ਸਿਰੀਰਾਗੁ ਮਹਲਾ ੪ ॥
ਦਿਨਸੁ ਚੜੈ ਫਿਰਿ ਆਥਵੈ ਰੈਣਿ ਸਬਾਈ ਜਾਇ ॥
ਆਵ ਘਟੈ ਨਰੁ ਨਾ ਬੁਝੈ ਨਿਤਿ ਮੂਸਾ ਲਾਜੁ ਟੁਕਾਇ ॥
ਗੁੜੁ ਮਿਠਾ ਮਾਇਆ ਪਸਰਿਆ ਮਨਮੁਖੁ ਲਗਿ ਮਾਖੀ ਪਚੈ ਪਚਾਇ ॥੧॥

ਭਾਈ ਰੇ ਮੈ ਮੀਤੁ ਸਖਾ ਪ੍ਰਭੁ ਸੋਇ ॥
ਪੁਤੁ ਕਲਤੁ ਮੋਹੁ ਬਿਖੁ ਹੈ ਅੰਤਿ ਬੇਲੀ ਕੋਇ ਨ ਹੋਇ ॥੧॥ ਰਹਾਉ ॥

ਗੁਰਮਤਿ ਹਰਿ ਲਿਵ ਉਬਰੇ ਅਲਿਪਤੁ ਰਹੇ ਸਰਣਾਇ ॥
ਓਨੀ ਚਲਣੁ ਸਦਾ ਨਿਹਾਲਿਆ ਹਰਿ ਖਰਚੁ ਲੀਆ ਪਤਿ ਪਾਇ ॥
ਗੁਰਮੁਖਿ ਦਰਗਹ ਮੰਨੀਅਹਿ ਹਰਿ ਆਪਿ ਲਏ ਗਲਿ ਲਾਇ ॥੨॥

ਗੁਰਮੁਖਾ ਨੋ ਪੰਥੁ ਪਰਗਟਾ ਦਰਿ ਠਾਕ ਨ ਕੋਈ ਪਾਇ ॥
ਹਰਿ ਨਾਮੁ ਸਲਾਹਨਿ ਨਾਮੁ ਮਨਿ ਨਾਮਿ ਰਹਨਿ ਲਿਵ ਲਾਇ ॥
ਅਨਹਦ ਧੁਨੀ ਦਰਿ ਵਜਦੇ ਦਰਿ ਸਚੈ ਸੋਭਾ ਪਾਇ ॥੩॥

ਜਿਨੀ ਗੁਰਮੁਖਿ ਨਾਮੁ ਸਲਾਹਿਆ ਤਿਨਾ ਸਭ ਕੋ ਕਹੈ ਸਾਬਾਸਿ ॥
ਤਿਨ ਕੀ ਸੰਗਤਿ ਦੇਹਿ ਪ੍ਰਭ ਮੈ ਜਾਚਿਕ ਕੀ ਅਰਦਾਸਿ ॥
ਨਾਨਕ ਭਾਗ ਵਡੇ ਤਿਨਾ ਗੁਰਮੁਖਾ ਜਿਨ ਅੰਤਰਿ ਨਾਮੁ ਪਰਗਾਸਿ ॥੪॥੩੩॥੩੧॥੬॥੭੦॥

Sahib Singh
ਆਥਵੈ = ਡੁੱਬ ਜਾਂਦਾ ਹੈ ।
ਰੈਣਿ = ਰਾਤ ।
ਸਬਾਈ = ਸਾਰੀ ।
ਆਂਵ = ਉਮਰ ।
ਨਰੁ = ਮਨੁੱਖ ।
ਨਿਤਿ = ਸਦਾ ।
ਮੂਸਾ = ਚੂਹਾ ।
ਲਾਜੁ = {ਲਖ਼ਜੁ} ਰੱਸੀ ।
ਪਸਰਿਆ = ਖਿਲਰਿਆ ਹੋਇਆ ਹੈ, ਪ੍ਰਭਾਵ ਪਾ ਰਿਹਾ ਹੈ ।
ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ।
ਪਚੈ ਪਚਾਇ = ਖ਼ੁਆਰ ਹੁੰਦਾ ਹੈ ।੧ ।
ਮੈ = ਮੇਰੇ ਵਾਸਤੇ, ਮੇਰਾ ।
ਸਖਾ = ਸਾਥੀ, ਮਿੱਤਰ ।
ਕਲਤੁ = {ਕਲ>} ਇਸਤ੍ਰੀ, ਵਹੁਟੀ ।
ਬਿਖੁ = ਜ਼ਹਰ ।੧।ਰਹਾਉ ।
ਉਬਰੇ = ਬਚ ਜਾਂਦੇ ਹਨ ।
ਅਲਿਪਤੁ = ਨਿਰਲੇਪ ।
ਓਨੀ = ਉਹਨਾਂ ਨੇ ।
ਨਿਹਾਲਿਆ = ਵੇਖ ਲਿਆ ਹੈ ।
ਪਤਿ = ਇੱਜ਼ਤ ।
ਮੰਨੀਅਹਿ = ਮੰਨੇ ਜਾਂਦੇ ਹਨ ।
ਗਲਿ = ਗਲ ਨਾਲ ।੨ ।
ਪੰਥੁ = ਰਸਤਾ ।
ਪਰਗਟਾ = ਸਾਫ਼ ।
ਦਰਿ = ਦਰ ਤੇ ।
ਠਾਕ = ਰੁਕਾਵਟ ।
ਸਲਾਹਨਿ = ਸਲਾਹੁੰਦੇ ਹਨ ।
ਮਨਿ = ਮਨ ਵਿਚ ।
ਨਾਮਿੁ = ਨਾਮ ਵਿਚ ।
ਅਨਹਦ ਧੁਨੀ = ਇਕ = ਰਸ ਸੁਰ ਨਾਲ ਵੱਜਣ ਵਾਲੇ ।
ਅਨਹਦ = {ਅਨਾਹਤ} ਬਿਨਾ ਵਜਾਏ ਵੱਜਣ ਵਾਲੇ ।
ਦਰਿ = (ਉਹਨਾਂ ਦੇ) ਦਰ ਤੇ, ਉਹਨਾਂ ਦੇ ਹਿਰਦੇ ਵਿਚ ।੩ ।
ਕਹੈ ਸਾਬਾਸਿ = ਸ਼ਾਬਾਸ਼ੇ ਆਖਦਾ ਹੈ, ਵਡਿਆਉਂਦਾ ਹੈ, ਆਦਰ ਦੇਂਦਾ ਹੈ ।
ਪ੍ਰਭ = ਹੇ ਪ੍ਰ੍ਰਭੂ !
ਜਾਚਕਿ = ਮੰਗਤਾ ।
ਪਰਗਾਸਿ = ਪਰਗਾਸੇ, ਚਾਨਣ ਕਰਦਾ ਹੈ ।੪ ।
ਰਤਾ = ਰੱਤਾ, ਮਸਤ ।
ਭੋਗਹਿ = ਤੂੰ ਭੋਗਦਾ ਹੈਂ ।
ਅਪਾਰ = ਬੇਅੰਤ ।
ਫੁਰਮਾਇਸੀ = {ਲਫ਼ਜ਼ ‘ਫੁਰਮਾਇਸਿ’ ਤੋਂ ਬਹੁ-ਵਚਨ} ਹੁਕਮ ।
ਅਫਾਰ = ਅਹੰਕਾਰੀ, ਆਫਰਿਆ ਹੋਇਆ ।
ਚਿਤਿ = (ਤੇਰੇ) ਚਿੱਤ ਵਿਚ ।
ਆਵਈ = ਆਵਏ, ਆਵੈ, ਆਉਂਦਾ ।
ਮਨਮੁਖ = ਹੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ !
ਅੰਧ = ਹੇ ਅੰਨ੍ਹੇ !
ਗਵਾਰ = ਹੇ ਮੂਰਖ !
    ।੧ ।
ਸੋਇ = ਉਹ ਹੀ ।
ਗੁਰੁ ਪਰਸਾਦੀ = ਗੁਰੂ ਦੀ ਕਿਰਪਾ ਨਾਲ ।
ਕਰਮਿ = {ਕਰਮੁ—ਬਖ਼ਸ਼ਸ਼} ਮਿਹਰ ਨਾਲ ।੧।ਰਹਾਉ ।
ਕਪੜਿ = ਕੱਪੜੇ ਵਿਚ, ਕੱਪੜੇ ਹੰਢਾਣ ਵਿਚ ।
ਭੋਗਿ = ਭੋਗ ਵਿਚ, ਖਾਣ ਵਿਚ ।
ਲਪਟਾਇਆ = ਮਸਤ, ਫਸਿਆ ਹੋਇਆ ।
ਰੁਪਾ = ਰੁੱਪਾ, ਚਾਂਦੀ ।
ਖਾਕੁ = ਧਰਤੀ ।
ਹੈਵਰ = {ਹਯਵਰ} ਵਧੀਆ ਘੋੜੇ ।
ਗੈਵਰ = {ਗਜ ਵਰ} ਵਧੀਆ ਹਾਥੀ ।
ਬਹੁ ਰੰਗੇ = ਕਈ ਰੰਗਾਂ ਦੇ, ਕਈ ਕਿਸਮਾਂ ਦੇ ।
ਅਥਾਕ = ਅਥੱਕ, ਨਾਹ ਥੱਕਣ ਵਾਲੇ ।
ਪਾਵਹੀ = ਪਾਵਹਿ, ਤੂੰ ਪਾਂਦਾ, ਲਿਆਉਂਦਾ ।
ਸਾਕ = ਸਨਬੰਧੀ ।
ਸਿਰਜਣਹਾਰਿ = ਸਿਰਜਨਹਾਰ ਨੇ ।
ਨਾਪਾਕ = ਗੰਦਾ, ਮਲੀਨ, ਅਪਵਿਤ੍ਰ ।੨ ।
ਬਦ ਦੁਆਇ = ਬਦ ਅਸੀਸਾਂ ।
ਇਕਤ = ਇਕਤ੍ਰ, ਇਕੱਠੀ ।
ਜਿਸ ਨੋ = ਜਿਸ (ਕੁਟੰਬ) ਨੂੰ ।
ਪਤੀਆਇਦਾ = ਖ਼ੁਸ਼ ਕਰਦਾ ਹੈਂ ।
ਸਣੁ = ਸਮੇਤ ।
ਸਣੁ ਤੁਝੈ = ਤੇਰੇ ਸਮੇਤ ।
ਅਨਿਤ = ਨਾਹ ਨਿੱਤ ਰਹਿਣ ਵਾਲਾ, ਨਾਸਵੰਤ ।
ਵਿਆਪਿਆ = ਫਸਿਆ ਹੋਇਆ, ਦਬਾ ਵਿਚ ਆਇਆ ਹੋਇਆ ।
ਤਿਨਿ = ਉਸ ਨੇ ।
ਪ੍ਰਭ = ਪ੍ਰਭੂ ਨੇ ।
ਤਿਨਿ ਪ੍ਰਭਿ = ਉਸ ਪ੍ਰਭੂ ਨੇ ।
ਪਤਿ = (ਦੁਨੀਆਵੀ) ਇੱਜ਼ਤ ।੩ ।
ਸਤਿਗੁਰਿ = ਸਤਿਗੁਰ ਨੇ ।
ਪੁਰਖਿ = ਪੁਰਖ ਨੇ ।
ਸਤਿਗੁਰਿ ਪੁਰਖਿ = ਅਕਾਲ ਪੁਰਖ ਦੇ ਰੂਪ ਗੁਰੂ ਨੇ ।
ਮਾਣਸ = (ਬਹੁ = ਬਚਨ) ਮਨੁੱਖ ।
ਰੋਇ = ਰੋਂਦਾ ਹੈ ।
ਦਰਿ = ਦਰ ਤੇ ।
ਫੇਰੁ = ਮੋੜਾ ।
ਰੰਗਿ = ਪ੍ਰੇਮ ਵਿਚ ।
ਚਾਨਣੁ = ਚਾਨਣ ( = ਮੁਨਾਰਾ) ।੪ ।
    
Sahib Singh
ਹੇ ਮੇਰੇ ਮਨ! ਉਹ ਪਰਮਾਤਮਾ ਆਪ ਹੀ ਸੁਖਾਂ ਦਾ ਦੇਣ ਵਾਲਾ ਹੈ ।
(ਉਹ ਪਰਮਾਤਮਾ) ਗੁਰੂ ਦੀ ਕਿਰਪਾ ਨਾਲ ਮਿਲਦਾ ਹੈ (ਆਪਣੀ ਹੀ) ਮਿਹਰ ਨਾਲ ਮਿਲਦਾ ਹੈ ।੧।ਰਹਾੳੇੁ ।
ਹੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ! ਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਮਨੁੱਖ! ਹੇ ਮੂਰਖ! ਤੂੰ (ਆਪਣੇ) ਪੁੱਤਰਾਂ ਨੂੰ ਵੇਖ ਕੇ (ਆਪਣੀ) ਇਸਤ੍ਰੀ ਦੇ ਹਾਵ-ਭਾਵ ਨੂੰ ਵੇਖ ਕੇ ਕਿਉਂ ਮਸਤ ਹੋ ਰਿਹਾ ਹੈਂ ?
ਤੂੰ (ਦੁਨੀਆ ਦੇ ਕਈ) ਰਸ ਭੋਗਦਾ ਹੈਂ, ਤੂੰ (ਕਈ ਤ੍ਰਹਾਂ ਦੀਆਂ) ਖ਼ੁਸ਼ੀਆਂ ਮਾਣਦਾ ਹੈਂ, ਤੂੰ ਅਨੇਕਾਂ (ਕਿਸਮਦੀਆਂ) ਮੌਜਾਂ ਮਾਣਦਾ ਹੈਂ ।
ਤੂੰ ਬੜੇ ਹੁਕਮ (ਭੀ) ਕਰਦਾ ਹੈਂ, ਤੂੰ ਅਹੰਕਾਰੀ ਹੋ ਕੇ (ਲੋਕਾਂ ਨਾਲ ਅਹੰਕਾਰ ਵਾਲਾ) ਵਰਤਾਉ ਕਰਦਾ ਹੈਂ ।
ਤੈਨੂੰ ਕਰਤਾਰ ਚੇਤੇ ਹੀ ਨਹੀਂ ਰਿਹਾ ।੧ ।
(ਹੇ ਮੂਰਖ!) ਤੂੰ ਖਾਣ ਵਿਚ ਹੰਢਾਣ ਵਿਚ ਮਸਤ ਹੋ ਰਿਹਾ ਹੈਂ, ਤੂੰ ਸੋਨਾ ਚਾਂਦੀ ਧਰਤੀ ਇਕੱਠੀ ਕਰ ਰਿਹਾ ਹੈਂ ।
ਤੂੰ ਕਈ ਕਿਸਮਾਂ ਦੇ ਵਧੀਆ ਘੋੜੇ, ਵਧੀਆ ਹਾਥੀ ਤੇ ਕਦੇ ਨਾਹ ਥੱਕਣ ਵਾਲੇ ਰਥ ਇਕੱਠੇ ਕਰ ਲਏ ਹਨ ।
(ਮਾਇਆ ਦੀ ਮਸਤੀ ਵਿਚ) ਤੂੰ ਆਪਣੇ ਸਾਕ ਸਨਬੰਧੀਆਂ ਨੂੰ (ਭੀ) ਭੁਲਾ ਬੈਠਾ ਹੈਂ, ਕਿਸੇ ਨੂੰ ਤੂੰ ਆਪਣੇ ਚਿੱਤ ਵਿਚ ਨਹੀਂ ਲਿਆਉਂਦਾ ।
ਪਰਮਾਤਮਾ ਦੇ ਨਾਮ ਤੋਂ ਬਿਨਾ ਤੂੰ (ਆਤਮਕ ਜੀਵਨ ਵਿਚ) ਗੰਦਾ ਹੈਂ, ਸਿਰਜਨਹਾਰ ਪ੍ਰਭੂ ਨੇ (ਤੈਨੂੰ) ਆਪਣੇ ਮਨੋਂ ਲਾਹ ਦਿੱਤਾ ਹੈ ।੨ ।
(ਹੇ ਮੂਰਖ!) ਤੂੰ (ਧੱਕੇ ਧੋੜੇ ਕਰ ਕੇ) ਮਾਇਆ ਇਕੱਠੀ ਕਰਦਾ ਹੈਂ (ਜਿਸ ਕਰਕੇ ਲੋਕਾਂ ਦੀਆਂ) ਬਦ-ਅਸੀਸਾਂ ਲੈਂਦਾ ਹੈਂ ।
(ਪਰ) ਜਿਸ (ਪਰਵਾਰ) ਨੂੰ ਤੂੰ (ਇਸ ਮਾਇਆ ਨਾਲ) ਖ਼ੁਸ਼ ਕਰਦਾ ਹੈਂ ਉਹ ਤੇਰੇ ਸਮੇਤ ਹੀ ਨਾਸਵੰਤ ਹੈ ।
ਹੇ ਅਹੰਕਾਰੀ! ਤੂੰ ਆਪਣੇ ਮਨ ਦੀ ਮਤਿ ਦੇ ਦਬਾਉ ਹੇਠ ਆਇਆ ਹੋਇਆ ਹੈਂ ਤੇ (ਮਾਇਆ ਦਾ) ਮਾਣ ਕਰਦਾ ਹੈਂ ।
ਜਿਸ (ਮੰਦ ਭਾਗੀ ਜੀਵ) ਨੂੰ ਉਸ ਪ੍ਰਭੂ ਨੇ ਆਪ ਹੀ ਕੁਰਾਹੇ ਪਾ ਦਿੱਤਾ ਹੈ (ਪ੍ਰਭੂ ਦੀ ਹਜ਼ੂਰੀ ਵਿਚ) ਨਾਹ ਉਸ ਦੀ (ਉੱਚੀ) ਜਾਤਿ (ਮੁੱਲ ਪਾਂਦੀ ਹੈ) ਨਾਹ (ਦੁਨੀਆ ਵਾਲੀ ਕੋਈ) ਇੱਜ਼ਤ ।੩ ।
ਅਕਾਲ ਪੁਰਖ ਦੇ ਰੂਪ ਸਤਿਗੁਰੂ ਨੇ ਜਿਸ ਮਨੁੱਖ ਨੂੰ ਉਹ ਪ੍ਰਭੂ-ਸੱਜਣ ਹੀ ਮਿਲਾ ਦਿੱਤਾ ਹੈ, ਪ੍ਰਭੂ ਦੇ ਉਸ ਸੇਵਕ ਦਾ ਰਾਖਾ (ਹਰ ਥਾਂ) ਪ੍ਰਭੂ ਆਪ ਹੀ ਬਣਦਾ ਹੈ ।
ਦੁਨੀਆ ਦੇ ਬੰਦੇ ਉਸ ਦਾ ਕੁਝ ਵਿਗਾੜ ਨਹੀਂ ਸਕਦੇ ।
(ਪਰ ਆਪਣੀ) ਹਉਮੈ ਵਿਚ (ਫਸਿਆ ਮਨੁੱਖ) ਦੁਖੀ (ਹੀ) ਹੁੰਦਾ ਹੈ ।
ਪਰਮਾਤਮਾ ਦੇ ਸੇਵਕ ਨੂੰ ਜੋ ਚੰਗਾ ਲੱਗਦਾ ਹੈ, ਪਰਮਾਤਮਾ ਉਹੀ ਕਰਦਾ ਹੈ ।
ਪਰਮਾਤਮਾ ਦੇ ਦਰ ਤੇ ਉਸ ਦੀ ਗੱਲ ਦਾ ਕੋਈ ਮੋੜਾ ਨਹੀਂ ਕਰ ਸਕਦਾ ।
ਹੇ ਨਾਨਕ! ਜੇਹੜਾ ਮਨੁੱਖ ਪਰਮਾਤਮਾ ਦੇ ਪਿਆਰ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਹ ਸਾਰੇ ਜਗਤ ਵਿਚ ਚਾਨਣ(-ਮੁਨਾਰਾ) ਬਣ ਜਾਂਦਾ ਹੈ ।੪।੧।੭੧ ।
ਨੋਟ—ਅੰਕ ਨੰ: ੧ ਦੱਸਦਾ ਹੈ ਕਿ ਮ: ੫ ਦਾ ਇਹ ਪਹਿਲਾ ਸ਼ਬਦ ਹੈ ।
Follow us on Twitter Facebook Tumblr Reddit Instagram Youtube