ਸਿਰੀਰਾਗੁ ਮਹਲਾ ੫ ॥
ਘੜੀ ਮੁਹਤ ਕਾ ਪਾਹੁਣਾ ਕਾਜ ਸਵਾਰਣਹਾਰੁ ॥
ਮਾਇਆ ਕਾਮਿ ਵਿਆਪਿਆ ਸਮਝੈ ਨਾਹੀ ਗਾਵਾਰੁ ॥
ਉਠਿ ਚਲਿਆ ਪਛੁਤਾਇਆ ਪਰਿਆ ਵਸਿ ਜੰਦਾਰ ॥੧॥
ਅੰਧੇ ਤੂੰ ਬੈਠਾ ਕੰਧੀ ਪਾਹਿ ॥
ਜੇ ਹੋਵੀ ਪੂਰਬਿ ਲਿਖਿਆ ਤਾ ਗੁਰ ਕਾ ਬਚਨੁ ਕਮਾਹਿ ॥੧॥ ਰਹਾਉ ॥
ਹਰੀ ਨਾਹੀ ਨਹ ਡਡੁਰੀ ਪਕੀ ਵਢਣਹਾਰ ॥
ਲੈ ਲੈ ਦਾਤ ਪਹੁਤਿਆ ਲਾਵੇ ਕਰਿ ਤਈਆਰੁ ॥
ਜਾ ਹੋਆ ਹੁਕਮੁ ਕਿਰਸਾਣ ਦਾ ਤਾ ਲੁਣਿ ਮਿਣਿਆ ਖੇਤਾਰੁ ॥੨॥
ਪਹਿਲਾ ਪਹਰੁ ਧੰਧੈ ਗਇਆ ਦੂਜੈ ਭਰਿ ਸੋਇਆ ॥
ਤੀਜੈ ਝਾਖ ਝਖਾਇਆ ਚਉਥੈ ਭੋਰੁ ਭਇਆ ॥
ਕਦ ਹੀ ਚਿਤਿ ਨ ਆਇਓ ਜਿਨਿ ਜੀਉ ਪਿੰਡੁ ਦੀਆ ॥੩॥
ਸਾਧਸੰਗਤਿ ਕਉ ਵਾਰਿਆ ਜੀਉ ਕੀਆ ਕੁਰਬਾਣੁ ॥
ਜਿਸ ਤੇ ਸੋਝੀ ਮਨਿ ਪਈ ਮਿਲਿਆ ਪੁਰਖੁ ਸੁਜਾਣੁ ॥
ਨਾਨਕ ਡਿਠਾ ਸਦਾ ਨਾਲਿ ਹਰਿ ਅੰਤਰਜਾਮੀ ਜਾਣੁ ॥੪॥੪॥੭੪॥
Sahib Singh
ਮੁਹਤ = {ਮੁਹੁਤL} ਦੋ ਘੜੀਆਂ ।
ਪਾਹੁਣਾ = ਪ੍ਰਾਹੁਣਾ ।
ਕਾਮਿ = ਕਾਮ = ਵਾਸਨਾ ਵਿਚ ।
ਵਿਆਪਿਆ = ਫਸਿਆ ਹੋਇਆ ।
ਗਾਵਾਰੁ = ਮੂਰਖ ।
ਉਠਿ = ਉੱਠ ਕੇ ।
ਵਸਿ ਜੰਦਾਰ = ਜੰਦਾਰ ਦੇ ਵੱਸ ਵਿਚ, ਜਮ ਦੇ ਵੱਸ ਵਿਚ ।
ਜੰਦਾਰ = {ਜੰਦਾਲ} ਅਵੈੜਾ (ਜਮ) ।੧ ।
ਕੰਧੀ = ਨਦੀ ਦਾ ਕੰਡਾ ।
ਪਾਹਿ = ਪਾਸ ।
ਪੂਰਬਿ = ਮੁੱਢ ਤੋਂ ।੧।ਰਹਾਉ ।
ਡਡੁਰੀ (ਖੇਤੀ) = ਉਹ ਖੇਤੀ ਜਿਸ ਨੂੰ ਪੈ ਚੁਕੇ ਦਾਣੇ ਅਜੇ ਕੱਚੇ ਨਰਮ ਹੁੰਦੇ ਹਨ ।
ਦਾਤ = ਦਾਤਰੇ ।
ਪਹੁਤਿਆ = ਪਹੁੰਚ ਗਏ ।
ਲਾਵੇ = ਵਾਢੇ, ਫ਼ਸਲ ਵੱਢਣ ਵਾਲੇ ।
ਕਰਿ = ਕਰ ਕੇ ।
ਕਿਰਸਾਣ = ਖੇਤ ਦਾ ਮਾਲਕ ।
ਲੁਣਿ = ਵੱਢ ਕੇ ।
ਖੇਤਾਰੁ = ਸਾਰਾ ਖੇਤ ।੨ ।
ਧੰਧੈ = ਧੰਧੇ ਵਿਚ, ਜੰਜਾਲ ਵਿਚ ।
ਭਰਿ = ਰੱਜ ਕੇ ।
ਝਾਖ ਝਖਾਇਆ = ਵਿਸ਼ੇ ਭੋਗੇ ।
ਭੋਰੁ = ਦਿਨ ।
ਚਿਤਿ = ਚਿੱਤ ਵਿਚ ।
ਜਿਨਿ = ਜਿਸ (ਪ੍ਰਭੂ) ਨੇ ।
ਜੀਉ = ਜਿੰਦ ।
ਪਿੰਡੁ = ਸਰੀਰ ।੩ ।
ਵਾਰਿਆ = ਕੁਰਬਾਨ, ਸਦਕੇ ।
ਮਨਿ = ਮਨ ਵਿਚ ।
ਸੁਜਾਣੁ = ਸਿਆਣਾ ।
ਜਾਣੁ = ਸਿਆਣਾ ।੪ ।

ਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਜੀਵ! (ਜਿਵੇਂ ਕੋਈ ਰੁੱਖ ਨਦੀ ਦੇ ਕੰਢੇ ਉੱਤੇ ਉੱਗਾ ਹੋਇਆ ਹੋਵੇ ਤੇ ਕਿਸੇ ਭੀ ਵੇਲੇ ਕੰਢੇ ਨੂੰ ਢਾਹ ਲਗ ਕੇ ਰੁੱਖ ਨਦੀ ਵਿਚ ਰੁੜ੍ਹ ਜਾਂਦਾ ਹੈ, ਤਿਵੇਂ) ਤੂੰ (ਮੌਤ-ਨਦੀ ਦੇ) ਕੰਢੇ ਉੱਤੇ ਬੈਠਾ ਹੋਇਆ ਹੈਂ (ਪਤਾ ਨਹੀਂ ਕੇਹੜੇ ਵੇਲੇ ਤੇਰੀ ਮੌਤ ਆ ਜਾਏ) ।
ਜੇ (ਤੇਰੇ ਮੱਥੇ ਉੱਤੇ) ਪੂਰਬਲੇ ਜਨਮ ਵਿਚ (ਕੀਤੀ ਕਮਾਈ ਦਾ ਚੰਗਾ ਲੇਖ) ਲਿਖਿਆ ਹੋਇਆ ਹੋਵੇ ਤਾਂ ਤੂੰ ਗੁਰੂ ਦਾ ਉਪਦੇਸ਼ ਕਮਾ ਲਏਂ (ਗੁਰੂ ਦੇ ਉਪਦੇਸ਼ ਅਨੁਸਾਰ ਆਪਣਾ ਜੀਵਨ ਬਣਾਏਂ, ਤੇ ਆਤਮਕ ਮੌਤ ਤੋਂ ਬਚ ਜਾਏਂ) ।੧।ਰਹਾਉ ।
(ਕਿਸੇ ਦੇ ਘਰ ਘੜੀ ਦੋ ਘੜੀ ਲਈ ਗਿਆ ਹੋਇਆ ਕੋਈ ਪ੍ਰਾਹੁਣਾ ਉਸ ਘਰ ਦੇ ਕੰਮ ਸਵਾਰਨ ਵਾਲਾ ਬਣ ਬੈਠੇ ਤਾਂ ਹਾਸੋ-ਹੀਣਾ ਹੀ ਹੁੰਦਾ ਹੈ, ਤਿਵੇਂ ਜੀਵ ਇਸ ਜਗਤ ਵਿਚ) ਘੜੀ ਦੋ ਘੜੀਆਂ ਦਾ ਪ੍ਰਾਹੁਣਾ ਹੈ, ਪਰ ਇਸ ਦੇ ਹੀ ਕੰਮ-ਧੰਧੇ ਨਿਜਿੱਠਣ ਵਾਲਾ ਬਣ ਜਾਂਦਾ ਹੈ ।
ਮੂਰਖ (ਜੀਵਨ ਦਾ ਸਹੀ ਰਾਹ) ਨਹੀਂ ਸਮਝਦਾ, ਮਾਇਆ ਦੇ ਮੋਹ ਵਿਚ ਤੇ ਕਾਮਵਾਸ਼ਨਾ ਵਿਚ ਫਸਿਆ ਰਹਿੰਦਾ ਹੈ ਜਦੋਂ (ਇਥੋਂ) ਉੱਠ ਕੇ ਤੁਰ ਪੈਂਦਾ ਹੈ ਤਾਂ ਪਛੁਤਾਂਦਾ ਹੈ (ਪਰ ਉਸ ਵੇਲੇ ਪਛੁਤਾਇਆਂ ਕੀਹ ਬਣਦਾ ਹੈ?) ਜਮਾਂ ਦੇ ਵੱਸ ਪੈ ਜਾਂਦਾ ਹੈ ।੧।ਇਹ ਜ਼ਰੂਰੀ ਨਹੀਂ ਕਿ ਹਰੀ ਖੇਤੀ ਨਾਹ ਵੱਢੀ ਜਾਏ, ਡੱਡਿਆਂ ਤੇ ਆਈ ਹੋਈ (ਅੱਧ-ਪੱਕੀ) ਨਾਹ ਵੱਢੀ ਜਾਏ, ਤੇ ਸਿਰਫ਼ ਪੱਕੀ ਹੋਈ ਹੀ ਵੱਢੀ ਜਾਏ ।
ਜਦੋਂ ਖੇਤ ਦੇ ਮਾਲਕ ਦਾ ਹੁਕਮ ਹੁੰਦਾ ਹੈ, ਉਹ ਵਾਢੇ ਤਿਆਰ ਕਰਦਾ ਹੈ ਜੋ ਦਾਤਰੇ ਲੈ ਲੈ ਕੇ (ਖੇਤ ਵਿਚ) ਆ ਪਹੁੰਚਦੇ ਹਨ ।
(ਉਹ ਵਾਢੇ ਖੇਤ ਨੂੰ) ਵੱਢ ਕੇ ਸਾਰਾ ਖੇਤ ਮਿਣ ਲੈਂਦੇ ਹਨ (ਇਸ ਤ੍ਰਹਾਂ ਜਗਤ ਦਾ ਮਾਲਕ ਪ੍ਰਭੂ ਜਦੋਂ ਹੁਕਮ ਕਰਦਾ ਹੈ ਜਮ ਆ ਕੇ ਜੀਵਾਂ ਨੂੰ ਲੈ ਜਾਂਦੇ ਹਨ, ਚਾਹੇ ਬਾਲ-ਉਮਰ ਹੋਣ, ਚਾਹੇ ਜਵਾਨ ਹੋਣ ਤੇ ਚਾਹੇ ਬੁੱਢੇ ਹੋ ਚੁੱਕੇ ਹੋਣ) ।੨ ।
(ਮਾਇਆ-ਗ੍ਰਸੇ ਮੂਰਖ ਮਨੁੱਖ ਦੀ ਜੀਵਨ-ਰਾਤ ਦਾ) ਪਹਿਲਾ ਪਹਰ ਦੁਨੀਆ ਦੇ ਧੰਧਿਆਂ ਵਿਚ ਬੀਤ ਜਾਂਦਾ ਹੈ, ਦੂਜੇ ਪਹਰ (ਮੋਹ ਦੀ ਨੀਂਦ ਵਿਚ) ਰੱਜ ਕੇ ਸੁੱਤਾ ਰਹਿੰਦਾ ਹੈ, ਤੀਜੇ ਪਹਰ ਵਿਸ਼ੇ ਭੋਗਦਾ ਰਂਿਹੰਦਾ ਹੈ, ਤੇ ਚੌਥੇ ਪਹਰ (ਆਖ਼ਰ) ਦਿਨ ਚੜ੍ਹ ਪੈਂਦਾ ਹੈ (ਬੁਢੇਪਾ ਆ ਕੇ ਮੌਤ ਆ ਕੂਕਦੀ ਹੈ) ।
ਜਿਸ ਪ੍ਰਭੂ ਨੇ ਇਸ ਨੂੰ ਜਿੰਦ ਤੇ ਸਰੀਰ ਦਿੱਤਾ ਹੈ ਉਹ ਕਦੇ ਭੀ ਇਸ ਦੇ ਚਿੱਤ ਵਿੱਚ ਨਹੀਂ ਆਉਂਦਾ (ਉਸ ਨੂੰ ਕਦੇ ਭੀ ਯਾਦ ਨਹੀਂ ਕਰਦਾ) ।੩ ।
ਹੇ ਨਾਨਕ! (ਆਖ—) ਮੈਂ ਸਾਧ ਸੰਗਤਿ ਤੋਂ ਸਦਕੇ ਜਾਂਦਾ ਹਾਂ, ਸਾਧ ਸੰਗਤਿ ਤੋਂ ਆਪਣੀ ਜਿੰਦ ਕੁਰਬਾਨ ਕਰਦਾ ਹਾਂ, ਕਿਉਂਕਿ ਸਾਧ ਸੰਗਤਿ ਤੋਂ ਹੀ ਮਨ ਵਿਚ (ਪ੍ਰਭੂ ਦੇ ਸਿਮਰਨ ਦੀ) ਸੂਝ ਪੈਦਾ ਹੁੰਦੀ ਹੈ, (ਸਾਧ ਸੰਗਤਿ ਦੀ ਰਾਹੀਂ ਹੀ) ਸਭ ਦੇ ਦਿਲ ਦੀ ਜਾਣਨ ਵਾਲਾ ਅਕਾਲਪੁਰਖ ਮਿਲਦਾ ਹੈ ।
ਅੰਤਰਜਾਮੀ ਸੁਜਾਣ ਪ੍ਰਭੂ ਨੂੰ (ਸਾਧ ਸੰਗਤਿ ਦੀ ਕਿਰਪਾ ਨਾਲ ਹੀ) ਮੈਂ ਸਦਾ ਆਪਣੇ ਅੰਗ-ਸੰਗ ਵੇਖਿਆ ਹੈ ।੪।੪।੭੪ ।