ਸਿਰੀਰਾਗੁ ਮਹਲਾ ੪ ॥
ਗੁਣ ਗਾਵਾ ਗੁਣ ਵਿਥਰਾ ਗੁਣ ਬੋਲੀ ਮੇਰੀ ਮਾਇ ॥
ਗੁਰਮੁਖਿ ਸਜਣੁ ਗੁਣਕਾਰੀਆ ਮਿਲਿ ਸਜਣ ਹਰਿ ਗੁਣ ਗਾਇ ॥
ਹੀਰੈ ਹੀਰੁ ਮਿਲਿ ਬੇਧਿਆ ਰੰਗਿ ਚਲੂਲੈ ਨਾਇ ॥੧॥
ਮੇਰੇ ਗੋਵਿੰਦਾ ਗੁਣ ਗਾਵਾ ਤ੍ਰਿਪਤਿ ਮਨਿ ਹੋਇ ॥
ਅੰਤਰਿ ਪਿਆਸ ਹਰਿ ਨਾਮ ਕੀ ਗੁਰੁ ਤੁਸਿ ਮਿਲਾਵੈ ਸੋਇ ॥੧॥ ਰਹਾਉ ॥
ਮਨੁ ਰੰਗਹੁ ਵਡਭਾਗੀਹੋ ਗੁਰੁ ਤੁਠਾ ਕਰੇ ਪਸਾਉ ॥
ਗੁਰੁ ਨਾਮੁ ਦ੍ਰਿੜਾਏ ਰੰਗ ਸਿਉ ਹਉ ਸਤਿਗੁਰ ਕੈ ਬਲਿ ਜਾਉ ॥
ਬਿਨੁ ਸਤਿਗੁਰ ਹਰਿ ਨਾਮੁ ਨ ਲਭਈ ਲਖ ਕੋਟੀ ਕਰਮ ਕਮਾਉ ॥੨॥
ਬਿਨੁ ਭਾਗਾ ਸਤਿਗੁਰੁ ਨਾ ਮਿਲੈ ਘਰਿ ਬੈਠਿਆ ਨਿਕਟਿ ਨਿਤ ਪਾਸਿ ॥
ਅੰਤਰਿ ਅਗਿਆਨ ਦੁਖੁ ਭਰਮੁ ਹੈ ਵਿਚਿ ਪੜਦਾ ਦੂਰਿ ਪਈਆਸਿ ॥
ਬਿਨੁ ਸਤਿਗੁਰ ਭੇਟੇ ਕੰਚਨੁ ਨਾ ਥੀਐ ਮਨਮੁਖੁ ਲੋਹੁ ਬੂਡਾ ਬੇੜੀ ਪਾਸਿ ॥੩॥
ਸਤਿਗੁਰੁ ਬੋਹਿਥੁ ਹਰਿ ਨਾਵ ਹੈ ਕਿਤੁ ਬਿਧਿ ਚੜਿਆ ਜਾਇ ॥
ਸਤਿਗੁਰ ਕੈ ਭਾਣੈ ਜੋ ਚਲੈ ਵਿਚਿ ਬੋਹਿਥ ਬੈਠਾ ਆਇ ॥
ਧੰਨੁ ਧੰਨੁ ਵਡਭਾਗੀ ਨਾਨਕਾ ਜਿਨਾ ਸਤਿਗੁਰੁ ਲਏ ਮਿਲਾਇ ॥੪॥੩॥੬੭॥
Sahib Singh
ਗਾਵਾ = ਗਾਵਾਂ, ਮੈਂ ਗਾਵਾਂ ।
ਵਿਥਰਾ = ਵਿਥਰਾਂ, ਮੈਂ ਵਿਸਥਾਰ ਕਰਾਂ ।
ਬੋਲੀ = ਬੋਲੀਂ, ਮੈਂ ਬੋਲਾਂ ।
ਮਾਇ = ਹੇ ਮਾਂ !
ਗੁਣਕਾਰੀਆ = ਗੁਣ ਪੈਦਾ ਕਰਨ ਵਾਲਾ ।
ਮਿਲਿ ਸਜਣ = (ਉਸ) ਸੱਜਣ ਨੂੰ ਮਿਲ ਕੇ ।
ਹੀਰੈ = ਹੀਰੇ (ਗੁਰੂ) ਨੂੰ ।
ਹੀਰੁ = (ਮਨ) ਹੀਰਾ ।
ਬੇਧਿਆ = ਵਿੰਨਿ੍ਹਆ ।
ਰੰਗਿ ਚਲੂਲੈ = ਗੂੜ੍ਹੇ ਰੰਗ ਵਿਚ ।
ਨਾਇ = ਨਾਮ ਦੀ ਰਾਹੀਂ ।੧ ।
ਤਿ੍ਰਪਤਿ = ਰਜੇਵਾਂ, ਸੰਤੋਖ ।
ਮਨਿ = ਮਨ ਵਿਚ ।
ਤੁਸਿ = ਪ੍ਰਸੰਨ ਹੋ ਕੇ ।੧।ਰਹਾਉ ।
ਤੁਠਾ = ਪ੍ਰਸੰਨ ਹੋਇਆ ਹੋਇਆ ।
ਪਸਾਉ = ਪ੍ਰਸਾਦ, ਕਿਰਪਾ ।
ਰੰਗ ਸਿਉ = ਪਿਆਰ ਨਾਲ ।
ਕੋਟੀ = ਕ੍ਰੋੜਾਂ ।੨ ।
ਘਰਿ = ਘਰ ਵਿਚ ।
ਨਿਕਟਿ = ਨੇੜੇ ।
ਨਿਤ = ਸਦਾ ।
ਭਰਮੁ = ਭਟਕਣਾ ।
ਪੜਦਾ = ਵਿੱਥ ।
ਕੰਚਨੁ = ਸੋਨਾ ।
ਥੀਐ = ਹੁੰਦਾ ।
ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ।
ਬੂਡਾ = ਡੁੱਬ ਗਿਆ ।੩ ।
ਬੋਹਿਥੁ = ਜਹਾਜ਼ ।
ਨਾਵ = ਨਾਮ ਦਾ ।
ਕਿਤੁ ਬਿਧਿ = ਕਿਸ ਤਰੀਕੇ ਨਾਲ ?
ਭਾਣੈ = ਰਜ਼ਾ ਵਿਚ ।੪ ।
ਵਿਥਰਾ = ਵਿਥਰਾਂ, ਮੈਂ ਵਿਸਥਾਰ ਕਰਾਂ ।
ਬੋਲੀ = ਬੋਲੀਂ, ਮੈਂ ਬੋਲਾਂ ।
ਮਾਇ = ਹੇ ਮਾਂ !
ਗੁਣਕਾਰੀਆ = ਗੁਣ ਪੈਦਾ ਕਰਨ ਵਾਲਾ ।
ਮਿਲਿ ਸਜਣ = (ਉਸ) ਸੱਜਣ ਨੂੰ ਮਿਲ ਕੇ ।
ਹੀਰੈ = ਹੀਰੇ (ਗੁਰੂ) ਨੂੰ ।
ਹੀਰੁ = (ਮਨ) ਹੀਰਾ ।
ਬੇਧਿਆ = ਵਿੰਨਿ੍ਹਆ ।
ਰੰਗਿ ਚਲੂਲੈ = ਗੂੜ੍ਹੇ ਰੰਗ ਵਿਚ ।
ਨਾਇ = ਨਾਮ ਦੀ ਰਾਹੀਂ ।੧ ।
ਤਿ੍ਰਪਤਿ = ਰਜੇਵਾਂ, ਸੰਤੋਖ ।
ਮਨਿ = ਮਨ ਵਿਚ ।
ਤੁਸਿ = ਪ੍ਰਸੰਨ ਹੋ ਕੇ ।੧।ਰਹਾਉ ।
ਤੁਠਾ = ਪ੍ਰਸੰਨ ਹੋਇਆ ਹੋਇਆ ।
ਪਸਾਉ = ਪ੍ਰਸਾਦ, ਕਿਰਪਾ ।
ਰੰਗ ਸਿਉ = ਪਿਆਰ ਨਾਲ ।
ਕੋਟੀ = ਕ੍ਰੋੜਾਂ ।੨ ।
ਘਰਿ = ਘਰ ਵਿਚ ।
ਨਿਕਟਿ = ਨੇੜੇ ।
ਨਿਤ = ਸਦਾ ।
ਭਰਮੁ = ਭਟਕਣਾ ।
ਪੜਦਾ = ਵਿੱਥ ।
ਕੰਚਨੁ = ਸੋਨਾ ।
ਥੀਐ = ਹੁੰਦਾ ।
ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ।
ਬੂਡਾ = ਡੁੱਬ ਗਿਆ ।੩ ।
ਬੋਹਿਥੁ = ਜਹਾਜ਼ ।
ਨਾਵ = ਨਾਮ ਦਾ ।
ਕਿਤੁ ਬਿਧਿ = ਕਿਸ ਤਰੀਕੇ ਨਾਲ ?
ਭਾਣੈ = ਰਜ਼ਾ ਵਿਚ ।੪ ।
Sahib Singh
ਹੇ ਮੇਰੇ ਗੋਬਿੰਦ! (ਕਿਰਪਾ ਕਰ ਕਿ) ਮੈਂ ਤੇਰੇ ਗੁਣ ਗਾਂਵਦਾ ਰਹਾਂ, (ਤੇਰੇ ਗੁਣ ਗਾਂਦਿਆਂ ਹੀ) ਮਨ ਵਿਚ (ਮਾਇਆ ਦੀ) ਤ੍ਰਿਸ਼ਨਾ ਤੋਂ ਖ਼ਲਾਸੀ ਹੁੰਦੀ ਹੈ ।
ਹੇ ਗੋਬਿੰਦ! ਮੇਰੇ ਅੰਦਰ ਤੇਰੇ ਨਾਮ ਦੀ ਪਿਆਸ ਹੈ (ਮੈਨੂੰ ਗੁਰੂ ਮਿਲਾ) ਗੁਰੂ ਪ੍ਰਸੰਨ ਹੋ ਕੇ ਉਸ ਨਾਮ ਦਾ ਮਿਲਾਪ ਕਰਾਂਦਾ ਹੈ ।੧।ਰਹਾਉ ।
ਹੇ ਮੇਰੀ ਮਾਂ! (ਮੇਰਾ ਮਨ ਤਰਸਦਾ ਹੈ ਕਿ) ਮੈਂ (ਪ੍ਰਭੂ ਦੇ) ਗੁਣ ਗਾਂਵਦਾ ਰਹਾਂ, ਗੁਣਾਂ ਦਾ ਵਿਸਥਾਰ ਕਰਦਾ ਰਹਾਂ ਤੇ (ਪ੍ਰਭੂ ਦੇ) ਗੁਣ ਉਚਾਰਦਾ ਰਹਾਂ ।
ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਸੰਤ ਜਨ ਹੀ (ਪ੍ਰਭੂ ਦੇ ਗੁਣ ਗਾਵਣ ਦੀ ਇਹ) ਸਿਫ਼ਤਿ ਪੈਦਾ ਕਰ ਸਕਦਾ ਹੈ ।
ਕਿਸੇ ਗੁਰਮੁਖਿ ਨੂੰ ਹੀ ਮਿਲ ਕੇ ਪ੍ਰਭੂ ਦੇ ਗੁਣ ਕੋਈ ਗਾ ਸਕਦਾ ਹੈ ।
(ਜੇਹੜਾ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ, ਉਸ ਦਾ) ਮਨ-ਹੀਰਾ ਗੁਰੂ-ਹੀਰੇ ਨੂੰ ਮਿਲ ਕੇ (ਉਸ ਵਿਚ) ਵਿੱਝ ਜਾਂਦਾ ਹੈ, ਪ੍ਰਭੂ ਦੇ ਨਾਮ ਵਿਚ (ਲੀਨ ਹੋ ਕੇ) ਉਹ ਪ੍ਰਭੂ ਦੇ ਗੂੜ੍ਹੇ ਪਿਆਰ-ਰੰਗ ਵਿਚ (ਰੰਗਿਆ ਜਾਂਦਾ ਹੈ) ।੧ ।
ਹੇ ਵੱਡੇ ਭਾਗਾਂ ਵਾਲਿਓ! (ਗੁਰੂ ਦੀ ਸਰਨ ਪੈ ਕੇ ਆਪਣਾ) ਮਨ (ਪ੍ਰਭੂ ਦੇ ਨਾਮ-ਰੰਗ ਵਿਚ) ਰੰਗ ਲਵੋ ।
ਗੁਰੂ ਪ੍ਰਸੰਨ ਹੋ ਕੇ (ਨਾਮ ਦੀ ਇਹ) ਬਖ਼ਸ਼ਸ਼ ਕਰਦਾ ਹੈ ।
ਗੁਰੂ ਪਿਆਰ ਨਾਲ ਪਰਮਾਤਮਾ ਦਾ ਨਾਮ (ਸਰਨ ਆਏ ਸਿੱਖ ਦੇ ਹਿਰਦੇ ਵਿਚ ਹੀ ਪੱਕਾ ਕਰ ਦੇਂਦਾ ਹੈ ।
(ਇਸ ਕਰਕੇ) ਮੈਂ ਗੁਰੂ ਤੋਂ ਸਦਕੇ ਜਾਂਦਾ ਹਾਂ, ਜੇ ਮੈਂ ਲੱਖਾਂ ਕ੍ਰੋੜਾਂ (ਹੋਰ ਹੋਰ ਧਾਰਮਿਕ) ਕੰਮ ਕਰਾਂ ਤਾਂ ਭੀ ਸਤਿਗੁਰੂ ਦੀ ਸਰਨ ਤੋਂ ਬਿਨਾ ਪਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਹੁੰਦਾ ।੨।ਚੰਗੀ ਕਿਸਮਤਿ ਤੋਂ ਬਿਨਾ ਗੁਰੂ ਨਹੀਂ ਮਿਲਦਾ (ਤੇ ਗੁਰੂ ਤੋਂ ਬਿਨਾ ਪਰਮਾਤਮਾ ਦਾ ਮਿਲਾਪ ਨਹੀਂ ਹੁੰਦਾ, ਭਾਵੇਂ) ਸਾਡੇ ਹਿਰਦੇ ਵਿਚ ਬੈਠਾ ਹਰ ਵੇਲੇ ਸਾਡੇ ਨੇੜੇ ਹੈ, ਸਾਡੇ ਕੋਲ ਹੈ ।
ਜਿਸ ਜੀਵ ਦੇ ਅੰਦਰ ਅਗਿਆਨਤਾ (ਦੇ ਹਨੇਰੇ) ਦਾ ਦੁੱਖ ਟਿਕਿਆ ਰਹੇ, ਜਿਸ ਨੂੰ ਮਾਇਆ ਦੀ ਭਟਕਣੀ ਲੱਗੀ ਰਹੇ ਉਸ ਦੇ ਅੰਦਰ ਪਰਮਾਤਮਾ ਨਾਲੋਂ ਮਾਇਆ ਦੇ ਮੋਹ ਦਾ ਤੇ ਭਟਕਣਾ ਦਾ ਪਰਦਾ ਬਣਿਆ ਰਹਿੰਦਾ ਹੈ ।
ਉਸ ਦੀ ਜਿੰਦ ਅੰਦਰ-ਵੱਸਦੇ ਪ੍ਰਭੂ ਨਾਲੋਂ ਦੂਰ ਪਈ ਰਹਿੰਦੀ ਹੈ ।
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਨੋ) ਲੋਹਾ ਹੈ ਜੋ ਗੁਰੂ-ਪਾਰਸ ਨੂੰ ਮਿਲਣ ਤੋਂ ਬਿਨਾ ਸੋਨਾ ਨਹੀਂ ਬਣ ਸਕਦਾ, ਗੁਰੂ-ਬੇੜੀ ਉਸ ਮਨਮੁਖ-ਲੋਹੇ ਦੇ ਪਾਸ ਹੀ ਹੈ, ਪਰ ਉਹ (ਵਿਕਾਰਾਂ ਦੀ ਨਦੀ ਵਿਚ ਹੀ) ਡੁੱਬਦਾ ਹੈ ।੩ ।
ਸਤਿਗੁਰੂ ਪਰਮਾਤਮਾ ਦੇ ਨਾਮ ਦਾ ਜਹਾਜ਼ ਹੈ (ਪਰ ਉਸ ਜਹਾਜ਼ ਵਿਚ ਚੜ੍ਹਨ ਦੀ ਭੀ ਜਾਚ ਹੋਣੀ ਚਾਹੀਦੀ ਹੈ, ਫਿਰ) ਕਿਸ ਤ੍ਰਹਾਂ (ਉਸ ਜਹਾਜ਼ ਵਿਚ) ਚੜਿ੍ਹਆ ਜਾਏ ?
ਜੇਹੜਾ ਮਨੁੱਖ ਸਤਿਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹ ਉਸ ਜਹਾਜ਼ ਵਿਚ ਸਵਾਰ ਹੋ ਗਿਆ ਸਮਝੋ ।
ਹੇ ਨਾਨਕ! ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ, ਧੰਨ ਹਨ, ਧੰਨ ਹਨ, ਜਿਨ੍ਹਾਂ ਨੂੰ ਸਤਿਗੁਰੂ (ਪ੍ਰਭੂ-ਚਰਨਾਂ ਵਿਚ) ਮਿਲਾ ਲੈਂਦਾ ਹੈ ।੪।੩।੬੭ ।