ਸੁਣਿਐ ਈਸਰੁ ਬਰਮਾ ਇੰਦੁ ॥
ਸੁਣਿਐ ਮੁਖਿ ਸਾਲਾਹਣ ਮੰਦੁ ॥
ਸੁਣਿਐ ਜੋਗ ਜੁਗਤਿ ਤਨਿ ਭੇਦ ॥
ਸੁਣਿਐ ਸਾਸਤ ਸਿਮ੍ਰਿਤਿ ਵੇਦ ॥
ਨਾਨਕ ਭਗਤਾ ਸਦਾ ਵਿਗਾਸੁ ॥
ਸੁਣਿਐ ਦੂਖ ਪਾਪ ਕਾ ਨਾਸੁ ॥੯॥

Sahib Singh
ਈਸਰੁ = ਸ਼ਿਵ ।
ਇੰਦੁ = ਇੰਦਰ ਦੇਵਤਾ ।
ਮੁਖਿ = ਮੂੰਹ ਨਾਲ, ਮੂੰਹੋਂ ।
ਸਾਲਾਹਣ = ਸਿਫ਼ਤ-ਸਾਲਾਹਾਂ, ਰੱਬ ਦੀਆਂ ਵਡਿਆਈਆਂ ।
ਮੰਦੁ = ਭੈੜਾ ਮਨੁੱਖ ।
ਜੋਗ ਜੁਗਤਿ = ਜੋਗ ਦੀ ਜੁਗਤੀ, ਜੋਗ ਦੇ ਸਾਧਨ ।
ਤਨਿ = ਸਰੀਰ ਵਿਚ ਦੇ ।
ਭੇਦ = ਗੱਲਾਂ ।
    
Sahib Singh
ਹੇ ਨਾਨਕ! (ਨਾਮ ਨਾਲ ਪ੍ਰੀਤ ਕਰਨ ਵਾਲੇ) ਭਗਤ ਜਨਾਂ ਦੇ ਹਿਰਦੇ ਵਿਚ ਸਦਾ ਖਿੜਾਉ ਬਣਿਆ ਰਹਿੰਦਾ ਹੈ; (ਕਿਉਂਕਿ) ਰੱਬ ਦੀ ਸਿਫ਼ਤਿ ਸਾਲਾਹ ਸੁਣਨ ਕਰਕੇ (ਮਨੁੱਖ ਦੇ) ਦੁਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ।
ਅਕਾਲ ਪੁਰਖ ਦੇ ਨਾਮ ਵਿਚ ਸੁਰਤ ਜੋੜਨ ਦਾ ਸਦਕਾ ਸਾਧਾਰਨ ਮਨੁੱਖ ਸ਼ਿਵ, ਬ੍ਰਹਮਾ ਤੇ ਇੰਦਰ ਦੀ ਪਦਵੀ ’ਤੇ ਅੱਪੜ ਜਾਂਦਾ ਹੈ, ਮੰਦਾ ਮਨੁੱਖ ਭੀ ਮੂੰਹੋਂ ਰੱਬ ਦੀਆਂ ਸਿਫ਼ਤਾਂ ਕਰਨ ਲੱਗ ਪੈਂਦਾ ਹੈ, (ਸਾਧਾਰਨ ਬੁੱਧ ਵਾਲੇ ਨੂੰ ਭੀ) ਸਰੀਰ ਵਿਚ ਦੀਆਂ ਗੁੱਝੀਆਂ ਗੱਲਾਂ, (ਭਾਵ, ਅੱਖਾਂ, ਕੰਨ, ਜੀਭ ਆਦਿਕ ਇੰਦਰੀਆਂ ਦੇ ਚਾਲਿਆਂ ਤੇ ਵਿਕਾਰ ਆਦਿਕਾਂ ਵੱਲ ਦੌੜ-ਭੱਜ) ਦੇ ਭੇਦ ਦਾ ਪਤਾ ਲੱਗ ਜਾਂਦਾ ਹੈ, ਪ੍ਰਭੂ-ਮੇਲ ਦੀ ਜੁਗਤੀ ਦੀ ਸਮਝ ਪੈ ਜਾਂਦੀ ਹੈ, ਸ਼ਾਸਤ੍ਰਾਂ ਸਿਮਿ੍ਰਤੀਆਂ ਤੇ ਵੇਦਾਂ ਦੀ ਸਮਝ ਪੈ ਜਾਂਦੀ ਹੈ (ਭਾਵ, ਧਾਰਮਿਕ ਪੁਸਤਕਾਂ ਦਾ ਅਸਲ ਉੱਚਾ ਨਿਸ਼ਾਨਾ ਤਦੋਂ ਸਮਝ ਪੈਂਦਾ ਹੈ ਜਦੋਂ ਅਸੀਂ ਨਾਮ ਵਿਚ ਸੁਰਤ ਜੋੜਦੇ ਹਾਂ, ਨਹੀਂ ਤਾਂ ਨਿਰੇ ਲਫ਼ਜ਼ਾਂ ਨੂੰ ਹੀ ਪੜ੍ਹ ਛਡਦੇ ਹਾਂ, ਉਸ ਅਸਲੀ ਜਜ਼ਬੇ ਵਿਚ ਨਹੀਂ ਪਹੁੰਚਦੇ ਜਿਸ ਜਜ਼ਬੇ ਵਿਚ ਅਪੜ ਕੇ ਉਹ ਧਾਰਮਿਕ ਪੁਸਤਕਾਂ ਉਚਾਰੀਆਂ ਹੁੰਦੀਆਂ ਹਨ) ।੯ ।

ਨੋਟ: ਸੁਣਿਐ ਮੁਖਿ ਸਾਲਾਹਣ ਮੰਦੁ ।
ਕਈ ਟੀਕਾਕਾਰ ਸੱਜਣ ਇਸ ਤੁਕ ਦਾ ਇਉਂ ਅਰਥ ਕਰਦੇ ਹਨ: ‘ਸੁਣਨ ਕਰਕੇ ਮੰਦੇ ਪੁਰਖ ਭੀ ਮੂੰਹੌਂ ਸਾਲਾਹੇ ਜ਼ਾਦੇ ਹਨ’ ਜਾਂ ‘ਸੁਣਨ ਦੇ ਨਾਲ ਮੰਦੇ ਆਦਮੀ ਭੀ ਮੁਖੀ ਅਤੇ ਸ਼ਲਾਘਾ-ਯੋਗ ਹੋ ਜਾਂਦੇ ਹਨ।’ ਪਰ: ਗੁਰਬਾਣੀ ਵਿਆਕਰਣ ਅਨੁਸਾਰ ਇਸ ਅਰਥ ਦੇ ਰਾਹ ਵਿਚ ਕਈ ਅੌਕੜਾਂ ਹਨ ।
ਲਫ਼ਜ਼ ‘ਮੰਦੁ’ ਇਕ-ਵਚਨ ਹੈ, ਇਸ ਦਾ ਅਰਥ ਹੈ ‘ਮੰਦਾ ਮਨੁੱਖ’ ।
ਲਫ਼ਜ਼ ‘ਸਾਲਾਹਣ’ ਕਿ੍ਰਆ ਨਹੀਂ ਹੈ ।
‘ਸਲਾਹੇ ਜਾਂਦੇ ਹਨ’ ਵਿਆਕਰਣ ਅਨੁਸਾਰ ਵਰਤਮਾਨ ਕਾਲ, ਅੱਨ ਪੁਰਖ, ਬਹੁ-ਵਚਨ, ਕਰਮ ਵਾਚ (ਪੳਸਸਵਿੲ ਵੋਚਿੲ) ਹੈ, ਪੁਰਾਣੀ ਪੰਜਾਬੀ ਵਿਚ ਇਸ ਦੇ ਵਾਸਤੇ ਲਫ਼ਜ਼ ‘ਸਾਲਾਹੀਅਨਿ’ ਹੈ, ਜਿਵੇਂ ‘ਪਾਵਹਿ’ (ੳਚਟਵਿੲ ਵੋਚਿੲ) ‘ਕਰਤਰੀ ਵਾਚ’ ਤੇ ‘ਪਾਈਅਹਿ’ ਅਤੇ ‘ਭਵਾਵਹਿ’ ਤੋਂ ‘ਭਵਾਈਅਹਿ’ ਹੈ, ਜਿਵੇਂ ਪਉੜੀ ਨੰ: ੨ ਵਿਚ:- ਹੁਕਮੀ ਉਤਮੁ ਨੀਚ, ਹੁਕਮਿ ਲਿਖਿ ਦੁਖ ਸੁਖ ‘ਪਾਈਅਹਿ’ ॥ ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ‘ਭਵਾਈਅਹਿ’ ॥ ‘ਸਲਾਹੁੰਦੇ ਹਨ’ ਕਰਤਰੀ ਵਾਚ (ੳਚਟਵਿੲ ਵੋਚਿੲ) ਵਰਤਮਾਨ ਕਾਲ, ਅੱਨ ਪੁਰਖ, ਬਹੁ-ਵਚਨ ਹੈ, ਪੁਰਾਣੀ ਪੰਜਾਬੀ ਵਿਚ ਇਸ ਦੇ ਥਾਂ ‘ਸਾਲਾਹਨਿ’ ਹੈ ।
ਇਹ ਫ਼ਰਕ ਭੀ ਚੇਤੇ ਰੱਖਣ ਵਾਲਾ ਹੈ, ‘ਣ’ ਨਹੀਂ ਹੈ, ‘ਨ’ ਹੈ ਅਤੇ ਇਸ ਦੇ ਨਾਲ ( ਿ) ਹੈ, ਜਿਵੇਂ:- ਗੁਰਮੁਖਿ ਸਾਲਾਹਨਿ ਸੇ ਸਾਦੁ ਪਾਇਨਿ ਮੀਠਾ ਅੰਮਿ੍ਰਤੁ ਸਾਰੁ ।
(ਪ੍ਰਭਾਤੀ ਮ: ੩ ਤੁਧੁ ਸਾਲਾਹਨਿ ਤਿਨੁ ਧਨੁ ਪਲੈ, ਨਾਨਕ ਕਾ ਧਨੁ ਸੋਈ ।
(ਪ੍ਰਭਾਤੀ ਮ: ੧ਸਾਲਾਹਨਿ-ਸਲਾਹੁੰਦੇ ਹਨ ।
ਸੋ, ਇਸ ਵਿਚਾਰ-ਜੋਗ ਤੁਕ ਵਿਚ ਲਫ਼ਜ਼ ‘ਸਾਲਾਹਣੁ’ ਦਾ ਅਰਥ ‘ਸਲਾਹੁੰਦੇ ਹਨ’ ਜਾਂ ‘ਸਲਾਹੇ ਜਾਂਦੇ ਹਨ’ ਨਹੀਂ ਕੀਤਾ ਜਾ ਸਕਦਾ ।
‘ਸਾਲਾਹਣ’ ‘ਨਾਂਵ’ ਪੁਲਿੰਗ ਬਹੁ-ਵਚਨ ਹੈ, ਇਸ ਦਾ ਇਕ-ਵਚਨ ‘ਸਾਲਾਹਣ’ ਹੈ ਅਤੇ ਇਸ ਦਾ ਅਰਥ ਹੈ ‘ਸਿਫ਼ਤਿ’, ਜਿਵੇਂ:- ਸਚੁ ਸਾਲਾਹਣੁ ਵਡਭਾਗੀ ਪਾਇਐ ।
(ਮਾਝ ਮ: ੫ ਸਿਫਤਿ ਸਲਾਹਣੁ ਛਡਿ ਕੈ, ਕਰੰਗੀ ਲਗਾ ਹੰਸੁ ।੨।੧੬ ।
(ਮ: ੧ ਸੂਹੀ ਕੀ ਵਾਰ ਪਉੜੀ ਦਾ
ਭਾਵ:- ਜਿਉਂ ਜਿਉਂ ਸੁਰਤ ਨਾਮ ਵਿਚ ਜੁੜਦੀ ਹੈ ਜੋ ਮਨੁੱਖ ਪਹਿਲਾਂ ਵਿਕਾਰੀ ਸੀ, ਉਹ ਭੀ ਵਿਕਾਰ ਛੱਡ ਕੇ ਸਿਫ਼ਤਿ-ਸਾਲਾਹ ਕਰਨ ਵਾਲਾ ਸੁਭਾਉ ਪਕਾਅ ਲਂੈਦਾਂ ਹੈ ।
ਇਸ ਤ੍ਰਹਾਂ ਇਹ ਸਮਝ ਆੳਂੁਦੀ ਹੈ ਕਿ ਕੁਰਾਹੇ ਪਏ ਹੋਏ ਗਿਆਨ-ਇੰਦਰੇ ਕਿਵੇਂ ਪ੍ਰਭੂ ਨਾਲੋਂ ਵਿੱਥ ਕਰਾਈ ਜਾਂਦੇ ਹਨ, ਤੇ ਇਸ ਵਿੱਥ ਨੂੰ ਮਿਟਾਣ ਦਾ ਕਿਹੜਾ ਤਰੀਕਾ ਹੈ ।
ਨਾਮ ਵਿਚ ਸੁਰਤਿ ਜੁੜਿਆਂ ਹੀ ਧਰਮ-ਪੁਸਤਕਾਂ ਦਾ ਗਿਆਨ ਮਨੁੱਖ ਦੇ ਮਨ ਵਿਚ ਖੁਲ੍ਹਦਾ ਹੈ।੯ ।
Follow us on Twitter Facebook Tumblr Reddit Instagram Youtube