ਭਰੀਐ ਹਥੁ ਪੈਰੁ ਤਨੁ ਦੇਹ ॥
ਪਾਣੀ ਧੋਤੈ ਉਤਰਸੁ ਖੇਹ ॥
ਮੂਤ ਪਲੀਤੀ ਕਪੜੁ ਹੋਇ ॥
ਦੇ ਸਾਬੂਣੁ ਲਈਐ ਓਹੁ ਧੋਇ ॥
ਭਰੀਐ ਮਤਿ ਪਾਪਾ ਕੈ ਸੰਗਿ ॥
ਓਹੁ ਧੋਪੈ ਨਾਵੈ ਕੈ ਰੰਗਿ ॥
ਪੁੰਨੀ ਪਾਪੀ ਆਖਣੁ ਨਾਹਿ ॥
ਕਰਿ ਕਰਿ ਕਰਣਾ ਲਿਖਿ ਲੈ ਜਾਹੁ ॥
ਆਪੇ ਬੀਜਿ ਆਪੇ ਹੀ ਖਾਹੁ ॥
ਨਾਨਕ ਹੁਕਮੀ ਆਵਹੁ ਜਾਹੁ ॥੨੦॥
Sahib Singh
ਭਰੀਐ = ਜੇ ਭਰ ਜਾਏ, ਜੇ ਗੰਦਾ ਹੋ ਜਾਏ, ਜੇ ਮੈਲਾ ਹੋ ਜਾਏ ।
ਤਨੁ = ਸਰੀਰ ।
ਦੇਹ = ਸਰੀਰ ।
ਪਾਣੀ ਧੋਤੈ = ਪਾਣੀ ਨਾਲ ਧੋਤਿਆਂ ।
ਉਤਰਸੁ = ਉਤਰ ਜਾਂਦੀ ਹੈ ।
ਖੇਹ = ਮਿੱਟੀ, ਧੂੜ, ਮੈਲ ।
ਪਲੀਤੀ = ਪਲੀਤ, ਗੰਦਾ ।
ਮੂਤ ਪਲੀਤੀ = ਮੂਤਰ ਨਾਲ ਪਲੀਤ ।
ਕਪੜੁ = ਕੱਪੜਾ ।
ਦੇ ਸਾਬੂਣੁ = ਸਾਬਣ ਲਾ ਕੇ ।
ਲਈਐ = ਲਈਦਾ ਹੈ ।
ਓਹੁ = ਉਹ ਪਲੀਤ ਹੋਇਆ ਕੱਪੜਾ ।
ਲਈਐ ਧੋਇ = ਧੋ ਲਈਦਾ ਹੈ ।
ਭਰੀਐ = ਜੇ ਭਰ ਜਾਏ, ਜੇ ਮਲੀਨ ਹੋ ਜਾਏ ।
ਮਤਿ = ਬੁੱਧ ।
ਪਾਪਾ ਕੈ ਸੰਗਿ = ਪਾਪਾਂ ਦੇ ਨਾਲ ।
ਓਹੁ = ਉਹ ਪਾਪ ।
ਧੋਪੈ = ਧੁਪਦਾ ਹੈ, ਧੁਪ ਸਕਦਾ ਹੈ, ਧੋਇਆ ਜਾ ਸਕਦਾ ਹੈ ।
ਰੰਗਿ = ਪਿਆਰ ਨਾਲ ।
ਨਾਵੈ ਕੈਰੰਗਿ = ਅਕਾਲ ਪੁਰਖ ਦੇ ਨਾਮ ਦੇ ਪ੍ਰੇਮ ਨਾਲ ।
ਨੋਟ: = ਸ਼ਬਦ ‘ਆਖਣੁ’ ਨੂੰ ਧਿਆਨ ਨਾਲ ਵਿਚਾਰਨਾ ਜ਼ਰੂਰੀ ਹੈ ।
ਜਪੁਜੀ ਸਾਹਿਬ ਵਿਚ ਇਹ ਸ਼ਬਦ ਹੇਠ-ਲਿਖੀਆਂ ਤੁਕਾਂ ਵਿਚ ਆਇਆ ਹੈ:
(੧) ਪੁੰਨੀ ਪਾਪੀ ਆਖਣੁ ਨਾਹਿ ।
(ਪਉੜੀ ੨੦
(੨) ਨਾਨਕ ਆਖਣਿ ਸਭੁ ਕੋ ਆਖੈ, ਇਕ ਦੂ ਇਕੁ ਸਿਆਣਾ (ਪਉੜੀ ੨੧
(੩) ਜੇ ਕੋ ਖਾਇਕੁ ਆਖਣਿ ਪਾਇ ।
(ਪਉੜੀ ੨੫
(੪) ਕੇਤੇ ਆਖਹਿ ਆਖਣਿ ਪਾਹਿ ।
(ਪਉੜੀ ੨੬
(੫) ਆਖਣਿ ਜੋਰੁ ਚੁਪੈ ਨਹਿ ਜੋਰੁ ।
(ਪਉੜੀ ੩੩ ਇਸ ਲਫ਼ਜ਼ ‘ਆਖਣੁ’ ਦੇ ਅਰਥ ਨੂੰ ਸਪੱਸ਼ਟ ਕਰਨ ਲਈ ਕੁਝ ਹੋਰ ਪ੍ਰਮਾਣ ਹੇਠਾਂ ਲਿਖੇ ਜਾਂਦੇ ਹਨ:-
(੬) ਆਖਣੁ ਆਖਿ ਨਾ ਰਜਿਆ, ਸੁਨਣਿ ਨ ਰਜੇ ਕੰਨ ।੨।੧੯ ।
(ਮਾਝ ਕੀ ਵਾਰ
(੭) ਆਖਣਿ ਆਖਹਿ ਕੇਤੜੇ, ਗੁਰ ਬਿਨੁ ਬੂਝ ਨ ਹੋਇ।੩।੧੩ ।
(ਮਾਝ ਕੀ ਵਾਰ ਉਪਰਲੇ ਪ੍ਰਮਾਣਾਂ ਤੋਂ ਸਪੱਸ਼ਟ ਹੈ ਕਿ ‘ਆਖਣੁ’ ਨਾਵ ਹੈ ਤੇ ‘ਆਖਣਿ’ ਕਿ੍ਰਆ ਹੈ ।
ਨਾਵ ‘ਆਖਣੁ’ ਦਾ ਅਰਥ ਹੈ ‘ਨਾਮ, ਕਹਿਣਾ, ਮੂੰਹ’ ਜਿਵੇਂ ਪ੍ਰਮਾਣ ਨੰ: ੧ ਅਤੇ ੬ ਵਿਚ ਹੈ ।
ਪ੍ਰਮਾਣ ਨੰ:੨, ੩, ੪, ੫, ਅਤੇ ੭ ਵਿਚ ‘ਆਖਣਿ’ ਕਿ੍ਰਆ ਹੈ ।
ਆਖਣੁ = ਨਾਮੁ, ਬਚਨ ।
ਨਾਹਿ = ਨਹੀਂ ਹੈ ।
ਕਰਿ ਕਰਿ ਕਰਣਾ = (ਆਪੋ ਆਪਣੇ) ਕਰਮ ਕਰ ਕੇ, ਜਿਹੋ ਜਿਹੇ ਕਰਮ ਕਰੋਗੇ ।
ਲਿਖਿ = ਲਿਖ ਕੇ,(ਤਿਹੋ ਜਿਹਾ ਲੇਖਾ) ਲਿਖ ਕੇ, (ਤਿਹੋ ਜਿਹੇ ਸੰਸਕਾਰਾਂ ਦਾ ਲੇਖਾ) ਲਿਖ ਕੇ, (ਤਿਹੋ ਜਿਹੇ ਸੰਸਕਾਰ ਅਪਣੇ ਮਨ ਵਿਚ) ਉੱਕਰ ਕੇ ।
ਲੈ ਜਾਹੁ = ਤੂੰ ਲੈ ਜਾਹਿਂਗਾ, (ਆਪਣੇ ਨਾਲ) ਲੈ ਜਾਹਿਂਗਾ, (ਆਪਣੇ ਮਨ ਵਿਚ) ਪ੍ਰੋ ਲਵੇਂਗਾ ।
ਆਪੇ = ਆਪ ਹੀ ।
ਬੀਜਿ = ਬੀਜ ਕੇ ।
ਹੁਕਮੀ = ਅਕਾਲ ਪੁਰਖ ਦੇ ਹੁਕਮ ਵਿਚ ।
ਆਵਹੁ ਜਾਹੁ = ਆਵਹਿਂਗਾ ਤੇ ਜਾਹਿਂਗਾ, ਜੰਮੇਂਗਾ ਤੇ ਮਰਹਿਂਗਾ, ਜਨਮ ਮਰਨ ਵਿਚ ਪਿਆ ਰਹੇਂਗਾ ।

ਜੇ ਹੱਥ ਜਾਂ ਪੈਰ ਜਾਂ ਸਰੀਰ ਲਿੱਬੜ ਜਾਏ, ਤਾਂ ਪਾਣੀ ਨਾਲ ਧੋਤਿਆਂ ਉਹ ਮੈਲ ਉਤਰ ਜਾਂਦੀ ਹੈ ।
ਜੇ (ਕੋਈ) ਕੱਪੜਾ ਮੂਤਰ ਨਾਲ ਗੰਦਾ ਹੋ ਜਾਏ, ਤਾਂ ਸਾਬੁਣ ਲਾ ਕੇ ਉਸ ਨੂੰ ਧੋ ਲਈਦਾ ਹੈ ।
(ਪਰ) ਜੇ (ਮਨੁੱਖ ਦੀ) ਬੁੱਧੀ ਪਾਪਾਂ ਨਾਲ ਮਲੀਨ ਹੋ ਜਾਏ, ਤਾਂ ਉਹ ਪਾਪ ਅਕਾਲ ਪੁਰਖ ਦੇ ਨਾਮ ਵਿਚ ਪਿਆਰ ਕਰਨ ਨਾਲ ਹੀ ਧੋਇਆ ਜਾ ਸਕਦਾ ਹੈ ।
ਹੇ ਨਾਨਕ! ‘ਪੰਨੀ’ ਜਾਂ ‘ਪਾਪ’ ਨਿਰਾ ਨਾਮ ਹੀ ਨਹੀਂ ਹੈ (ਭਾਵ, ਨਿਰਾ ਕਹਿਣ-ਮਾਤਰ ਨਹੀਂ ਹੈ, ਸੱਚ-ਮੁੱਚ ਹੀ) ਤੂੰ ਜਿਹੋ ਜਿਹੇ ਕਰਮ ਕਰੇਂਗਾ ਤਿਹੋ ਜਿਹੇ ਸੰਸਕਾਰ ਆਪਣੇ ਅੰਦਰ ਉੱਕਰ ਕੇ ਨਾਲ ਲੈ ਜਾਹਿਂਗਾ ।
ਜੋ ਕੁਝ ਤੂੰ ਬੀਜੇਂਗਾ, ਉਸ ਦਾ ਫਲ ਆਪ ਹੀ ਖਾਹਿਂਗਾ ।
(ਆਪਣੇ ਬੀਜੇ ਅਨੁਸਾਰ) ਅਕਾਲ ਪੁਰਖ ਦੇ ਹੁਕਮ ਵਿਚ ਜਨਮ ਮਰਨ ਦੇ ਗੇੜ ਵਿਚ ਪਿਆ ਰਹੇਂਗਾ।੨੦ ।
ਨੋਟ: ਪਹਿਲੀ ਪਉੜੀ ਵਿਚ ਤੁਕ ਆਈ ਹੈ, ‘ਹੁਕਮਿ ਰਜਾਈ ਚਲਣਾ, ਨਾਨਕ ਲਿਖਿਆ ਨਾਲਿ’ ।
ਦੂਜੀ ਪਉੜੀ ਵਿਚ ਜ਼ਿਕਰ ਆਇਆ ਹੈ, ‘ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖੁ ਸੁਖੁ ਪਾਈਅਹਿ’ ।
ਹੁਣ ਇਸ ਪਉੜੀ ਵਿਚ ਉਪਰਲੀਆਂ ਤੁਕਾਂ ਵਾਲਾ ਖਿ਼ਆਲ ਬਿਲਕੁਲ ਸਾਫ਼ ਕੀਤਾ ਗਿਆ ਹੈ ।
ਸਾਰੀ ਸਿ੍ਰਸ਼ਟੀ ਅਕਾਲ ਪੁਰਖ ਦੇ ਖ਼ਾਸ ਨੀਯਮਾਂ ਵਿਚ ਚੱਲ ਰਹੀ ਹੈ ।
ਇਹਨਾਂ ਨੀਯਮਾਂ ਦਾ ਨਾਮ ਸਤਿਗੁਰੂ ਜੀ ਨੇ ‘ਹੁਕਮ’ ਰੱਖਿਆ ਹੈ ।
ਉਹ ਨੀਯਮ ਇਹ ਹਨ ਕਿ ਮਨੁੱਖ ਜਿਹੋ ਜਿਹਾ ਕਰਮ ਕਰਦਾ ਹੈ, ਤਿਹੋ ਜਿਹਾ ਫਲ ਪਾਂਦਾ ਹੈ ।
ਉਸ ਦੇ ਆਪਣੇ ਧੁਰ ਅੰਦਰ ਉਹੋ ਜਿਹੇ ਹੀ ਚੰਗੇ-ਮੰਦੇ ਸੰਸਕਾਰ ਬਣ ਜਾਂਦੇ ਹਨ ਅਤੇ ਉਹਨਾਂ ਦੇ ਅਨੁਸਾਰ ਹੀ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, ਜਾਂ, ਅਕਾਲ ਪੁਰਖ ਦੀ ਰਜ਼ਾ ਵਿਚ ਤੁਰ ਕੇ ਆਪਣਾ ਜਨਮ ਸਫਲ ਕਰ ਲੈਂਦਾ ਹੈ ।
ਭਾਵ:- ਮਾਇਆ ਦੇ ਪਰਭਾਵ ਦੇ ਕਾਰਨ ਮਨੁੱਖ ਵਿਕਾਰਾਂ ਵਿਚ ਪੈ ਜਾਂਦਾ ਹੈ, ਤੇ ਇਸ ਦੀ ਮਤ ਮੈਲੀ ਹੋ ਜਾਂਦੀ ਹੈ ।
ਇਹ ਮੈਲ ਇਸ ਨੂੰ ਸੁੱਧ-ਸਰੂਪ ਪਰਮਾਤਮਾ ਤੋਂ ਵਿਛੋੜ ਰੱਖਦੀ ਹੈ, ਤੇ ਜੀਵ ਦੁਖੀ ਰਹਿੰਦਾ ਹੈ ।
ਨਾਮ-ਸਿਮਰਨ ਹੀ ਇਕੋ-ਇਕ ਵਸੀਲਾ ਹੈ ਜਿਸ ਨਾਲ ਮਨ ਦੀ ਇਹ ਮੈਲ ਧੁਪ ਸਕਦੀ ਹੈ ।
(ਸੋ, ਸਿਮਰਨ ਤਾਂ ਵਿਕਾਰਾਂ ਦੀ ਮੈਲ ਧੋ ਕੇ ਮਨ ਨੂੰ ਪ੍ਰਭੂ ਨਾਲ ਮੇਲਣ ਵਾਸਤੇ ਹੈ, ਪ੍ਰਭ ਤੇ ਉਸ ਦੀ ਰਚਨਾ ਦਾ ਅੰਤ ਪਾਣ ਲਈ ਜੀਵ ਨੂੰ ਸਮਰਥ ਨਹੀਂ ਬਣਾ ਸਕਦਾ)।੨੦ ।