ਸਿਰੀਰਾਗੁ ਮਹਲਾ ੪ ਵਣਜਾਰਾ
ੴ ਸਤਿ ਨਾਮੁ ਗੁਰ ਪ੍ਰਸਾਦਿ ॥
ਹਰਿ ਹਰਿ ਉਤਮੁ ਨਾਮੁ ਹੈ ਜਿਨਿ ਸਿਰਿਆ ਸਭੁ ਕੋਇ ਜੀਉ ॥
ਹਰਿ ਜੀਅ ਸਭੇ ਪ੍ਰਤਿਪਾਲਦਾ ਘਟਿ ਘਟਿ ਰਮਈਆ ਸੋਇ ॥
ਸੋ ਹਰਿ ਸਦਾ ਧਿਆਈਐ ਤਿਸੁ ਬਿਨੁ ਅਵਰੁ ਨ ਕੋਇ ॥
ਜੋ ਮੋਹਿ ਮਾਇਆ ਚਿਤੁ ਲਾਇਦੇ ਸੇ ਛੋਡਿ ਚਲੇ ਦੁਖੁ ਰੋਇ ॥
ਜਨ ਨਾਨਕ ਨਾਮੁ ਧਿਆਇਆ ਹਰਿ ਅੰਤਿ ਸਖਾਈ ਹੋਇ ॥੧॥
ਮੈ ਹਰਿ ਬਿਨੁ ਅਵਰੁ ਨ ਕੋਇ ॥
ਹਰਿ ਗੁਰ ਸਰਣਾਈ ਪਾਈਐ ਵਣਜਾਰਿਆ ਮਿਤ੍ਰਾ ਵਡਭਾਗਿ ਪਰਾਪਤਿ ਹੋਇ ॥੧॥ ਰਹਾਉ ॥
ਸੰਤ ਜਨਾ ਵਿਣੁ ਭਾਈਆ ਹਰਿ ਕਿਨੈ ਨ ਪਾਇਆ ਨਾਉ ॥
ਵਿਚਿ ਹਉਮੈ ਕਰਮ ਕਮਾਵਦੇ ਜਿਉ ਵੇਸੁਆ ਪੁਤੁ ਨਿਨਾਉ ॥
ਪਿਤਾ ਜਾਤਿ ਤਾ ਹੋਈਐ ਗੁਰੁ ਤੁਠਾ ਕਰੇ ਪਸਾਉ ॥
ਵਡਭਾਗੀ ਗੁਰੁ ਪਾਇਆ ਹਰਿ ਅਹਿਨਿਸਿ ਲਗਾ ਭਾਉ ॥
ਜਨ ਨਾਨਕਿ ਬ੍ਰਹਮੁ ਪਛਾਣਿਆ ਹਰਿ ਕੀਰਤਿ ਕਰਮ ਕਮਾਉ ॥੨॥
ਮਨਿ ਹਰਿ ਹਰਿ ਲਗਾ ਚਾਉ ॥
ਗੁਰਿ ਪੂਰੈ ਨਾਮੁ ਦ੍ਰਿੜਾਇਆ ਹਰਿ ਮਿਲਿਆ ਹਰਿ ਪ੍ਰਭ ਨਾਉ ॥੧॥ ਰਹਾਉ ॥
ਜਬ ਲਗੁ ਜੋਬਨਿ ਸਾਸੁ ਹੈ ਤਬ ਲਗੁ ਨਾਮੁ ਧਿਆਇ ॥
ਚਲਦਿਆ ਨਾਲਿ ਹਰਿ ਚਲਸੀ ਹਰਿ ਅੰਤੇ ਲਏ ਛਡਾਇ ॥
ਹਉ ਬਲਿਹਾਰੀ ਤਿਨ ਕਉ ਜਿਨ ਹਰਿ ਮਨਿ ਵੁਠਾ ਆਇ ॥
ਜਿਨੀ ਹਰਿ ਹਰਿ ਨਾਮੁ ਨ ਚੇਤਿਓ ਸੇ ਅੰਤਿ ਗਏ ਪਛੁਤਾਇ ॥
ਧੁਰਿ ਮਸਤਕਿ ਹਰਿ ਪ੍ਰਭਿ ਲਿਖਿਆ ਜਨ ਨਾਨਕ ਨਾਮੁ ਧਿਆਇ ॥੩॥
ਮਨ ਹਰਿ ਹਰਿ ਪ੍ਰੀਤਿ ਲਗਾਇ ॥
ਵਡਭਾਗੀ ਗੁਰੁ ਪਾਇਆ ਗੁਰ ਸਬਦੀ ਪਾਰਿ ਲਘਾਇ ॥੧॥ ਰਹਾਉ ॥
ਹਰਿ ਆਪੇ ਆਪੁ ਉਪਾਇਦਾ ਹਰਿ ਆਪੇ ਦੇਵੈ ਲੇਇ ॥
ਹਰਿ ਆਪੇ ਭਰਮਿ ਭੁਲਾਇਦਾ ਹਰਿ ਆਪੇ ਹੀ ਮਤਿ ਦੇਇ ॥
ਗੁਰਮੁਖਾ ਮਨਿ ਪਰਗਾਸੁ ਹੈ ਸੇ ਵਿਰਲੇ ਕੇਈ ਕੇਇ ॥
ਹਉ ਬਲਿਹਾਰੀ ਤਿਨ ਕਉ ਜਿਨ ਹਰਿ ਪਾਇਆ ਗੁਰਮਤੇ ॥
ਜਨ ਨਾਨਕਿ ਕਮਲੁ ਪਰਗਾਸਿਆ ਮਨਿ ਹਰਿ ਹਰਿ ਵੁਠੜਾ ਹੇ ॥੪॥
ਮਨਿ ਹਰਿ ਹਰਿ ਜਪਨੁ ਕਰੇ ॥
ਹਰਿ ਗੁਰ ਸਰਣਾਈ ਭਜਿ ਪਉ ਜਿੰਦੂ ਸਭ ਕਿਲਵਿਖ ਦੁਖ ਪਰਹਰੇ ॥੧॥ ਰਹਾਉ ॥
ਘਟਿ ਘਟਿ ਰਮਈਆ ਮਨਿ ਵਸੈ ਕਿਉ ਪਾਈਐ ਕਿਤੁ ਭਤਿ ॥
ਗੁਰੁ ਪੂਰਾ ਸਤਿਗੁਰੁ ਭੇਟੀਐ ਹਰਿ ਆਇ ਵਸੈ ਮਨਿ ਚਿਤਿ ॥
ਮੈ ਧਰ ਨਾਮੁ ਅਧਾਰੁ ਹੈ ਹਰਿ ਨਾਮੈ ਤੇ ਗਤਿ ਮਤਿ ॥
ਮੈ ਹਰਿ ਹਰਿ ਨਾਮੁ ਵਿਸਾਹੁ ਹੈ ਹਰਿ ਨਾਮੇ ਹੀ ਜਤਿ ਪਤਿ ॥
ਜਨ ਨਾਨਕ ਨਾਮੁ ਧਿਆਇਆ ਰੰਗਿ ਰਤੜਾ ਹਰਿ ਰੰਗਿ ਰਤਿ ॥੫॥
ਹਰਿ ਧਿਆਵਹੁ ਹਰਿ ਪ੍ਰਭੁ ਸਤਿ ॥
ਗੁਰ ਬਚਨੀ ਹਰਿ ਪ੍ਰਭੁ ਜਾਣਿਆ ਸਭ ਹਰਿ ਪ੍ਰਭੁ ਤੇ ਉਤਪਤਿ ॥੧॥ ਰਹਾਉ ॥
ਜਿਨ ਕਉ ਪੂਰਬਿ ਲਿਖਿਆ ਸੇ ਆਇ ਮਿਲੇ ਗੁਰ ਪਾਸਿ ॥
ਸੇਵਕ ਭਾਇ ਵਣਜਾਰਿਆ ਮਿਤ੍ਰਾ ਗੁਰੁ ਹਰਿ ਹਰਿ ਨਾਮੁ ਪ੍ਰਗਾਸਿ ॥
ਧਨੁ ਧਨੁ ਵਣਜੁ ਵਾਪਾਰੀਆ ਜਿਨ ਵਖਰੁ ਲਦਿਅੜਾ ਹਰਿ ਰਾਸਿ ॥
ਗੁਰਮੁਖਾ ਦਰਿ ਮੁਖ ਉਜਲੇ ਸੇ ਆਇ ਮਿਲੇ ਹਰਿ ਪਾਸਿ ॥
ਜਨ ਨਾਨਕ ਗੁਰੁ ਤਿਨ ਪਾਇਆ ਜਿਨਾ ਆਪਿ ਤੁਠਾ ਗੁਣਤਾਸਿ ॥੬॥
ਹਰਿ ਧਿਆਵਹੁ ਸਾਸਿ ਗਿਰਾਸਿ ॥
ਮਨਿ ਪ੍ਰੀਤਿ ਲਗੀ ਤਿਨਾ ਗੁਰਮੁਖਾ ਹਰਿ ਨਾਮੁ ਜਿਨਾ ਰਹਰਾਸਿ ॥੧॥ ਰਹਾਉ ॥੧॥
Sahib Singh
ਹਰਿ ਨਾਮੁ = ਹਰੀ ਦਾ ਨਾਮ ।
ਜਿਨਿ = ਜਿਸ (ਹਰੀ) ਨੇ ।
ਸਿਰਿਆ = {ਸãਜੇ—ਪੈਦਾ ਕਰਨਾ} ਪੈਦਾ ਕੀਤਾ ਹੈ ।
ਸਭੁ ਕੋਇ = ਹਰੇਕ ਜੀਵ ।
ਜੀਅ = (ਲਫ਼ਜ਼ ‘ਜੀਵ’ ਤੋਂ ਬਹੁ-ਵਚਨ) ।
ਘਟਿ ਘਟਿ = ਹਰੇਕ ਘਟ ਵਿਚ ।
ਰਮਈਆ = ਸੋਹਣਾ ਰਾਮ ।
ਮੋਹਿ = ਮੋਹ ਵਿਚ ।
ਦੁਖੁ ਰੋਇ = ਦੁੱਖ ਰੋ ਕੇ, ਕੀਰਨੇ ਕਰ ਕਰ ਕੇ ।
ਅੰਤਿ = ਅੰਤ ਵਿਚ (ਜਦੋਂ ਹੋਰ ਸਾਰੇ ਸਾਥ ਛੁੱਟ ਜਾਂਦੇ ਹਨ), ਆਖ਼ਰ ਨੂੰ, ਜ਼ਰੂਰ ।
ਸਖਾਈ = ਮਦਦਗਾਰ ।੧ ।
ਵਣਜਾਰਿਆ ਮਿਤ੍ਰਾ = ਹਰਿ = ਨਾਮ ਦਾ ਵਣਜ ਕਰਨ ਆਏ ਹੇ ਮਿਤ੍ਰ !
।ਰਹਾਉ ।
ਵਿਣੁ = ਬਿਨੁ, ਬਿਨਾ ।
ਸੰਤ ਜਨਾ ਵਿਣੁ = ਸੰਤ ਜਨਾਂ (ਦੀ ਸੰਗਤਿ ਕਰਨ) ਤੋਂ ਬਿਨਾ ।
ਭਾਈਆ = ਭਾਈਆਂ, ਭਰਾਵਾਂ ।
ਕਿਨੈ = ਕਿਸੇ ਨੇ ਭੀ ।
ਹਰਿ ਨਾਉ = ਹਰੀ ਦਾ ਨਾਮ ।
ਨਿਨਾਉ = ਨਾਮ ਤੋਂ ਬਿਨਾ, ਪਿਤਾ ਦੇ ਨਾਮ ਤੋਂ ਬਿਨਾ ।
ਪਿਤਾ ਜਾਤਿ = ਪਿਤਾ ਦੀ ਜਾਤਿ ਦਾ, ਪਿਤਾ ਦੀ ਕੁਲ ਦਾ, ਪ੍ਰਭੂ-ਪਿਤਾ ਦੀ ਕੁਲ ਦਾ, ਪ੍ਰਭੂ-ਪਿਤਾ ਦਾ ਰੂਪ ।
ਤਾ = ਤਦ ।
ਤੁਠਾ = ਤਰੁੱਠਾ, ਪ੍ਰਸੰਨ ।
ਪਸਾਉ = ਪ੍ਰਸਾਦ, ਮਿਹਰ ।
ਅਹਿ = ਦਿਨ ।
ਨਿਸਿ = ਰਾਤ ।
ਭਾਉ = ਪ੍ਰੇਮ ।
ਨਾਨਕਿ = ਨਾਨਕ ਨੇ ।
ਪਛਾਣਿਆ = ਸਾਂਝ ਪਾਈ ਹੈ ।
ਕੀਰਤਿ = ਸਿਫ਼ਤਿ = ਸਾਲਾਹ ।
ਕਮਾਉ = ਕਮਾਈ ਕਰ ਕੇ ।੨ ।
ਮਨਿ = ਮਨ ਵਿਚ ।
ਗੁਰਿ ਪੂਰੈ = ਪੂਰੇ ਗੁਰੂ ਨੇ ।
ਦਿ੍ਰੜਾਇਆ = ਦ੍ਰਿੜ੍ਹ ਕਰ ਦਿੱਤਾ, ਪੱਕਾ ਕਰ ਦਿੱਤਾ ।੧।ਰਹਾਉ ।
ਜਬ ਲਗੁ = ਜਦੋਂ ਤਕ ।
ਜੋਬਨਿ = ਜੁਆਨੀ ਵਿਚ ।
ਸਾਸੁ = ਸਾਹ ।
ਚਲਦਿਆ = ਜੀਵਨ = ਸਫ਼ਰ ਵਿਚ ਤੁਰੇ ਜਾਂਦਿਆਂ ।
ਨਾਲਿ ਚਲਸੀ = (ਜੀਵ ਦੇ) ਨਾਲ ਤੁਰਿਆ ਚੱਲੇਗਾ ।
ਅੰਤੇ = ਆਖ਼ਰ ਨੂੰ (ਭੀ) ।
ਹਉ = ਮੈਂ ।
ਕਉ = ਨੂੰ, ਤੋਂ ।
ਜਿਨ ਮਨਿ = ਜਿਨ੍ਹਾਂ ਦੇ ਮਨ ਵਿਚ ।
ਵੁਠਾ = ਵੁੱਠਾ, ਵੱਸ ਪਿਆ ।
ਧੁਰਿ = ਧੁਰੋਂ, ਪ੍ਰਭੂ ਦੀ ਦਰਗਾਹ ਤੋਂ ।
ਪ੍ਰਭਿ = ਪ੍ਰਭੂ ਨੇ ।੩ ।
ਮਨ = ਹੇ ਮਨ !
ਲਘਾਇ = ਲੰਘਾ ਲੈਂਦਾ ਹੈ ।੧।ਰਹਾਉ ।
ਆਪੇ = ਆਪ ਹੀ ।
ਆਪੁ = ਆਪਣੇ ਆਪ ਨੂੰ ।
ਦੇਵੈ = (ਜਿੰਦ) ਦੇਂਦਾ ਹੈ ।
ਲੇਇ = ਲੈ ਲੈਂਦਾ ਹੈ ।
ਭਰਮਿ = ਭਟਕਣਾ ਵਿਚ ।
ਭੁਲਾਇਦਾ = ਕੁਰਾਹੇ ਪਾ ਦੇਂਦਾ ਹੈ ।
ਮਨਿ = ਮਨ ਵਿਚ ।
ਪਰਗਾਸੁ = ਚਾਨਣ ।
ਸੇ = ਅਜੇਹੇ ਬੰਦੇ ।
ਕੇਈ ਕੇਇ = ਕੋਈ ਕੋਈ ।
ਕਉ = ਤੋਂ, ਨੂੰ ।
ਗੁਰਮਤੇ = ਗੁਰੂ ਦੀ ਮਤਿ ਲੈ ਕੇ, ਗੁਰਮਤਿ ।
ਜਿਨਿ = {ਨੋਟ: = ਲਫ਼ਜ਼ ‘ਜਿਨਿ’ ਇਕ-ਵਚਨ ਹੈ, ਅਰਥ ਹੈ ‘ਜਿਸ ਨੇ’ ।
ਲਫ਼ਜ਼ ‘ਜਿਨ’ ਬਹੁ = ਵਚਨ ਹੈ, ਅਰਥ ਹੈ ‘ਜਿਨ੍ਹਾਂ ਨੇ’} ।
ਨਾਨਕਿ = ਨਾਨਕ ਵਿਚ, ਨਾਨਕ ਦੇ ਅੰਦਰ ।
ਕਮਲੁ = ਹਿਰਦਾ = ਰੂਪ ਕੌਲ-ਫੁੱਲ ।
ਪਰਗਾਸਿਆ = ਖਿੜ ਪਿਆ ਹੈ ।
ਵੁਠੜਾ ਹੇ = ਆ ਵੱਸਿਆ ਹੈ ।੪।ਮਨਿ—ਮਨ ਵਿਚ ।
ਕਰੇ = ਕਰਿ, ਕਰ ।
ਭਜਿ ਪਉ = ਦੌੜ ਕੇ ਪੈ ਜਾ ।
ਜਿੰਦੂ = ਹੇ ਜਿੰਦੇ !
ਕਿਲਵਿਖ = ਪਾਪ ।
ਪਰਹਰੇ = ਪਰਹਰਿ, ਦੂਰ ਕਰ ਲੈ ।੧।ਰਹਾਉ ।
ਘਟਿ = ਘਟ ਵਿਚ ।
ਘਟਿ ਘਟਿ = ਹਰੇਕ ਘਟ ਵਿਚ ।
ਰਮਈਆ = ਸੋਹਣਾ ਰਾਮ ।
ਮਨਿ = ਮਨ ਵਿਚ ।
ਕਿਉ = ਕਿਵੇਂ ?
ਕਿਤੁ = ਕਿਸ ਦੀ ਰਾਹੀਂ ?
ਭਤਿ = ਭਾਂਤਿ ।
ਕਿਤੁ ਭਤਿ = ਕਿਸ ਤਰੀਕੇ ਨਾਲ ?
ਭੇਟੀਐ = ਲੱਭੀਏ ।
ਚਿਤਿ = ਚਿੱਤ ਵਿਚ ।
ਧਰ = ਆਸਰਾ ।
ਮੈ = ਮੈਨੂੰ ।
ਅਧਾਰੁ = ਆਸਰਾ ।
ਨਾਮੈ ਤੇ = ਨਾਮ ਤੋਂ ਹੀ ।
ਗਤਿ = ਉੱਚੀ ਆਤਮਕ ਅਵਸਥਾ ।
ਵਿਸਾਹੁ = ਰਾਸਿ = ਪੂੰਜੀ ।
ਜਤਿ = ਜਾਤਿ, ਉੱਚੀ ਜਾਤਿ ।
ਨਾਮੇ ਹੀ = ਨਾਮ ਵਿਚ (ਜੁੜਨਾ) ਹੀ ।
ਪਤਿ = ਇੱਜ਼ਤ ।
ਰੰਗਿ = ਰੰਗ ਵਿਚ ।
ਰਤਿ = ਪਿਆਰ ।੫ ।
ਸਤਿ = ਸਦਾ ਕਾਇਮ ਰਹਿਣ ਵਾਲਾ ।
ਜਾਣਿਆ = ਜਾਣਿਆ ਜਾ ਸਕਦਾ ਹੈ, ਸਾਂਝ ਪੈ ਸਕਦੀ ਹੈ ।
ਪ੍ਰਭ ਤੇ = ਪ੍ਰਭੂ ਤੋਂ ।
ਉਤਪਤਿ = ਪੈਦਾਇਸ਼ ।੧।ਰਹਾਉ ।
ਜਿਨ ਕਉ = ਜਿਨ੍ਹਾਂ ਨੂੰ ।
ਪੂਰਬਿ = ਪਹਿਲੇ ਜਨਮ ਵਿਚ (ਕੀਤੇ ਕਰਮਾਂ ਅਨੁਸਾਰ) ।
ਲਿਖਿਆ = ਲਿਖਿਆ ਹੋਇਆ (ਸੰਸਕਾਰਾਂ ਦਾ ਲੇਖ) ।
ਪਾਸਿ = ਕੋਲ ।
ਭਾਇ = ਭਾਵ ਵਿਚ (ਰਿਹਾਂ) ।
ਪ੍ਰਗਾਸਿ = ਪ੍ਰਗਾਸੇ, ਪਰਕਾਸ਼ ਕਰ ਦੇਂਦਾ ਹੈ ।
ਧਨੁ ਧਨੁ = {ਧਂਯ} ਵਡਿਆਉਣ-ਜੋਗ ।
ਵਾਪਾਰੀਆ = ਵਪਾਰ ਕਰਨ ਵਾਲੇ ।
ਵਖਰੁ = ਵੱਖਰ, ਸੌਦਾ ।
ਰਾਸਿ = ਪੂੰਜੀ, ਸਰਮਾਇਆ ।
ਦਰਿ = (ਪ੍ਰਭੂ ਦੇ) ਦਰ ਤੇ ।
ਉਜਲੇ = ਰੋਸ਼ਨ ।
ਤੁਠਾ = ਤੁੱਠਾ, ਪ੍ਰਸੰਨ ਹੋਇਆ ।
ਗੁਣਤਾਸਿ = ਗੁਣਾਂ ਦਾ ਖ਼ਜ਼ਾਨਾ ਪ੍ਰਭੂ ।੬ ।
ਸਾਸਿ = (ਹਰੇਕ) ਸਾਹ ਦੀ ਰਾਹੀਂ ।
ਗਿਰਾਸਿ = (ਹਰੇਕ) ਗਿਰਾਹੀ ਦੀ ਰਾਹੀਂ ।
ਮਨਿ = ਮਨ ਵਿਚ ।
ਰਹਰਾਸਿ = ਜੀਵਨ = ਰਾਹ ਦੀ ਰਾਸਿ-ਪੂੰਜੀ ।੧।ਰਹਾਉ ।

ਜਿਸ ਹਰੀ ਨੇ (ਜਗਤ ਵਿਚ) ਹਰੇਕ ਜੀਵ ਨੂੰ ਪੈਦਾ ਕੀਤਾ ਹੈ, ਉਸ ਹਰੀ ਦਾ ਨਾਮ ਸ੍ਰੇਸ਼ਟ ਹੈ, ਉਹ ਹਰੀ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ, ਤੇ ਉਹ ਸੋਹਣਾ ਰਾਮ ਹਰੇਕ ਸਰੀਰ ਵਿਚ ਵਿਆਪਕ ਹੈ ।
(ਹੇ ਭਾਈ!) ਉਸ ਹਰੀ ਦਾ ਸਦਾ ਧਿਆਨ ਧਰਨਾ ਚਾਹੀਦਾ ਹੈ, ਉਸ ਤੋਂ ਬਿਨਾ (ਜੀਵ ਦਾ) ਕੋਈ ਹੋਰ (ਆਸਰਾ-ਪਰਨਾ) ਨਹੀਂ ਹੈ ।ਜੇਹੜੇ ਬੰਦੇ ਮਾਇਆ ਦੇ ਮੋਹ ਵਿਚ (ਆਪਣਾ) ਚਿੱਤ ਲਾਈ ਰੱਖਦੇ ਹਨ, ਉਹ (ਮੌਤ ਆਉਣ ਤੇ) ਕੀਰਨੇ ਕਰ ਕਰ ਕੇ (ਸਭ ਕੁਝ) ਛੱਡ ਕੇ ਜਾਂਦੇ ਹਨ ।
(ਪਰ) ਹੇ ਦਾਸ ਨਾਨਕ! ਜਿਨ੍ਹਾਂ ਨੇ (ਜ਼ਿੰਦਗੀ ਵਿਚ) ਹਰੀ ਦਾ ਨਾਮ ਸਿਮਰਿਆ, ਹਰੀ ਉਹਨਾਂ ਦਾ ਜ਼ਰੂਰ ਮਦਦਗਾਰ ਬਣਦਾ ਹੈ ।੧ ।
(ਹੇ ਭਾਈ!) ਮੇਰਾ ਤਾਂ ਪਰਮਾਤਮਾ ਤੋਂ ਬਿਨਾ ਕੋਈ ਹੋਰ (ਆਸਰਾ) ਨਹੀਂ ਹੈ ।
ਹਰਿ-ਨਾਮ ਦਾ ਵਣਜ ਕਰਨ ਆਏ ਹੇ ਮਿਤ੍ਰ! (ਗੁਰੂ ਦੀ ਸਰਨ ਪਉ) ਗੁਰੂ ਦੀ ਸਰਨ ਪਿਆਂ ਹਰੀ (ਦਾ ਨਾਮ) ਮਿਲਦਾ ਹੈ, ਵੱਡੇ ਭਾਗਾਂ ਨਾਲ ਮਿਲਦਾ ਹੈ ।੧।ਰਹਾਉ ।
ਸੰਤ ਜਨਾਂ ਭਰਾਵਾਂ (ਦੀ ਸੰਗਤਿ ਕਰਨ) ਤੋਂ ਬਿਨਾ ਕਿਸੇ ਮਨੁੱਖ ਨੇ (ਕਦੇ) ਹਰੀ ਦਾ ਨਾਮ ਪਰਾਪਤ ਨਹੀਂ ਕੀਤਾ (ਕਿਉਂਕਿ ਸੰਤਾਂ ਦੀ ਸੰਗਤਿ ਤੋਂ ਬਿਨਾ ਮਨੁੱਖ ਜੇਹੜੇ ਭੀ ਮਿਥੇ ਧਾਰਮਿਕ ਕਰਮ ਕਰਦੇ ਹਨ ਉਹ) ਹਉਮੈ ਦੇ ਅਸਰ ਹੇਠ ਹੀ ਕਰਮ ਕਰਦੇ ਹਨ (ਤੇ ਇਸ ਵਾਸਤੇ ਨਿਖਸਮੇ ਹੀ ਰਹਿ ਜਾਂਦੇ ਹਨ) ਜਿਵੇਂ ਕਿਸੇ ਵੇਸੁਆ ਦਾ ਪੁੱਤਰ (ਆਪਣੇ ਪਿਤਾ ਦਾ) ਨਾਮ ਨਹੀਂ ਦੱਸ ਸਕਦਾ ।
ਪਿਤਾ-ਪ੍ਰਭੂ ਦੀ ਕੁਲ ਦਾ ਤਦੋਂ ਹੀ ਹੋ ਸਕੀਦਾ ਹੈ, ਜਦੋਂ ਗੁਰੂ ਪ੍ਰਸੰਨ (ਹੋ ਕੇ ਜੀਵ ਉਤੇ) ਮਿਹਰ ਕਰਦਾ ਹੈ ।
ਜਿਸ ਮਨੁੱਖ ਨੂੰ ਵੱਡੇ ਭਾਗਾਂ ਨਾਲ ਗੁਰੂ ਮਿਲ ਪਿਆ, ਉਸ ਦਾ ਹਰੀ ਨਾਲ ਪ੍ਰੇਮ ਦਿਨ ਰਾਤ ਲੱਗਾ ਰਹਿੰਦਾ ਹੈ ।
ਦਾਸ ਨਾਨਕ ਨੇ ਤਾਂ (ਗੁਰੂ ਦੀ ਸਰਨ ਪੈ ਕੇ ਹੀ) ਪਰਮਾਤਮਾ ਨਾਲ ਸਾਂਝ ਪਾਈ ਹੈ, ਤੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਕਰਮ ਦੀ ਕਮਾਈ ਕੀਤੀ ਹੈ ।੨ ।
(ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ) ਮਨ ਵਿਚ ਪਰਮਾਤਮਾ ਦੇ ਸਿਮਰਨ ਦਾ ਚਾਉ ਪੈਦਾ ਹੋਇਆ, ਪੂਰੇ ਗੁਰੂ ਨੇ ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ, ਉਸ ਮਨੁੱਖ ਨੂੰ ਪਰਮਾਤਮਾ ਮਿਲ ਪਿਆ, ਪਰਮਾਤਮਾ ਦਾ ਨਾਮ ਮਿਲ ਪਿਆ ।੧।ਰਹਾਉ ।
(ਹੇ ਭਾਈ!) ਜਦੋਂ ਤਕ ਜੁਆਨੀ ਵਿਚ ਸਾਹ (ਆ ਰਿਹਾ) ਹੈ, ਤਦ ਤਕ ਪਰਮਾਤਮਾ ਦਾ ਨਾਮ ਸਿਮਰ (ਬੁਢੇਪੇ ਵਿਚ ਨਾਮ ਜਪਣਾ ਅੌਖਾ ਹੋ ਜਾਏਗਾ) ।
ਜੀਵਨ-ਸਫ਼ਰ ਵਿਚ ਹਰਿ-ਨਾਮ ਤੇਰੇ ਨਾਲ ਸਾਥ ਨਿਭਾਹੀ ਚੱਲੇਗਾ, ਅੰਤ ਸਮੇ ਭੀ ਤੈਨੂੰ (ਅੌਕੜਾਂ ਤੋਂ) ਬਚਾ ਲਏਗਾ ।
ਮੈਂ ਉਹਨਾਂ ਤੋਂ ਕੁਰਬਾਨ ਹਾਂ, ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ।
ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ, ਉਹ ਆਖ਼ਰ ਨੂੰ (ਇਥੋਂ) ਪਛਤਾਂਦੇ ਹੀ ਚਲੇ ਗਏ ।
(ਪਰ ਇਹ ਜੀਵ ਦੇ ਵੱਸ ਦੀ ਗੱਲ ਨਹੀਂ) ਹੇ ਦਾਸ ਨਾਨਕ! ਹਰੀ-ਪ੍ਰਭੂ ਨੇ ਆਪਣੀ ਧੁਰ ਦਰਗਾਹ ਤੋਂ ਜਿਸ ਮਨੁੱਖ ਦੇ ਮੱਥੇ ਉੱਤੇ (ਸਿਮਰਨ ਕਰਨ ਦਾ ਲੇਖ) ਲਿਖ ਦਿੱਤਾ ਹੈ, ਉਹੀ ਪ੍ਰਭੂ ਦਾ ਨਾਮ ਸਿਮਰਦਾ ਹੈ ।੩ ।
ਹੇ (ਮੇਰੇ) ਮਨ! ਹਰੀ (ਦਾ ਨਾਮ ਸਿਮਰਨ) ਵਿਚ ਪ੍ਰੀਤ ਜੋੜ ।
ਜਿਸ ਵਡਭਾਗੀ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਗੁਰੂ ਦੇ ਸ਼ਬਦ ਰਾਹੀਂ (ਪ੍ਰਭੂ ਉਸ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ।੧।ਰਹਾਉ ।
ਪਰਮਾਤਮਾ ਆਪ ਹੀ ਆਪਣੇ ਆਪ ਨੂੰ (ਜਗਤ ਦੇ ਰੂਪ ਵਿਚ) ਪ੍ਰਗਟ ਕਰਦਾ ਹੈ, ਆਪ ਹੀ (ਜੀਵਾਂ ਨੂੰ ਜਿੰਦ ਸਰੀਰ) ਦੇਂਦਾ ਹੈ, ਤੇ ਆਪ ਹੀ (ਵਾਪਸ) ਲੈ ਲੈਂਦਾ ਹੈ ।
ਪਰਮਾਤਮਾ ਆਪ ਹੀ (ਜੀਵਾਂ ਨੂੰ ਮਾਇਆ ਦੀ) ਭਟਕਣਾ ਵਿਚ (ਪਾ ਕੇ) ਕੁਰਾਹੇ ਪਾ ਦੇਂਦਾ ਹੈ, ਤੇ ਆਪ ਹੀ (ਸਹੀ ਜੀਵਨ ਵਾਸਤੇ) ਅਕਲ ਦੇਂਦਾ ਹੈ ।
ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹਨਾਂ ਦੇ ਮਨ ਵਿਚ (ਆਤਮਕ) ਚਾਨਣ ਹੋ ਜਾਂਦਾ ਹੈ, ਪਰ ਅਜੇਹੇ ਬੰਦੇ ਕੋਈ ਵਿਰਲੇ ਹੁੰਦੇ ਹਨ, ਕੋਈ ਵਿਰਲੇ ਹੁੰਦੇ ਹਨ ।
ਮੈਂ ਉਹਨਾਂ ਬੰਦਿਆਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਗੁਰੂ ਦੀ ਮਤਿ ਲੈ ਕੇ ਪਰਮਾਤਮਾ (ਨਾਲ ਮਿਲਾਪ) ਪ੍ਰਾਪਤ ਕਰ ਲਿਆ ਹੈ ।
(ਗੁਰੂ ਦੀ ਮਿਹਰ ਨਾਲ) ਦਾਸ ਨਾਨਕ ਦੇ ਅੰਦਰ (ਭੀ) ਹਿਰਦਾ-ਕੌਲ-ਫੁੱਲ ਖਿੜ ਪਿਆ ਹੈ, ਮਨ ਵਿਚ ਪਰਮਾਤਮਾ ਆ ਵੱਸਿਆ ਹੈ ।੪ ।
ਹੇ (ਮੇਰੀ) ਜਿੰਦੇ! ਮਨ ਵਿਚ ਹਰੀ ਪਰਮਾਤਮਾ ਦਾ ਜਾਪ ਕਰ ।
ਦੌੜ ਕੇ ਪਰਮਾਤਮਾ ਦੀ ਸਰਨ ਜਾ ਪਉ, ਗੁਰੂ ਦੀ ਸਰਨ ਜਾ ਪਉ, ਆਪਣੇ ਸਾਰੇ ਪਾਪ ਤੇ ਦੁੱਖ ਦੂਰ ਕਰ ਲੈ ।੧।ਰਹਾਉ ।
ਹਰੇਕ ਘਟ ਵਿਚ, ਹਰੇਕ ਮਨ ਵਿਚ ਸੋਹਣਾ ਰਾਮ ਵੱਸਦਾ ਹੈ (ਪਰ ਦਿੱਸਦਾ ਨਹੀਂ ।
ਉਹ) ਕਿਵੇਂ ਲੱਭੇ ?
ਕਿਸ ਤਰੀਕੇ ਨਾਮ ਮਿਲੇ ?
ਜੇ ਗੁਰੂ ਲੱਭ ਪਏ, ਜੋ ਪੂਰਾ ਸਤਿਗੁਰੂ ਮਿਲ ਪਏ, ਤਾਂ ਪਰਮਾਤਮਾ (ਆਪ) ਆ ਕੇ ਮਨ ਵਿਚ ਚਿੱਤ ਵਿਚ ਵੱਸ ਪੈਂਦਾ ਹੈ ।
ਮੇਰੇ ਵਾਸਤੇ ਤਾਂ ਪਰਮਾਤਮਾ ਦਾ ਨਾਮ ਹੀ ਆਸਰਾ-ਪਰਨਾ ਹੈ, ਪਰਮਾਤਮਾ ਦੇ ਨਾਮ ਤੋਂ ਹੀ ਉੱਚੀ ਆਤਮਕ ਅਵਸਥਾ ਮਿਲਦੀ ਹੈ, ਤੇ ਅਕਲ ਮਿਲਦੀ ਹੈ ।
ਮੇਰੇ ਪਾਸ ਤਾਂ ਪਰਮਾਤਮਾ ਦਾ ਨਾਮ ਹੀ ਰਾਸਿ-ਪੂੰਜੀ ਹੈ, ਪਰਮਾਤਮਾ ਦੇ ਨਾਮ ਵਿਚ ਜੁੜਨਾ ਹੀ (ਮੇਰੇ ਵਾਸਤੇ) ਉੱਚੀ ਜਾਤਿ ਹੈ, ਤੇ (ਲੋਕ ਪਰਲੋਕ ਦੀ) ਇੱਜ਼ਤ ਹੈ ।
ਹੇ ਦਾਸ ਨਾਨਕ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹ ਪਰਮਾਤਮਾ ਦੇ ਰੰਗ ਵਿਚ ਰੰਗਿਆ ਰਹਿੰਦਾ ਹੈ, ਪਰਮਾਤਮਾ ਦੇ ਨਾਮ-ਰੰਗ ਵਿਚ ਉਸ ਦੀ ਪ੍ਰੀਤਿ ਬਣੀ ਰਹਿੰਦੀ ਹੈ ।੫।(ਹੇ ਭਾਈ!) ਸਦਾ ਕਾਇਮ ਰਹਿਣ ਵਾਲੇ ਹਰਿ-ਪ੍ਰਭੂ ਨੂੰ ਸਿਮਰਦੇ ਰਹੋ ।
ਜਿਸ ਹਰੀ-ਪ੍ਰਭੂ ਤੋਂ ਇਹ ਸਾਰੀ ਜਗਤ-ਰਚਨਾ ਹੋਈ, ਉਸ ਹਰੀ-ਪ੍ਰਭੂ ਨਾਲ ਡੂੰਘੀ ਸਾਂਝ ਗੁਰੂ ਦੇ ਬਚਨਾਂ ਦੀ ਰਾਹੀਂ ਹੀ ਪੈ ਸਕਦੀ ਹੈ ।੧।ਰਹਾਉ ।
ਜਿਨ੍ਹਾਂ ਮਨੁੱਖਾਂ ਨੂੰ ਪਹਿਲੇ ਜਨਮ (ਵਿਚ ਕੀਤੇ ਕਰਮਾਂ ਅਨੁਸਾਰ ਭਲੇ ਸੰਸਕਾਰਾਂ ਦਾ) ਲਿਖਿਆ ਹੋਇਆ (ਲੇਖ ਪ੍ਰਾਪਤ ਹੋ ਜਾਂਦਾ ਹੈ, ਜਿਨ੍ਹਾਂ ਦੇ ਅੰਦਰ ਪੂਰਬਲੇ ਚੰਗੇ ਸੰਸਕਾਰ ਜਾਗ ਪੈਂਦੇ ਹਨ), ਉਹ ਮਨੁੱਖ ਗੁਰੂ ਦੇ ਕੋਲ ਆ ਕੇ (ਗੁਰੂ ਦੇ ਚਰਨਾਂ ਵਿਚ) ਮਿਲ ਬੈਠਦੇ ਹਨ ।
ਹਰਿ-ਨਾਮ ਦਾ ਵਣਜ ਕਰਨ ਆਏ ਹੇ ਮਿਤ੍ਰ! ਸੇਵਕ-ਭਾਵ ਵਿਚ ਰਿਹਾਂ ਗੁਰੂ (ਉਹਨਾਂ ਦੇ ਅੰਦਰ) ਪਰਮਾਤਮਾ ਦਾ ਨਾਮ ਪਰਗਟ ਕਰ ਦੇਂਦਾ ਹੈ ।
(ਜੀਵ-ਵਣਜਾਰਿਆਂ ਦਾ ਇਹ) ਵਣਜ ਵਡਿਆਉਣ-ਜੋਗ ਹੈ, ਉਹ ਜੀਵ-ਵਣਜਾਰੇ ਭੀ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਸੌਦਾ ਲੱਦਿਆ ਹੈ ਜਿਨ੍ਹਾਂ ਨੇ ਹਰਿ-ਨਾਮ ਦਾ ਸਰਮਾਇਆ ਇਕੱਠਾ ਕੀਤਾ ਹੈ ।
ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦਿਆਂ ਦੇ ਮੂੰਹ ਪਰਮਾਤਮਾ ਦੇ ਦਰ ਤੇ ਰੌਸ਼ਨ ਰਹਿੰਦੇ ਹਨ, ਉਹ ਪਰਮਾਤਮਾ ਦੇ ਚਰਨਾਂ ਵਿਚ ਆ ਮਿਲਦੇ ਹਨ ।
(ਪਰ) ਹੇ ਦਾਸ ਨਾਨਕ! ਗੁਰੂ (ਭੀ) ਉਹਨਾਂ ਨੂੰ ਹੀ ਮਿਲਦਾ ਹੈ, ਜਿਨ੍ਹਾਂ ਉੱਤੇ ਸਾਰੇ ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਆਪ ਪ੍ਰਸੰਨ ਹੁੰਦਾ ਹੈ ।੬ ।
(ਹੇ ਭਾਈ!) ਹਰੇਕ ਸਾਹ ਦੇ ਨਾਲ ਹਰੇਕ ਗਿਰਾਹੀ ਦੇ ਨਾਲ ਪਰਮਾਤਮਾ ਦਾ ਧਿਆਨ ਧਰਦੇ ਰਹੋ ।
ਗੁਰੂ ਦੇ ਸਨਮੁਖ ਰਹਿਣ ਵਾਲੇ ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦੇ ਨਾਮ ਨੂੰ ਆਪਣੇ ਜੀਵਨ ਰਾਹ ਦੀ ਰਾਸਿ-ਪੂੰਜੀ ਬਣਾਇਆ ਹੈ, ਉਹਨਾਂ ਦੇ ਮਨ ਵਿਚ ਪਰਮਾਤਮਾ (ਦੇ ਚਰਨਾਂ) ਦੀ ਪ੍ਰੀਤਿ ਬਣੀ ਰਹਿੰਦੀ ਹੈ ।੧।ਰਹਾਉ ।
ਸਿਰੀ ਰਾਗ ਕੀ ਵਾਰ ਦਾ ਭਾਵ ਪਉੜੀ-ਵਾਰ:(੧) ਜੀਵਾਂ ਦਾ ਪੈਦਾ ਕਰਨ ਵਾਲਾ ਪ੍ਰਭੂ ਹੀ ਜੀਵਾਂ ਦਾ ਆਸਰਾ ਹੈ, ਉਹੀ ਹਰੇਕ ਦਾ ਹਰ ਥਾਂ ਰਾਖਾ ਹੈ, ਹਰ ਥਾਂ ਉਸੇ ਦਾ ਹੁਕਮ ਵਰਤ ਰਿਹਾ ਹੈ, ਇਸ ਵਾਸਤੇ ਕਿਸੇ ਹੋਰ ਤੋਂ ਡਰ ਨਹੀਂ ਹੋਣਾ ਚਾਹੀਦਾ ।
ਪ੍ਰਭੂ ਦੀ ਯਾਦ ਨਾਲ ਹੋਰ ਸਾਰੇ ਡਰ ਦੂਰ ਹੋ ਜਾਂਦੇ ਹਨ ।
(੨) ਪਰਮਾਤਮਾ ਆਪ ਹੀ ਹਰ ਥਾਂ ਮੌਜੂਦ ਹੈ, ਉਹ ਆਪ ਹੀ ਹਰੇਕ ਜੀਵ ਨੂੰ ਕਾਰੇ ਲਾ ਰਿਹਾ ਹੈ, ਤੇ ਇਹ ਤਮਾਸ਼ਾ ਵੇਖ ਕੇ ਖ਼ੁਸ਼ ਹੋ ਰਿਹਾ ਹੈ ।
(੩) ਜੀਵ ਇਥੇ ਵਣਜ ਕਰਨ ਲਈ ਆਇਆ ਹੈ ।
ਇਹ ਜਗਤ ਇਸ ਦੇ ਵਪਾਰ ਕਰਨ ਲਈ ਹੱਟ ਹੈ ।
ਗੁਰੂ ਦੀ ਸਰਨ ਪੈ ਕੇ ਇਸ ਨੇ ‘ਨਾਮ’ ਦਾ ਵਪਾਰ ਕਰਨਾ ਹੈ, ‘ਨਾਮ’ ਦੇ ਵਪਾਰੀ ਨੂੰ ‘ਜਮਕਾਲ’ ਦਾ ਡਰ ਨਹੀਂ ਰਹਿੰਦਾ ।
(੪) ਪ੍ਰਭੂ ਹਰ ਥਾਂ ਹਰੇਕ ਜੀਵ ਵਿਚ ਮੌਜੂਦ ਹੈ, ਇਸ ਤ੍ਰਹਾਂ ਸਾਰੇ ਜੀਵ, ਮਾਨੋ, ਉਸੇ ਨੂੰ ਯਾਦ ਕਰ ਰਹੇ ਹਨ ।
ਪਰ ਬੰਦਗੀ ਦੀ ਕਮਾਈ ਸਫਲ ਉਹਨਾਂ ਦੀ ਹੈ, ਜੋ ਸਤਿਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਸਿਮਰਨ ਕਰਦੇ ਹਨ ।
(੫) ਜੀਵ ਆਪਣੇ ਕਿਸੇ ਕੀਤੇ ਵਿਕਾਰ ਨੂੰ ਪਰਮਾਤਮਾ ਤੋਂ ਲੁਕਾ ਕੇ ਨਹੀ ਰੱਖ ਸਕਦਾ, ਕਿਉਂਕਿ ਅੰਦਰ ਬਾਹਰ ਹਰ ਥਾਂ ਵਿਆਪਕ ਹੋਣ ਕਰਕੇ ਉਹ ਹਰੇਕ ਦਾ ਭੇਤ ਜਾਣਦਾ ਹੈ; ਤਾਹੀਏਂ ਪਾਪ ਕਰਨ ਵਾਲਾ ਸੁਤੇ ਹੀ ਪਾਪ ਦੇ ਕਾਰਨ ਡਰਦਾ ਹੈ ।
ਪਰ ਸਿਮਰਨ ਕਰਨ ਵਾਲਾ ਮਨੁੱਖ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ, ਉਸ ਨੂੰ ਕੋਈ ਡਰ ਨਹੀਂ ਵਿਆਪਦਾ ।
(੬) ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨਾ, ਪ੍ਰਭੂ ਦਾ ਸਿਮਰਨ ਕਰਨਾ—ਇਹੀ ਮਨੁੱਖਾ ਜੀਵਨ ਦਾ ਅਸਲ ਮਨੋਰਥ ਹੈ, ਇਹੀ ਮਨੁੱਖ ਲਈ ਸਭ ਤੋਂ ਵੱਡਾ ਕਰਨ-ਜੋਗ ਕੰਮ ਹੈ ।
(੭) ਇਹ ਜਗਤ, ਮਾਨੋ, ਇਕ ਡੂੰਘਾ ਸਮੁੰਦਰ ਹੈ ਜਿਸ ਵਿਚ ਜੀਵ, ਮਾਨੋ, ਮੱਛੀਆਂ ਹਨ ਜੋ ਮਾਇਕ ਪਦਾਰਥਾਂ ਦੀ ਭਿੱਤੀ ਦੇ ਲਾਲਚ ਵਿਚ ਆ ਕੇ ਜਮਕਾਲ ਦੇ ਜਾਲ ਵਿਚ ਫਸ ਰਹੀਆਂ ਹਨ ।
ਜੋ ‘ਨਾਮ’ ਸਿਮਰਦੇ ਹਨ, ਉਹ ਇਸ ਡੂੰਘੇ ਸਮੁੰਦਰ ਵਿਚ ਕਉਲ ਫੁੱਲ ਵਾਂਗ ਅਛੋਹ ਰਹਿੰਦੇ ਹਨ ।
(੮) ਇਹ ਜਾਣਦੇ ਹੋਏ ਭੀ ਕਿ ਰਾਜ਼ਕ ਪਰਮਾਤਮਾ ਹੈ ਜੀਵ ਰੋਜ਼ੀ ਦੀ ਖ਼ਾਤਰ ਵਲ-ਛਲ ਕਰਦੇ ਹਨ, ਤੇ ਤ੍ਰਿਸ਼ਨਾ-ਅਧੀਨ ਹੋ ਕੇ ਖ਼ੁਆਰ ਹੁੰਦੇ ਹਨ ।
ਪਰ ਜੋ ਜੀਵ ਸਿਮਰਨ ਕਰਦੇ ਹਨ, ਉਹਨਾਂ ਨੂੰ ਸੰਤੋਖ ਦੇ ਮਾਨੋ, ਅਮੁੱਕ ਖ਼ਜ਼ਾਨੇ ਮਿਲ ਜਾਂਦੇ ਹਨ ।
(੯) ਪਰਮਾਤਮਾ ਸਭ ਜੀਵਾਂ ਨੂੰ ਰਿਜ਼ਕ ਦੇਣ ਵਾਲਾ ਹੈ ।
ਹੋਰ ਕੋਈ ਰਾਜ਼ਕ ਨਹੀਂ, ਜਿਸ ਅੱਗੇ ਜੀਵ ਅਰਜ਼ੋਈ ਕਰ ਸਕੇ; ਸਾਰੇ ਜੀਵ ਉਸੇ ਦਰ ਦੇ ਸਵਾਲੀ ਹਨ ।
ਪਰ, ਮੁਬਾਰਿਕ ਉਹ ਹਨ ਜੋ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ ।
(੧੦) ਜੀਵਨ ਦਾ ਅਸਲ ਮਨੋਰਥ ਹੈ ‘ਬੰਦਗੀ’ ।
ਪਰ, ਇਹ ਦਾਤਿ ਸਤਿਗੁਰੂ ਦੀ ਰਾਹੀਂ ਹੀ ਮਿਲ ਸਕਦੀ ਹੈ ।
(੧੧) ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵਸਦਾ ਹੈ, ਉਸ ਨੂੰ ਜਗਤ ਵਿਚ ਹਰ ਥਾਂ ਇੱਜ਼ਤ ਮਿਲਦੀ ਹੈ, ਉਸ ਦੀ ਸੋਭਾ ਸਦਾ ਲਈ ਕਾਇਮ ਹੋ ਜਾਂਦੀ ਹੈ, ਉਸ ਦਾ ਦੀਦਾਰ ਕਰ ਕੇ ਵਿਕਾਰੀ ਬੰਦੇ ਭੀ ਵਿਕਾਰਾਂ ਵਲੋਂ ਹਟ ਜਾਂਦੇ ਹਨ ।(੧੨) ਜਿਵੇਂ ਸੂਰਜ ਦੀ ਕਿਰਨ ਰਾਤ ਦੇ ਹਨੇਰੇ ਨੂੰ ਦੂਰ ਕਰਦੀ ਹੈ, ਤਿਵੇਂ ਜੋ ਭਾਗਾਂ ਵਾਲਾ ਮਨੁੱਖ ਗੁਰੂ ਦੀ ਸਿੱਖਿਆ ਦੀ ਰਾਹੀਂ ਪ੍ਰਭੂ ਦੀ ਜੀਵਨ-ਕਣੀ ਬਖ਼ਸ਼ਣ ਵਾਲੀ ਸਿਫ਼ਤਿ-ਸਾਲਾਹ ਕਰਦਾ ਹੈ, ਉਸ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ ਹੈ, ਤੇ ਅੰਦਰੋਂ ਮਾਇਆ ਦਾ ਹਨੇਰਾ ਦੂਰ ਹੋ ਜਾਂਦਾ ਹੈ ।
(੧੩) ਕੋਈ ਭਾਗਾਂ ਵਾਲਾ ਹੀ ਨਾਮ ਸਿਮਰਦਾ ਹੈ ।
ਨਾਮ ਦੀ ਬਰਕਤਿ ਨਾਲ ਜੀਵਨ ਸੁਖੀ ਹੋ ਜਾਂਦਾ ਹੈ, ਕਿਉਂਕਿ ਨਾਮ ਸਿਮਰਿਆਂ ਸਾਰੇ ਪਾਪ ਤੇ ਪਾਪਾਂ ਤੋਂ ਪੈਦਾ ਹੋਣ ਵਾਲੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ।
(੧੪) ਪਰਮਾਤਮਾ ਦੀ ਕਿ੍ਰਪਾ ਨਾਲ ਜੋ ਮਨੁੱਖ ਸਤਿਗੁਰੂ ਦੀ ਸਰਨ ਪੈਂਦੇ ਹਨ, ਉਹਨਾਂ ਦੀ ਨਿੱਤ ਦੀ ਖਿਝ ਮਿਟ ਜਾਂਦੀ ਹੈ, ਕਿਉਂਕਿ ਉਹਨਾਂ ਦਾ ਮਨ ਮਾਇਆ ਵਲੋਂ ਰੱਜ ਜਾਂਦਾ ਹੈ (ਤੇ ਮਾਇਆ ਦੀ ਤ੍ਰਿਸ਼ਨਾ ਹੀ ਨਿੱਤ ਦੇ ਤੌਖ਼ਲਿਆਂ ਦਾ ਮੂਲ-ਕਾਰਨ ਹੈ) ।
ਇਸ ਤ੍ਰਹਾਂ ਉਹ ਮਨੁੱਖ ਲੋਕ ਤੇ ਪਰਲੋਕ ਦੋਹੀਂ ਥਾਈਂ ਖਿੜੇ-ਮੱਥੇ ਰਹਿੰਦੇ ਹਨ ।
(੧੫) ਮਾਇਆ ਨਾਲ ਮੋਹ ਹੋ ਜਾਣ ਕਰਕੇ ਮਾਇਆਧਾਰੀ ਨੂੰ ਮੌਤ ਦਾ ਬੜਾ ਸਹਮ ਹੁੰਦਾ ਹੈ ।
ਪਰ, ਨਾਮ ਸਿਮਰਨ ਵਾਲਿਆਂ ਦਾ ਇਹ ਸਹਮ ਮੁਕ ਜਾਂਦਾ ਹੈ, ਕਿਉਂਕਿ ਬੰਦਗੀ ਦੀ ਬਰਕਤਿ ਨਾਲ ਮਾਇਆ ਦੀ ਤ੍ਰਿਸ਼ਨਾ ਹੀ ਮਿਟ ਜਾਂਦੀ ਹੈ, ਜਿਤਨਾ ਚਿਰ ਇਥੇ ਜੀਊਂਦੇ ਹਨ, ਕੋਈ ਨਿੰਦਕ ਬਖ਼ੀਲ ਭੀ ਉਹਨਾਂ ਤੇ ਦਬਾ ਨਹੀਂ ਪਾ ਸਕਦਾ ।
(੧੬) ਜੋ ਮਨੁੱਖ ਮਾਇਆ ਦੇ ਮੋਹ ਵਿਚ ਫਸ ਕੇ ਵਿਕਾਰਾਂ ਵਿਚ ਲੱਗੇ ਰਹਿੰਦੇ ਹਨ, ਉਹਨਾਂ ਨੂੰ ਪ੍ਰਭੂ ਆਪਣੇ ਚਰਨਾਂ ਤੋਂ ਵਿਛੋੜ ਦੇਂਦਾ ਹੈ, ਤੇ ਪ੍ਰਭੂ-ਚਰਨਾਂ ਤੋਂ ਵਿੱਛੁੜਨਾ ਜੀਵ ਲਈ ਇਕ ਕਰੜੀ ਸਜ਼ਾ ਹੈ, ਕਿਉਂਕਿ ਇਹ ਵਿਛੋੜਾ ਹੀ ਦੁੱਖਾਂ ਦਾ ਮੂਲ ਹੈ ।
ਨਾਮ ਜਪਣ ਵਾਲਿਆਂ ਨੂੰ ਪ੍ਰਭੂ ਆਦਰ ਦੇਂਦਾ ਹੈ, ਆਪਣੇ ਨੇੜੇ ਰੱਖਦਾ ਹੈ ।
(੧੭) ਮਾਇਆ ਦੇ ਮੋਹ ਵਿਚ ਫਸਿਆਂ ਨੂੰ ਤੇ ਵਿਕਾਰਾਂ ਵਿਚ ਵਿਲਕਦਿਆਂ ਨੂੰ ਇਸ ਘੋਰ ਦੁੱਖ ਤੋਂ ਪਰਮਤਾਮਾ ਆਪ ਹੀ ਬਚਾਂਦਾ ਹੈ ।
ਮਨਮੁਖ ਮੂਰਖ ਅਹੰਕਾਰੀਆਂ ਨੂੰ ਉਹ ਆਪ ਹੀ ਰਾਹੇ ਪਾਂਦਾ ਹੈ ।
ਇਹ ਦੁੱਖ-ਸੰਤਾਪ ਉਹਨਾਂ ਨੂੰ ਇਸ ਆਤਮਕ ਮੌਤ ਤੋਂ ਬਚਾਣ ਲਈ ਹੀ ਪ੍ਰਭੂ ਭੇਜਦਾ ਹੈ ।
(੧੮) ਵਿਕਾਰੀਆਂ ਨੂੰ ਦੁੱਖ ਕਲੇਸ਼ ਦੇਣ ਵੇਲੇ ਪਰਮਾਤਮਾ ਕੋਈ ਅਨਿਆਉ ਨਹੀਂ ਕਰਦਾ, ਫਰਜ਼-ਸ਼ਿਨਾਸੀ ਦੇ ਉਲਟ ਨਹੀਂ ਕਰਦਾ ਕਿ ਜੀਵਾਂ ਨੂੰ ਫ਼ਿਕਰ-ਅੰਦੇਸ਼ਾ ਕਰਨਾ ਪਏ ।
ਵਿਕਾਰਾਂ ਵਿਚ ਫਸਿਆ ਮਨੁੱਖ ਵਿਕਾਰਾਂ ਨਾਲ ਇਤਨਾ ਚੰਬੜਿਆ ਪਿਆ ਹੈ, ਕਿ ਪ੍ਰਭੂ ਵਲੋਂ ਇਸ ‘ਮਾਰ’ ਦੇ ਕਾਰਨ ਹੀ ਆਖ਼ਰ ਉਹ ਵਿਕਾਰਾਂ ਵਲੋਂ ਹੰਭਦਾ ਹੈ ।
(੧੯) ਵਿਕਾਰੀਆਂ ਦਾ ਮਨ ਸਦਾ ਭਟਕਦਾ ਰਹਿੰਦਾ ਹੈ; ਉਹ, ਮਾਨੋ, ਘੋਰ ਨਰਕ ਵਿਚ ਪਏ ਰਹਿੰੰਦੇ ਹਨ ।
ਬੰਦਗੀ ਕਰਨ ਵਾਲਿਆਂ ਦਾ ਮਨ ਟਿਕਿਆ ਰਹਿੰਦਾ ਹੈ ਤੇ ਖਿੜਿਆ ਰਹਿੰਦਾ ਹੈ ਕਿਉਂਕਿ ਉਹਨਾਂ ਨੂੰ ਪਰਮਾਤਮਾ ਤੇ ਪੂਰਾ ਭਰੋਸਾ ਹੁੰਦਾ ਹੈ ।
(੨੦) ਗੁਰੂ ਦੇ ਦੱਸੇ ਰਾਹ ਤੇ ਤੁਰ ਕੇ, ਜੇ ਦੁਨੀਆਵੀ ਲੋੜਾਂ ਦੀ ਖ਼ਾਤਰ ਭੀ ਪਰਮਾਤਮਾ ਦੇ ਦਰ ਤੇ ਅਰਜ਼ੋਈ ਕਰਦੇ ਰਹੀਏ, ਤਾਂ ਇਕ ਤਾਂ ਦੁਨੀਆ ਵਾਲੇ ਕੰਮ ਸਉਰ ਜਾਂਦੇ ਹਨ, ਦੂਜੇ, ਸਤਸੰਗ ਵਿਚ ਅਰਜ਼ੋਈ ਕਰਦਿਆਂ ਕਰਦਿਆਂ ਪ੍ਰਭੂ-ਚਰਨਾਂ ਨਾਲ ਪਿਆਰ ਬਣ ਕੇ ‘ਨਾਮ’ ਦੀ ਦਾਤਿ ਭੀ ਮਿਲ ਜਾਂਦੀ ਹੈ, ਤੇ ਪ੍ਰਭੂ ਦਾ ਦੀਦਾਰ ਹੋ ਜਾਂਦਾ ਹੈ ।
(੨੧) ਜਿਉਂ ਜਿਉਂ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਤਿਉਂ ਤਿਉਂ ਇਸ ਦੀ ਆਤਮਾ ਉਸ ਦੇ ਨੇੜੇ ਨੇੜੇ ਆਉਂਦੀ ਜਾਂਦੀ ਹੈ, ‘ਨਾਮ’ ਦੀ ਬਖ਼ਸ਼ਸ਼ ਹੁੰਦੀ ਹੈ ਤੇ ਸ਼ਾਬਾਸ਼ੇ ਮਿਲਦੀ ਹੈ ।ਸਮੁੱਚਾ
ਭਾਵ: (੧) ਪਰਮਾਤਮਾ ਹਰੇਕ ਜੀਵ ਦਾ ਰਾਖਾ ਹੈ, ਹਰੇਕ ਜੀਵ ਵਿਚ ਮੌਜੂਦ ਹੈ ਤੇ ਹਰੇਕ ਜੀਵ ਨੂੰ ਆਪ ਹੀ ਕਾਰੇ ਲਾ ਰਿਹਾ ਹੈ ।
ਫਿਰ ਭੀ, ਜੀਵ ਨੂੰ ਕੋਈ ਨ ਕੋਈ ਡਰ ਤੇ ਸਹਮ ਪਿਆ ਰਹਿੰਦਾ ਹੈ, ਕਿਉਂਕਿ ਜਗਤ-ਰੂਪ ਹੱਟ ਵਿਚ ਆਪਣੇ ਅਸਲ ਕੰਮ ਨਾਮ-ਵਣਜ ਨੂੰ ਛਡ ਬੈਠਦਾ ਹੈ, ਤੇ ਉਸ ਘਟ-ਘਟ-ਵਾਸੀ ਪ੍ਰਭੂ ਨੂੰ ਕਿਤੇ ਦੂਰ ਜਾਣ ਕੇ ਭੁੱਲਾਂ ਕਰ ਬਹਿੰਦਾ ਹੈ ।
(੧ ਤੋਂ ੫ ਤੱਕ) (੨) ਮਨੁੱਖਾ-ਜੀਵਨ ਦਾ ਅਸਲ ਮਨੋਰਥ ਹੈ ‘ਬੰਦਗੀ’ ।
ਜੋ ਜੀਵ ਸਿਮਰਨ ਕਰਦੇ ਹਨ ਉਹ ਇਸ ਸੰਸਾਰ-ਸਮੁੰਦਰ ਵਿਚ ਕਉਲ ਫੁੱਲ ਵਾਂਗ ਅਛੋਹ ਰਹਿੰਦੇ ਹਨ ।
ਸਿਮਰਨ-ਹੀਨ ਜੀਵ ਮਾਇਕ ਪਦਾਰਥਾਂ ਵਿਚ ਇਉਂ ਫਸਦੇ ਹਨ ਜਿਵੇਂ ਮੱਛੀ ਜਾਲ ਵਿਚ, ਪਰਮਾਤਮਾ ਨੂੰ ਰਾਜ਼ਕ ਜਾਣਦੇ ਹੋਏ ਭੀ ਤ੍ਰਿਸ਼ਨਾ-ਅਧੀਨ ਹੋ ਕੇ ਰੋਜ਼ੀ ਦੀ ਖ਼ਾਤਰ ਵਲ-ਛਲ ਕਰਦੇ ਹਨ ਤੇ ਖ਼ੁਆਰ ਹੁੰਦੇ ਹਨ ।
ਚਾਹੀਦਾ ਇਹ ਹੈ ਕਿ ਮਨੁੱਖ ਪ੍ਰਭੂ ਦੇ ਰਾਜ਼ਕ ਹੋਣ ਵਿਚ ਸਰਧਾ ਧਾਰ ਕੇ, ਇਸ ਤੌਖ਼ਲੇ ਨੂੰ ਛੱਡ ਕੇ, ਗੁਰੂ ਦੇ ਦੱਸੇ ਰਾਹ ਤੇ ਤੁਰ ਕੇ, ਸਿਫ਼ਤਿ-ਸਾਲਾਹ ਕਰੇ ।
ਇਹੀ ਸਭ ਤੋਂ ਉੱਚਾ ਕਰਨ-ਜੋਗ ਕੰਮ ਹੈ ।
(੬ ਤੋਂ ੧੦ ਤਕ) (੩) ਮਾਇਆ ਦੀ ਤ੍ਰਿਸ਼ਨਾ ਹੀ ਤੌਖ਼ਲਿਆਂ ਦਾ ਮੂਲ-ਕਾਰਨ ਹੈ, ਮਾਇਆ ਦਾ ਮੋਹ ਹੀ ਮੌਤ ਦਾ ਸਹਮ ਪੈਦਾ ਕਰਦਾ ਹੈ ।
ਸਿਮਰਨ ਦੀ ਬਰਕਤਿ ਨਾਲ ਮਾਇਆ ਦਾ ਹਨੇਰਾ ਮਨ ਵਿਚੋਂ ਦੂਰ ਹੋ ਜਾਂਦਾ ਹੈ, ਇਸ ਲਈ ਖਿੱਝ ਤੇ ਸਹਮ ਭੀ ਮਿਟ ਜਾਂਦੇ ਹਨ, ਜੀਵਨ ਸੁਖੀ ਹੋ ਜਾਂਦੇ ਹੈ ਕਿਉਂਕਿ ਮੋਹ ਤੋਂ ਪੈਦਾ ਹੋਣ ਵਾਲੇ ਪਾਪ ਤੇ ਦੁਖ ਰੋਗ ਦੂਰ ਹੋ ਜਾਂਦੇ ਹਨ ।
ਪਰ ਸਿਮਰਦਾ ਕੋਈ ਭਾਗਾਂ ਵਾਲਾ ਹੀ ਹੈ ।
(੪) ਮਾਇਆ ਦਾ ਮੋਹ ਤੇ ਦੁਨੀਆ ਦੇ ਵਿਕਾਰ ਮਨੁੱਖ ਨੂੰ ਪਰਮਾਤਮਾ ਤੋਂ ਵਿਛੋੜਦੇ ਹਨ, ਵਿਕਾਰੀ ਦਾ ਮਨ ਭਟਕਦਾ ਹੈ, ਮਾਨੋ, ਘੋਰ ਨਰਕ ਵਿਚ ਪਿਆ ਹੈ ।
ਪਰ, ਇਹ ‘ਮਾਰ’, ਇਹ ਸਜ਼ਾ, ਉਸ ਉੱਤੇ ਕੋਈ ਕਹਰ ਨਹੀਂ ਹੋ ਰਿਹਾ, ਸਗੋਂ ਉਸ ਨੂੰ ਆਤਮਕ ਮੌਤ ਤੌਂ ਬਚਾਣ ਲਈ ਦਾਰੂ ਹੈ ।
ਵਿਕਾਰਾਂ ਦੇ ਨਾਲ ਚੰਬੜਿਆ ਹੋਇਆ ਮਨਮੁਖ ਆਖ਼ਰ ਇਸ ‘ਮਾਰ’ ਦੇ ਕਾਰਨ ਹੀ ਵਿਕਾਰਾਂ ਤੋਂ ਹੰਭਦਾ ਹੈ; ਤੇ ਮੁੜ ਪ੍ਰਭੂ-ਚਰਨਾਂ ਵਿਚ ਜੁੜਨ ਦੀ ਤਾਂਘ ਉਸ ਦੇ ਅੰਦਰ ਪੈਦਾ ਹੁੰਦੀ ਹੈ ।
(੧੧ ਤੋਂ ੧੯ ਤਕ) (੫) ਭਾਵੇਂ ਦੁਨੀਆਵੀ ਲੋੜਾਂ ਦੀ ਖ਼ਾਤਰ ਹੀ ਸਹੀ, ਜਿਉਂ ਜਿਉਂ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਤਿਉਂ ਤਿਉਂ ਉਸ ਦੇ ਨੇੜੇ ਅੱਪੜਦਾ ਹੈ, ਦੁਨੀਆ ਭੀ ਸਉਰਦੀ ਹੈ ਤੇ ‘ਨਾਮ’ ਦੀ ਬਖ਼ਸ਼ਸ਼ ਭੀ ਹੁੰਦੀ ਹੈ ।
(੨੦ ਤੋਂ ੨੧ ਤੱਕ) ਮੁੱਖ
ਭਾਵ: ਮਨੁੱਖਾ ਜੀਵਨ ਦਾ ਅਸਲ ਮਨੋਰਥ ਹੈ ਘਟ-ਘਟ-ਵਾਸੀ ਪ੍ਰਭੂ ਦਾ ਸਿਮਰਨ ।
ਪਰ ਮਨੁੱਖ ਤ੍ਰਿਸ਼ਨਾ-ਅਧੀਨ ਹੋ ਕੇ ਪ੍ਰਭੂ ਨੂੰ ਵਿਸਾਰ ਦੇਂਦਾ ਹੈ, ਤੇ ਦੁਖੀ ਹੁੰਦਾ ਹੈ ।
ਇਹ ਦੁੱਖ-ਕਲੇਸ਼ ਕੋਈ ਸਜ਼ਾ ਨਹੀਂ ਹੈ, ਇਹ ਦਾਰੂ ਹੈ ਜੋ ਮਨੁੱਖ ਨੂੰ ਤ੍ਰਿਸ਼ਨਾ ਦੇ ਰੋਗ ਤੋਂ ਬਚਾ ਕੇ ਮੁੜ ਪ੍ਰਭੂ-ਚਰਨਾਂ ਵਿਚ ਜੁੜਨ ਦੀ ਤਾਂਘ ਇਸ ਦੇ ਅੰਦਰ ਪੈਦਾ ਕਰਦਾ ਹੈ ।
ਦੁਨੀਆਵੀ ਲੋੜ ਦੀ ਖ਼ਾਤਰ ਸਿਮਰਿਆ ਨਾਮ ਭੀ ਮਨੁੱਖ ਨੂੰ ਆਖ਼ਰ ਪ੍ਰਭੂ ਦੇ ਨੇੜੇ-ਨੇੜੇ ਹੀ ਲਿਆਉਂਦਾ ਹੈ ।
ਬਣਤਰ:ਇਸ ਵਾਰ ਵਿਚ ੨੧ ਪਉੜੀਆਂ ਹਨ ।
ਹਰੇਕ ਪਉੜੀ ਦੇ ਨਾਲ ਦੋ ਦੋ ਸਲੋਕ ਹਨ, ਪਰ ਪਉੜੀ ਨੰ: ੧੪ ਦੇ ਨਾਲ ੩ ਸਲੋਕ ਹਨ ।
ਸਲੋਕਾਂ ਦੀ ਕੁੱਲ ਗਿਣਤੀ ੪੩ ਹੈ ।
ਹਰੇਕ ਪਉੜੀ ਦੀਆਂ ਪੰਜ ਪੰਜ ਤੁਕਾਂ ਹਨ ।
ਸਲੋਕਾਂ ਦਾ ਵੇਰਵਾ ਇਉਂ ਹੈ: ਸਲੋਕ ਮ: ੧——੭ ਸਲੋਕ ਮ: ੨——੨ ਸਲੋਕ ਮ: ੩— ੩੩ ਸਲੋਕ ਮ: ੫——੧ . . . . . . . ——: ਜੋੜ . . . . . . ੪੩ ‘ਵਾਰ’ ਗੁਰੂ ਰਾਮਦਾਸ ਜੀ ਦੀ ਲਿਖੀ ਹੋਈ ਹੈ, ਪਰ ਉਹਨਾਂ ਦਾ ਆਪਣਾ ਸਲੋਕ ਇੱਕ ਭੀ ਨਹੀਂ ਹੈ ।
ਇਥੋਂ ਸਿੱਧ ਹੁੰਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਣ ਤੋਂ ਪਹਿਲਾਂ ਇਹ ‘ਵਾਰ’ ਸਿਰਫ਼ ਪਉੜੀਆਂ ਹੀ ਸੀ, ਇਸ ਦੇ ਨਾਲ ਦਰਜ ਹੋਏ ਸਲੋਕ ਗੁਰੂ ਅਰਜਨ ਸਾਹਿਬ ਜੀ ਨੇ ਦਰਜ ਕੀਤੇ ।
ਇੱਥੇ ਇਕ ਹੋਰ ਕਿਆਸ ਭੀ ਲਾਇਆ ਜਾ ਸਕਦਾ ਹੈ ਕਿ ੪੨ ਸਲੋਕ ਉਹਨਾਂ ਗੁਰਵਿਅਕਤੀਆਂ ਦੇ ਹਨ ਜੋ ਸ੍ਰੀ ਗੁਰੂ ਰਾਮਦਾਸ ਜੀ ਤੋਂ ਪਹਿਲਾਂ ਸਰੀਰਕ ਜਾਮੇ ਵਿਚ ਹੋ ਚੁਕੇ ਸਨ ।
ਕੀ ਇਹ ਨਹੀਂ ਹੋ ਸਕਦਾ ਕਿ ਗੁਰੁ ਰਾਮਦਾਸ ਜੀ ਨੇ ਆਪ ਹੀ ਗੁਰੂ ਨਾਨਕ, ਗੁਰੂ ਅੰਗਦ ਤੇ ਗੁਰੂ ਅਮਰਦਾਸ ਜੀ ਦੇ ਸਲੋਕ ਦਰਜ ਕੀਤੇ ਹੋਣ ?
ਉਂਞ ਤਾਂ ਇੱਥੋਂ ਇਕ ਹੋਰ ਸੁਆਦਲਾ ਸਿੱਟਾ ਨਿਕਲ ਪੈਂਦਾ ਹੈ ਕਿ ਗੁਰੂ ਰਾਮਦਾਸ ਜੀ ਪਾਸ ਪਹਿਲੇ ਗੁਰੂ ਸਾਹਿਬਾਨ ਦੀ ਸਾਰੀ ਬਾਣੀ ਮੌਜੂਦ ਸੀ ।
ਪਰ, ਜਿੱਥੋਂ ਤਕ ਇਸ ‘ਵਾਰ’ ਦਾ ਸੰਬੰਧ ਹੈ, ਇਹ ਸਲੋਕ ਗੁਰੂ ਰਾਮਦਾਸ ਜੀ ਨੇ ਆਪ ਦਰਜ ਨਹੀਂ ਕੀਤੇ ।
ਹਰੇਕ ਪਉੜੀ ਵਿਚ ਇਕੋ ਜਿਤਨੀਆਂ ਤੁਕਾਂ ਵੇਖ ਕੇ, ਇਹ ਮੰਨਣਾ ਪਏਗਾ ਕਿ ਕਵਿਤਾ ਦੇ ਦਿ੍ਰਸ਼ਟੀਕੋਣ ਤੋਂ ਸਤਿਗੁਰੂ ਜੀ ਜਿਵੇਂ ਪਉੜੀਆਂ ਦੀਆਂ ਤੁਕਾਂ ਦੀ ਗਿਣਤੀ ਇਕੋ ਜਿਹੀ ਰੱਖਣ ਦਾ ਖਿ਼ਆਲ ਰੱਖਦੇ ਰਹੇ, ਤਿਵੇਂ ਉਹ ਇਹਨਾਂ ਪਉੜੀਆਂ ਦੇ ਨਾਲ ਦਰਜ ਕੀਤੇ ਸਲੋਕਾਂ ਦੀ ਗਿਣਤੀ ਭੀ ਇਕ ਸਾਰ ਹੀ ਰੱਖਦੇ, ਪਉੜੀ ਨੰ: ੧੫ ਦੇ ਨਾਲ ਇਕੋ ਹੀ ਸਲੋਕ ਦਰਜ ਨਾਹ ਕਰਦੇ ।
ਇਥੇ ਇਕ ਸਲੋਕ ਗੁਰੂ ਅਰਜਨ ਸਾਹਿਬ ਦਾ ਹੈ ।
ਸੋ, ਇਹ ਸਾਰੇ ਸਲੋਕ ਗੁਰੂ ਅਰਜਨ ਸਾਹਿਬ ਨੇ ਦਰਜ ਕੀਤੇ ਸਨ ।
ਇਹ ਭੀ ਨਹੀਂ ਹੋ ਸਕਦਾ ਕਿ ਇਹ ‘ਵਾਰ’ ਤਾਂ ਸਲੋਕਾਂ ਤੋਂ ਬਿਨਾ ਹੀ ਲਿਖੀ ਗਈ ਹੋਵੇ, ਹੋਰ ‘ਵਾਰਾਂ’ ਸਲੋਕਾਂ ਸਮੇਤ ਹੋਣ; ਤੇ ਬਾਕੀ ਦੀਆਂ ‘ਵਾਰਾਂ’ ਦੇ ਨਾਲ ਇਕ ਸੁਰ ਰੱਖਣ ਲਈ ਇਸ ਵਿਚ ਮਗਰੋਂ ਸਲੋਕ ਦਰਜ ਕੀਤੇ ਗਏ ਹੋਣ ।
ਸਾਰੀਆਂ ਹੀ ‘ਵਾਰਾਂ’ ਨਿਰੀਆਂ ਪਉੜੀਆਂ ਹੀ ਸਨ ।
ਸਲੋਕ ਗੁਰੂ ਅਰਜਨ ਸਾਹਿਬ ਨੇ ਦਰਜ ਕੀਤੇ ।