ਸਿਰੀਰਾਗੁ ਮਹਲਾ ੫ ॥
ਰਸਨਾ ਸਚਾ ਸਿਮਰੀਐ ਮਨੁ ਤਨੁ ਨਿਰਮਲੁ ਹੋਇ ॥
ਮਾਤ ਪਿਤਾ ਸਾਕ ਅਗਲੇ ਤਿਸੁ ਬਿਨੁ ਅਵਰੁ ਨ ਕੋਇ ॥
ਮਿਹਰ ਕਰੇ ਜੇ ਆਪਣੀ ਚਸਾ ਨ ਵਿਸਰੈ ਸੋਇ ॥੧॥
ਮਨ ਮੇਰੇ ਸਾਚਾ ਸੇਵਿ ਜਿਚਰੁ ਸਾਸੁ ॥
ਬਿਨੁ ਸਚੇ ਸਭ ਕੂੜੁ ਹੈ ਅੰਤੇ ਹੋਇ ਬਿਨਾਸੁ ॥੧॥ ਰਹਾਉ ॥
ਸਾਹਿਬੁ ਮੇਰਾ ਨਿਰਮਲਾ ਤਿਸੁ ਬਿਨੁ ਰਹਣੁ ਨ ਜਾਇ ॥
ਮੇਰੈ ਮਨਿ ਤਨਿ ਭੁਖ ਅਤਿ ਅਗਲੀ ਕੋਈ ਆਣਿ ਮਿਲਾਵੈ ਮਾਇ ॥
ਚਾਰੇ ਕੁੰਡਾ ਭਾਲੀਆ ਸਹ ਬਿਨੁ ਅਵਰੁ ਨ ਜਾਇ ॥੨॥
ਤਿਸੁ ਆਗੈ ਅਰਦਾਸਿ ਕਰਿ ਜੋ ਮੇਲੇ ਕਰਤਾਰੁ ॥
ਸਤਿਗੁਰੁ ਦਾਤਾ ਨਾਮ ਕਾ ਪੂਰਾ ਜਿਸੁ ਭੰਡਾਰੁ ॥
ਸਦਾ ਸਦਾ ਸਾਲਾਹੀਐ ਅੰਤੁ ਨ ਪਾਰਾਵਾਰੁ ॥੩॥
ਪਰਵਦਗਾਰੁ ਸਾਲਾਹੀਐ ਜਿਸ ਦੇ ਚਲਤ ਅਨੇਕ ॥
ਸਦਾ ਸਦਾ ਆਰਾਧੀਐ ਏਹਾ ਮਤਿ ਵਿਸੇਖ ॥
ਮਨਿ ਤਨਿ ਮਿਠਾ ਤਿਸੁ ਲਗੈ ਜਿਸੁ ਮਸਤਕਿ ਨਾਨਕ ਲੇਖ ॥੪॥੧੯॥੮੯॥
Sahib Singh
ਰਸਨਾ = ਜੀਭ (ਨਾਲ) ।
ਸਚਾ = ਸਦਾ = ਥਿਰ ਰਹਿਣ ਵਾਲਾ ਪਰਮਾਤਮਾ ।
ਹੋਇ = ਜੋ ਜਾਂਦਾ ਹੈ ।
ਅਗਲੇ = ਬਹੁਤੇ ।
ਤਿਸੁ ਬਿਨੁ = ਉਸ (ਪਰਮਾਤਮਾ) ਤੋਂ ਬਿਨਾ ।
ਚਸਾ = ਰਤਾ ਭਰ ਸਮੇਂ ਲਈ ਭੀ ।
ਸੋਇ = ਉਹ ਪ੍ਰਭੂ ।੧ ।
ਜਿਚਰੁ = ਜਿਤਨਾ ਚਿਰ ।
ਕੂੜੁ = ਝੂਠਾ ਪਰਪੰਚ ।
ਅੰਤੇ = ਆਖ਼ਰ ਨੂੰ ।੧।ਰਹਾਉ ।
ਸਾਹਿਬੁ = ਮਾਲਕ ।
ਰਹਣੁ ਨ ਜਾਇ = ਰਿਹਾ ਨਹੀਂ ਜਾ ਸਕਦਾ, ਧਰਵਾਸ ਨਹੀਂ ਆਉਂਦਾ ।
ਮਨਿ = ਮਨ ਵਿਚ ।
ਅਗਲੀ = ਬਹੁਤ ।
ਆਣਿ = ਲਿਆ ਕੇ ।
ਮਾਇ = ਹੇ ਮਾਂ !
ਸਹ ਬਿਨੁ = ਖਸਮ ( = ਪ੍ਰਭੂ) ਤੋਂ ਬਿਨਾ ।
ਜਾਇ = (ਆਸਰੇ ਦੀ) ਥਾਂ, ਆਸਰਾ ।੨ ।
ਤਿਸੁ ਆਗੈ = ਉਸ (ਗੁਰੂ) ਦੇ ਅੱਗੇ ।
ਪੂਰਾ = ਅਮੁੱਕ ।
ਭੰਡਾਰੁ = ਖ਼ਜ਼ਾਨਾ ।
ਪਾਰਾਵਾਰੁ = ਪਾਰ ਅਵਾਰ, ਪਾਰਲਾ ਤੇ ਉਰਲਾ ਬੰਨਾ ।੩ ।
ਪਰਵਦਗਾਰੁ = ਪਰਵਰਦਗਾਰ, ਪਾਲਣ ਵਾਲਾ ।
ਜਿਸ ਦੇ = (ਲਫ਼ਜ਼ ‘ਜਿਸੁ’ ਅਤੇ ‘ਜਿਸ’ ਦਾ ਫ਼ਰਕ ਚੇਤੇ ਰੱਖਣ-ਜੋਗ ਹੈ) ।
ਚਲਤ = {ਚਰਿ>} ਕੌਤਕ, ਚੋਜ ।
ਵਿਸੇਖ = ਚੰਗੀ {ਵਿ—ੇ—} ।
ਜਿਸੁ ਮਸਤਕਿ = ਜਿਸ ਦੇ ਮੱਥੇ ਉਤੇ ।੪ ।

ਹੇ ਮੇਰੇ ਮਨ! ਜਿਤਨਾ ਚਿਰ (ਤੇਰੇ ਸਰੀਰ ਵਿਚ) ਸਾਹ (ਆਉਂਦਾ) ਹੈ (ਉਤਨਾ ਚਿਰ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਸਿਮਰਨ ਕਰ ।
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਤੋਂ ਬਿਨਾ ਹੋਰ ਸਾਰਾ ਝੂਠਾ ਪਰਪੰਚ ਹੈ, ਇਹ ਆਖ਼ਰ ਨੂੰ ਨਾਸ ਹੋ ਜਾਣ ਵਾਲਾ ਹੈ ।੧।ਰਹਾਉ।(ਹੇ ਭਾਈ!) ਜੀਭ ਨਾਲ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ, (ਸਿਮਰਨ ਦੀ ਬਰਕਤਿ ਨਾਲ) ਮਨ ਪਵਿਤ੍ਰ ਹੋ ਜਾਂਦਾ ਹੈ ਸਰੀਰ ਪਵਿਤ੍ਰ ਹੋ ਜਾਂਦਾ ਹੈ ।
(ਜਗਤ ਵਿਚ) ਮਾਂ ਪਿਉ (ਆਦਿਕ) ਬਥੇਰੇ ਸਾਕ-ਅੰਗ ਹੁੰਦੇ ਹਨ, ਪਰ ਉਸ ਪਰਮਾਤਮਾ ਤੋਂ ਬਿਨਾ ਹੋਰ ਕੋਈ (ਸਦਾ ਨਾਲ ਨਿਭਣ ਵਾਲਾ ਸੰਬੰਧੀ) ਨਹੀਂ ਹੁੰਦਾ ।
(ਸਿਮਰਨ ਭੀ ਉਸ ਦੀ ਮਿਹਰ ਨਾਲ ਹੀ ਹੋ ਸਕਦਾ ਹੈ), ਜੇ ਉਹ ਪ੍ਰਭੂ ਆਪਣੀ ਮਿਹਰ ਕਰੇ, ਤਾਂ ਉਹ (ਜੀਵ ਨੂੰ) ਰਤਾ ਭਰ ਸਮੇਂ ਲਈ ਭੀ ਨਹੀਂ ਭੁੱਲਦਾ ।੧ ।
ਹੇ (ਮੇਰੀ) ਮਾਂ! ਮੇਰਾ ਮਾਲਕ-ਪ੍ਰਭੂ ਪਵਿਤ੍ਰ-ਸਰੂਪ ਹੈ, ਉਸ ਦੇ ਸਿਮਰਨ ਤੋਂ ਬਿਨਾ ਮੈਥੋਂ ਰਿਹਾ ਨਹੀਂ ਜਾ ਸਕਦਾ ।
(ਉਸ ਦੇ ਦੀਦਾਰ ਵਾਸਤੇ) ਮੇਰੇ ਮਨ ਵਿਚ ਮੇਰੇ ਤਨ ਵਿਚ ਬਹੁਤ ਹੀ ਜ਼ਿਆਦਾ ਤਾਂਘ ਹੈ ।
(ਹੇ ਮਾਂ! ਮੇਰੇ ਅੰਦਰ ਤੜਪ ਹੈ ਕਿ) ਕੋਈ (ਗੁਰਮੁਖਿ) ਉਸ ਨੂੰ ਲਿਆ ਕੇ ਮੈਨੂੰ ਮਿਲਾ ਦੇਵੇ ।
ਮੈਂ ਚਾਰੇ ਕੂਟਾਂ ਭਾਲ ਵੇਖੀਆਂ ਹਨ, ਖਸਮ-ਪ੍ਰਭੂ ਤੋਂ ਬਿਨਾ ਮੈਨੂੰ ਕੋਈ ਹੋਰ ਆਸਰਾ ਨਹੀਂ (ਸੁੱਝਦਾ) ।੨ ।
(ਹੇ ਮੇਰੇ ਮਨ!) ਤੂੰ ਉਸ ਗੁਰੂ ਦੇ ਦਰ ਤੇ ਅਰਦਾਸ ਕਰ, ਜੇਹੜਾ ਕਰਤਾਰ (ਨੂੰ) ਮਿਲਾ ਸਕਦਾ ਹੈ ।
ਗੁਰੂ ਨਾਮ (ਦੀ ਦਾਤਿ) ਦੇਣ ਵਾਲਾ ਹੈ, ਉਸ (ਗੁਰੂ) ਦਾ (ਨਾਮ ਦਾ) ਖ਼ਜ਼ਾਨਾ ਅਮੁੱਕ ਹੈ ।
(ਗੁਰੂ ਦੀ ਸਰਨ ਪੈ ਕੇ ਹੀ) ਸਦਾ ਹੀ ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ ਜਿਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਜਿਸ ਦੇ ਗੁਣਾਂ ਦੇ ਸਮੁੰਦਰ ਦਾ ਉਰਲਾ ਤੇ ਪਾਰਲਾ ਪੰਨਾ ਨਹੀਂ ਲੱਭ ਸਕਦਾ ।੩ ।
(ਹੇ ਭਾਈ! ਗੁਰੂ ਦੀ ਸਰਨ ਪੈ ਕੇ) ਉਸ ਪਾਲਣਹਾਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ ਜਿਸ ਦੇ ਅਨੇਕਾਂ ਕੌਤਕ (ਦਿੱਸ ਰਹੇ ਹਨ) ।
ਉਸ ਦਾ ਨਾਮ ਸਦਾ ਹੀ ਸਿਮਰਨਾ ਚਾਹੀਦਾ ਹੈ, ਇਹੀ ਸਭ ਤੋਂ ਚੰਗੀ ਅਕਲ ਹੈ ।
(ਪਰ ਜੀਵ ਦੇ ਭੀ ਕੀਹ ਵੱਸ?) ਹੇ ਨਾਨਕ! ਜਿਸ ਮਨੁੱਖ ਦੇ ਮੱਥੇ ਉੱਤੇ (ਚੰਗੇ ਭਾਗਾਂ ਦਾ) ਲੇਖ (ਉੱਘੜ ਪਏ), ਉਸ ਨੂੰ (ਪਰਮਾਤਮਾ) ਮਨ ਵਿਚ ਹਿਰਦੇ ਵਿਚ ਪਿਆਰਾ ਲੱਗਦਾ ਹੈ ।੪।੧੯।੮੯ ।