡ ਕੇ ਉਸ ਦੇ ਸਨਮੁਖ ਰਹਿਣਾ ਚਾਹੀਦਾ ਹੈ ।
ਸੰਸਾਰ ਵਿਚ ਉਸ ਤੋਂ ਬੇਮੁਖ ਹੋ ਕੇ ਜੀਊਣਾ—ਇਸ ਜੀਵਨ ਨੂੰ ਧਿੱਕਾਰ ਹੈ ।੨ ।
ਨੋਟ: ‘ਬਾਣੀ’ ਮਨੁੱਖਾ ਜੀਵਨ ਦੀ ਅਗਵਾਈ ਲਈ ਹੈ ।
‘ਪਿਆਰ’ ਨਾਲੋਂ ਪਹਿਲਾਂ ਹੀ ਮਰ ਜਾਣਾ—ਅਮਲੀ ਜੀਵਨ ਵਿਚ ਇਹ ਅਨਹੋਣੀ ਗੱਲ ਹੈ ।
‘ਮਰਨ’ ਤੋਂ ਭਾਵ ਹੈ ਆਪਾ-ਭਾਵ ਮਿਟਾਣਾ, ਆਪਾ ਵਾਰਨਾ, ਹਉਮੈ ਦੂਰਿ ਕਰਨੀ ।
ਪਿਛਲੇ ਸਲੋਕ ਨਾਲ ਇਹ ਖਿ਼ਆਲ ਹੀ ਮਿਲ ਸਕਦਾ ਹੈ ।