ਸਿਰੀਰਾਗੁ ਮਹਲਾ ੩ ॥
ਹਰਿ ਜੀ ਸਚਾ ਸਚੁ ਤੂ ਸਭੁ ਕਿਛੁ ਤੇਰੈ ਚੀਰੈ ॥
ਲਖ ਚਉਰਾਸੀਹ ਤਰਸਦੇ ਫਿਰੇ ਬਿਨੁ ਗੁਰ ਭੇਟੇ ਪੀਰੈ ॥
ਹਰਿ ਜੀਉ ਬਖਸੇ ਬਖਸਿ ਲਏ ਸੂਖ ਸਦਾ ਸਰੀਰੈ ॥
ਗੁਰ ਪਰਸਾਦੀ ਸੇਵ ਕਰੀ ਸਚੁ ਗਹਿਰ ਗੰਭੀਰੈ ॥੧॥
ਮਨ ਮੇਰੇ ਨਾਮਿ ਰਤੇ ਸੁਖੁ ਹੋਇ ॥
ਗੁਰਮਤੀ ਨਾਮੁ ਸਲਾਹੀਐ ਦੂਜਾ ਅਵਰੁ ਨ ਕੋਇ ॥੧॥ ਰਹਾਉ ॥
ਧਰਮ ਰਾਇ ਨੋ ਹੁਕਮੁ ਹੈ ਬਹਿ ਸਚਾ ਧਰਮੁ ਬੀਚਾਰਿ ॥
ਦੂਜੈ ਭਾਇ ਦੁਸਟੁ ਆਤਮਾ ਓਹੁ ਤੇਰੀ ਸਰਕਾਰ ॥
ਅਧਿਆਤਮੀ ਹਰਿ ਗੁਣ ਤਾਸੁ ਮਨਿ ਜਪਹਿ ਏਕੁ ਮੁਰਾਰਿ ॥
ਤਿਨ ਕੀ ਸੇਵਾ ਧਰਮ ਰਾਇ ਕਰੈ ਧੰਨੁ ਸਵਾਰਣਹਾਰੁ ॥੨॥
ਮਨ ਕੇ ਬਿਕਾਰ ਮਨਹਿ ਤਜੈ ਮਨਿ ਚੂਕੈ ਮੋਹੁ ਅਭਿਮਾਨੁ ॥
ਆਤਮ ਰਾਮੁ ਪਛਾਣਿਆ ਸਹਜੇ ਨਾਮਿ ਸਮਾਨੁ ॥
ਬਿਨੁ ਸਤਿਗੁਰ ਮੁਕਤਿ ਨ ਪਾਈਐ ਮਨਮੁਖਿ ਫਿਰੈ ਦਿਵਾਨੁ ॥
ਸਬਦੁ ਨ ਚੀਨੈ ਕਥਨੀ ਬਦਨੀ ਕਰੇ ਬਿਖਿਆ ਮਾਹਿ ਸਮਾਨੁ ॥੩॥
ਸਭੁ ਕਿਛੁ ਆਪੇ ਆਪਿ ਹੈ ਦੂਜਾ ਅਵਰੁ ਨ ਕੋਇ ॥
ਜਿਉ ਬੋਲਾਏ ਤਿਉ ਬੋਲੀਐ ਜਾ ਆਪਿ ਬੁਲਾਏ ਸੋਇ ॥
ਗੁਰਮੁਖਿ ਬਾਣੀ ਬ੍ਰਹਮੁ ਹੈ ਸਬਦਿ ਮਿਲਾਵਾ ਹੋਇ ॥
ਨਾਨਕ ਨਾਮੁ ਸਮਾਲਿ ਤੂ ਜਿਤੁ ਸੇਵਿਐ ਸੁਖੁ ਹੋਇ ॥੪॥੩੦॥੬੩॥
Sahib Singh
ਸਚਾ = ਸਦਾ = ਥਿਰ ਰਹਿਣ ਵਾਲਾ ।
ਚੀਰੈ = ਹੱਦ = ਬੰਨੇ ਵਿਚ, ਵੱਸ ਵਿਚ ।
ਬਿਨੁ ਭੇਟੇ = ਮਿਲਣ ਤੋਂ ਬਿਨਾ ।
ਸਰੀਰੈ = ਸਰੀਰ ਵਿਚ ।
ਕਰੀ = ਮੈਂ ਕਰਾਂ, ਕਰੀਂ ।
ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ ।੧ ।
ਨਾਮਿ = ਨਾਮ ਵਿਚ ।
ਰਤੇ = ਰੰਗੇ ਜਾਈਏ ।
ਅਵਰੁ = ਹੋਰ (ਵਸੀਲਾ) ।੧।ਰਹਾਉ ।
ਨੋ = ਨੂੰ ।
ਬਹਿ = ਬੈਠ ਕੇ ।
ਦੂਜੈ ਭਾਇ = ਮਾਇਆ ਦੇ ਪਿਆਰ ਵਿਚ ।
ਦੁਸਟੁ = ਭੈੜਾ, ਵਿਕਾਰੀ ।
ਓਹੁ = ਉਹ ਬੰਦਾ ।
ਸਰਕਾਰ = ਰਈਅਤ ।
ਅਧਿਆਤਮੀ = ਆਤਮਕ ਜੀਵਨ ਦਾ ਮਾਲਕ ।
ਗੁਣ ਤਾਸੁ = ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ।
ਮਨਿ = ਮਨ ਵਿਚ ।
ਮੁਰਾਰਿ = {ਮੁਰ = ਅਰਿ} ਪਰਮਾਤਮਾ ।
ਧੰਨੁ = ਸਲਾਹਣ = ਯੋਗ ।੨ ।
ਮਨਹਿ = ਮਨ ਵਿਚੋਂ ।
ਤਜੈ = ਛੱਡ ਦੇਵੇ ।
ਮਨਿ = ਮਨ ਵਿਚੋਂ ।
ਆਤਮਾਰਾਮੁ = ਸਰਬ = ਵਿਆਪਕ ਪ੍ਰਭੂ ।
ਸਹਜੇ = ਆਤਮਕ ਅਡੋਲਤਾ ਦੀ ਰਾਹੀਂ ।
ਸਮਾਨੁ = ਸਮਾਈ, ਲੀਨਤਾ ।
ਮੁਕਤਿ = ਵਿਕਾਰਾਂ ਤੋਂ ਖ਼ਲਾਸੀ ।
ਦਿਵਾਨੁ = ਦਿਵਾਨਾ, ਝੱਲਾ, ਪਾਗਲ ।
ਚੀਨੈ = ਪਛਾਣਦਾ ।
ਕਥਨੀ ਬਦਨੀ = (ਨਿਰੀਆਂ) ਗੱਲਾਂ ਬਾਤਾਂ ।
ਬਿਖਿਆ = ਮਾਇਆ ।੩ ।
ਜਾ = ਜਦੋਂ ।
ਬੁਲਾਏ = ਬੋਲਣ ਦੀ ਪਰੇਰਨਾ ਕਰਦਾ ਹੈ ।
ਸੋਇ = ਉਹ (ਪ੍ਰਭੂ) ਹੀ ।
ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ ।
ਬਾਣੀ = ਸਿਫ਼ਤਿ = ਸਾਲਾਹ ਦੀ ਰਾਹੀਂ ।
ਬ੍ਰਹਮੁ = ਪਰਮਾਤਮਾ ।
ਸਬਦਿ = (ਗੁਰੂ ਦੇ) ਸ਼ਬਦ ਦੀ ਰਾਹੀਂ ।
ਨਾਨਕ = ਹੇ ਨਾਨਕ !
ਜਿਤੁ = ਜਿਸ ਦੀ ਰਾਹੀਂ ।
ਜਿਤੁ ਸੇਵੀਐ = ਜਿਸ ਦੇ ਸਿਮਰਨ ਨਾਲ ।
ਸੁਖੁ = ਆਤਮਕ ਆਨੰਦ ।੪ ।
ਚੀਰੈ = ਹੱਦ = ਬੰਨੇ ਵਿਚ, ਵੱਸ ਵਿਚ ।
ਬਿਨੁ ਭੇਟੇ = ਮਿਲਣ ਤੋਂ ਬਿਨਾ ।
ਸਰੀਰੈ = ਸਰੀਰ ਵਿਚ ।
ਕਰੀ = ਮੈਂ ਕਰਾਂ, ਕਰੀਂ ।
ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ ।੧ ।
ਨਾਮਿ = ਨਾਮ ਵਿਚ ।
ਰਤੇ = ਰੰਗੇ ਜਾਈਏ ।
ਅਵਰੁ = ਹੋਰ (ਵਸੀਲਾ) ।੧।ਰਹਾਉ ।
ਨੋ = ਨੂੰ ।
ਬਹਿ = ਬੈਠ ਕੇ ।
ਦੂਜੈ ਭਾਇ = ਮਾਇਆ ਦੇ ਪਿਆਰ ਵਿਚ ।
ਦੁਸਟੁ = ਭੈੜਾ, ਵਿਕਾਰੀ ।
ਓਹੁ = ਉਹ ਬੰਦਾ ।
ਸਰਕਾਰ = ਰਈਅਤ ।
ਅਧਿਆਤਮੀ = ਆਤਮਕ ਜੀਵਨ ਦਾ ਮਾਲਕ ।
ਗੁਣ ਤਾਸੁ = ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ।
ਮਨਿ = ਮਨ ਵਿਚ ।
ਮੁਰਾਰਿ = {ਮੁਰ = ਅਰਿ} ਪਰਮਾਤਮਾ ।
ਧੰਨੁ = ਸਲਾਹਣ = ਯੋਗ ।੨ ।
ਮਨਹਿ = ਮਨ ਵਿਚੋਂ ।
ਤਜੈ = ਛੱਡ ਦੇਵੇ ।
ਮਨਿ = ਮਨ ਵਿਚੋਂ ।
ਆਤਮਾਰਾਮੁ = ਸਰਬ = ਵਿਆਪਕ ਪ੍ਰਭੂ ।
ਸਹਜੇ = ਆਤਮਕ ਅਡੋਲਤਾ ਦੀ ਰਾਹੀਂ ।
ਸਮਾਨੁ = ਸਮਾਈ, ਲੀਨਤਾ ।
ਮੁਕਤਿ = ਵਿਕਾਰਾਂ ਤੋਂ ਖ਼ਲਾਸੀ ।
ਦਿਵਾਨੁ = ਦਿਵਾਨਾ, ਝੱਲਾ, ਪਾਗਲ ।
ਚੀਨੈ = ਪਛਾਣਦਾ ।
ਕਥਨੀ ਬਦਨੀ = (ਨਿਰੀਆਂ) ਗੱਲਾਂ ਬਾਤਾਂ ।
ਬਿਖਿਆ = ਮਾਇਆ ।੩ ।
ਜਾ = ਜਦੋਂ ।
ਬੁਲਾਏ = ਬੋਲਣ ਦੀ ਪਰੇਰਨਾ ਕਰਦਾ ਹੈ ।
ਸੋਇ = ਉਹ (ਪ੍ਰਭੂ) ਹੀ ।
ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ ।
ਬਾਣੀ = ਸਿਫ਼ਤਿ = ਸਾਲਾਹ ਦੀ ਰਾਹੀਂ ।
ਬ੍ਰਹਮੁ = ਪਰਮਾਤਮਾ ।
ਸਬਦਿ = (ਗੁਰੂ ਦੇ) ਸ਼ਬਦ ਦੀ ਰਾਹੀਂ ।
ਨਾਨਕ = ਹੇ ਨਾਨਕ !
ਜਿਤੁ = ਜਿਸ ਦੀ ਰਾਹੀਂ ।
ਜਿਤੁ ਸੇਵੀਐ = ਜਿਸ ਦੇ ਸਿਮਰਨ ਨਾਲ ।
ਸੁਖੁ = ਆਤਮਕ ਆਨੰਦ ।੪ ।
Sahib Singh
ਹੇ ਮੇਰੇ ਮਨ! ਜੇ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਵੀਏ, ਤਾਂ ਆਤਮਕ ਆਨੰਦ ਮਿਲਦਾ ਹੈ ।
(ਪਰ) ਗੁਰੂ ਦੀ ਮਤਿ ਤੇ ਤੁਰ ਕੇ ਹੀ ਪਰਮਾਤਮਾ ਦਾ ਨਾਮ ਸਲਾਹੁਣਾ ਚਾਹੀਦਾ ਹੈ ।
(ਨਾਮ ਸਿਮਰਨ ਦਾ) ਹੋਰ ਕੋਈ ਤਰੀਕਾ ਨਹੀਂ ਹੈ ।੧।ਰਹਾਉ ।
ਹੇ ਪ੍ਰਭੂ ਜੀ! ਤੂੰ (ਹੀ) ਸਦਾ-ਥਿਰ ਰਹਿਣ ਵਾਲਾ ਹੈਂ ।
ਹੋਰ ਸਾਰਾ ਜਗਤ ਤੇਰੇ ਵੱਸ ਵਿਚ ਹੈ ।
(ਪਰ ਤੂੰ ਮਿਲਦਾ ਹੈਂ ਗੁਰੂ ਦੀ ਰਾਹੀਂ) ਗੁਰੂ-ਪੀਰ ਨੂੰ ਮਿਲਣ ਤੋਂ ਬਿਨਾ (ਭਾਵ, ਗੁਰੂ ਦੀ ਸਰਨ ਪੈਣ ਤੋਂ ਬਿਨਾ) ਚੌਰਾਸੀ ਲੱਖ ਜੂਨਾਂ ਦੇ ਜੀਵ (ਤੇਰੇ ਦਰਸਨ ਨੂੰ) ਤਰਸਦੇ ਫਿਰਦੇ ਹਨ ।
ਜਿਸ ਜੀਵ ਉੱਤੇ ਪਰਮਾਤਮਾ ਆਪ ਮਿਹਰ ਕਰਦਾ ਹੈ ਬਖ਼ਸ਼ਸ਼ ਕਰਦਾ ਹੈ, ਉਸ ਦੇ ਹਿਰਦੇ ਵਿਚ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ ।
(ਮੇਰੇ ਅੰਦਰ ਭੀ ਤਾਂਘ ਹੈ ਕਿ) ਮੈਂ ਗੁਰੂ ਦੀ ਮਿਹਰ ਨਾਲ ਸਦਾ-ਥਿਰ ਤੇ ਡੂੰਘੇ ਜਿਗਰੇ ਵਾਲੇ ਪਰਮਾਤਮਾ ਦਾ ਸਿਮਰਨ ਕਰਦਾ ਰਹਾਂ ।੧ ।
ਧਰਮਰਾਜ ਨੂੰ (ਭੀ ਪਰਮਾਤਮਾ ਦਾ) ਹੁਕਮ ਹੈ (ਹੇ ਧਰਮਰਾਜ! ਤੂੰ) ਬੈਠ ਕੇ (ਇਹ) ਅਟੱਲ ਧਰਮ (-ਨਿਆਂ) ਚੇਤੇ ਰੱਖ ਕਿ ਉਹ ਵਿਕਾਰੀ ਮਨੁੱਖ ਤੇਰੀ ਰਈਅਤ ਹੈ ਜੇਹੜਾ ਮਾਇਆ ਦੇ ਪਿਆਰ ਵਿਚ (ਫਸਿਆ ਰਹਿੰਦਾ) ਹੈ ।
ਆਤਮਕ ਜੀਵਨ ਵਾਲੇ ਬੰਦਿਆਂ ਦੇ ਮਨ ਵਿਚ ਗੁਣਾਂ ਦਾ ਖ਼ਜਾਨਾ ਪਰਮਾਤਮਾ ਆਪ ਵੱਸਦਾ ਹੈ, ਉਹ ਪਰਮਾਤਮਾ ਨੂੰ ਹੀ ਸਿਮਰਦੇ ਰਹਿੰਦੇ ਹਨ ।
ਧਰਮਰਾਜ (ਭੀ) ਉਹਨਾਂ ਬੰਦਿਆਂ ਦੀ ਸੇਵਾ ਕਰਦਾ ਹੈ ।
ਧੰਨ ਹੈ ਉਹ ਪਰਮਾਤਮਾ ਜੋ (ਆਪਣੇ ਸੇਵਕਾਂ ਦਾ ਜੀਵਨ ਇਤਨਾ) ਸੋਹਣਾ ਬਣਾ ਦੇਂਦਾ ਹੈ (ਕਿ ਧਰਮਰਾਜ ਭੀ ਉਹਨਾਂ ਦਾ ਆਦਰ ਕਰਦਾ ਹੈ) ।੨ ।
ਜੇਹੜਾ ਮਨੁੱਖ ਆਪਣੇ ਮਨ ਵਿਚੋਂ ਮਨ ਦੇ ਵਿਕਾਰ ਛੱਡ ਦੇਂਦਾ ਹੈ, ਜਿਸ ਦੇ ਮਨ ਵਿਚੋਂ ਮਾਇਆ ਦਾ ਮੋਹ ਤੇ ਅਹੰਕਾਰ ਦੂਰ ਹੋ ਜਾਂਦਾ ਹੈ, ਉਹ ਸਰਬ-ਵਿਆਪਕ ਪਰਮਾਤਮਾ ਨਾਲ ਜਾਣ-ਪਛਾਣ ਪਾ ਲੈਂਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਨਾਮ ਵਿਚ ਲੀਨਤਾ ਹਾਸਲ ਕਰ ਲੈਂਦਾ ਹੈ ।
(ਪਰ) ਗੁਰੂ ਦੀ ਸਰਨ ਤੋਂ ਬਿਨਾ (ਵਿਕਾਰਾਂ ਤੋਂ) ਖ਼ਲਾਸੀ ਨਹੀਂ ਹੋ ਸਕਦੀ ।
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ (ਵਿਕਾਰਾਂ ਦੇ ਪਿੱਛੇ) ਪਾਗਲ ਹੋਇਆ ਫਿਰਦਾ ਹੈ, ਉਹ ਗੁਰੂ ਦੇ ਸ਼ਬਦ (ਦੀ ਕਦਰ) ਨੂੰ ਨਹੀਂ ਸਮਝਦਾ ।
ਉਹ (ਜ਼ਬਾਨੀ ਜ਼ਬਾਨੀ ਧਾਰਮਿਕ) ਗੱਲਾਂ ਪਿਆ ਕਰੇ, ਪਰ ਉਹ ਮਾਇਆ ਦੇ ਮੋਹ ਵਿਚ ਹੀ ਗ਼ਰਕ ਰਹਿੰਦਾ ਹੈ ।੩ ।
(ਜੀਵਾਂ ਦੇ ਭੀ ਕੀਹ ਵੱਸ?) ਪਰਮਾਤਮਾ ਆਪ ਹੀ ਸਭ ਕੁਝ ਕਰਨ ਕਰਾਵਣ ਜੋਗਾ ਹੈ, ਹੋਰ ਕੋਈ ਜੀਵ ਦਮ ਨਹੀਂ ਮਾਰ ਸਕਦਾ ।
(ਆਪਣੀ ਸਿਫ਼ਤਿ-ਸਾਲਾਹ ਉਹ ਆਪ ਹੀ ਕਰਾਂਦਾ ਹੈ) ਜਿਵੇਂ ਪਰਮਾਤਮਾ ਬੋਲਣ ਦੀ ਪ੍ਰੇਰਨਾ ਕਰੇ ਤਿਵੇਂ ਹੀ ਜੀਵ ਬੋਲ ਸਕਦਾ ਹੈ (ਜੀਵ ਤਦੋਂ ਹੀ ਸਿਫ਼ਤਿ-ਸਾਲਾਹ ਕਰ ਸਕਦਾ ਹੈ) ਜਦੋਂ ਉਹ ਪਰਮਾਤਮਾ ਆਪ ਪ੍ਰੇਰਨਾ ਕਰਦਾ ਹੈ ।
ਗੁਰੂ ਦੀ ਸਰਨ ਪੈ ਕੇ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਜੁੜਿਆਂ ਪ੍ਰਭੂ ਮਿਲਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ (ਹੀ ਪ੍ਰਭੂ ਨਾਲ) ਮਿਲਾਪ ਹੁੰਦਾ ਹੈ ।
ਹੇ ਨਾਨਕ! (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿਚ ਸੰਭਾਲ, ਇਸ ਨਾਮ ਦੇ ਸਿਮਰਨ ਨਾਲ ਹੀ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ।੪।੩੦।੬੩ ।